ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦਾ ਜਾਰਡਨ ਦੇ ਅੱਮਾਨ ਵਿੱਚ ਵਿਸ਼ੇਸ਼ ਸਵਾਗਤ

प्रविष्टि तिथि: 15 DEC 2025 5:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਮਾਨ ਪਹੁੰਚ ਗਏ ਹਨ। ਦੋਵਾਂ ਦੇਸ਼ਾਂ ਵਿਚਕਾਰ ਨੇੜਲੇ ਸਬੰਧਾਂ ਦੇ ਪ੍ਰਤੀਕ ਵਜੋਂ ਇੱਕ ਵਿਸ਼ੇਸ਼ ਸਨਮਾਨ ਤਹਿਤ, ਪ੍ਰਧਾਨ ਮੰਤਰੀ ਦਾ ਅੱਮਾਨ ਹਵਾਈ ਅੱਡੇ 'ਤੇ ਜਾਰਡਨ ਦੇ ਪ੍ਰਧਾਨ ਮੰਤਰੀ ਡਾ. ਜਾਫ਼ਰ ਹਸਨ ਵੱਲੋਂ ਨਿੱਘਾ ਅਤੇ ਰਸਮੀ ਸਵਾਗਤ ਕੀਤਾ ਗਿਆ।

ਇਹ ਜਾਰਡਨ, ਇਥੋਪੀਆ ਅਤੇ ਓਮਾਨ ਦੀ ਉਨ੍ਹਾਂ ਦੀ ਤਿੰਨ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਹੈ। ਜਾਰਡਨ ਦੀ ਇਹ ਪੂਰੀ ਦੁਵੱਲੀ ਯਾਤਰਾ 37 ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋ ਰਹੀ ਹੈ। ਪ੍ਰਧਾਨ ਮੰਤਰੀ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75ਵੀਂ ਵਰ੍ਹੇਗੰਢ ਦੇ ਨਾਲ-ਨਾਲ ਹੋ ਰਿਹਾ ਹੈ।

************

 

ਐੱਮਜੇਪੀਐੱਸ/ਐੱਸਆਰ


(रिलीज़ आईडी: 2204416) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Bengali-TR , Gujarati , Tamil , Telugu , Kannada , Malayalam