ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਫਿਲਮ ਪ੍ਰਮਾਣਿਟ ਬੋਰਡ (ਸੀਬੀਐੱਫਸੀ) ਨੇ ਫਿਲਮਾਂ ਦੇ ਪ੍ਰਮਾਣਨ ਦੀ ਹਰੇਕ ਜਾਂਚ ਅਤੇ ਸੰਸ਼ੋਧਨ ਕਮੇਟੀ ਵਿੱਚ 50% ਮਹਿਲਾਵਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ
ਡੇਟਾ ਸੁਰੱਖਿਆ, ਸਿਸਟਮ ਸੁਰੱਖਿਆ ਅਤੇ ਗੋਪਨੀਯਤਾ ਅਨੁਪਾਲਣਾ ਕਿਊਆਰ ਕੋਡ ਵਿੱਚ ਸੰਸ਼ੋਧਨ; ਇਨ੍ਹਾਂ ਬਦਲਾਵਾਂ ਨਾਲ ਲੋਕਾਂ ਨੂੰ ਪ੍ਰਮਾਣਨ ਜਾਣਕਾਰੀ ਪ੍ਰਾਪਤ ਕਰਨਾ ਪ੍ਰਭਾਵਿਤ ਨਹੀਂ ਹੁੰਦਾ
प्रविष्टि तिथि:
05 DEC 2025 2:47PM by PIB Chandigarh
ਸਿਨੇਮੈਟੋਗ੍ਰਾਫ ਪ੍ਰਮਾਣਨ ਨਿਯਮ, 2024 ਦੇ ਅਨੁਸਾਰ ਬੋਰਡ ਅਤੇ ਸਲਾਹਕਾਰ ਕਮੇਟੀਆਂ ਵਿੱਚ ਇੱਕ ਤਿਹਾਈ ਮਹਿਲਾ ਮੈਂਬਰਾਂ ਦਾ ਹੋਣਾ ਲਾਜ਼ਮੀ ਹੈ ਜਿਸ ਨੂੰ ਦੇਖਦੇ ਹੋਏ ਇਨ੍ਹਾਂ ਵਿੱਚ ਮਹਿਲਾਵਾਂ ਦੀ ਉਚਿਤ ਪ੍ਰਤੀਨਿਧਤਾ ਯਕੀਨੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਵਾ, ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੇ ਨਿਯਮਾਂ ਦੇ ਅਨੁਸਾਰ, ਫਿਲਮਾਂ ਦੀ ਪ੍ਰਮਾਣਨ ਜਾਂਚ ਲਈ ਗਠਿਤ ਹਰੇਕ ਕਮੇਟੀ ਅਤੇ ਸੰਸ਼ੋਧਨ ਕਮੇਟੀ ਵਿੱਚ ਮਹਿਲਾਵਾਂ ਦੀ 50% ਪ੍ਰਤੀਨਿਧਤਾ ਹੁੰਦੀ ਹੈ।
ਬੋਰਡ ਦੇ ਮੈਂਬਰਾਂ ਦਾ ਕਾਰਜਕਾਲ ਸਿਨੇਮੈਟੋਗ੍ਰਾਫ ਐਕਟ, 1952 ਅਤੇ ਉਸ ਦੇ ਤਹਿਤ ਨਿਯਮਾਂ ਦੁਆਰਾ ਨਿਰਧਾਰਿਤ ਹੁੰਦਾ ਹੈ। ਸਿਨੇਮੈਟੋਗ੍ਰਾਫ (ਪ੍ਰਮਾਣਨ) ਨਿਯਮ, 2024 ਦੇ ਨਿਯਮ 3 ਦੇ ਅਨੁਸਾਰ, ਹਰੇਕ ਮੈਂਬਰ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਵੱਧ ਤੋਂ ਵੱਧ ਤਿੰਨ ਵਰ੍ਹਿਆਂ ਦੇ ਸਮੇਂ ਲਈ ਅਹੁਦੇ ‘ਤੇ ਰਹਿੰਦਾ ਹੈ, ਪਰ ਉਨ੍ਹਾਂ ਦਾ ਕਾਰਜਕਾਲ ਉਤੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰ ਦੀ ਨਿਯੁਕਤੀ ਨਹੀਂ ਹੋ ਜਾਂਦੀ।
ਕੇਂਦਰੀ ਫਿਲਮ ਪ੍ਰਮਾਣਨ ਬੋਰਡ –ਸੀਬੀਐੱਫਸੀ, ਬੋਰਡ ਦੇ ਮੈਂਬਰਾਂਦੇ ਨਾਲ ਆਪਣੀ ਬੈਠਕ ਔਨਲਾਈਨ ਆਯੋਜਿਤ ਕਰਦਾ ਹੈ। ਸਾਲ 2017 ਤੋਂ, ਫਿਲਮਾਂ ਦੇ ਪ੍ਰਮਾਣਨ ਲਈ ਸ਼ੁਰੂ ਕੀਤੀ ਗਈ ਔਨਲਾਈਨ ਪ੍ਰਣਾਲੀ ਈ-ਸਿਨੇਪ੍ਰਮਾਣ ਦੁਆਰਾ ਪ੍ਰਮਾਣਨ ਪ੍ਰਕਿਰਿਆ ਡਿਜੀਟਲ ਬਣਾ ਦਿੱਤੀ ਗਈ ਹੈ। ਇਸ ਰਾਹੀਂ ਪ੍ਰਮਾਣਨ ਲਈ ਐਪਲੀਕੇਸ਼ਨਾਂ ਜ਼ਮ੍ਹਾਂ ਕਰਨਾ, ਪ੍ਰਕਿਰਿਆ ਅਤੇ ਮਨਜ਼ੂਰੀਆਂ ਔਨਲਾਈਨ ਕੀਤੇ ਜਾਂਦੇ ਹਨ। ਸਮੇਂ ‘ਤੇ ਪ੍ਰਮਾਣਨ ਲਈ ਫਿਲਮਾਂ ਦੀ ਸੰਖਿਆ ਦੇ ਅਧਾਰ ‘ਤੇ ਜ਼ਰੂਰਤ ਅਨੁਸਾਰ ਜਾਂਚ ਅਤੇ ਸੰਸ਼ੋਧਨ ਕਮੇਟੀਆਂ ਦੀਆਂ ਬੈਠਕਾਂ ਆਯੋਜਿਤ ਹੁੰਦੀਆਂ ਹਨ।
ਕਿਊਆਰ ਕੋਡ ਪ੍ਰਣਾਲੀ ਲੋਕਾਂ ਨੂੰ ਪ੍ਰਮਾਣਨ ਨਾਲ ਸਬੰਧਿਤ ਸਧਾਰਣ ਜਾਣਕਾਰੀ, ਜਿਵੇਂ ਫਿਲਮ ਦਾ ਸਿਰਲੇਖ, ਭਾਸ਼ਾ, ਮਿਆਦ, ਬਿਨੈਕਾਰ ਦਾ ਨਾਮ, ਨਿਰਮਾਤਾ ਦਾ ਨਾਮ, ਸੰਖੇਪ ਅਤੇ ਕਲਾਕਾਰਾਂ/ਤਕਨੀਸ਼ੀਅੰਸ ਦਾ ਵੇਰਵਾ ਜਾਣਨ ਵਿੱਚ ਸਮਰੱਥ ਬਣਾਉਂਦੀ ਹੈ। ਡੇਟਾ ਸੁਰੱਖਿਆ, ਸਿਸਟਮ ਸੁਰੱਖਿਆ ਅਤੇ ਗੋਪਨੀਯਤਾ ਨੂੰ ਯਕੀਨੀ ਬਣਾਉਣ ਲਈ ਈ-ਸਿਨੇਪ੍ਰਮਾਣ ਪੋਰਟਲ ‘ਤੇ ਕਿਊਆਰ ਕੋਡ ਦੇ ਤਹਿਤ ਉਪਲਬਧ ਸਮੱਗਰੀ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਹਨ ਪਰ ਇਹ ਬਦਲਾਅ ਲੋਕਾਂ ਨੂੰ ਪ੍ਰਮਾਣਨ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਰੁਕਾਵਟ ਨਹੀਂ ਬਣਦੇ।
ਸੀਬੀਐੱਫਸੀ ਹਰ ਵਰ੍ਹੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਆਪਣੀ ਸਲਾਨਾ ਰਿਪੋਰਟ ਪੇਸ਼ ਕਰਦਾ ਹੈ। ਮੰਤਰਾਲੇ ਦੀ ਸਮੇਕਿਤ ਸਲਾਨਾ ਰਿਪੋਰਟ ਵਿੱਚ ਇਹ ਜਾਣਕਾਰੀ ਸ਼ਾਮਲ ਕੀਤੀ ਜਾਂਦੀ ਹੈ ਅਤੇ ਨਿਯਮਿਤ ਤੌਰ ‘ਤੇ ਪ੍ਰਕਾਸ਼ਿਤ ਹੁੰਦੀ ਹੈ। ਇਹ ਮੰਤਰਾਲੇ ਦੀ ਵੈੱਬਸਾਈਟ ‘ਤੇ ਵੀ ਉਪਲਬਧ ਰਹਿੰਦੀ ਹੈ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀਮਤੀ ਸਾਗਰਿਕਾ ਘੋਸ਼ ਦੇ ਫਾਰਮਲ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਮਹੇਸ਼ ਕੁਮਾਰ/ਬਲਜੀਤ
(रिलीज़ आईडी: 2200723)
आगंतुक पटल : 22