ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਮੁੱਖ ਸਕੱਤਰਾਂ ਦੀ ਪੰਜਵੀਂ ਕੌਮੀ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ


ਵਿਕਸਿਤ ਭਾਰਤ ਦਾ ਮਤਲਬ ਸ਼ਾਸਨ, ਸੇਵਾਵਾਂ ਅਤੇ ਨਿਰਮਾਣ ਵਿੱਚ ਗੁਣਵੱਤਾ ਅਤੇ ਉੱਤਮਤਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਰਿਫਾਰਮ ਐਕਸਪ੍ਰੈੱਸ' 'ਤੇ ਸਵਾਰ ਹੋ ਚੁੱਕਾ ਹੈ, ਜਿਸ ਨੂੰ ਨੌਜਵਾਨਾਂ ਦੀ ਤਾਕਤ ਚਲਾ ਰਹੀ ਹੈ

ਪ੍ਰਧਾਨ ਮੰਤਰੀ ਨੇ ਉਭਾਰਿਆ ਕਿ ਭਾਰਤ ਦੀ ਨੌਜਵਾਨ ਆਬਾਦੀ ਦਾ ਲਾਭ 'ਵਿਕਸਿਤ ਭਾਰਤ' ਵੱਲ ਯਾਤਰਾ ਨੂੰ ਕਾਫ਼ੀ ਤੇਜ਼ ਕਰ ਸਕਦਾ ਹੈ

'ਮੇਡ ਇਨ ਇੰਡੀਆ' ਨੂੰ ਵਿਸ਼ਵ ਪੱਧਰੀ ਉੱਤਮਤਾ ਅਤੇ ਮੁਕਾਬਲੇਬਾਜ਼ੀ ਦਾ ਪ੍ਰਤੀਕ ਬਣਨਾ ਪਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਅਤੇ 'ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ' ਪ੍ਰਤੀ ਸਾਡੀ ਵਚਨਬੱਧਤਾ ਨੂੰ ਪੱਕਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਘਰੇਲੂ ਉਤਪਾਦਨ ਲਈ 100 ਉਤਪਾਦਾਂ ਦੀ ਪਛਾਣ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਦਰਾਮਦ 'ਤੇ ਨਿਰਭਰਤਾ ਘਟੇ ਅਤੇ ਆਰਥਿਕ ਮਜ਼ਬੂਤੀ ਵਧੇ

ਪ੍ਰਧਾਨ ਮੰਤਰੀ ਨੇ ਹਰ ਰਾਜ ਨੂੰ ਜਲਦੀ ਸ਼ੁਰੂ ਹੋਣ ਵਾਲੇ 'ਰਾਸ਼ਟਰੀ ਨਿਰਮਾਣ ਮਿਸ਼ਨ' ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਨਿਰਮਾਣ ਨੂੰ ਹੱਲਾਸ਼ੇਰੀ ਦੇਣ, 'ਈਜ਼ ਆਫ ਡੂਇੰਗ ਬਿਜ਼ਨਸ' ਨੂੰ ਵਧਾਉਣ ਅਤੇ ਭਾਰਤ ਨੂੰ ਵਿਸ਼ਵ ਸੇਵਾਵਾਂ ਦਾ ਵੱਡਾ ਕੇਂਦਰ ਬਣਾਉਣ ਦਾ ਸੱਦਾ ਦਿੱਤਾ

ਪ੍ਰਧਾਨ ਮੰਤਰੀ ਨੇ ਭਾਰਤ ਨੂੰ 'ਦੁਨੀਆ ਦੀ ਅੰਨ ਦੀ ਟੋਕਰੀ' ਬਣਾਉਣ ਲਈ ਉੱਚ-ਮੁੱਲ ਵਾਲੀ ਖੇਤੀ ਵੱਲ ਮੁੜਨ 'ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਉਣ ਲਈ ਰੋਡਮੈਪ ਤਿਆਰ ਕਰਨ ਦੇ ਨਿਰਦੇਸ਼ ਦਿੱਤੇ

प्रविष्टि तिथि: 28 DEC 2025 9:32PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਮੁੱਖ ਸਕੱਤਰਾਂ ਦੀ ਪੰਜਵੀਂ ਕੌਮੀ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਹ ਤਿੰਨ ਦਿਨਾਂ ਕਾਨਫ਼ਰੰਸ 26 ਤੋਂ 28 ਦਸੰਬਰ, 2025 ਤੱਕ ਪੂਸਾ, ਦਿੱਲੀ ਵਿੱਚ ਕਰਵਾਈ ਗਈ ਸੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਨਫ਼ਰੰਸ ਸਹਿਕਾਰੀ ਸੰਘਵਾਦ ਦੀ ਭਾਵਨਾ ਮਜ਼ਬੂਤ ਕਰਨ ਅਤੇ 'ਵਿਕਸਿਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਲਈ ਕੇਂਦਰ-ਰਾਜ ਭਾਈਵਾਲੀ ਨੂੰ ਡੂੰਘਾ ਕਰਨ ਵੱਲ ਇੱਕ ਹੋਰ ਫੈਸਲਾਕੁਨ ਕਦਮ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖੀ ਪੂੰਜੀ, ਜਿਸ ਵਿੱਚ ਗਿਆਨ, ਹੁਨਰ, ਸਿਹਤ ਅਤੇ ਕਾਬਲੀਅਤਾਂ ਸ਼ਾਮਲ ਹਨ, ਆਰਥਿਕ ਵਿਕਾਸ ਅਤੇ ਸਮਾਜਿਕ ਤਰੱਕੀ ਦੀ ਬੁਨਿਆਦੀ ਤਾਕਤ ਹੈ ਅਤੇ ਇਸ ਨੂੰ 'ਸਮੁੱਚੀ ਸਰਕਾਰ' ਦੀ ਸਾਂਝੀ ਪਹੁੰਚ ਰਾਹੀਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।

ਕਾਨਫ਼ਰੰਸ ਵਿੱਚ 'ਵਿਕਸਿਤ ਭਾਰਤ ਲਈ ਮਨੁੱਖੀ ਪੂੰਜੀ' ਦੇ ਮੁੱਖ ਵਿਸ਼ੇ ਦੁਆਲੇ ਚਰਚਾ ਕੀਤੀ ਗਈ। ਭਾਰਤ ਦੇ ਜਨ-ਸੰਖਿਆ ਲਾਭ ਨੂੰ ਉਭਾਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਰੀਬਨ 70 ਫੀਸਦੀ ਆਬਾਦੀ ਕੰਮ ਕਰਨ ਵਾਲੀ ਉਮਰ ਸਮੂਹ ਵਿੱਚ ਹੈ, ਜੋ ਵਿਲੱਖਣ ਇਤਿਹਾਸਕ ਮੌਕਾ ਪੈਦਾ ਕਰਦੀ ਹੈ। ਜਦੋਂ ਇਸ ਨੂੰ ਆਰਥਿਕ ਤਰੱਕੀ ਨਾਲ ਜੋੜਿਆ ਜਾਂਦਾ ਹੈ, ਤਾਂ ਇਹ 'ਵਿਕਸਿਤ ਭਾਰਤ' ਵੱਲ ਭਾਰਤ ਦੀ ਯਾਤਰਾ ਨੂੰ ਕਾਫ਼ੀ ਤੇਜ਼ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ "ਰਿਫਾਰਮ ਐਕਸਪ੍ਰੈੱਸ" 'ਤੇ ਸਵਾਰ ਹੋ ਚੁੱਕਾ ਹੈ, ਜੋ ਮੁੱਖ ਤੌਰ 'ਤੇ ਇਸ ਦੀ ਨੌਜਵਾਨ ਆਬਾਦੀ ਦੀ ਤਾਕਤ ਨਾਲ ਚੱਲ ਰਹੀ ਹੈ ਅਤੇ ਇਸ ਵਰਗ ਨੂੰ ਸ਼ਕਤੀਸ਼ਾਲੀ ਬਣਾਉਣਾ ਸਰਕਾਰ ਦੀ ਮੁੱਖ ਪਹਿਲ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਹ ਕਾਨਫ਼ਰੰਸ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੇਸ਼ ਅਗਲੀ ਪੀੜ੍ਹੀ ਦੇ ਸੁਧਾਰ ਦੇਖ ਰਿਹਾ ਹੈ ਅਤੇ ਲਗਾਤਾਰ ਵੱਡੀ ਵਿਸ਼ਵ ਆਰਥਿਕ ਸ਼ਕਤੀ ਬਣਨ ਵੱਲ ਵਧ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ 'ਵਿਕਸਿਤ ਭਾਰਤ' ਦਾ ਮਤਲਬ ਗੁਣਵੱਤਾ ਅਤੇ ਉੱਤਮਤਾ ਹੈ ਅਤੇ ਸਾਰੇ ਭਾਈਵਾਲਾਂ ਨੂੰ ਔਸਤ ਨਤੀਜਿਆਂ ਤੋਂ ਅੱਗੇ ਵਧਣ ਦੀ ਅਪੀਲ ਕੀਤੀ। ਸ਼ਾਸਨ, ਸੇਵਾ ਪ੍ਰਦਾਨ ਕਰਨ ਅਤੇ ਨਿਰਮਾਣ ਵਿੱਚ ਗੁਣਵੱਤਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ "ਮੇਡ ਇਨ ਇੰਡੀਆ" ਲੇਬਲ ਨੂੰ ਉੱਤਮਤਾ ਅਤੇ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਦਾ ਪ੍ਰਤੀਕ ਬਣਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਉਤਪਾਦਾਂ ਵਿੱਚ ਜ਼ੀਰੋ ਡਿਫੈਕਟ ਅਤੇ ਵਾਤਾਵਰਨ 'ਤੇ ਘੱਟੋ-ਘੱਟ ਅਸਰ ਨਾਲ ਆਤਮ-ਨਿਰਭਰਤਾ ਹਾਸਲ ਕਰਨੀ ਚਾਹੀਦੀ ਹੈ, ਤਾਂ ਜੋ 'ਮੇਡ ਇਨ ਇੰਡੀਆ' ਲੇਬਲ ਗੁਣਵੱਤਾ ਦਾ ਸਮਾਨਾਰਥੀ ਬਣੇ ਅਤੇ 'ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ' ਪ੍ਰਤੀ ਸਾਡੀ ਵਚਨਬੱਧਤਾ ਮਜ਼ਬੂਤ ਹੋਵੇ। ਉਨ੍ਹਾਂ ਕੇਂਦਰ ਅਤੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਤੌਰ 'ਤੇ ਘਰੇਲੂ ਨਿਰਮਾਣ ਲਈ 100 ਉਤਪਾਦਾਂ ਦੀ ਪਛਾਣ ਕਰਨ ਤਾਂ ਜੋ ਦਰਾਮਦ ਨਿਰਭਰਤਾ ਘਟੇ ਅਤੇ 'ਵਿਕਸਿਤ ਭਾਰਤ' ਦੇ ਵਿਜ਼ਨ ਅਨੁਸਾਰ ਆਰਥਿਕ ਲਚਕਤਾ ਮਜ਼ਬੂਤ ਹੋਵੇ।

ਪ੍ਰਧਾਨ ਮੰਤਰੀ ਨੇ ਹੁਨਰ ਵਿਕਾਸ ਦੀਆਂ ਰਣਨੀਤੀਆਂ ਨੂੰ ਬਿਹਤਰ ਬਣਾਉਣ ਲਈ ਰਾਜ ਅਤੇ ਵਿਸ਼ਵ ਪੱਧਰ 'ਤੇ ਹੁਨਰ ਦੀ ਮੰਗ ਦਾ ਨਕਸ਼ਾ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉੱਚ ਸਿੱਖਿਆ ਵਿੱਚ ਵੀ, ਉਨ੍ਹਾਂ ਸੁਝਾਅ ਦਿੱਤਾ ਕਿ ਉੱਚ ਗੁਣਵੱਤਾ ਵਾਲੇ ਪ੍ਰਤਿਭਾਸ਼ਾਲੀ ਲੋਕ ਪੈਦਾ ਕਰਨ ਲਈ ਸਿੱਖਿਆ ਜਗਤ ਅਤੇ ਉਦਯੋਗ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀ ਰੋਜ਼ੀ-ਰੋਟੀ ਲਈ ਸੈਰ-ਸਪਾਟਾ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਅਮੀਰ ਵਿਰਾਸਤ ਅਤੇ ਇਤਿਹਾਸ ਹੈ, ਜਿਸ ਵਿੱਚ ਚੋਟੀ ਦੇ ਵਿਸ਼ਵ ਸੈਰ-ਸਪਾਟਾ ਸਥਾਨਾਂ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਹੈ। ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਇੱਕ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਉਣ ਅਤੇ ਪੂਰੇ ਸੈਰ-ਸਪਾਟਾ ਈਕੋਸਿਸਟਮ ਨੂੰ ਪਾਲਣ ਲਈ ਇੱਕ ਰੋਡਮੈਪ ਤਿਆਰ ਕਰਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਖੇਡ ਕੈਲੰਡਰ ਨੂੰ ਵਿਸ਼ਵ ਖੇਡ ਕੈਲੰਡਰ ਨਾਲ ਜੋੜਨਾ ਜ਼ਰੂਰੀ ਹੈ। ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਕੰਮ ਕਰ ਰਿਹਾ ਹੈ। ਭਾਰਤ ਨੂੰ ਵਿਸ਼ਵ ਪੱਧਰ ਦੇ ਮਿਆਰਾਂ ਮੁਤਾਬਕ ਬੁਨਿਆਦੀ ਢਾਂਚਾ ਅਤੇ ਖੇਡ ਈਕੋਸਿਸਟਮ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਮੁਕਾਬਲਾ ਕਰਨ ਲਈ ਛੋਟੇ ਬੱਚਿਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ, ਉਨ੍ਹਾਂ ਦਾ ਪਾਲਣ-ਪੋਸ਼ਣ ਅਤੇ ਸਿਖਲਾਈ ਹੋਣੀ ਚਾਹੀਦੀ ਹੈ। ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਅਗਲੇ 10 ਸਾਲ ਉਨ੍ਹਾਂ 'ਤੇ ਲਾਏ ਜਾਣੇ ਚਾਹੀਦੇ ਹਨ, ਤਾਂ ਹੀ ਭਾਰਤ ਅਜਿਹੇ ਖੇਡ ਮੁਕਾਬਲਿਆਂ ਵਿੱਚ ਇੱਛਾ ਅਨੁਸਾਰ ਨਤੀਜੇ ਹਾਸਲ ਕਰੇਗਾ। ਸਥਾਨਕ ਅਤੇ ਜ਼ਿਲ੍ਹਾ ਪੱਧਰ 'ਤੇ ਖੇਡ ਸਮਾਗਮ ਅਤੇ ਟੂਰਨਾਮੈਂਟ ਕਰਵਾਉਣ ਅਤੇ ਖਿਡਾਰੀਆਂ ਦਾ ਡਾਟਾ ਰੱਖਣ ਨਾਲ ਇੱਕ ਜੀਵੰਤ ਖੇਡ ਮਾਹੌਲ ਸਿਰਜਿਆ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲਦੀ ਹੀ ਭਾਰਤ 'ਰਾਸ਼ਟਰੀ ਨਿਰਮਾਣ ਮਿਸ਼ਨ' ਸ਼ੁਰੂ ਕਰੇਗਾ। ਹਰ ਰਾਜ ਨੂੰ ਇਸ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਅਤੇ ਵਿਸ਼ਵ ਪੱਧਰੀ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਬੁਨਿਆਦੀ ਢਾਂਚਾ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਚ ਜ਼ਮੀਨ, ਸਹੂਲਤਾਂ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ 'ਈਜ਼ ਆਫ ਡੂਇੰਗ ਬਿਜ਼ਨਸ' ਸ਼ਾਮਲ ਹੈ। ਉਨ੍ਹਾਂ ਰਾਜਾਂ ਨੂੰ ਨਿਰਮਾਣ ਨੂੰ ਉਤਸ਼ਾਹਿਤ ਕਰਨ, 'ਈਜ਼ ਆਫ ਡੂਇੰਗ ਬਿਜ਼ਨਸ' ਨੂੰ ਹੁਲਾਰਾ ਦੇਣ ਅਤੇ ਸੇਵਾ ਖੇਤਰ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਸੇਵਾ ਖੇਤਰ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਿਹਤ ਸੰਭਾਲ, ਸਿੱਖਿਆ, ਆਵਾਜਾਈ, ਸੈਰ-ਸਪਾਟਾ, ਪੇਸ਼ੇਵਰ ਸੇਵਾਵਾਂ, ਏਆਈ ਆਦਿ ਵਰਗੇ ਖੇਤਰਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਭਾਰਤ ਨੂੰ 'ਵਿਸ਼ਵ ਸੇਵਾਵਾਂ ਦਾ ਦਿੱਗਜ' ਬਣਾਇਆ ਜਾ ਸਕੇ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਜਿਵੇਂ ਭਾਰਤ ਦੁਨੀਆ ਦੀ 'ਅੰਨ ਦੀ ਟੋਕਰੀ' ਬਣਨ ਦੀ ਇੱਛਾ ਰੱਖਦਾ ਹੈ, ਸਾਨੂੰ ਨਿਰਯਾਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਉੱਚ-ਮੁੱਲ ਵਾਲੀ ਖੇਤੀ, ਡੇਅਰੀ ਅਤੇ ਮੱਛੀ ਪਾਲਣ ਵੱਲ ਮੁੜਨ ਦੀ ਲੋੜ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਪ੍ਰਧਾਨ ਮੰਤਰੀ ਧੰਨ ਧਾਨਿਆ ਯੋਜਨਾ ਨੇ ਘੱਟ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ। ਇਸੇ ਤਰ੍ਹਾਂ, ਸਿੱਖਣ ਦੇ ਨਤੀਜਿਆਂ ਵਿੱਚ ਰਾਜਾਂ ਨੂੰ ਸਭ ਤੋਂ ਹੇਠਲੇ 100 ਜ਼ਿਲ੍ਹਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਘੱਟ ਸੂਚਕਾਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਹੱਥ-ਲਿਖਤਾਂ ਦੇ ਡਿਜੀਟਲਕਰਨ ਲਈ 'ਗਿਆਨ ਭਾਰਤਮ ਮਿਸ਼ਨ' ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਆਪਣੇ ਕੋਲ ਉਪਲਬਧ ਅਜਿਹੀਆਂ ਹੱਥ-ਲਿਖਤਾਂ ਨੂੰ ਡਿਜੀਟਲ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰ ਸਕਦੇ ਹਨ। ਇੱਕ ਵਾਰ ਜਦੋਂ ਇਹ ਹੱਥ-ਲਿਖਤਾਂ ਡਿਜੀਟਲ ਹੋ ਜਾਂਦੀਆਂ ਹਨ, ਤਾਂ ਉਪਲਬਧ ਸਿਆਣਪ ਅਤੇ ਗਿਆਨ ਨੂੰ ਜੋੜਨ ਲਈ ਏਆਈ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਹ ਕਾਨਫ਼ਰੰਸ ਭਾਰਤ ਦੀ ਸਮੂਹਿਕ ਸੋਚ ਅਤੇ ਰਚਨਾਤਮਕ ਨੀਤੀ ਸੰਵਾਦ ਦੀ ਪਰੰਪਰਾ ਨੂੰ ਦਰਸਾਉਂਦੀ ਹੈ ਅਤੇ ਭਾਰਤ ਸਰਕਾਰ ਵੱਲੋਂ ਸੰਸਥਾਗਤ ਕੀਤੀ ਗਈ ਮੁੱਖ ਸਕੱਤਰਾਂ ਦੀ ਕਾਨਫ਼ਰੰਸ ਸਮੂਹਿਕ ਵਿਚਾਰ-ਵਟਾਂਦਰੇ ਲਈ ਪ੍ਰਭਾਵਸ਼ਾਲੀ ਮੰਚ ਬਣ ਗਈ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਸ਼ਾਸਨ ਅਤੇ ਅਮਲ ਨੂੰ ਮਜ਼ਬੂਤ ਕਰਨ ਲਈ ਮੁੱਖ ਸਕੱਤਰਾਂ ਅਤੇ ਡੀਜੀਪੀ ਕਾਨਫ਼ਰੰਸਾਂ ਦੋਵਾਂ ਤੋਂ ਨਿਕਲਣ ਵਾਲੀਆਂ ਚਰਚਾਵਾਂ ਅਤੇ ਫੈਸਲਿਆਂ ਨਾਲ ਤਾਲਮੇਲ ਕਰਕੇ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਅਧਿਕਾਰੀਆਂ ਵਿੱਚ ਰਾਸ਼ਟਰੀ ਦ੍ਰਿਸ਼ਟੀਕੋਣ ਉਤਸ਼ਾਹਿਤ ਕਰਨ ਅਤੇ 'ਵਿਕਸਿਤ ਭਾਰਤ' ਦੀ ਪ੍ਰਾਪਤੀ ਲਈ ਸ਼ਸਨ ਦੇ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਵਿਭਾਗੀ ਪੱਧਰ 'ਤੇ ਵੀ ਅਜਿਹੀਆਂ ਕਾਨਫ਼ਰੰਸਾਂ ਕੀਤੀਆਂ ਜਾ ਸਕਦੀਆਂ ਹਨ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 'ਸਮਰੱਥਾ ਨਿਰਮਾਣ ਕਮਿਸ਼ਨ' ਦੇ ਨਾਲ ਮਿਲ ਕੇ ਸਮਰੱਥਾ ਨਿਰਮਾਣ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਿੱਚ ਏਆਈ ਦੀ ਵਰਤੋਂ ਅਤੇ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਸਮੇਂ ਦੀ ਲੋੜ ਹੈ। ਹਰ ਨਾਗਰਿਕ ਦੀ ਸੁਰੱਖਿਆ ਲਈ ਰਾਜਾਂ ਅਤੇ ਕੇਂਦਰ ਨੂੰ ਸਾਈਬਰ ਸੁਰੱਖਿਆ 'ਤੇ ਜ਼ੋਰ ਦੇਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨਾਲੋਜੀ ਸਾਡੇ ਪੂਰੇ ਜੀਵਨ ਚੱਕਰ ਦੌਰਾਨ ਸੁਰੱਖਿਅਤ ਅਤੇ ਸਥਿਰ ਹੱਲ ਪ੍ਰਦਾਨ ਕਰ ਸਕਦੀ ਹੈ। ਸ਼ਾਸਨ ਵਿੱਚ ਗੁਣਵੱਤਾ ਲਿਆਉਣ ਲਈ ਟੈਕਨਾਲੋਜੀ ਦੀ ਵਰਤੋਂ ਕਰਨ ਦੀ ਲੋੜ ਹੈ।

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਰਾਜ ਨੂੰ ਇਸ ਕਾਨਫ਼ਰੰਸ ਦੀਆਂ ਚਰਚਾਵਾਂ ਦੇ ਆਧਾਰ 'ਤੇ 10 ਸਾਲਾਂ ਦੀਆਂ ਕਾਰਜਯੋਗ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ, ਜਿਸ ਵਿੱਚ 1, 2, 5 ਅਤੇ 10 ਸਾਲਾਂ ਦੇ ਟੀਚੇ ਹੋਣ ਅਤੇ ਨਿਯਮਤ ਨਿਗਰਾਨੀ ਲਈ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਸਕੇ।

ਤਿੰਨ ਦਿਨਾਂ ਕਾਨਫ਼ਰੰਸ ਵਿੱਚ ਵਿਸ਼ੇਸ਼ ਵਿਸ਼ਿਆਂ 'ਤੇ ਜ਼ੋਰ ਦਿੱਤਾ ਗਿਆ ਜਿਸ ਵਿੱਚ ਮੁੱਢਲੀ ਬਚਪਨ ਦੀ ਸਿੱਖਿਆ; ਸਕੂਲੀ ਸਿੱਖਿਆ; ਹੁਨਰ ਵਿਕਾਸ; ਉੱਚ ਸਿੱਖਿਆ; ਅਤੇ ਖੇਡਾਂ ਤੇ ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਸ਼ਾਮਲ ਸਨ, ਜੋ ਇੱਕ ਲਚਕੀਲੇ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਵਰਕਫੋਰਸ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਪਛਾਣਦੇ ਹਨ।

ਕਾਨਫ਼ਰੰਸ ਦੌਰਾਨ ਚਰਚਾ

ਕਾਨਫ਼ਰੰਸ ਦੌਰਾਨ ਹੋਈਆਂ ਚਰਚਾਵਾਂ ਨੇ 'ਟੀਮ ਇੰਡੀਆ' ਦੀ ਭਾਵਨਾ ਨੂੰ ਦਰਸਾਇਆ, ਜਿੱਥੇ ਕੇਂਦਰ ਅਤੇ ਰਾਜ ਵਿਚਾਰਾਂ ਨੂੰ ਅਮਲ ਵਿੱਚ ਬਦਲਣ ਦੀ ਸਾਂਝੀ ਵਚਨਬੱਧਤਾ ਨਾਲ ਇਕੱਠੇ ਹੋਏ। ਵਿਚਾਰ-ਵਟਾਂਦਰੇ ਵਿੱਚ ਸਹਿਮਤ ਹੋਏ ਨਤੀਜਿਆਂ ਨੂੰ ਸਮਾਂ-ਬੱਧ ਢੰਗ ਨਾਲ ਲਾਗੂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ 'ਵਿਕਸਿਤ ਭਾਰਤ' ਦਾ ਵਿਜ਼ਨ ਨਾਗਰਿਕਾਂ ਦੇ ਜੀਵਨ ਵਿੱਚ ਠੋਸ ਸੁਧਾਰ ਲਿਆ ਸਕੇ। ਸੈਸ਼ਨਾਂ ਵਿੱਚ ਮਨੁੱਖੀ ਪੂੰਜੀ ਵਿਕਾਸ ਨਾਲ ਸਬੰਧਤ ਤਰਜੀਹੀ ਖੇਤਰਾਂ ਵਿੱਚ ਮੌਜੂਦਾ ਸਥਿਤੀ, ਮੁੱਖ ਚੁਣੌਤੀਆਂ ਅਤੇ ਸੰਭਾਵਿਤ ਹੱਲਾਂ ਦਾ ਵਿਆਪਕ ਮੁਲਾਂਕਣ ਕੀਤਾ ਗਿਆ।

ਕਾਨਫ਼ਰੰਸ ਨੇ ਖਾਣੇ ਦੌਰਾਨ ਵੀ ਵਿਰਾਸਤ ਅਤੇ ਹੱਥ-ਲਿਖਤਾਂ ਦੀ ਸੰਭਾਲ ਅਤੇ ਡਿਜੀਟਲਕਰਨ; ਅਤੇ 'ਸਾਰਿਆਂ ਲਈ ਆਯੁਸ਼' ਵਰਗੇ ਵਿਸ਼ਿਆਂ 'ਤੇ ਕੇਂਦਰਿਤ ਵਿਚਾਰ-ਵਟਾਂਦਰੇ ਦੀ ਸਹੂਲਤ ਦਿੱਤੀ, ਜਿਸ ਵਿੱਚ ਮੁੱਢਲੀ ਸਿਹਤ ਸੰਭਾਲ ਵਿੱਚ ਗਿਆਨ ਨੂੰ ਜੋੜਨ 'ਤੇ ਜ਼ੋਰ ਦਿੱਤਾ ਗਿਆ।

ਵਿਚਾਰ-ਵਟਾਂਦਰੇ ਵਿੱਚ ਪ੍ਰਭਾਵਸ਼ਾਲੀ ਸਪੁਰਦਗੀ, ਨਾਗਰਿਕ-ਕੇਂਦਰਿਤ ਸ਼ਾਸਨ ਅਤੇ ਨਤੀਜਾ-ਮੁਖੀ ਅਮਲ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਕਾਸ ਪਹਿਲਕਦਮੀਆਂ ਦਾ ਜ਼ਮੀਨੀ ਪੱਧਰ 'ਤੇ ਮਾਪਣਯੋਗ ਅਸਰ ਹੋਵੇ। ਚਰਚਾਵਾਂ ਨੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨ, ਅੰਤਰ-ਵਿਭਾਗੀ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਡੇਟਾ-ਅਧਾਰਿਤ ਨਿਗਰਾਨੀ ਢਾਂਚੇ ਨੂੰ ਅਪਣਾਉਣ ਦੀ ਲੋੜ ਨੂੰ ਉਜਾਗਰ ਕੀਤਾ। ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਟੈਕਨਾਲੋਜੀ ਦਾ ਲਾਭ ਲੈਣ ਅਤੇ ਅੰਤਿਮ ਵਿਅਕਤੀ ਤੱਕ ਪਹੁੰਚ ਯਕੀਨੀ ਬਣਾਉਣ 'ਤੇ ਧਿਆਨ ਦਿੱਤਾ ਗਿਆ ਤਾਂ ਜੋ ਵਿਕਾਸ ਦੇ ਲਾਭ ਹਰ ਨਾਗਰਿਕ ਤੱਕ ਸਮੇਂ ਸਿਰ, ਪਾਰਦਰਸ਼ੀ ਅਤੇ ਸਮਾਵੇਸ਼ੀ ਢੰਗ ਨਾਲ ਪਹੁੰਚ ਸਕਣ, ਜੋ ਕਿ 'ਵਿਕਸਿਤ ਭਾਰਤ' ਦੇ ਵਿਜ਼ਨ ਦੇ ਅਨੁਕੂਲ ਹੋਵੇ।

ਕਾਨਫ਼ਰੰਸ ਵਿੱਚ ਕਈ ਵਿਸ਼ੇਸ਼ ਸੈਸ਼ਨ ਹੋਏ ਜਿਨ੍ਹਾਂ ਨੇ ਅੰਤਰ-ਕੱਟਵੇਂ ਅਤੇ ਉਭਰਦੀਆਂ ਤਰਜੀਹਾਂ 'ਤੇ ਕੇਂਦਰਿਤ ਵਿਚਾਰ-ਵਟਾਂਦਰੇ ਨੂੰ ਸਮਰੱਥ ਬਣਾਇਆ। ਇਨ੍ਹਾਂ ਸੈਸ਼ਨਾਂ ਨੇ ਰਾਜਾਂ ਵਿੱਚ ਨਿਯਮਾਂ ਨੂੰ ਹਟਾਉਣ, ਸ਼ਾਸਨ ਵਿੱਚ ਟੈਕਨਾਲੋਜੀ: ਮੌਕੇ, ਜੋਖਮ ਅਤੇ ਰੋਕਥਾਮ; ਸਮਾਰਟ ਸਪਲਾਈ ਚੇਨ ਅਤੇ ਮਾਰਕੀਟ ਲਿੰਕੇਜ ਲਈ ਐਗਰੀਸਟੈਕ; ਇੱਕ ਰਾਜ, ਇੱਕ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ; ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ; ਅਤੇ ਪੋਸਟ-ਲੈਫਟ ਵਿੰਗ ਕੱਟੜਵਾਦ ਭਵਿੱਖ ਲਈ ਯੋਜਨਾਵਾਂ ਵਰਗੇ ਵਿਸ਼ਿਆਂ 'ਤੇ ਨੀਤੀਗਤ ਮਾਰਗਾਂ ਅਤੇ ਵਧੀਆ ਅਭਿਆਸਾਂ ਦੀ ਜਾਂਚ ਕੀਤੀ। ਚਰਚਾਵਾਂ ਨੇ ਸਹਿਕਾਰੀ ਸੰਘਵਾਦ ਦੀ ਮਹੱਤਤਾ, ਸਫਲ ਰਾਜ-ਪੱਧਰੀ ਪਹਿਲਕਦਮੀਆਂ ਦੀ ਨਕਲ ਅਤੇ ਵਿਚਾਰ-ਵਟਾਂਦਰੇ ਨੂੰ ਮਾਪਣਯੋਗ ਨਤੀਜਿਆਂ ਵਿੱਚ ਬਦਲਣ ਲਈ ਸਮਾਂ-ਬੱਧ ਲਾਗੂ ਕਰਨ 'ਤੇ ਚਾਨਣਾ ਪਾਇਆ।

ਕਾਨਫ਼ਰੰਸ ਵਿੱਚ ਮੁੱਖ ਸਕੱਤਰਾਂ, ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ, ਵਿਸ਼ਾ ਮਾਹਿਰਾਂ ਅਤੇ ਕੇਂਦਰ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

************

ਐੱਮਜੇਪੀਐੱਸ/ਵੀਜੇ


(रिलीज़ आईडी: 2209394) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Assamese , Manipuri , Bengali , Gujarati , Odia