ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ

प्रविष्टि तिथि: 26 DEC 2025 1:25PM by PIB Chandigarh

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਦਸੰਬਰ, 2025) ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਬਹਾਦਰੀ, ਸਮਾਜ ਸੇਵਾ, ਵਾਤਾਵਰਨ, ਖੇਡਾਂ, ਕਲਾ ਅਤੇ ਸਭਿਆਚਾਰ ਅਤੇ ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰਾਂ ਵਿੱਚ ਬੇਮਿਸਾਲ ਉਪਲਬਧੀਆਂ ਲਈ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ 'ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਰਸਕਾਰ ਜੇਤੂ ਬੱਚਿਆਂ ਨੇ ਆਪਣੇ ਪਰਿਵਾਰਾਂ, ਆਪਣੇ ਭਾਈਚਾਰਿਆਂ ਅਤੇ ਪੂਰੇ ਦੇਸ਼ ਲਈ ਮਾਣ ਵਧਾਇਆ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਪੁਰਸਕਾਰ ਦੇਸ਼ ਭਰ ਦੇ ਸਾਰੇ ਬੱਚਿਆਂ ਨੂੰ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਉਤਸ਼ਾਹ ਲਈ ਦਿੱਤਾ ਗਿਆ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਲਗਭਗ 320 ਸਾਲ ਪਹਿਲਾਂ, ਸਿੱਖ ਧਰਮ ਦੇ ਦਸਵੇਂ ਗੁਰੂ ਅਤੇ ਸਾਰੇ ਭਾਰਤੀਆਂ ਵੱਲੋਂ ਸਤਿਕਾਰੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਪੁੱਤਰਾਂ ਨੇ ਸੱਚ ਅਤੇ ਇਨਸਾਫ਼ ਲਈ ਲੜਦੇ ਹੋਏ ਮਹਾਨ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਦੋ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਸਤਿਕਾਰਿਆ ਜਾਂਦਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਮਹਾਨ ਬਾਲ-ਨਾਇਕਾਂ ਨੂੰ ਸ਼ਰਧਾ ਨਾਲ ਯਾਦ ਕੀਤਾ, ਜਿਨ੍ਹਾਂ ਨੇ ਸੱਚ ਅਤੇ ਇਨਸਾਫ਼ ਲਈ ਮਾਣ ਨਾਲ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਦੇਸ਼ ਦੀ ਮਹਾਨਤਾ ਓਦੋਂ ਤੈਅ ਹੁੰਦੀ ਹੈ, ਜਦੋਂ ਇਸਦੇ ਬੱਚੇ ਦੇਸ਼-ਭਗਤੀ ਅਤੇ ਉੱਚ ਆਦਰਸ਼ਾਂ ਨਾਲ ਭਰੇ ਹੁੰਦੇ ਹਨ। ਉਨ੍ਹਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਬੱਚਿਆਂ ਨੇ ਬਹਾਦਰੀ, ਕਲਾ ਅਤੇ ਸਭਿਆਚਾਰ, ਵਾਤਾਵਰਨ, ਨਵੀਨਤਾ, ਵਿਗਿਆਨ ਅਤੇ ਟੈਕਨਾਲੋਜੀ, ਸਮਾਜ ਸੇਵਾ ਅਤੇ ਖੇਡਾਂ ਵਰਗੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੱਤ ਸਾਲ ਦੀ ਵਾਕਾ ਲਕਸ਼ਮੀ ਪ੍ਰਗਣਿਕਾ ਵਰਗੇ ਪ੍ਰਤਿਭਾਸ਼ਾਲੀ ਬੱਚਿਆਂ ਕਾਰਨ ਹੀ ਭਾਰਤ ਨੂੰ ਵਿਸ਼ਵ ਪੱਧਰ 'ਤੇ ਸ਼ਤਰੰਜ ਦਾ ਪਾਵਰ-ਹਾਊਸ ਮੰਨਿਆ ਜਾਂਦਾ ਹੈ। ਅਜੇ ਰਾਜ ਅਤੇ ਮੁਹੰਮਦ ਸਿਦਾਨ ਪੀ, ਜਿਨ੍ਹਾਂ ਨੇ ਆਪਣੀ ਬਹਾਦਰੀ ਅਤੇ ਬੁੱਧੀ ਨਾਲ ਦੂਜਿਆਂ ਦੀਆਂ ਜਾਨਾਂ ਬਚਾਈਆਂ, ਉਹ ਉਨ੍ਹਾਂ ਨੂੰ ਮਿਲਣ ਵਾਲੀ ਸਾਰੀ ਸ਼ਲਾਘਾ ਦੇ ਹੱਕਦਾਰ ਹਨ। ਨੌਂ ਸਾਲ ਦੀ ਧੀ ਵਿਓਮਾ ਪ੍ਰਿਆ ਅਤੇ ਗਿਆਰਾਂ ਸਾਲ ਦੇ ਬਹਾਦਰ ਪੁੱਤਰ ਕਮਲੇਸ਼ ਕੁਮਾਰ ਨੇ ਆਪਣੀ ਹਿੰਮਤ ਨਾਲ ਦੂਜਿਆਂ ਦੀ ਜਾਨ ਬਚਾਉਂਦੇ ਹੋਏ ਆਪਣੀਆਂ ਜਾਨਾਂ ਗੁਆ ਦਿੱਤੀਆਂ। ਦਸ ਸਾਲ ਦੇ ਸ਼ਰਵਣ ਸਿੰਘ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਜੰਗ ਨਾਲ ਸਬੰਧਤ ਜੋਖ਼ਮਾਂ ਦਰਮਿਆਨ, ਆਪਣੇ ਘਰ ਦੇ ਨੇੜੇ ਸਰਹੱਦ 'ਤੇ ਤਾਇਨਾਤ ਭਾਰਤੀ ਫੌਜੀਆਂ ਨੂੰ ਨਿਯਮਿਤ ਤੌਰ 'ਤੇ ਪਾਣੀ, ਦੁੱਧ ਅਤੇ ਲੱਸੀ ਪਹੁੰਚਾਈ। ਜਦੋਂ ਕਿ, ਅਪਾਹਜ ਧੀ ਸ਼ਿਵਾਨੀ ਹੋਸੁਰੂ ਉੱਪਾਰਾ ਨੇ ਆਰਥਿਕ ਅਤੇ ਸਰੀਰਕ ਹੱਦਾਂ ਨੂੰ ਪਾਰ ਕਰਦੇ ਹੋਏ ਖੇਡਾਂ ਦੀ ਦੁਨੀਆ ਵਿੱਚ ਅਸਾਧਾਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਵੈਭਵ ਸੂਰਿਆਵੰਸ਼ੀ ਨੇ ਕ੍ਰਿਕਟ ਦੀ ਬਹੁਤ ਹੀ ਪ੍ਰਤੀਯੋਗੀ ਅਤੇ ਪ੍ਰਤਿਭਾ ਨਾਲ ਭਰੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਹੈ ਅਤੇ ਕਈ ਰਿਕਾਰਡ ਬਣਾਏ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਉਨ੍ਹਾਂ ਵਰਗੇ ਬਹਾਦਰ ਅਤੇ ਪ੍ਰਤਿਭਾਸ਼ਾਲੀ ਬੱਚੇ ਚੰਗਾ ਕੰਮ ਕਰਦੇ ਰਹਿਣਗੇ ਅਤੇ ਭਾਰਤ ਦੇ ਭਵਿੱਖ ਨੂੰ ਚਮਕਾਉਣਗੇ।

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

********

ਐੱਮਜੇਪੀਐੱਸ/ ਐੱਸਆਰ


(रिलीज़ आईडी: 2208914) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Odia , Tamil , Telugu , Kannada , Malayalam