ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਈਐੱਨਐੱਸਵੀ ਕੌਂਡਿਨਿਆ ਦੇ ਅਮਲੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 31 DEC 2025 11:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮੁੰਦਰੀ ਯਾਤਰਾ 'ਤੇ ਗਏ ਆਈਐੱਨਐੱਸਵੀ ਕੌਂਡਿਨਿਆ ਦੇ ਅਮਲੇ ਤੋਂ ਪ੍ਰਾਪਤ ਇੱਕ ਤਸਵੀਰ 'ਤੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟੀਮ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਦੇਸ਼ ਵੱਲੋਂ ਸਾਲ 2026 ਦੇ ਸਵਾਗਤ ਦੀਆਂ ਤਿਆਰੀਆਂ ਦੇ ਦਰਮਿਆਨ ਉਨ੍ਹਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:

“ਆਈਐੱਨਐੱਸਵੀ ਕੌਂਡਿਨਿਆ ਦੀ ਟੀਮ ਤੋਂ ਇਹ ਫ਼ੋਟੋ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹਾਂ!  ਉਨ੍ਹਾਂ ਦਾ ਉਤਸ਼ਾਹ ਦੇਖ ਕੇ ਬਹੁਤ ਖ਼ੁਸ਼ੀ ਹੋਈ। ਜਿਵੇਂ ਕਿ ਅਸੀਂ ਸਾਰੇ ਸਾਲ 2026 ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾ,  ਤਾਂ ਖੁੱਲ੍ਹੇ ਸਮੁੰਦਰਾਂ ਦੀਆਂ ਲਹਿਰਾਂ ਵਿੱਚ ਸਫ਼ਰ ਕਰ ਰਹੇ ਆਈਐੱਨਐੱਸਵੀ ਕੌਂਡਿਨਿਆ ਦੀ ਟੀਮ ਨੂੰ ਮੇਰੀਆਂ ਵਿਸ਼ੇਸ਼ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦਾ ਅੱਗੇ ਦਾ ਸਫ਼ਰ ਵੀ ਖ਼ੁਸ਼ੀ ਅਤੇ ਸਫਲਤਾ ਨਾਲ ਭਰਿਆ ਹੋਵੇ।

************

ਐੱਮਜੇਪੀਐੱਸ/ਐੱਸਆਰ


(Release ID: 2210476) ਵਿਜ਼ੀਟਰ ਕਾਊਂਟਰ : 24