ਉੱਤਰ-ਪੂਰਬ ਦੇ ਨਵੇਂ ਸਿਨੇਮਾ ਬਾਰੇ ਚਰਚਾ: ਆਵਾਜ਼ਾਂ, ਦ੍ਰਿਸ਼ਟੀਕੋਣ ਅਤੇ ਫਿਲਮ ਸਿੱਖਿਆ ਦਾ ਭਵਿੱਖ
ਗੋਆ ਵਿੱਚ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ), 2025 ਦੇ ਅੱਠਵੇਂ ਦਿਨ ਕਲਾ ਅਕੈਡਮੀ ਆਡੀਟੋਰੀਅਮ ਵਿੱਚ "ਨਿਊ ਨੋਰਥ-ਈਸਟ ਸਿਨੇਮਾ ਐਂਡ ਫਿਲਮ ਸਕੂਲਸ" ਵਿਸ਼ੇ 'ਤੇ ਇੱਕ ਪੈਨਲ ਚਰਚਾ ਆਯੋਜਿਤ ਕੀਤੀ ਗਈ। ਇਸ ਸੈਸ਼ਨ ਵਿੱਚ ਖੇਤਰ ਦੇ ਫਿਲਮ ਨਿਰਮਾਤਾਵਾਂ ਅਤੇ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਨੂੰ ਆਕਾਰ ਦੇਣ ਵਿੱਚ ਫਿਲਮ ਸਕੂਲਾਂ ਦੀ ਪਰਿਵਰਤਨਕਾਰੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ। ਉੱਤਰ-ਪੂਰਬ ਦੇ ਪ੍ਰਮੁੱਖ ਕਲਾਕਾਰਾਂ ਨੇ ਖੇਤਰ ਵਿੱਚ ਸਿਨੇਮਾ ਦੇ ਵਿਕਸਿਤ ਹੋ ਰਹੇ ਦ੍ਰਿਸ਼ 'ਤੇ ਆਪਣੀਆਂ ਨਿਜੀ ਯਾਤਰਾਵਾਂ, ਅਨੁਭਵ ਅਤੇ ਵਿਚਾਰ ਸਾਂਝੇ ਕੀਤੇ।

ਇਸ ਚਰਚਾ ਦਾ ਸੰਚਾਲਨ ਡੌਮਿਨਿਕ ਸੰਗਮਾ (Dominic Sangma ) ਨੇ ਕੀਤਾ ਅਤੇ ਇਸ ਵਿੱਚ ਮਣੀਪੁਰੀ ਦੇ ਪ੍ਰਸਿੱਧ ਫਿਲਮ ਨਿਰਮਾਤਾ ਹਾਓਬਮ ਪਬਨ ਕੁਮਾਰ (हाओबम पबन कुमार ) ਅਤੇ ਅਸਾਮੀ ਫਿਲਮ ਨਿਰਮਾਤਾ ਰੀਮਾ ਬੋਰਾ (रीमा बोरा) ਅਤੇ ਮਹਾਰਿਸ਼ੀ ਤੁਹਿਨ ਕਸ਼ਯਪ (महर्षि तुहिन कश्यप) ਵੀ ਸ਼ਾਮਲ ਹੋਏ।
"ਪਛਾਣ ਲਈ ਸੰਘਰਸ਼ ਜਾਰੀ ਹੈ, ਜੋ ਸਾਡੇ ਦੁਆਰਾ ਸਿਰਜੇ ਗਏ ਸਿਨੇਮਾ ਨੂੰ ਆਕਾਰ ਦਿੰਦਾ ਹੈ।" - ਹਾਓਬਮ ਪਬਨ ਕੁਮਾਰ
ਮਣੀਪੁਰ ਦੇ ਇੱਕ ਅਨੁਭਵੀ ਫਿਲਮ ਨਿਰਮਾਤਾ, ਹਾਓਬਮ ਪਬਨ ਕੁਮਾਰ ਨੇ 1990 ਦੇ ਦਹਾਕੇ ਵਿੱਚ ਰਸਮੀ ਫਿਲਮ ਸਿੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਆਪਣੇ ਨਿਜੀ ਸਫ਼ਰ ਬਾਰੇ ਦੱਸਿਆ। ਅਜਿਹੇ ਸਮੇਂ ਵਿੱਚ ਜਦੋਂ ਸਿਰਫ ਦੋ ਪ੍ਰਮੁੱਖ ਸੰਸਥਾਵਾਂ- ਐੱਫਟੀਆਈਆਈ ਪੁਣੇ ਅਤੇ ਐੱਸਆਰਐੱਫਟੀਆਈ ਕੋਲਕਾਤਾ-ਮੌਜੂਦ ਸਨ, ਉੱਤਰ-ਪੂਰਬ ਦੇ ਇਛੁੱਕ ਫਿਲਮ ਨਿਰਮਾਤਾਵਾਂ ਨੂੰ ਸਖ਼ਤ ਮੁਕਾਬਲੇ ਅਤੇ ਸੀਮਤ ਮੌਕਿਆਂ ਦਾ ਸਾਹਮਣਾ ਕਰਨਾ ਪਿਆ ਸੀ। ਪਬਨ ਨੇ ਐੱਸਆਰਐੱਫਟੀਆਈ ਵਿੱਚ ਦਾਖ਼ਲਾ ਲੈਣ ਦੇ ਆਪਣੇ 6 ਵਰ੍ਹਿਆਂ ਦੇ ਸਫ਼ਰ ਦਾ ਵਰਣਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਮਹਾਨ ਫਿਲਮ ਨਿਰਮਾਤਾ ਅਰਿਬਮ ਸ਼ਿਆਮ ਸ਼ਰਮਾ ਦੇ ਅਧੀਨ ਸਿਖਲਾਈ ਵੀ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਸਖ਼ਤ ਸਿਖਲਾਈ ਨੇ ਉਨ੍ਹਾਂ ਨੂੰ ਆਪਣੇ ਹੁਨਰਾਂ ਨੂੰ ਨਿਖਾਰਨ, ਇੱਕ ਆਲੋਚਨਾਤਮਕ ਸਿਨੇਮੈਟਿਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਬਿਰਤਾਂਤਕ ਕਹਾਣੀ ਸੁਣਾਉਣ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਮਦਦ ਕੀਤੀ। ਵਰ੍ਹਿਆਂ ਵਿੱਚ ਹੋਈ ਤਰੱਕੀ ਦੇ ਬਾਵਜੂਦ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਤਰ-ਪੂਰਬ ਦੇ ਫਿਲਮ ਨਿਰਮਾਤਾ ਹੁਣ ਵੀ ਪਛਾਣ ਅਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ ਪਲੈਟਫਾਰਮ ਪਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫਿਲਮ ਇੰਸਟੀਟਿਊਟ ਦੇ ਭਾਈਚਾਰੇ ਨੇ ਉਨ੍ਹਾਂ ਦੇ ਕਰੀਅਰ ਨੂੰ ਬਣਾਉਣ ਵਿੱਚ ਮਦਦ ਕੀਤੀ।

"ਸੱਚੀਆਂ ਕਹਾਣੀਆਂ ਘਰੋਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਸਮਝਣਾ ਹੀ ਇੱਕ ਫਿਲਮ ਨਿਰਮਾਤਾ ਦੀ ਆਵਾਜ਼ ਨੂੰ ਆਕਾਰ ਦਿੰਦਾ ਹੈ।" - ਮਹਾਰਿਸ਼ੀ ਤੁਹਿਨ ਕਸ਼ਯਪ
ਮਹਾਰਿਸ਼ੀ ਤੁਹਿਨ ਕਸ਼ਯਪ ਨੇ ਦੱਸਿਆ ਕਿ ਕਿਵੇਂ ਐੱਸਆਰਐੱਫਟੀਆਈ ਵਿੱਚ ਬੀਤੇ ਸਮੇਂ ਨੇ ਇੱਕ ਫਿਲਮ ਨਿਰਮਾਤਾ ਦੇ ਰੂਪ ਵਿੱਚ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਡੂੰਘਾਈ ਨਾਲ ਬਦਲ ਦਿੱਤਾ। ਸ਼ੁਰੂਆਤ ਵਿੱਚ ਮੁੱਖ ਧਾਰਾ ਦੇ ਬਾਲੀਵੁੱਡ ਦੀ ਚਮਕ ਤੋਂ ਆਕਰਸ਼ਿਤ ਹੋ ਕੇ, ਕਸ਼ਯਪ ਨੇ ਅਸਾਮ ਵਿੱਚ ਜੜ੍ਹਾਂ ਵਾਲੀਆਂ ਪ੍ਰਮਾਣਿਕ ਕਹਾਣੀਆਂ ਦੀ ਖੋਜ ਦੀ ਮਹੱਤਤਾ ਨੂੰ ਸਮਝਿਆ। ਉਨ੍ਹਾਂ ਨੇ ਆਪਣੀ ਫਿਲਮ ਸਿੱਖਿਆ ਦਾ ਸਿਹਰਾ ਉਨ੍ਹਾਂ ਨੂੰ ਡੂੰਘਾਈ ਨਾਲ ਦੇਖਣ ਲਈ, ਆਲੋਚਨਾਤਮਕ ਚਿੰਤਨ ਕਰਨ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਰਚਨਾਤਮਕ ਪ੍ਰੇਰਨਾ ਦੇ ਸਰੋਤ ਵਜੋਂ ਅਪਣਾਉਣ ਦੀ ਸਿੱਖਿਆ ਦੇਣ ਲਈ ਦਿੱਤਾ। ਉਨ੍ਹਾਂ ਨੇ ਕਿਹਾ, "ਆਪਣੀ ਧਰਤੀ ਅਤੇ ਇਤਿਹਾਸ ਨੂੰ ਸਮਝਣਾ ਸਿਰਫ਼ ਇੱਕ ਅਕਾਦਮਿਕ ਅਭਿਆਸ ਨਹੀਂ ਹੈ; ਇਹ ਕਹਾਣੀ ਸੁਣਾਉਣ ਲਈ ਜ਼ਰੂਰੀ ਹੈ ਜੋ ਸਥਾਨਕ ਅਤੇ ਆਲਮੀ ਦੋਵਾਂ ਪੱਧਰਾਂ 'ਤੇ ਗੂੰਜਦਾ ਹੋਵੇ।"

"ਉੱਤਰ-ਪੂਰਬ ਸਿਨੇਮਾ ਦਾ ਇੱਕ ਸਮ੍ਰਿੱਧ ਇਤਿਹਾਸ ਹੈ ਜੋ ਰਾਸ਼ਟਰੀ ਅਤੇ ਆਲਮੀ ਪਟਲ 'ਤੇ ਦੇਖਿਆ ਅਤੇ ਸੁਣਿਆ ਜਾਣਾ ਚਾਹੀਦਾ ਹੈ।"-ਰੀਮਾ ਬੋਰਾ
ਰੀਮਾ ਬੋਰਾ ਨੇ ਦੱਸਿਆ ਕਿ ਕਿਵੇਂ ਐੱਫਟੀਆਈਆਈ ਨੇ ਉਨ੍ਹਾਂ ਦੀ ਸਿਨੇਮੈਟਿਕ ਸੰਵੇਦਨਾਵਾਂ ਅਤੇ ਨਿਜੀ ਵਿਕਾਸ ਨੂੰ ਵੱਡਾ ਕੀਤਾ, ਜਦੋਂ ਕਿ ਉਨ੍ਹਾਂ ਨੇ ਰਸਮੀ ਪਾਠਕ੍ਰਮਾਂ ਵਿੱਚ ਉੱਤਰ-ਪੂਰਬ ਸਿਨੇਮਾ ਦੀ ਗੈਰਹਾਜ਼ਿਰੀ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਸ ਖੇਤਰ ਦੇ ਸਮ੍ਰਿੱਧ ਸਿਨੇਮੈਟਿਕ ਇਤਿਹਾਸ, ਈਸ਼ਾਨੌ ਤੋਂ ਲੈ ਕੇ ਗੰਗਾ ਸਿਲੋਨੀ ਪਾਖੀ ਤੱਕ, ਅਤੇ 1935 ਤੋਂ ਮੋਹਰੀ ਅਸਾਮੀ ਫਿਲਮਾਂ ਦੇ ਬਾਵਜੂਦ, ਉੱਤਰ-ਪੂਰਬ ਸਿਨੇਮਾ ਲੰਬੇ ਸਮੇਂ ਤੋਂ ਰਾਸ਼ਟਰੀ ਵਟਾਂਦਰਾਂ ਵਿੱਚ ਘੱਟ ਪ੍ਰਤੀਨਿਧਤਾ ਵਾਲਾ ਰਿਹਾ ਹੈ। ਬੋਰਾ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਨਵੇਂ ਫਿਲਮ ਸੰਸਥਾਨ ਦੀ ਸਥਾਪਨਾ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਉੱਤਰ-ਪੂਰਬ ਦੀਆਂ ਭਾਸ਼ਾਵਾਂ, ਪਰੰਪਰਾਵਾਂ ਅਤੇ ਕਹਾਣੀਆਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।

"ਸਰਵੋਤਮ ਕਹਾਣੀਆਂ ਤੁਹਾਡੀ ਆਪਣੀ ਧਰਤੀ ਤੋਂ ਆਉਂਦੀਆਂ ਹਨ। ਫਿਲਮ ਸਕੂਲ ਤੁਹਾਨੂੰ ਉਨ੍ਹਾਂ ਨੂੰ ਸੁਣਾਉਣਾ ਸਿਖਾਉਂਦਾ ਹੈ।"-ਡੌਮਿਨਿਕ ਸੰਗਮਾ
ਸੰਚਾਲਨ ਦੇ ਤੌਰ 'ਤੇ ਸੇਵਾ ਕਰ ਰਹੇ ਡੌਮਿਨਿਕ ਸੰਗਮਾ ਨੇ ਕਹਾਣੀ ਸੁਣਾਉਣ ਅਤੇ ਸਿੱਖਿਆ ਦੇ ਵਿਆਪਕ ਸੰਦਰਭ ਵਿੱਚ ਚਰਚਾ ਕੀਤੀ। ਮੌਖਿਕ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਨਾਲ ਜੁੜੇ ਆਪਣੇ ਤਜ਼ਰਬਿਆਂ ਦਾ ਲਾਭ ਲੈਂਦੇ ਹੋਏ, ਸੰਗਮਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਸ਼ਵ-ਵਿਆਪੀ ਸਿਨੇਮਾ ਦੇ ਸੰਪਰਕ ਨੇ ਕਹਾਣੀ ਢਾਂਚਿਆਂ ਬਾਰੇ ਉਨ੍ਹਾਂ ਦੀ ਸਮਝ ਨੂੰ ਚੁਣੌਤੀ ਦਿੱਤੀ ਅਤੇ ਉਸ ਦਾ ਵਿਸਥਾਰ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਭ ਤੋਂ ਪ੍ਰਭਾਵਸ਼ਾਲੀ ਕਹਾਣੀਆਂ ਅਕਸਰ ਆਪਣੇ ਸੱਭਿਆਚਾਰ, ਲੈਂਡਸਕੇਪ ਅਤੇ ਭਾਈਚਾਰੇ ਦੀ ਡੂੰਘੀ ਸਮਝ ਤੋਂ ਪੈਦਾ ਹੁੰਦੀਆਂ ਹਨ। ਸੰਗਮਾ ਦੇ ਅਨੁਸਾਰ, ਫਿਲਮ ਸਿੱਖਿਆ, ਫਿਲਮ ਨਿਰਮਾਤਾਵਾਂ ਨੂੰ ਇਨ੍ਹਾਂ ਕਹਾਣੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਰਦੇ 'ਤੇ ਉਤਾਰਨ ਲਈ ਤਕਨੀਕੀ ਹੁਨਰ, ਸਿਧਾਂਤਕ ਨੀਂਹ ਅਤੇ ਆਤਮਵਿਸ਼ਵਾਸ ਪ੍ਰਦਾਨ ਕਰਦੀ ਹੈ।

ਚਰਚਾ ਦੀ ਸਮਾਪਤੀ ਇਸ ਸਾਂਝੀ ਮਨਜੂਰੀ ਨਾਲ ਹੋਈ ਕਿ ਫਿਲਮ ਸਕੂਲ ਪ੍ਰਤਿਭਾਵਾਂ ਨੂੰ ਨਿਖਾਰਨ, ਸੱਭਿਆਚਾਰ ਪਛਾਣ ਨੂੰ ਸੰਭਾਲਣ ਅਤੇ ਉੱਤਰ-ਪੂਰਬ ਦੇ ਫਿਲਮ ਨਿਰਮਾਤਾਵਾਂ ਨੂੰ ਸਥਾਨਕ ਅਤੇ ਆਲਮੀ ਪੱਧਰ 'ਤੇ ਗੂੰਜਣ ਵਾਲੇ ਸਿਨੇਮਾ ਬਣਾਉਣ ਲਈ ਸਸ਼ਕਤ ਬਣਾਉਣ ਵਿੱਚ ਇੱਕ ਲਾਜ਼ਮੀ ਭੂਮਿਕਾ ਨਿਭਾਉਂਦੇ ਹਨ। ਇਸ ਵਿੱਚ ਉੱਤਰ-ਪੂਰਬ ਦੇ ਕਹਾਣੀਕਾਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਬੁਨਿਆਦੀ ਢਾਂਚੇ, ਮਾਰਗ ਦਰਸ਼ਨ ਅਤੇ ਪਲੈਟਫਾਰਮਾਂ ਵਿੱਚ ਨਿਰੰਤਰ ਨਿਵੇਸ਼ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ ਗਿਆ।

ਇਫੀ ਬਾਰੇ
ਸਾਲ 1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦੱਖਣੀ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡੇ ਫੈਸਟੀਵਲ ਵਜੋਂ ਪ੍ਰਤਿਸ਼ਠਿਤ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਵਿਕਸਿਤ ਹੋਇਆ ਹੈ- ਜਿੱਥੇ ਮੁੜ ਬਹਾਲ ਕਲਾਸਿਕਸ ਦਾ ਸੰਗਮ ਸਹਾਸਿਕ ਪ੍ਰਯੋਗਾਂ ਨਾਲ ਹੁੰਦਾ ਹੈ ਅਤੇ ਦਿੱਗਜ ਕਲਾਕਾਰ, ਪਹਿਲੀ ਵਾਰ ਆਉਣ ਵਾਲੇ ਨਿਡਰ ਕਲਾਕਾਰਾਂ ਨਾਲ ਮੰਚ ਸਾਂਝਾ ਕਰਦੇ ਹਨ। ਇਫੀ ਨੂੰ ਸੱਚਮੁੱਚ ਖਾਸ ਬਣਾਉਣ ਵਾਲਾ ਇਸ ਦਾ ਇਲੈਕਟ੍ਰੌਨਿਕ ਮਿਸ਼ਰਨ ਹੈ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਜ਼ੋਸ਼ ਨਾਲ ਭਰਿਆ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ ਹੋਣ ਵਾਲਾ, 56ਵਾਂ ਭਾਰਤੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦਾ ਇੱਕ ਸ਼ਾਨਦਾਰ ਭਰੀ ਸੀਰੀਜ਼, ਆਲਮੀ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਗਹਿਣ ਉਤਸਵ ਦਾ ਵਾਅਦਾ ਕਰਦਾ ਹੈ।
ਵੇਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੱਯਦ ਰਬੀਹਾਸ਼ਮੀ/ਪੁਸ਼ਪਾ ਮੈਬਾਮ/ਹਿੰਦਗਮਯੁਮ ਡੀਕੇ ਸ਼ਰਮਾ/ਦਰਸ਼ਨਾ ਰਾਣੇ/ ਬਲਜੀਤ | IFFI 56 – 096
रिलीज़ आईडी:
2195790
| Visitor Counter:
4
इस विज्ञप्ति को इन भाषाओं में पढ़ें:
Marathi
,
Khasi
,
English
,
Urdu
,
Konkani
,
हिन्दी
,
Manipuri
,
Bengali-TR
,
Assamese
,
Gujarati
,
Tamil
,
Kannada
,
Malayalam