ਇਫੀ 2025 ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਾਲੇ ਵਿਸ਼ਵਵਿਆਪੀ ਸਿਨੇਮਾ ਦਾ ਜਸ਼ਨ ਮਨਾਏਗਾ: ਵੱਕਾਰੀ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਲਈ ਦਸ ਫਿਲਮਾਂ ਮੁਕਾਬਲਾ ਕਰਨਗੀਆਂ
56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ 2025), ਨੇ ਇੰਟਰਨੈਸ਼ਨਲ ਕੌਂਸਲ ਫਾਰ ਫਿਲਮ, ਟੈਲੀਵਿਜ਼ਨ ਐਂਡ ਆਡੀਓਵਿਜ਼ੂਅਲ ਕਮਿਊਨੀਕੇਸ਼ਨ (ICFT) ਦੇ ਸਹਿਯੋਗ ਨਾਲ, ਆਪਣੇ ਸਲਾਨਾ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਦਾ ਐਲਾਨ ਕੀਤਾ ਹੈ। ਇਹ ਸਨਮਾਨ ਉਨ੍ਹਾਂ ਫਿਲਮਾਂ ਨੂੰ ਦਿੱਤਾ ਜਾਂਦਾ ਹੈ ਜੋ ਯੂਨੈਸਕੋ ਦੇ ਆਦਰਸ਼, ਸਹਿਣਸ਼ੀਲਤਾ, ਸੱਭਿਆਚਾਰਕ ਸੰਵਾਦ ਅਤੇ ਵਿਸ਼ਵ ਸ਼ਾਂਤੀ ਨੂੰ ਅੱਗੇ ਵਧਾਉਂਦੀਆਂ ਹਨ। ਇਹ ਪੁਰਸਕਾਰ ਪਹਿਲੀ ਵਾਰ 2016 ਵਿੱਚ 46ਵੇਂ ਇਫੀ ਵਿੱਚ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ, ਇਹ ਉਤਸਵ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਬਣ ਗਿਆ ਹੈ, ਜੋ ਅਜਿਹੇ ਸਿਨੇਮਾ ਦੇ ਕੰਮਾਂ ਨੂੰ ਸਨਮਾਨਿਤ ਕਰਦਾ ਹੈ ਜੋ ਦਇਆ, ਸਦਭਾਵਨਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੀ ਹੈ।
ਇਸ ਸਾਲ, ਦੁਨੀਆ ਭਰ ਦੀਆਂ ਦਸ ਬੇਮਿਸਾਲ ਫਿਲਮਾਂ ਇਸ ਵੱਕਾਰੀ ਮੈਡਲ ਲਈ ਮੁਕਾਬਲਾ ਕਰ ਰਹੀਆਂ ਹਨ। ਇਸ ਸੂਚੀ ਵਿੱਚ ਯੂਕੇ, ਨਾਰਵੇ, ਕੋਸੋਵੋ, ਇਰਾਕ, ਚਿਲੀ, ਜਾਪਾਨ ਅਤੇ ਭਾਰਤ ਦੀਆਂ ਤਿੰਨ ਫਿਲਮਾਂ ਸ਼ਾਮਲ ਹਨ, ਜੋ ਕਿ ਵਿਭਿੰਨ ਕਹਾਣੀ ਸੁਣਾਉਣ ਅਤੇ ਵਿਸ਼ਵਵਿਆਪੀ ਪ੍ਰਤੀਨਿਧਤਾ ਪ੍ਰਤੀ ਇਫੀ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਮੁਕਾਬਲੇ ਵਿੱਚ ਸ਼ਾਮਲ ਫਿਲਮਾਂ ਵਿੱਚ ਬ੍ਰਾਈਡਜ਼ (ਯੂਕੇ), ਹਾਨਾ (ਕੋਸੋਵੋ), ਕੇ ਪੋਪਰ (ਈਰਾਨ), ਦ ਪ੍ਰੈਜ਼ੀਡੈਂਟ'ਸ ਕੇਕ (ਯੂਐੱਸਏ-ਇਰਾਕ-ਕਤਰ), ਸੇਫ ਹਾਊਸ (ਨਾਰਵੇ), ਤਨਵੀ ਦ ਗ੍ਰੇਟ (ਭਾਰਤ), ਦ ਵੇਵ (ਚਿਲੀ), ਵਿਮੁਕਤ (ਭਾਰਤ), ਵ੍ਹਾਈਟ ਸਨੋਅ (ਭਾਰਤ) ਅਤੇ ਯਾਕੁਸ਼ੀਮਾ'ਸ ਇਲੂਜਨ (ਬੈਲਜੀਅਮ-ਫਰਾਂਸ-ਜਾਪਾਨ-ਲਕਜ਼ਮਬਰਗ) ਸ਼ਾਮਲ ਹਨ।
ਇਫੀ 2025 ਲਈ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਜਿਊਰੀ ਦੇ ਪ੍ਰਧਾਨ ਡਾ. ਪ੍ਰੋ. ਅਹਿਮਦ ਬੇਦਜੌਈ (ਅਲਜੀਰੀਆ) ਹਨ, ਜਿਨ੍ਹਾਂ ਦੇ ਮੈਂਬਰ ਜ਼ੂਏਯੂਆਨ ਹੁਨ (ਚੀਨ), ਸਰਜ ਮਿਸ਼ੇਲ (ਫਰਾਂਸ), ਟੋਬੀਅਸ ਬਿਆਨਕੋਨ (ਸਵਿਟਜ਼ਰਲੈਂਡ) ਅਤੇ ਜੌਰਜੇਸ ਡੂਪੋਂਟ (ਲਕਜ਼ਮਬਰਗ) ਹਨ।
ਪੀਆਈਬੀ ਦੀ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ, ਆਈਸੀਐੱਫਟੀ-ਯੂਨੈਸਕੋ ਪੈਰਿਸ ਦੇ ਆਨਰੇਰੀ ਡੈਲੀਗੇਟ, ਉੱਘੇ ਫਿਲਮ ਨਿਰਮਾਤਾ ਮਨੋਜ ਕਦਮ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਫਿਲਮਾਂ ਨੂੰ ਮਾਨਤਾ ਦਿੰਦਾ ਹੈ ਜੋ ਮਨੁੱਖੀ ਕਦਰਾਂ-ਕੀਮਤਾਂ ਅਤੇ ਅਹਿੰਸਾ, ਫਿਰਕੂ ਸਦਭਾਵਨਾ ਅਤੇ ਸਮਾਜਿਕ ਨਿਆਂ ਨੂੰ ਦਰਸਾਉਂਦੀਆਂ ਵਿਜ਼ੂਅਲ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ 2025 ਆਈਸੀਐੱਫਟੀ ਅਤੇ ਆਈਐੱਫਐਫਆਈ ਵਿਚਕਾਰ ਸਾਂਝੇਦਾਰੀ ਦਾ ਗਿਆਰਵਾਂ ਸਾਲ ਹੋਵੇਗਾ, ਜੋ ਅਰਥਪੂਰਨ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੇ ਸਾਂਝੇ ਮਿਸ਼ਨ ਨੂੰ ਉਜਾਗਰ ਕਰਦਾ ਹੈ।
ਮਨੌਜ ਕਦਮ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ 1956 ਵਿੱਚ ਸਥਾਪਿਤ ਆਈਸੀਐੱਫਟੀ, ਫਿਲਮ ਟੈਕਨੀਸ਼ੀਅਨਾਂ ਦਾ ਸਭ ਤੋਂ ਪੁਰਾਣਾ ਗਲੋਬਲ ਐਸੋਸੀਏਸ਼ਨ ਹੈ ਅਤੇ ਵੱਖ-ਵੱਖ ਆਡੀਓ-ਵਿਜ਼ੂਅਲ ਵਿਸ਼ਿਆਂ ਵਿੱਚ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਫਿਲਮ ਨਿਰਮਾਣ ਵਿੱਚ ਏਆਈ ਦੇ ਆਲੇ-ਦੁਆਲੇ ਉੱਭਰਦੀ ਗੱਲਬਾਤ 'ਤੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਏਆਈ ਸ਼ੂਟਿੰਗ ਵਿੱਚ ਮੁਸ਼ਕਲ ਦ੍ਰਿਸ਼ ਰਚਨ ਵਿੱਚ ਮਦਦ ਕਰ ਸਕਦਾ ਹੈ, ਪਰ "ਫਿਲਮਾਂ ਵਿੱਚ ਇੱਕ ਮਨੁੱਖੀ ਤੱਤ ਹੋਣਾ ਜ਼ਰੂਰੀ ਹੈ; ਭਾਵਨਾਵਾਂ ਨੂੰ ਕੰਪਿਊਟਰਾਈਜ਼ਡ ਨਹੀਂ ਕੀਤਾ ਜਾ ਸਕਦਾ।"
ਐੱਨਐੱਫਡੀਸੀ ਦੇ ਕਲਾਤਮਕ ਨਿਰਦੇਸ਼ਕ (ਪ੍ਰੋਗਰਾਮਿੰਗ) ਪੰਕਜ ਸਕਸੈਨਾ ਨੇ ਜ਼ੋਰ ਦੇ ਕੇ ਕਿਹਾ ਕਿ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਆਈਐੱਫਐੱਫਆਈ ਦੀਆਂ ਤਿੰਨ ਯੋਜਨਾਬੱਧ ਮੁਕਾਬਲਿਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਇੱਕ ਵਿਲੱਖਣ ਉਦੇਸ਼ ਹੈ - ਸ਼ਾਂਤੀ ਅਤੇ ਸਮ੍ਰਿੱਧੀ ਨੂੰ ਉਤਸ਼ਾਹਿਤ ਕਰਨ ਵਾਲੇ ਸਿਨੇਮਾ ਰਾਹੀਂ ਸਭਿਅਤਾਵਾਂ ਅਤੇ ਸੱਭਿਆਚਾਰਾਂ ਨੂੰ ਇਕੱਠਾ ਕਰਨਾ। ਉਨ੍ਹਾਂ ਨੇ ਫੈਸਟੀਵਲ ਵਿੱਚ ਮਹਿਲਾ ਫਿਲਮ ਨਿਰਮਾਤਾਵਾਂ ਦੀ ਵੱਧ ਰਹੀ ਪ੍ਰਤੀਨਿਧਤਾ ਨੂੰ ਦੇਖਿਆ, ਮਹਿਲਾਵਾਂ ਦੁਆਰਾ ਨਿਰਦੇਸ਼ਤ ਸ਼ਕਤੀਸ਼ਾਲੀ ਫਿਲਮਾਂ ਦੀ ਵੱਧ ਗਿਣਤੀ ਦਾ ਜ਼ਿਕਰ ਕੀਤਾ, ਅਤੇ ਦੁਹਰਾਇਆ ਕਿ ਆਈਐੱਫਐੱਫਆਈ ਦਾ ਉਦੇਸ਼ ਕਿਸੇ ਇੱਕ ਖੇਤਰ ਦੇ ਦਬਦਬੇ ਤੋਂ ਬਿਨਾ ਦੁਨੀਆ ਨੂੰ ਦਰਸਾਉਣਾ ਹੈ।
ਪੰਕਜ ਸਕਸੈਨਾ ਨੇ ਜ਼ੋਰ ਦੇ ਕੇ ਕਿਹਾ ਕਿ ਫਿਲਮ ਫੈਸਟੀਵਲਾਂ ਨੂੰ ਅਜਿਹੀਆਂ ਰਚਨਾਵਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਿਨੇਮੈਟਿਕ ਦਿਲਚਸਪੀ ਨੂੰ ਵਧਾਉਣ, ਕਲਾਤਮਕ ਇਮਾਨਦਾਰੀ ਦਾ ਜਸ਼ਨ ਮਨਾਉਣ, ਅਤੇ ਮਨੁੱਖੀ ਸਥਿਤੀ ਨੂੰ ਪ੍ਰਤੀਬਿੰਬਤ ਕਰਨ। ਉਨ੍ਹਾਂ ਨੇ ਸਵਿਕਾਰ ਕਰਦੇ ਹੋਏ ਕਿਹਾ ਕਿ ਹਿੰਸਾ ਇੱਕ ਮੌਲਿਕ ਪ੍ਰਵਿਰਤੀ ਹੈ, ਇਸ ਨੂੰ ਜ਼ਿੰਮੇਵਾਰੀ ਨਾਲ ਦਰਸਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਨਾ ਕਿ ਇਸ ਨੂੰ ਵਪਾਰਕ ਸਨਸਨੀ ਫੈਲਾਉਣ ਦੇ ਸਾਧਨ ਵਜੋਂ।
ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਬਾਰੇ:
ਮਹਾਤਮਾ ਗਾਂਧੀ ਦੇ ਸਰਵਵਿਆਪੀ ਆਦਰਸ਼ਾਂ ਦੀ ਪ੍ਰਤੀਨਿਧਤਾ ਕਰਦੇ ਹੋਏ, ਇਫੀ ਦਾ ਆਈਸੀਐੱਫਟੀ-ਯੂਨੈਸਕੋ ਭਾਗ ਉਨ੍ਹਾਂ ਫਿਲਮਾਂ ਨੂੰ ਸਨਮਾਨਿਤ ਕਰਦਾ ਹੈ ਜੋ ਸ਼ਾਂਤੀ, ਅਹਿੰਸਾ ਅਤੇ ਅੰਤਰ-ਸੱਭਿਆਚਾਰਕ ਸਮਝ ਦਾ ਪ੍ਰਤੀਕ ਹੋਵੇ। ਇਹ ਵਿਸ਼ਵ ਪੱਧਰ 'ਤੇ ਸਨਮਾਨਿਤ ਪੁਰਸਕਾਰ ਉਨ੍ਹਾਂ ਕੰਮਾਂ ਨੂੰ ਮਾਨਤਾ ਦਿੰਦਾ ਹੈ ਜੋ ਕਲਾਤਮਕ ਪ੍ਰਤਿਭਾ ਤੋਂ ਅੱਗੇ ਵੱਧ ਕੇ ਸਮਾਵੇਸ਼, ਸਮਾਜਿਕ ਜਾਗਰੂਕਤਾ ਅਤੇ ਨੈਤਿਕ ਚਿੰਤਨ ਦੇ ਵਿਸ਼ਿਆਂ ਨੂੰ ਅਪਣਾਉਂਦੇ ਹਨ। ਵਰ੍ਹਿਆਂ ਤੋਂ, ਗਾਂਧੀ ਮੈਡਲ ਨੇ ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਹੈ ਜਿਨ੍ਹਾਂ ਦੀਆਂ ਕਹਾਣੀਆਂ ਸਭਿਆਚਾਰਾਂ ਵਿਚਾਲੇ ਹਮਦਰਦੀ, ਏਕਤਾ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ- ਇਹ ਸਿਨੇਮਾ ਦੀ ਮਨੁੱਖਤਾ ਨੂੰ ਪ੍ਰਕਾਸ਼ਿਤ ਕਰਨ ਅਤੇ ਸਮਾਜਾਂ ਵਿਚਕਾਰ ਪੁਲ ਬਣਾਉਣ ਦੀ ਪਰਿਵਰਤਨਕਾਰੀ ਸ਼ਕਤੀ ਦੀ ਪੁਸ਼ਟੀ ਕਰਦੀਆਂ ਹਨ।

ਪੂਰੀ ਪ੍ਰੈਸ ਕਾਨਫਰੰਸ ਦੇਖੋ:
ਇਫੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦੱਖਣੀ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡੇ ਸਿਨੇਮਾ ਫੈਸਟੀਵਲ ਵਜੋਂ ਪ੍ਰਤਿਸ਼ਠਿਤ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਵਿਕਸਿਤ ਹੋਇਆ ਹੈ- ਜਿੱਥੇ ਮੁੜ ਬਹਾਲ ਕਲਾਸਿਕਸ ਫਿਲਮਾਂ ਸਹਾਸਿਕ ਪ੍ਰਯੋਗਾਂ ਨਾਲ ਮਿਲਦੀ ਹੈ, ਅਤੇ ਦਿੱਗਜ ਕਲਾਕਾਰ, ਨਿਡਰ ਪਹਿਲੀ ਵਾਲ ਆਉਣ ਵਾਲੇ ਕਲਾਕਾਰਾਂ ਨਾਲ ਮੰਚ ਸਾਂਝਾ ਕਰਦੇ ਹਨ। ਇਫੀ ਨੂੰ ਸੱਚਮੁੱਚ ਖਾਸ ਬਣਾਉਣ ਵਾਲਾ ਇਸ ਦਾ ਇਲੈਕਟ੍ਰੌਨਿਕ ਮਿਸ਼ਰਨ ਹੈ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨੀਆਂ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਜ਼ੋਸ਼ ਨਾਲ ਭਰਿਆ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ ਹੋਣ ਵਾਲਾ, 56ਵਾਂ ਭਾਰਤੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦਾ ਇੱਕ ਸ਼ਾਨਦਾਰ ਭਰੀ ਸੀਰੀਜ਼ ਦਾ ਵਾਅਦਾ ਕਰਦਾ ਹੈ- ਆਲਮੀ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਗਹਿਣ ਉਤਸਵ।
ਵਧੇਰੇ ਜਾਣਕਾਰੀ ਲਈ, ਇੱਥੇ ਕਲਿਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਤੋਸ਼ ਵੈਂਕਟਰਮਨ/ਸ੍ਰੀਯੰਕਾ ਚੈਟਰਜੀ/ਦਰਸ਼ਨਾ ਰਾਣੇ/ਬਲਜੀਤ | IFFI 56 - 102
रिलीज़ आईडी:
2195947
| Visitor Counter:
5
इस विज्ञप्ति को इन भाषाओं में पढ़ें:
English
,
Gujarati
,
Konkani
,
Urdu
,
Marathi
,
हिन्दी
,
Manipuri
,
Bengali
,
Bengali-TR
,
Tamil
,
Telugu
,
Kannada
,
Malayalam