ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਨੂੰ ਭਾਰਤ ਦੇ ਭਵਿੱਖ ਦੇ ਕੇਂਦਰ ਵਿੱਚ ਦੱਸਦੇ ਹੋਏ ਇੱਕ ਲੇਖ ਸਾਂਝਾ ਕੀਤਾ
प्रविष्टि तिथि:
01 DEC 2025 3:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਨਾਰੀ ਸ਼ਕਤੀ ਭਾਰਤ ਦੇ ਭਵਿੱਖ ਲਈ ਕੇਂਦਰ ਵਿੱਚ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਅੰਮ੍ਰਿਤ ਕਾਲ ਵਿੱਚ ਦਾਖ਼ਲ ਹੋ ਰਿਹਾ ਹੈ, ਇਹ ਸ਼ਬਦ ਹੁਣ ਸਿਰਫ਼ ਇੱਕ ਨਾਅਰਾ ਨਹੀਂ ਰਹਿ ਗਿਆ ਹੈ; ਇਹ ਇੱਕ ਰਾਸ਼ਟਰੀ ਮਿਸ਼ਨ ਹੈ। ਵਨ-ਸਟਾਪ ਸੈਂਟਰਾਂ ਤੋਂ ਲੈ ਕੇ ਫਾਸਟ-ਟ੍ਰੈਕ ਅਦਾਲਤਾਂ ਤੱਕ, ਹੈਲਪਲਾਈਨਾਂ ਤੋਂ ਲੈ ਕੇ ਸਮਾਜਿਕ ਸੁਰੱਖਿਆ ਕੇਂਦਰਾਂ ਤੱਕ, ਮਿਸ਼ਨ ਸ਼ਕਤੀ ਦੇ ਤਹਿਤ ਸਰਕਾਰ ਮਹਿਲਾਵਾਂ ਲਈ ਸਨਮਾਨ ਅਤੇ ਮੌਕੇ ਯਕੀਨੀ ਬਣਾ ਰਹੀ ਹੈ।"
ਸ਼੍ਰੀ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਵੱਲੋਂ ਐੱਕਸ ’ਤੇ ਲਿਖੀ ਗਈ ਇੱਕ ਪੋਸਟ 'ਤੇ ਆਪਣੀ ਰਾਏ ਪ੍ਰਗਟ ਕਰਦੇ ਹੋਏ ਕਿਹਾ:
"ਨਾਰੀ ਸ਼ਕਤੀ ਭਾਰਤ ਦੇ ਭਵਿੱਖ ਦਾ ਕੇਂਦਰ ਹੈ। ਜਿਵੇਂ-ਜਿਵੇਂ ਭਾਰਤ ਅੰਮ੍ਰਿਤ ਕਾਲ ਵਿੱਚ ਦਾਖ਼ਲ ਹੋ ਰਿਹਾ ਹੈ, ਇਹ ਸ਼ਬਦ ਹੁਣ ਸਿਰਫ਼ ਇੱਕ ਨਾਅਰਾ ਨਹੀਂ ਰਹਿ ਗਿਆ ਹੈ; ਇਹ ਇੱਕ ਰਾਸ਼ਟਰੀ ਮਿਸ਼ਨ ਹੈ। ਵਨ-ਸਟੌਪ ਤੋਂ ਲੈ ਕੇ ਫਾਸਟ-ਟ੍ਰੈਕ ਅਦਾਲਤਾਂ ਤੱਕ, ਹੈਲਪਲਾਈਨਾਂ ਤੋਂ ਲੈ ਕੇ ਸਮਾਜਿਕ-ਸੁਰੱਖਿਆ ਕੇਂਦਰਾਂ ਤੱਕ, ਮਿਸ਼ਨ ਸ਼ਕਤੀ ਦੇ ਤਹਿਤ, ਸਰਕਾਰ ਮਹਿਲਾਵਾਂ ਲਈ ਸਨਮਾਨ ਅਤੇ ਮੌਕੇ ਯਕੀਨੀ ਬਣਾ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀਮਤੀ @Annapurna4BJP ਦਾ ਇੱਕ ਬਹੁਤ ਹੀ ਸੂਝਵਾਨ ਸਵੈ-ਚਿੰਤਨ। ਜ਼ਰੂਰ ਪੜ੍ਹੋ!"
***
ਐਮਜੇਪੀਐਸ/ਵੀਜੇ
(रिलीज़ आईडी: 2197475)
आगंतुक पटल : 2
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam