ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਭਾਰਤ ਸਰਕਾਰ ਦੇ ਕੈਲੰਡਰ 2026 ਦਾ ਉਦਘਾਟਨ ਕੀਤਾ
ਇਸ ਕੈਲੰਡਰ ਦਾ ਵਿਸ਼ਾ ਹੈ "ਭਾਰਤ@2026: ਸੇਵਾ, ਸੁਸ਼ਾਸਨ ਅਤੇ ਸਮ੍ਰਿੱਧੀ"
ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਭਾਰਤ@2026 ਕੈਲੰਡਰ ਭਾਰਤ ਦੀ ਬਦਲਦੀ ਤਸਵੀਰ ਨੂੰ ਦਰਸਾਉਂਦਾ ਹੈ
प्रविष्टि तिथि:
31 DEC 2025 2:25PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਅੱਜ ਭਾਰਤ ਸਰਕਾਰ ਦੇ ਕੈਲੰਡਰ 2026 ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਡਾ. ਐਲ. ਮੁਰੂਗਨ ਨੇ ਕਿਹਾ ਕਿ ਇਹ ਕੈਲੰਡਰ ਸਿਰਫ਼ ਤਾਰੀਖਾਂ ਅਤੇ ਮਹੀਨਿਆਂ ਦਾ ਸਾਲਾਨਾ ਪ੍ਰਕਾਸ਼ਨ ਨਹੀਂ ਹੈ, ਸਗੋਂ ਇੱਕ ਅਜਿਹਾ ਮਾਧਿਅਮ ਹੈ ਜੋ ਭਾਰਤ ਦੀ ਪਰਿਵਰਤਨਸ਼ੀਲ ਯਾਤਰਾ ਨੂੰ ਦਰਸਾਉਂਦਾ ਹੈ, ਸ਼ਾਸਨ ਦੀਆਂ ਤਰਜੀਹਾਂ ਨੂੰ ਉਜਾਗਰ ਕਰਦਾ ਹੈ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਪ੍ਰਤੀ ਸਾਡੇ ਸਮੂਹਿਕ ਸੰਕਲਪ ਨੂੰ ਮੁੜ-ਸੁਰਜੀਤ ਕਰਦਾ ਹੈ।
ਕੈਲੰਡਰ ਦਾ ਵਿਸ਼ਾ, "ਭਾਰਤ@2026: ਸੇਵਾ, ਸੁਸ਼ਾਸਨ ਅਤੇ ਸਮ੍ਰਿੱਧੀ", ਇੱਕ ਅਜਿਹੇ ਭਾਰਤ ਨੂੰ ਪੇਸ਼ ਕਰਦਾ ਹੈ ਜੋ ਆਪਣੀ ਪਛਾਣ ਦੇ ਪ੍ਰਤੀ ਸੁਰੱਖਿਅਤ ਹੈ, ਆਪਣੀਆਂ ਸੰਸਥਾਵਾਂ ਵਿੱਚ ਮਜ਼ਬੂਤ ਹੈ, ਅਤੇ ਆਪਣੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਵਿੱਚ ਸਪੱਸ਼ਟ ਹੈ। ਡਾ. ਐੱਲ ਮੁਰੂਗਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੈਲੰਡਰ ਦੇਸ਼ ਦੇ ਵਿਸ਼ਵਾਸ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਕਿ ਲੋਕ-ਕੇਂਦ੍ਰਿਤ ਸ਼ਾਸਨ, ਮਜ਼ਬੂਤ ਸੇਵਾ ਪ੍ਰਦਾਨ ਕਰਨ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਨਾਗਰਿਕਾਂ ਅਤੇ ਸਰਕਾਰ ਦਰਮਿਆਨ ਵਿਸ਼ਵਾਸ ਵਧਾਉਣ ਲਈ ਤਿਆਰ ਕੀਤੇ ਗਏ ਸੁਧਾਰਾਂ 'ਤੇ ਅਧਾਰਿਤ ਹੈ।
ਵਰ੍ਹੇ 2025 ਵਿੱਚ ਕੀਤੇ ਗਏ ਮੁੱਖ ਸੁਧਾਰਾਂ ਦਾ ਹਵਾਲਾ ਦਿੰਦੇ ਹੋਏ, ਡਾ. ਮੁਰੂਗਨ ਨੇ ਕਿਹਾ ਕਿ ਢਾਂਚਾਗਤ ਉਪਾਵਾਂ ਨੇ ਭਾਰਤ ਦੀ ਆਰਥਿਕ ਤਾਕਤ ਨੂੰ ਵਧਾਇਆ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਵਿਕਾਸ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣ। ਉਨ੍ਹਾਂ ਨੇ ਕਿਹਾ ਕਿ ਨਵੀਂ ਟੈਕਸ ਵਿਵਸਥਾ ਅਧੀਨ ਟੈਕਸ ਰਾਹਤ, ਜੀਐੱਸਟੀ 2.0 ਦਾ ਸਰਲੀਕਰਣ, ਚਾਰ ਕਿਰਤ ਕੋਡ ਲਾਗੂ ਕਰਨਾ ਅਤੇ ਕੇਂਦ੍ਰਿਤ ਰੁਜ਼ਗਾਰ ਪੈਦਾ ਕਰਨ ਦੀਆਂ ਪਹਿਲਕਦਮੀਆਂ ਨੇ ਉਤਪਾਦਕਤਾ, ਜੀਵਨ ਦੀ ਸੌਖ ਅਤੇ ਸਮਾਵੇਸ਼ੀ ਖੁਸ਼ਹਾਲੀ ਨੂੰ ਤੇਜ਼ ਕੀਤਾ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਭਾਰਤ ਸਰਕਾਰ ਦਾ ਕੈਲੰਡਰ ਅਸਲ ਵਿੱਚ ਸਰਕਾਰ ਦੀਆਂ ਤਰਜੀਹਾਂ ਨੂੰ ਸਪਸ਼ਟ ਕਰਦਾ ਹੈ ਅਤੇ ਇਹ ਇੱਕ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਵਿੱਚ ਵਿਕਸਿਤ ਹੋਇਆ ਹੈ, ਜੋ ਦੇਸ਼ ਦੀਆਂ ਤਰਜੀਹਾਂ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ "ਭਾਰਤ@2026: ਸੇਵਾ, ਸੁਸ਼ਾਸਨ ਅਤੇ ਸਮ੍ਰਿੱਧੀ" ਥੀਮ 'ਤੇ ਅਧਾਰਿਤ 2026 ਦਾ ਇਹ ਕੈਲੰਡਰ ਸੁਧਾਰ, ਸਮਾਵੇਸ਼ੀ ਅਤੇ ਇੱਛਾਵਾਂ ਰਾਹੀਂ ਭਾਰਤ ਦੀਆਂ ਆਤਮਵਿਸ਼ਵਾਸੀ ਤਰੱਕੀਆਂ ਨੂੰ ਦਰਸਾਉਂਦਾ ਹੈ।
ਕੈਲੰਡਰ 2026 ਵਿੱਚ ਬਾਰਾਂ ਥੀਮੈਟਿਕ ਮਾਸਿਕ ਪੰਨੇ ਹਨ ਜੋ ਰਾਸ਼ਟਰੀ ਤਰੱਕੀ ਦੇ ਮੁੱਖ ਥੰਮ੍ਹਾਂ ਨੂੰ ਦਰਸਾਉਂਦੇ ਹਨ ਅਤੇ ਬਦਲਦੇ ਭਾਰਤ ਦੀ ਭਾਵਨਾ ਨੂੰ ਦਰਸਾਉਂਦੇ ਹਨ। ਜਨਵਰੀ ਦਾ ਥੀਮ "ਆਤਮਨਿਰਭਰਤਾ ਸੇ ਆਤਮਵਿਸ਼ਵਾਸ" ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਆਤਮਨਿਰਭਰਤਾ ਨੂੰ ਉਜਾਗਰ ਕਰਦਾ ਹੈ; ਫਰਵਰੀ ਦਾ "ਸਮ੍ਰਿੱਧ ਕਿਸਾਨ, ਸਮ੍ਰਿੱਧ ਭਾਰਤ" ਕਿਸਾਨਾਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕਰਦਾ ਹੈ; ਮਾਰਚ ਦਾ "ਨਵੇਂ ਭਾਰਤ ਦੇ ਲਈ ਨਾਰੀ ਸ਼ਕਤੀ" ਮਹਿਲਾਵਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਵਜੋਂ ਸਨਮਾਨਿਤ ਕਰਦਾ ਹੈ; ਅਤੇ ਅਪ੍ਰੈਲ ਦਾ ਥੀਮ " ਸਰਲੀਕਰਣ ਸੇ ਸਸ਼ਕਤੀਕਰਣ" ਹੈ, ਜੋ ਪ੍ਰਕਿਰਿਆ ਸਰਲੀਕਰਣ ਅਤੇ ਸ਼ਾਸਨ ਸੁਧਾਰਾਂ 'ਤੇ ਕੇਂਦ੍ਰਿਤ ਹੈ। ਹੋਰ ਥੀਮਾਂ ਵਿੱਚ ਮਈ ਦਾ "ਵੀਰਤਾ ਸੇ ਵਿਜੈ ਤਕ: ਆਪ੍ਰੇਸ਼ਨ ਸਿੰਦੂਰ" ਸ਼ਾਮਲ ਹੈ, ਜੋ ਹਥਿਆਰਬੰਦ ਬਲਾਂ ਦੀ ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦਾ ਹੈ; ਜੂਨ ਦਾ "ਸਵਸਥ ਭਾਰਤ, ਸਮ੍ਰਿੱਧ ਭਾਰਤ" ਅਤੇ ਜੁਲਾਈ ਦਾ "ਵੰਚਿਤੋਂ ਕਾ ਸੰਮਾਨ" ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੀ ਸਿਹਤ, ਤੰਦਰੁਸਤੀ ਅਤੇ ਮਾਣ 'ਤੇ ਜ਼ੋਰ ਦਿੰਦਾ ਹੈ। ਅਗਸਤ ਦਾ ਥੀਮ "ਯੁਵਾ ਸ਼ਕਤੀ, ਰਾਸ਼ਟਰ ਸ਼ਕਤੀ" ਹੈ ਅਤੇ ਸਤੰਬਰ ਦਾ "ਗਤੀ, ਸ਼ਕਤੀ, ਪ੍ਰਗਤੀ" ਨੌਜਵਾਨਾਂ ਦੀ ਊਰਜਾ ਅਤੇ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਦਰਸਾਉਂਦਾ ਹੈ। ਅਕਤੂਬਰ ਦਾ ਥੀਮ 'ਪਰੰਪਰਾ ਸੇ ਪ੍ਰਗਤੀ ਤਕ' ਅਤੇ ਨਵੰਬਰ ਦਾ 'ਸਬਕਾ ਸਾਥ, ਸਬਕਾ ਸਨਮਾਨ' ਭਾਰਤ ਦੇ ਸੱਭਿਆਗਤ ਕਦਰਾਂ-ਕੀਮਤਾਂ ਅਤੇ ਸਮਾਵੇਸ਼ੀ ਤਰੱਕੀ ਲਈ ਸੰਕਲਪ ਨੂੰ ਦੁਹਰਾਉਂਦਾ ਹੈ; ਅਤੇ ਦਸੰਬਰ ਦਾ ਥੀਮ 'ਵਿਸ਼ਵ ਬੰਧੂ ਭਾਰਤ' ਇੱਕ ਜ਼ਿੰਮੇਵਾਰ ਅਤੇ ਭਰੋਸੇਮੰਦ ਵਿਸ਼ਵਵਿਆਪੀ ਭਾਈਵਾਲ ਵਜੋਂ ਭਾਰਤ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
ਸ਼੍ਰੀਮਤੀ ਕੰਚਨ ਪ੍ਰਸਾਦ, ਡਾਇਰੈਕਟਰ ਜਨਰਲ (ਸੀਬੀਸੀ) ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਹ ਕੈਲੰਡਰ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਕੈਲੰਡਰ ਦੀ ਇਹ ਸਮਾਵੇਸ਼ਿਤਾ ਹਰ ਭਾਸ਼ਾਈ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਨਾਗਰਿਕਾਂ ਨਾਲ ਜੁੜਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਸ ਸਮਾਗਮ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ, ਪ੍ਰੈੱਸ ਇਨਫੋਰਮੇਸ਼ਨ ਬਿਊਰੋ (ਪੀਆਈਬੀ) ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਨੁਪਮਾ ਭਟਨਾਗਰ ਅਤੇ ਨਾਲ ਹੀ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਹਾਜ਼ਰ ਪਤਵੰਤਿਆਂ ਨੇ ਨਵੇਂ ਵਰ੍ਹੇ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਲ 2026 ਇੱਕ ਖੁਸ਼ਹਾਲ, ਸਮਾਵੇਸ਼ੀ ਅਤੇ ਆਤਮ-ਵਿਸ਼ਵਾਸੀ ਭਾਰਤ ਵੱਲ ਇੱਕ ਹੋਰ ਫੈਸਲਾਕੁੰਨ ਕਦਮ ਸਾਬਤ ਹੋਵੇਗਾ।
ਭਾਰਤ ਸਰਕਾਰ ਦਾ ਕੈਲੰਡਰ 2026 ਡਾਊਨਲੋਡ ਕਰਨ ਲਈ, ਹੇਠਾਂ ਦਿੱਤੇ ਕਿਊਆਰ ਕੋਡ ਨੂੰ ਸਕੈਨ ਕਰੋ:
*********
ਐੱਮਐੱਸਜ਼ੈੱਡ/ਵਿਵੇਕ ਵਿਸ਼ਵਾਸ਼
(रिलीज़ आईडी: 2210335)
आगंतुक पटल : 4