ਸਿੱਖਿਆ ਮੰਤਰਾਲਾ
azadi ka amrit mahotsav

'ਪਰੀਕਸ਼ਾ ਪੇ ਚਰਚਾ' ਨੇ 3 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਨਾਲ ਨਵਾਂ ਰਿਕਾਰਡ ਬਣਾਇਆ

प्रविष्टि तिथि: 31 DEC 2025 8:47AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਮੁੱਖ ਪਹਿਲਕਦਮੀ, " ਪਰੀਕਸ਼ਾ ਪੇ ਚਰਚਾ" (ਪੀਪੀਸੀ) ਲਈ ਰਜਿਸਟ੍ਰੇਸ਼ਨਾਂ ਨੇ ਇੱਕ ਇਤਿਹਾਸਿਕ ਮੀਲ ਪੱਥਰ ਪਾਰ ਕਰ ਲਿਆ ਹੈ, ਜਿਸ ਵਿੱਚ 30 ਦਸੰਬਰ, 2025 ਤੱਕ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀਆਂ 3 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ।

ਇਹ ਜ਼ਬਰਦਸਤ ਪ੍ਰਤੀਕਿਰਿਆ ਨਾਲ ਪ੍ਰੋਗਰਾਮ ਦੀ ਵਧਦੀ ਪ੍ਰਸਿੱਧੀ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਇਸ ਦੀ ਸਫਲਤਾ ਝਲਕਦੀ ਹੈ, ਨਾਲ ਹੀ ਪ੍ਰੀਖਿਆਵਾਂ ਪ੍ਰਤੀ ਸਕਾਰਾਤਮਕ ਅਤੇ ਆਤਮਵਿਸ਼ਵਾਸੀ ਪਹੁੰਚ ਨੂੰ ਵੀ ਉਤਸ਼ਾਹਿਤ ਕਰਦੀ ਹੈ। ਵਿਆਪਕ ਭਾਗੀਦਾਰੀ ਤੋਂ ਇਹ ਸਾਬਤ ਹੁੰਦਾ ਹੈ ਕਿ  ‘ਪਰੀਕਸ਼ਾ ਪੇ ਚਰਚਾ ’ ਇੱਕ ਸੱਚਾ ਜਨ ਅੰਦੋਲਨ  ਹੈ , ਜੋ ਦੇਸ਼ ਭਰ ਦੇ ਸਿਖਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਗਹਿਰਾ ਪ੍ਰਭਾਵ ਛੱਡ ਰਿਹਾ ਹੈ।

ਪਰੀਕਸ਼ਾ ਪੇ ਚਰਚਾ 2026 ਲਈ ਔਨਲਾਈਨ ਰਜਿਸਟ੍ਰੇਸ਼ਨ 1 ਦਸੰਬਰ, 2025 ਨੂੰ MyGov ਪੋਰਟਲ 'ਤੇ ਸ਼ੁਰੂ ਹੋ ਗਈ । ਸਿੱਖਿਆ ਮੰਤਰਾਲੇ ਦੇ ਅਧੀਨ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਹਰ ਸਾਲ ਆਯੋਜਿਤ ਇਹ ਪਹਿਲਕਦਮੀ ਸਿੱਖਣ ਅਤੇ ਸੰਵਾਦ ਦੇ ਇੱਕ ਵਿਆਪਕ ਤੌਰ 'ਤੇ ਅਨੁਮਾਨਿਤ ਜਸ਼ਨ ਵਿੱਚ ਵਿਕਸਿਤ ਹੋਈ ਹੈ, ਜੋ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕ ਸਾਂਝੇ ਪਲੈਟਫਾਰਮ 'ਤੇ ਲਿਆਉਂਦੀ ਹੈ।

ਪਰੀਕਸ਼ਾ ਪੇ ਚਰਚਾ 2026 ਵਿੱਚ ਹਿੱਸਾ ਲੈਣ ਲਈ ਇੱਥੇ ਰਜਿਸਟਰ ਕਰੋ:
🔗 https://innovateindia1.mygov.in/

 

*****

ਏਕੇ


(रिलीज़ आईडी: 2210171) आगंतुक पटल : 7
इस विज्ञप्ति को इन भाषाओं में पढ़ें: Urdu , Marathi , Assamese , Bengali-TR , English , हिन्दी , Bengali , Gujarati , Tamil , Telugu , Kannada , Malayalam