ਇਫੀ ਨੇ ਯਾਦਗਾਰੀ ਡਾਕ ਟਿਕਟ ਜਾਰੀ ਕਰ ਮਨਾਈ ਪ੍ਰਸਿੱਧ ਸਿਨੇਮੈਟੋਗ੍ਰਾਫਰ ਸ਼੍ਰੀ ਕੇ. ਵੈਕੁੰਠ ਦੀ ਜਨਮ ਸ਼ਤਾਬਦੀ
ਕੇ. ਵੈਕੁੰਠ ਉਹ ਵਿਅਕਤੀ ਹਨ ਜਿਨ੍ਹਾਂ ਦੇ ਕੈਮਰੇ ਨੇ ਕਲਾਸੀਕਲ ਹਿੰਦੀ ਸਿਨੇਮਾ ਦੀ ਵਿਜ਼ੂਅਲ ਭਾਸ਼ਾ ਨੂੰ ਆਕਾਰ ਦਿੱਤਾ: ਡਾ. ਪ੍ਰਮੋਦ ਸਾਵੰਤ, ਗੋਆ ਦੇ ਮੁੱਖ ਮੰਤਰੀ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਨੇ ਅੱਜ ਗੋਆ ਦੇ ਪ੍ਰਸਿੱਧ ਸਿਨੇਮੈਟੋਗ੍ਰਾਫਰ ਸ਼੍ਰੀ ਕੇ. ਵੈਕੁੰਠ ਦੀ ਜਨਮ ਸ਼ਤਾਬਦੀ ਮਨਾਈ। ਇਸ ਮੌਕੇ 'ਤੇ ਉਨ੍ਹਾਂ ਦੇ ਭਾਰਤੀ ਸਿਨੇਮਾ ਵਿੱਚ ਕੀਤੇ ਗਏ ਵਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਲਈ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਗਈ।

ਸ਼੍ਰੀ ਵੈਕੁੰਠ ਕਈ ਮਹੱਤਵਪੂਰਨ ਫੀਚਰ ਫਿਲਮਾਂ ਅਤੇ ਡੌਕਿਊਮੈਂਟ੍ਰੀਜ਼ ਲਈ ਜਾਣੀ ਜਾਣ ਵਾਲੀ ਆਪਣੀ ਸ਼ਾਨਦਾਰ ਸਿਨੇਮੈਟੋਗ੍ਰਾਫੀ ਦੇ ਕਾਰਨ ਪ੍ਰਸਿੱਧ ਸਨ, ਜਿਨ੍ਹਾਂ ਵਿੱਚ ਫਿਲਮ ਡਿਵੀਜ਼ਨ ਲਈ ਬਣਾਈਆਂ ਗਈਆਂ ਜ਼ਿਕਰਯੋਗ ਫਿਲਮਾਂ ਵੀ ਸ਼ਾਮਲ ਹਨ। ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਉੱਤਮ ਵਿਜ਼ੂਅਲ ਕਹਾਣੀਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਤੇ ਉਨ੍ਹਾਂ ਦੀ ਵਿਰਾਸਤ ਅੱਜ ਵੀ ਨਵੀ ਪੀੜ੍ਹੀ ਦੇ ਫਿਲਮ ਨਿਰਮਾਤਾਵਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਯਾਦਗਾਰੀ ਡਾਕ ਟਿਕਟ ਨੂੰ ਰਸਮੀ ਤੌਰ 'ਤੇ ਜਾਰੀ ਕੀਤਾ। ਇਸ ਮੌਕੇ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਦੀਪਕ ਨਾਰਾਇਣ, ਵਧੀਕ ਸਕੱਤਰ ਸ਼੍ਰੀ ਪ੍ਰਭਾਤ, ਮਹਾਰਾਸ਼ਟਰ ਅਤੇ ਗੋਆ ਦੇ ਚੀਫ਼ ਪੋਸਟਮਾਸਟਰ ਜਨਰਲ ਸ਼੍ਰੀ ਅਮਿਤਾਭ ਸਿੰਘ, ਅਤੇ ਸ਼੍ਰੀ ਕੇ. ਵੈਕੁੰਠ ਦੇ ਪੁੱਤਰ ਸ਼੍ਰੀ ਅਮਿਤ ਕੁੰਕੋਲੀਐਂਕਰ (Shri Amit Kunkolienkar) ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ. ਸਾਵੰਤ ਨੇ ਸ਼੍ਰੀ ਵੈਕੁੰਠ ਦੀ ਰੋਜ਼ੀ-ਰੋਟੀ ਸਿਨੇਮੈਟੋਗ੍ਰਾਫੀ ਦੇ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵੈਕੁੰਠ ਜੀ "ਉਹ ਸ਼ਖਸੀਅਤ ਸਨ ਜਿਨ੍ਹਾਂ ਦੇ ਕੈਮਰੇ ਨੇ ਹਿੰਦੀ ਸਿਨੇਮਾ ਦੀ ਕਲਾਸਿਕ ਵਿਜ਼ੂਅਲ ਭਾਸ਼ਾ ਨੂੰ ਆਕਾਰ ਦਿੱਤਾ।"
ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਵੈਕੁੰਠ ਗੋਆ ਦੇ ਮਡਗਾਓ ਦੀਆਂ ਗਲੀਆਂ ਤੋਂ ਉੱਠ ਕੇ ਭਾਰਤ ਦੇ ਸਭ ਤੋਂ ਸਨਮਾਨਿਤ ਸਿਨੇਮੈਟੋਗ੍ਰਾਫਰਾਂ ਵਿਚੋਂ ਇੱਕ ਬਣੇ। ਉਨ੍ਹਾਂ ਨੇ ਗੁਲਜ਼ਾਰ ਅਤੇ ਰਮੇਸ਼ ਸਿੱਪੀ ਜਿਹੇ ਦਿੱਗਜ ਫਿਲਮਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਨੇ ਸੀਤਾ ਅਤੇ ਗੀਤਾ ਅਤੇ ਆਂਧੀ ਜਿਹੀਆਂ ਮਸ਼ਹੂਰ ਫਿਲਮਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਡਾ. ਸਾਵੰਤ ਨੇ ਕਿਹਾ, "ਵੈਕੁੰਠਬਾਬ ਸਿਰਫ ਕੈਮਰਾ ਚਲਾਉਣ ਵਾਲੇ ਨਹੀਂ ਸਨ। ਉਹ ਭਾਵਨਾ, ਮਾਹੌਲ ਅਤੇ ਵਿਜ਼ੂਅਲ ਦੇ ਰਚਨਾਕਾਰ ਸਨ।" ਉਨ੍ਹਾਂ ਨੇ ਇਹ ਵੀ ਜੋੜਿਆ ਕਿ ਉਨ੍ਹਾਂ ਦੀ ਅਨੋਖੀ ਸ਼ੈਲੀ ਨੇ ਸ਼ਾਨਦਾਰ ਸਿਨੇਮੈਟਿਕ ਵਿਜ਼ੂਅਲਾਂ ਤੋਂ ਲੈ ਕੇ ਸਭ ਤੋਂ ਸੂਖਮ ਮਨੁੱਖੀ ਭਾਵਨਾਵਾਂ ਨੂੰ ਵੀ ਖੂਬਸੂਰਤੀ ਨਾਲ ਕੈਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸਿਨੇਮਾ ਦੇ ਕੁਝ ਸਭ ਤੋਂ ਸੁੰਦਰ ਵਿਜ਼ੂਅਲ ਪਲਾਂ ਨੂੰ ਆਕਾਰ ਦੇਣ ਦੇ ਬਾਵਜੂਦ, ਸ਼੍ਰੀ ਵੈਕੁੰਠ ਹਮੇਸ਼ਾ ਬਹੁਤ ਨਿਮਰ ਰਹੇ ਅਤੇ ਹਮੇਸ਼ਾ ਪਰਦੇ ਦੇ ਪਿੱਛੇ ਰਹਿਣ ਵਾਲੇ ਅਣਸੁਣੇ ਨਾਇਕ ਬਣੇ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਅੱਜ ਵੀ ਦੁਨੀਆਂ ਭਰ ਦੇ ਫਿਲਮ ਪ੍ਰੇਮੀਆਂ ਨੂੰ ਪ੍ਰੇਰਿਤ ਕਰਦੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਨੇ ਕਿਹਾ ਕਿ ਭਾਰਤ ਦੇ ਇਸ ਸ਼੍ਰੇਸ਼ਠ ਚਿੱਤਰ-ਸ਼ਿਲਪੀ ਅਤੇ ਮਾਟੀ ਦੇ ਸੱਚੇ ਪੁੱਤਰ ਸ਼੍ਰੀ ਕੇ.ਵੈਕੁੰਠ ਨੂੰ ਸਨਮਾਨ ਦੇਣਾ ਮੇਰੇ ਲਈ ਸੌਭਾਗ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਯਾਦਗਾਰੀ ਡਾਕ ਟਿਕਟ ਸਿਰਫ ਡਾਕ ਦਾ ਸਾਧਨ ਨਹੀਂ, ਸਗੋਂ ਇੱਕ ਛੋਟਾ- ਜਿਹਾ ਜਨਤਕ ਸਮਾਰਕ ਹੁੰਦਾ ਹੈ, ਜੋ ਕਿਸੇ ਵਿਅਕਤੀ ਦੇ ਜੀਵਨ ਅਤੇ ਵਿਰਾਸਤ ਦੀ ਕਹਾਣੀ ਨੂੰ ਪੂਰੇ ਦੇਸ਼ ਦੇ ਘਰਾਂ ਅਤੇ ਸੰਸਥਾਨਾਂ ਤੱਕ ਪਹੁੰਚਾਉਂਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਯਾਦਗਾਰੀ ਡਾਕ ਟਿਕਟ ਦੇ ਜਾਰੀ ਹੋਣ ਨਾਲ ਸ਼੍ਰੀ ਵੈਕੁੰਠ ਦਾ ਯੋਗਦਾਨ ਹਮੇਸ਼ਾ ਲਈ ਦੇਸ਼ ਦੇ ਵਿਜ਼ੂਅਲ ਰਿਕਾਰਡਾਂ ਵਿੱਚ ਦਰਜ ਹੋ ਗਿਆ ਹੈ। ਮਹਾਰਾਸ਼ਟਰ ਸਰਕਲ ਦੇ ਚੀਫ਼ ਪੋਸਟਮਾਸਟਰ ਜਨਰਲ ਸ਼੍ਰੀ ਅਮਿਤਾਭ ਸਿੰਘ ਨੇ ਸਭਾ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਯਾਦਗਾਰੀ ਡਾਕ ਟਿਕਟ ਸਿਰਫ ਡਾਕ-ਚਿੰਨ੍ਹ ਨਹੀਂ, ਸਗੋਂ ਅਜਿਹਾ ਸਨਮਾਨ ਹੈ ਜੋ ਸਾਡੇ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦੂਰ-ਦੂਰ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਨੇ ਕਿਹਾ,"ਇਸ ਟਿਕਟ ਰਾਹੀਂ ਅਸੀਂ ਸੁਨਿਸ਼ਚਿਤ ਕਰਦੇ ਹਾਂ ਕਿ ਸ਼੍ਰੀ ਕੇ. ਵੈਕੁੰਠ ਦਾ ਜੀਵਨ ਅਤੇ ਉਨ੍ਹਾਂ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਰਿਤ ਕਰਦਾ ਰਹੇ।"

ਪ੍ਰੋਗਰਾਮ ਦੀ ਸਮਾਪਤੀ ਸ਼੍ਰੀ ਵੈਕੁੰਠ ਦੀ ਪ੍ਰਸਿੱਧ 17 ਮਿੰਟ ਦੀ ਅੰਗ੍ਰੇਜੀ ਡੌਕਿਊਮੈਂਟ੍ਰੀ Goa Marches On ਦੀ ਸਕ੍ਰਿਨਿੰਗ ਨਾਲ ਹੋਈ। ਇਸ ਫਿਲਮ ਨੇ ਦਰਸ਼ਕਾਂ ਨੂੰ ਉਨ੍ਹਾਂ ਦੀ ਕਲਾਤਮਕ ਦ੍ਰਿਸ਼ਟੀ, ਤਕਨੀਕੀ ਹੁਨਰ ਅਤੇ ਗੋਆ ਦੇ ਪ੍ਰਤੀ ਉਨ੍ਹਾਂ ਦੇ ਡੂੰਘੇ ਪ੍ਰੇਮ ਦੀ ਝਲਕ ਦਿਖਾਈ।
ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸ਼ਿਲਪਾ ਨੀਲਕੰਠ/ਦਰਸ਼ਨਾ ਰਾਣੇ/ਬਲਜੀਤ| IFFI 56 – 098
रिलीज़ आईडी:
2195937
| Visitor Counter:
5