ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੰਸਥਾਪਕ ਭਾਰਤ ਰਤਨ, ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਰਾਸ਼ਟਰ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ
प्रविष्टि तिथि:
25 DEC 2025 12:04PM by PIB Chandigarh
ਅਟਲ ਜੀ ਨੇ ਭਾਜਪਾ ਦੀ ਸਥਾਪਨਾ ਰਾਹੀਂ, ਭਾਰਤੀ ਰਾਜਨੀਤੀ ਨੂੰ ਇੱਕ ਅਜਿਹਾ ਰਾਜਨੀਤਿਕ ਵਿਕਲਪ ਪ੍ਰਦਾਨ ਕੀਤਾ ਜੋ ਰਾਸ਼ਟਰੀ ਹਿਤ ਅਤੇ ਸੱਭਿਆਚਾਰਕ ਰਾਸ਼ਟਰਵਾਦ ਨੂੰ ਤਰਜੀਹ ਦਿੰਦਾ ਸੀ
ਭਾਰਤ ਨੂੰ ਪਰਮਾਣੂ ਸ਼ਕਤੀ ਸੰਪੰਨ ਰਾਸ਼ਟਰ ਬਣਾਉਣਾ ਹੋਵੇ ਜਾਂ ਚੰਗੇ ਸ਼ਾਸਨ ਨੂੰ ਸਾਕਾਰ ਕਰਨਾ ਹੋਵੇ, ਉਨ੍ਹਾਂ ਦੀ ਅਗਵਾਈ ਹੇਠ, ਐੱਨਡੀਏ ਸਰਕਾਰ ਨੇ ਵਿਰਾਸਤ ਅਤੇ ਵਿਗਿਆਨ ਦੋਵਾਂ ਨੂੰ ਨਾਲ-ਨਾਲ ਅੱਗੇ ਵਧਾਉਣ ਦਾ ਗਵਰਨੈਂਸ ਮਾਡਲ ਦੇਸ਼ ਦੇ ਸਾਹਮਣੇ ਪੇਸ਼ ਕੀਤਾ
ਅਟਲ ਜੀ ਭਾਰਤੀ ਰਾਜਨੀਤੀ ਵਿੱਚ ਇੱਕ ਅਜਿਹੀ ਸ਼ਕਤੀਸ਼ਾਲੀ ਅਤੇ ਅਭੁੱਲ ਸ਼ਖਸੀਅਤ ਹਨ, ਜੋ ਜਨਤਕ ਸੇਵਾ ਅਤੇ ਸੰਗਠਨਾਤਮਕ ਤਾਕਤ ਪ੍ਰਤੀ ਆਪਣੇ ਸਮਰਪਣ ਲਈ ਜਾਣੇ ਜਾਂਦੇ ਹਨ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੰਸਥਾਪਕ ਭਾਰਤ ਰਤਨ, ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ, ਮਹਾਨ ਰਾਸ਼ਟਰ ਵੱਲੋਂ ਸ਼ਰਧਾਂਜਲੀ ਭੇਟ ਕੀਤੀ।
ਐਕਸ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੰਸਥਾਪਕ ਭਾਰਤ ਰਤਨ, ਸਤਿਕਾਰਯੋਗ ਅਟਲ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਮਹਾਨ ਰਾਸ਼ਟਰ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਅਟਲ ਜੀ ਨੇ ਭਾਜਪਾ ਦੀ ਸਥਾਪਨਾ ਨਾਲ ਭਾਰਤੀ ਰਾਜਨੀਤੀ ਨੂੰ ਇੱਕ ਅਜਿਹਾ ਰਾਜਨੀਤਿਕ ਵਿਕਲਪ ਪ੍ਰਦਾਨ ਕੀਤਾ ਜੋ ਰਾਸ਼ਟਰੀ ਹਿਤ ਅਤੇ ਸੱਭਿਆਚਾਰਕ ਰਾਸ਼ਟਰਵਾਦ ਨੂੰ ਤਰਜੀਹ ਦਿੰਦਾ ਸੀ। ਭਾਰਤ ਨੂੰ ਪਰਮਾਣੂ ਸ਼ਕਤੀ ਸੰਪੰਨ ਰਾਸ਼ਟਰ ਬਣਾਉਣਾ ਹੋਵੇ ਜਾਂ ਚੰਗੇ ਸ਼ਾਸਨ ਨੂੰ ਸਾਕਾਰ ਕਰਨਾ ਹੋਵੇ, ਉਨ੍ਹਾਂ ਦੀ ਅਗਵਾਈ ਹੇਠ, ਐੱਨਡੀਏ ਸਰਕਾਰ ਨੇ ਵਿਰਾਸਤ ਅਤੇ ਵਿਗਿਆਨ ਦੋਵਾਂ ਨੂੰ ਇੱਕੋ ਸਮੇਂ ਅੱਗੇ ਵਧਾਉਣ ਦਾ ਗਵਰਨੈਂਸ ਮਾਡਲ ਦੇਸ਼ ਦੇ ਸਾਹਮਣੇ ਪੇਸ਼ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਟਲ ਜੀ ਭਾਰਤੀ ਰਾਜਨੀਤੀ ਵਿੱਚ ਇੱਕ ਅਜਿਹੀ ਸ਼ਕਤੀਸ਼ਾਲੀ ਅਤੇ ਅਭੁੱਲ ਸ਼ਖਸੀਅਤ ਹਨ, ਜੋ ਜਨਤਕ ਸੇਵਾ ਅਤੇ ਸੰਗਠਨਾਤਮਕ ਤਾਕਤ ਪ੍ਰਤੀ ਆਪਣੇ ਸਮਰਪਣ ਲਈ ਜਾਣੇ ਜਾਂਦੇ ਹਨ।”
************
ਆਰਕੇ / ਆਰਆਰ /ਏਕੇ
(रिलीज़ आईडी: 2208795)
आगंतुक पटल : 2
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam