ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਸੀ. ਰਾਜਗੋਪਾਲਾਚਾਰੀ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
प्रविष्टि तिथि:
10 DEC 2025 8:48AM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸੀ. ਰਾਜਗੋਪਾਲਾਚਾਰੀ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੂੰ ਇੱਕ ਆਜ਼ਾਦੀ ਘੁਲਾਟੀਏ, ਚਿੰਤਕ, ਬੁੱਧੀਜੀਵੀ ਅਤੇ ਸਿਆਸਤਦਾਨ ਵਜੋਂ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਗੋਪਾਲਾਚਾਰੀ 20ਵੀਂ ਸਦੀ ਦੇ ਸਭ ਤੋਂ ਉੱਤਮ ਬੁੱਧੀਜੀਵੀਆਂ ਵਿੱਚੋਂ ਇੱਕ ਸਨ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸਿਰਜਣਾ ਅਤੇ ਮਾਣ ਨੂੰ ਬਣਾਈ ਰੱਖਣ ਵਿੱਚ ਭਰੋਸਾ ਰੱਖਦੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਭਾਰਤ ਦੇ ਆਜ਼ਾਦੀ ਸੰਘਰਸ਼ ਅਤੇ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸ਼ੁਕਰਗੁਜ਼ਾਰੀ ਨਾਲ ਯਾਦ ਕਰਦਾ ਹੈ।
ਐੱਕਸ 'ਤੇ ਆਪਣੀ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਲਿਖਿਆ:
"ਸ਼੍ਰੀ ਸੀ. ਰਾਜਗੋਪਾਲਾਚਾਰੀ ਨੂੰ ਯਾਦ ਕਰਦੇ ਹੀ ਆਜ਼ਾਦੀ ਘੁਲਾਟੀਏ, ਚਿੰਤਕ, ਬੁੱਧੀਜੀਵੀ ਅਤੇ ਸਿਆਸਤਦਾਨ ਵਰਗੇ ਬਿਰਤਾਂਤ ਮਨ ਵਿੱਚ ਆਉਂਦੇ ਹਨ। ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ। ਉਹ 20ਵੀਂ ਸਦੀ ਦੇ ਉਨ੍ਹਾਂ ਉੱਤਮ ਬੁੱਧੀਜੀਵੀਆਂ ਵਿੱਚੋਂ ਇੱਕ ਰਹੇ, ਜਿਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਸਿਰਜਣਾ ਅਤੇ ਮਾਣ ਨੂੰ ਬਣਾਈ ਰੱਖਣ ਵਿੱਚ ਭਰੋਸਾ ਰੱਖਿਆ। ਸਾਡਾ ਰਾਸ਼ਟਰ ਉਨ੍ਹਾਂ ਦੇ ਅਮਿੱਟ ਯੋਗਦਾਨਾਂ ਨੂੰ ਸ਼ੁਕਰਗੁਜ਼ਾਰੀ ਨਾਲ ਯਾਦ ਕਰਦਾ ਹੈ।"
ਸ਼੍ਰੀ ਰਾਜਗੋਪਾਲਾਚਾਰੀ ਜੀ ਦੀ ਜਨਮ ਵਰ੍ਹੇਗੰਢ 'ਤੇ, ਪੁਰਾਲੇਖਾਂ ਤੋਂ ਕੁਝ ਦਿਲਚਸਪ ਸਮੱਗਰੀ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਨੌਜਵਾਨ ਰਾਜਜੀ ਦੀ ਇੱਕ ਫੋਟੋ, ਕੈਬਨਿਟ ਮੰਤਰੀ ਵਜੋਂ ਉਨ੍ਹਾਂ ਦੀ ਨਿਯੁਕਤੀ ਦੀ ਨੋਟੀਫੀਕੇਸ਼ਨ, 1920 ਦੇ ਦਹਾਕੇ ਦੇ ਵਲੰਟੀਅਰਾਂ ਨਾਲ ਇੱਕ ਫੋਟੋ ਅਤੇ 1922 ਦਾ ਯੰਗ ਇੰਡੀਆ ਐਡੀਸ਼ਨ ਸ਼ਾਮਿਲ ਹੈ, ਜਿਸਦਾ ਸੰਪਾਦਨ ਰਾਜਜੀ ਨੇ ਓਦੋਂ ਕੀਤਾ ਸੀ, ਜਦੋਂ ਗਾਂਧੀ ਜੀ ਕੈਦ ਵਿੱਚ ਸਨ।
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2201585)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam