ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਵਾਇਤੀ ਚਿਕਿਤਸਾ 'ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦੂਜੇ ਵਿਸ਼ਵ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
19 DEC 2025 10:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਰਵਾਇਤੀ ਚਿਕਿਤਸਾ 'ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਦੂਜੇ ਵਿਸ਼ਵ ਸਿਖਰ ਸੰਮੇਲਨ ਦੇ ਸਮਾਪਤੀ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਐੱਕਸ 'ਤੇ ਇੱਕ ਵੱਖਰੀ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ;
"ਰਵਾਇਤੀ ਸਿਹਤ ਸੰਭਾਲ ਵਿੱਚ, ਸਾਡਾ ਧਿਆਨ ਮੌਜੂਦਾ ਜ਼ਰੂਰਤਾਂ ਤੋਂ ਪਰੇ ਹੋਣਾ ਚਾਹੀਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਕਲਿਆਣ ਪ੍ਰਤੀ ਵੀ ਸਾਡੀ ਬਰਾਬਰ ਮਹੱਤਵਪੂਰਨ ਜ਼ਿੰਮੇਵਾਰੀ ਹੈ।"
https://x.com/narendramodi/status/2002062997796368414?s=20
"ਕਈ ਪੱਧਰਾਂ 'ਤੇ ਨਿਰੰਤਰ ਯਤਨਾਂ ਰਾਹੀਂ ਭਾਰਤ ਇਹ ਦਰਸਾ ਰਿਹਾ ਹੈ ਕਿ ਨਾਜ਼ੁਕ ਸਥਿਤੀਆਂ ਵਿੱਚ ਵੀ, ਰਵਾਇਤੀ ਚਿਕਿਤਸਾ ਇੱਕ ਪ੍ਰਭਾਵਸ਼ਾਲੀ ਅਤੇ ਸਾਰਥਿਕ ਭੂਮਿਕਾ ਨਿਭਾ ਸਕਦੀ ਹੈ।"
https://x.com/narendramodi/status/2002063413695181190?s=20
“ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਰਵਾਇਤਾ ਚਿਕਿਤਸਾ 'ਤੇ ਵਿਸ਼ਵ ਸੰਮੇਲਨ ਵਿੱਚ ਆਯੋਜਿਤ ਪ੍ਰਦਰਸ਼ਨੀ ਵਿੱਚ ਦੁਨੀਆ ਭਰ ਦੇ ਹਰਬਲ ਇਲਾਜ ਅਤੇ ਪ੍ਰਾਚੀਨ ਚਿਕਿਤਸਾ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਆਧੁਨਿਕ ਸਿਹਤ ਸੰਭਾਲ ਖੇਤਰ ਵਿੱਚ ਉਨ੍ਹਾਂ ਦੀ ਵਧਦੀ ਸਾਰਥਕਿਤਾ ਅਤੇ ਸੰਭਾਵਨਾ ਨੂੰ ਉਜਾਗਰ ਕਰਦਾ ਹੈ।
@WHO”
https://x.com/narendramodi/status/2002064320876970452?s=20
“ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਰਵਾਇਤਾ ਚਿਕਿਤਸਾ 'ਤੇ ਦੂਜੇ ਵਿਸ਼ਵ ਸੰਮੇਲਨ ਵਿੱਚ ਅਸ਼ਵਗੰਧਾ 'ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ।
@WHO”
https://x.com/narendramodi/status/2002064666877710497?s=20
“ਅੱਜ ਡਬਲਿਊਐੱਚਓ ਦੇ ਡੀਜੀ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਨਾਲ ਸਾਰਥਿਕ ਚਰਚਾ ਹੋਈ। ਅਸੀਂ ਸੰਪੂਰਨ ਸਿਹਤ, ਰੋਕਥਾਮ ਦੇਖਭਾਲ ਅਤੇ ਕਲਿਆਣ ਨੂੰ ਉਤਸ਼ਾਹਿਤ ਕਰਨ ਵਿੱਚ ਰਵਾਇਤੀ ਚਿਕਿਤਸਾ ਦੀਆਂ ਅਥਾਹ ਸੰਭਾਵਨਾਵਾਂ 'ਤੇ ਚਰਚਾ ਕੀਤੀ। ਨਾਲ ਹੀ, ਰਵਾਇਤੀ ਚਿਕਿਤਸਾ ਵਿੱਚ ਪ੍ਰਮਾਣ-ਅਧਾਰਤ ਅਭਿਆਸਾਂ ਅਤੇ ਵਿਸ਼ਵ-ਵਿਆਪੀ ਸਹਿਯੋਗ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
@WHO
@DrTedros”
https://x.com/narendramodi/status/2002065105278939182?s=20
*****
ਐੱਮਜੇਪੀਐੱਸ/ਐੱਸਟੀ
(रिलीज़ आईडी: 2207263)
आगंतुक पटल : 3