ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਕੋਲਸੇਤੂ ਵਿੰਡੋ ਨੂੰ ਮਨਜ਼ੂਰੀ ਦਿੱਤੀ: ਵਿਭਿੰਨ ਉਦਯੋਗਿਕ ਉਪਯੋਗਾਂ ਅਤੇ ਨਿਰਯਾਤ ਲਈ ਕੋਲਾ ਲਿੰਕੇਜ ਦੀ ਨਿਲਾਮੀ, ਜਿਸ ਨਾਲ ਉਚਿਤ/ਨਿਰਪੱਖ ਪਹੁੰਚ ਅਤੇ ਸੰਸਾਧਨਾਂ ਦੇ ਸਹੀ ਉਪਯੋਗ ਨੂੰ ਯਕੀਨੀ ਬਣਾਉਣਾ ਹੋਵੇਗਾ
प्रविष्टि तिथि:
12 DEC 2025 4:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੇਂਦਰੀ ਕੈਬਨਿਟ ਕਮੇਟੀ ਨੇ ਅੱਜ ਨਿਰਵਿਘਨ, ਕੁਸ਼ਲ ਅਤੇ ਪਾਰਦਰਸ਼ੀ ਵਰਤੋਂ (ਕੋਲਸੇਤੂ) ਲਈ ਕੋਲਾ ਲਿੰਕੇਜ ਦੀ ਨਿਲਾਮੀ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਵਿੱਚ, ਕਿਸੇ ਵੀ ਉਦਯੋਗਿਕ ਵਰਤੋਂ ਅਤੇ ਨਿਰਯਾਤ ਲਈ ਕੋਲੇ ਦੀ ਵਰਤੋਂ ਕਰਨ ਲਈ "ਕੋਲਸੇਤੂ ਵਿੰਡੋ" ਨਾਮ ਦੀ ਇੱਕ ਨਵੀਂ ਵਿੰਡੋ ਬਣਾਈ ਗਈ ਹੈ, ਜਿਸ ਨੂੰ NRS ਲਿੰਕੇਜ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਨਵੀਂ ਨੀਤੀ ਸਰਕਾਰ ਦੁਆਰਾ ਕੀਤੇ ਜਾ ਰਹੇ ਕੋਲਾ ਖੇਤਰ ਦੇ ਸੁਧਾਰਾਂ ਦੀ ਲੜੀ ਵਿੱਚ ਵਾਧਾ ਕਰਦੀ ਹੈ।
ਇਹ ਨੀਤੀ 2016 ਦੀ NRS (ਨੌਨ-ਰੈਗੂਲੇਟਿਡ ਸੈਕਟਰ) ਲਿੰਕੇਜ ਨਿਲਾਮੀ ਨੀਤੀ ਵਿੱਚ ਕੋਲਸੇਤੂ ਨਾਮਕ ਇੱਕ ਵੱਖਰੀ ਵਿੰਡੋ ਜੋੜ ਕੇ, ਕਿਸੇ ਵੀ ਉਦਯੋਗਿਕ ਵਰਤੋਂ ਅਤੇ ਨਿਰਯਾਤ ਲਈ ਨਿਲਾਮੀ ਦੇ ਅਧਾਰ 'ਤੇ ਲੰਬੇ ਸਮੇਂ ਲਈ ਕੋਲਾ ਲਿੰਕੇਜ ਦੀ ਵੰਡ ਦੀ ਮਨਜ਼ੂਰੀ ਦੇਵੇਗੀ, ਜਿਸ ਵਿੱਚ ਕੋਲੇ ਦੀ ਲੋੜ ਵਾਲਾ ਕੋਈ ਵੀ ਘਰੇਲੂ ਖਰੀਦਦਾਰ ਲਿੰਕੇਜ ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ। ਇਸ ਵਿੰਡੋ ਦੇ ਤਹਿਤ ਕੋਕਿੰਗ ਕੋਲਾ ਪੇਸ਼ ਨਹੀਂ ਕੀਤਾ ਜਾਵੇਗਾ।
NRS ਲਈ ਕੋਲਾ ਲਿੰਕੇਜ ਦੀ ਨਿਲਾਮੀ ਲਈ ਮੌਜੂਦਾ ਨੀਤੀ ਵਿੱਚ NRS ਵਰਗੇ ਸੀਮੇਂਟ, ਸਟੀਲ (ਕੋਕਿੰਗ), ਸ਼ਪੰਜ ਆਇਰਨ, ਐਲੂਮੀਨੀਅਮ ਅਤੇ ਹੋਰ [ਖਾਦ (ਯੂਰੀਆ) ਨੂੰ ਛੱਡ ਕੇ] ਸਮੇਤ ਉਨ੍ਹਾਂ ਦੇ ਕੈਪਟਿਵ ਪਾਵਰ ਪਲਾਂਟਸ (CPPs) ਲਈ ਨਵੇਂ ਕੋਲਾ ਲਿੰਕੇਜ ਦੀ ਵੰਡ ਨਿਲਾਮੀ ‘ਤੇ ਅਧਾਰਿਤ ਹੋਵੇਗੀ। NRS ਲਿੰਕੇਜ ਦੀ ਮੌਜੂਦਾ ਨੀਤੀ ਦੇ ਅਨੁਸਾਰ, ਸਬ-ਸੈਕਟਰ ਸਿਰਫ਼ ਨਿਰਧਾਰਿਤ ਅੰਤਿਮ ਉਪਭੋਗਤਾਵਾਂ ਲਈ ਹਨ।
ਮੌਜੂਦਾ ਅਤੇ ਭਵਿੱਖ ਦੇ ਬਜ਼ਾਰ ਦੀ ਗਤੀਸ਼ੀਲਤਾ ਨੂੰ ਦੇਖਦੇ ਹੋਏ ਅਤੇ ‘ਈਜ਼ ਆਫ ਡੂਇੰਗ ਬਿਜ਼ਨੇਸ’ ਦੇ ਉਦੇਸ਼ ਨਾਲ ਅਤੇ ਦੇਸ਼ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਜੂਦਾ ਕੋਲਾ ਭੰਡਾਰਾਂ ਦੀ ਤੇਜ਼ੀ ਨਾਲ ਵਰਤੋਂ ਅਤੇ ਆਯਾਤ ਕੀਤੇ ਕੋਲੇ 'ਤੇ ਨਿਰਭਰਤਾ ਘਟਾਉਣ ਲਈ, NRS ਨੂੰ ਕੋਲਾ ਸਪਲਾਈ ਦੀ ਮੌਜੂਦਾ ਵਿਵਸਥਾ 'ਤੇ ਨਵੇਂ ਸਿਰ੍ਹੇ ਤੋਂ ਵਿਚਾਰ ਕਰਨ ਅਤੇ NRS ਵਿੱਚ ਲਿੰਕੇਜ ਨੂੰ ਬਗੈਰ ਕਿਸੇ ਅੰਤਿਮ ਵਰਤੋਂ ਪਾਬੰਦੀਆਂ ਦੇ ਕੋਲਾ ਖਪਤਕਾਰਾਂ ਤੱਕ ਵਧਾਉਣ ਦੀ ਜ਼ਰੂਰਤ ਸੀ। ਕਮਰਸ਼ੀਅਲ ਮਾਈਨਿੰਗ ਲਈ ਕੋਲਾ ਸੈਕਟਰ ਦੇ ਖੁੱਲ੍ਹਣ ਦੀ ਤਰਜ਼ ‘ਤੇ, ਜਿਸ ਨੇ ਬਿਨਾ ਕਿਸੇ ਅੰਤਿਮ ਵਰਤੋਂ ਪਾਬੰਦੀਆਂ ਦੇ ਕੋਲਾ ਬਲਾਕਾਂ ਦੀ ਵੰਡ ਦੀ ਮਨਜ਼ੂਰੀ ਦਿੱਤੀ ਸੀ, NRS ਲਈ ਕੋਲਾ ਲਿੰਕੇਜ ਦੀ ਨਿਲਾਮੀ ਲਈ ਇਸ ਨੀਤੀ ਨੂੰ ਇੱਕ ਹੋਰ ਵਿੰਡੋ/ਸਬ-ਸੈਕਟਰ ਨੂੰ ਜੋੜ ਕੇ ਕਿਸੇ ਵੀ ਉਦਯੋਗਿਕ ਵਰਤੋਂ ਅਤੇ ਨਿਰਯਾਤ ਲਈ ਲੰਬੇ ਸਮੇਂ ਲਈ ਕੋਲਾ ਲਿੰਕੇਜ ਦੀ ਵੰਡ ਲਈ ਸੋਧਿਆ ਗਿਆ ਹੈ। ਪ੍ਰਸਤਾਵਿਤ ਵਿੰਡੋ ਵਿੱਚ ਟ੍ਰੇਡਰਸ ਨੂੰ ਹਿੱਸਾ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
NRS (ਨੌਨ-ਰੈਗੂਲੇਟਿਡ ਸੈਕਟਰ) ਵਿੱਚ ਨਿਰਧਾਰਿਤ end-user ਸਬ-ਸੈਕਟਰਾਂ ਲਈ ਕੋਲਾ ਲਿੰਕੇਜ ਦੀ ਮੌਜੂਦਾ ਨਿਲਾਮੀ ਜਾਰੀ ਰਹੇਗੀ। ਨਿਰਧਾਰਿਤ end-user ਵੀ ਇਸ ਵਿੰਡੋ ਵਿੱਚ ਹਿੱਸਾ ਲੈ ਸਕਦੇ ਹਨ।
ਇਸ ਵਿੰਡੋ ਦੇ ਤਹਿਤ ਪ੍ਰਾਪਤ ਕੀਤਾ ਗਿਆ ਕੋਲਾ ਲਿੰਕੇਜ ਦੇਸ਼ ਵਿੱਚ ਰੀਸੇਲ (ਮੁੜ ਵਿਕਰੀ) ਨੂੰ ਛੱਡ ਕੇ, ਸਵੈ-ਖਪਤ, ਕੋਲੇ ਦੇ ਨਿਰਯਾਤ ਜਾਂ ਕਿਸੇ ਹੋਰ ਉਦੇਸ਼ (ਜਿਸ ਵਿੱਚ ਕੋਲਾ ਵਾਸ਼ਿੰਗ ਵੀ ਸ਼ਾਮਲ ਹੈ) ਲਈ ਹੋਵੇਗਾ। ਕੋਲਾ ਲਿੰਕੇਜ ਹੋਲਡਰਜ਼ ਆਪਣੀ ਲਿੰਕੇਜ ਮਾਤਰਾ ਦਾ 50% ਤੱਕ ਕੋਲਾ ਨਿਰਯਾਤ ਕਰਨ ਦੇ ਯੋਗ ਹੋਣਗੇ। ਕੋਲਾ ਲਿੰਕੇਜ ਹੋਲਡਰਜ਼ ਇਸ ਵਿੰਡੋ ਦੇ ਤਹਿਤ ਪ੍ਰਾਪਤ ਕੀਤੇ ਕੋਲੇ ਦੀ ਵਰਤੋਂ ਆਪਣੀਆਂ ਸਮੂਹ ਕੰਪਨੀਆਂ ਵਿਚਕਾਰ ਆਪਣੀ ਜ਼ਰੂਰਤ ਅਨੁਸਾਰ ਲਚਕਦਾਰ ਢੰਗ ਨਾਲ ਕਰ ਸਕਦੇ ਹਨ। ਵਾਸ਼ਡ ਕੋਲੇ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਭਵਿੱਖ ਵਿੱਚ ਵਧੇਗੀ, ਵੌਸ਼ਰੀ ਆਪਰੇਟਰਾਂ ਨੂੰ ਕੋਲਾ ਲਿੰਕੇਜ ਦੇਣ ਨਾਲ ਦੇਸ਼ ਵਿੱਚ ਵਾਸ਼ਡ ਕੋਲੇ ਦੀ ਉਪਲਬਧਤਾ ਵਧੇਗੀ ਅਤੇ ਨਤੀਜੇ ਵਜੋਂ ਆਯਾਤ ਘੱਟ ਹੋਵੇਗਾ। ਇਸ ਤੋਂ ਇਲਾਵਾ, ਵਾਸ਼ਡ ਕੋਲੇ ਨੂੰ ਦੇਸ਼ ਤੋਂ ਬਾਹਰ ਵੀ ਖਰੀਦਦਾਰ ਮਿਲਣਗੇ ਅਤੇ ਇਸ ਲਈ, ਵਾਸ਼ਡ ਕੋਲੇ ਦੀ ਵਰਤੋਂ ਨਿਰਯਾਤ ਦੇ ਉਦੇਸ਼ ਲਈ ਵੀ ਕੀਤੀ ਜਾ ਸਕਦੀ ਹੈ।
************
ਐੱਮਜੇਪੀਐੱਸ/ਏਕੇ
(रिलीज़ आईडी: 2203348)
आगंतुक पटल : 26
इस विज्ञप्ति को इन भाषाओं में पढ़ें:
English
,
Kannada
,
Malayalam
,
Urdu
,
Marathi
,
हिन्दी
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu