ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਈਕ੍ਰੋਸਾਫ਼ਟ ਦੇ ਏਸ਼ੀਆ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਨਿਵੇਸ਼ ਦਾ ਸਵਾਗਤ ਕੀਤਾ, ਭਾਰਤ ਨੂੰ ਇੱਕ ਗਲੋਬਲ ਏਆਈ ਕੇਂਦਰ ਵਜੋਂ ਪੇਸ਼ ਕੀਤਾ
ਏਆਈ ਦੇ ਮਾਮਲੇ ਵਿੱਚ ਦੁਨੀਆ ਭਾਰਤ ਦੇ ਪ੍ਰਤੀ ਆਸ਼ਾਵਾਦੀ ਹੈ: ਪ੍ਰਧਾਨ ਮੰਤਰੀ
प्रविष्टि तिथि:
09 DEC 2025 7:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਈਕ੍ਰੋਸਾਫ਼ਟ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸੱਤਿਆ ਨਡੇਲਾ ਨਾਲ ਇੱਕ ਲਾਹੇਵੰਦ ਚਰਚਾ ਤੋਂ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਲੀਡਰਸ਼ਿਪ ਸਮਰੱਥਾ ਨੂੰ ਲੈ ਕੇ ਉਮੀਦ ਪ੍ਰਗਟ ਕੀਤੀ।
ਮਾਈਕ੍ਰੋਸਾਫ਼ਟ ਨੇ ਐਲਾਨ ਕੀਤਾ ਹੈ ਕਿ ਉਹ ਏਸ਼ੀਆ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਭਾਰਤ ਵਿੱਚ ਕਰੇਗਾ, ਪ੍ਰਧਾਨ ਮੰਤਰੀ ਨੇ ਮਾਈਕ੍ਰੋਸਾਫ਼ਟ ਦੇ ਇਸ ਐਲਾਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਇਨੋਵੇਸ਼ਨ ਅਤੇ ਟੈਕਨਾਲੋਜੀ ਵਿੱਚ ਦੇਸ਼ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਸ਼੍ਰੀ ਸੱਤਿਆ ਨਡੇਲਾ ਦੀ ਇੱਕ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ:
"ਜਿੱਥੋਂ ਤੱਕ ਏਆਈ ਦਾ ਸਵਾਲ ਹੈ, ਦੁਨੀਆ ਭਾਰਤ ਦੇ ਪ੍ਰਤੀ ਆਸ਼ਾਵਾਦੀ ਹੈ!
ਸ਼੍ਰੀ ਸੱਤਿਆ ਨਡੇਲਾ ਨਾਲ ਬਹੁਤ ਲਾਹੇਵੰਦ ਚਰਚਾ ਹੋਈ। ਇਹ ਦੇਖ ਕੇ ਖ਼ੁਸ਼ੀ ਹੋਈ ਕਿ ਮਾਈਕ੍ਰੋਸਾਫ਼ਟ ਏਸ਼ੀਆ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਭਾਰਤ ਵਿੱਚ ਕਰੇਗਾ।
ਭਾਰਤ ਦੇ ਨੌਜਵਾਨ ਇਸ ਮੌਕੇ ਦੀ ਵਰਤੋਂ; ਇਨੋਵੇਟ ਕਰਨ ਅਤੇ ਬਿਹਤਰ ਦੁਨੀਆ ਲਈ ਏਆਈ ਦੀ ਤਾਕਤ ਦਾ ਲਾਭ ਲੈਣ ਵਿੱਚ ਕਰਨਗੇ।"
***************
ਐੱਮਜੇਪੀਐੱਸ/ ਐੱਸਆਰ
(रिलीज़ आईडी: 2201283)
आगंतुक पटल : 2
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Telugu
,
Kannada
,
Malayalam