ਅਨੁਪਮ ਖੇਰ ਨੇ ਮਾਸਟਰ ਕਲਾਸ ਵਿੱਚ ਦੱਸਿਆ ਕਿ ਕਿਉਂ ‘ਹਾਰ ਮੰਨਣਾ ਕੋਈ ਵਿਕਲਪ ਨਹੀਂ ਹੈ’
“ਅਸਫ਼ਲਤਾ ਇੱਕ ਘਟਨਾ ਹੈ, ਕੋਈ ਵਿਅਕਤੀ ਨਹੀਂ”, ਖੇਰ
ਮੰਤਰ ਮੁਗਧ ਕਰ ਦੇਣ ਵਾਲੇ ਇੱਕ ਪ੍ਰਗਟਾਵੇ ਵਿੱਚ, ਪ੍ਰਸਿੱਧ ਅਭਿਨੇਤਾ ਅਨੁਪਮ ਖੇਰ ਨੇ ਗੋਆ ਦੇ ਪਣਜੀ ਸਥਿਤ ਕਲਾ ਮੰਦਿਰ ਵਿੱਚ ਅੱਜ ਦੀ ਪਹਿਲੀ ਮਾਸਟਰ ਕਲਾਸ ਵਿੱਚ ਸੈਂਕੜੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਮੰਤਰ ਮੁਗਧ ਕਰ ਦਿੱਤਾ ਅਤੇ ‘ਹਾਰ ਮੰਨਣਾ ਕੋਈ ਵਿਕਲਪ ਨਹੀਂ ਹੈ’ ਵਿਸ਼ੇ ‘ਤੇ ਆਯੋਜਿਤ ਸੈਸ਼ਨ ਵਿੱਚ ਆਪਣੀ ਵਿਸ਼ੇਸ਼ ਬੁੱਧੀ ਅਤੇ ਸਿਆਣਪ ਨਾਲ ਉਨ੍ਹਾਂ ਦਾ ਮਨ ਮੋਹ ਲਿਆ।
ਅਨੁਪਮ ਖੇਰ ਨੇ ਇਸ ਸੈਸ਼ਨ ਦੀ ਸ਼ੁਰੂਆਤ ਫਿਲਮ “ਸਾਰਾਂਸ਼” ਦੀ ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਆਪਣੀ ਮੁੱਖ ਭੂਮਿਕਾ ਗੁਆਉਣ ਅਤੇ ਮੁੜ ਤੋਂ ਉਸ ਨੂੰ ਪ੍ਰਾਪਤ ਕਰਨ ਦੀ ਕਹਾਣੀ ਨਾਲ ਕੀਤੀ। ਛੇ ਮਹੀਨਿਆਂ ਤੱਕ ਇਸ ਭੂਮਿਕਾ ਵਿੱਚ ਜੀਅ-ਜਾਨ ਨਾਲ ਜੁਟੇ ਰਹਿਣ ਦੇ ਬਾਅਦ, ਅਚਾਨਕ ਮਿਲੀ ਨਾ ਮਨਜ਼ੂਰੀ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ। ਨਿਰਾਸ਼ਾ ਵਿੱਚ, ਜਦੋਂ ਉਨ੍ਹਾਂ ਨੇ ਮੁੰਬਈ ਸ਼ਹਿਰ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਦਾ ਇਰਾਦਾ ਕਰ ਲਿਆ, ਤਾਂ ਉਹ ਫਿਲਮ ਦੇ ਡਾਇਰੈਕਟਰ ਮਹੇਸ਼ ਭੱਟ ਨੂੰ ਆਖਰੀ ਵਾਰ ਮਿਲਣ ਗਏ। ਅਨੁਪਮ ਖੇਰ ਦੀ ਤਿੱਖੀ ਪ੍ਰਤਿਕਿਰਿਆ ਦੇਖ ਕੇ, ਭੱਟ ਨੇ ਮੁੜ ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਫਿਰ ਤੋਂ ਫਿਲਮ ਵਿੱਚ ਸ਼ਾਮਲ ਕਰ ਲਿਆ ਅਤੇ ਇਹ ਫਿਲਮ ਅਨੁਪਮ ਖੇਰ ਦੇ ਕਰੀਅਰ ਦਾ ਇੱਕ ਨਿਰਣਾਇਕ ਮੋੜ ਬਣ ਗਈ। ਇਸ ਅਨੁਭਵ ‘ਤੇ ਵਿਚਾਰ ਕਰਦੇ ਹੋਏ, ਖੇਰ ਨੇ ਦੱਸਿਆ ਕਿ ਕਿਵੇਂ ਫਿਲਮ “ਸਾਰਾਂਸ਼” ਨੇ ਉਨ੍ਹਾਂ ਨੂੰ ਹਾਰ ਨਾ ਮੰਨਣ ਦਾ ਸਬਕ ਸਿਖਾਇਆ। ਉਨ੍ਹਾਂ ਨੇ ਕਿਹਾ ਕਿ ਇਹੀ ਝਟਕਾ ਉਨ੍ਹਾਂ ਦੇ ਉੱਥਾਨ ਦੀ ਸ਼ੁਰੂਆਤ ਸੀ।
“ਮੇਰੇ ਸਾਰੇ ਪ੍ਰੇਰਕ ਭਾਸ਼ਣ ਮੇਰੇ ਜੀਵਨ ਦੇ ਅਨੁਭਵਾਂ ‘ਤੇ ਅਧਾਰਿਤ ਹਨ”
ਅਨੁਪਮ ਖੇਰ ਪੂਰੇ ਸੈਸ਼ਨ ਵਿੱਚ ਆਪਣੇ ਜੀਵਨ ਦੀ ਉਦਾਹਰਣ ਦਿੰਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਕਿਵੇਂ 14 ਮੈਂਬਰਾਂ ਵਾਲੇ ਇੱਕ ਤੰਗ, ਹੇਠਲੇ-ਮੱਧ ਵਰਗ ਦੇ ਘਰ ਵਿੱਚ ਰਹਿਣ ਦੇ ਬਾਵਜੂਦ, ਉਨ੍ਹਾਂ ਦੇ ਦਾਦਾ ਜੀ ਬੇਫਿਕਰ ਸਨ ਅਤੇ ਜੀਵਨ ਦੇ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਵਿਲੱਖਣ ਸੀ। ਉਨ੍ਹਾਂ ਨੇ ਹਾਲਾਤ ਦੇ ਬਾਵਜੂਦ ਆਪਣੇ ਖੁਸ਼ਹਾਲ ਬਚਪਨ ਨੂੰ ਯਾਦ ਕੀਤਾ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭਣ ਦੀ ਆਪਣੇ ਦਾਦਾ ਜੀ ਦੀ ਸਿੱਖ ਸਾਂਝੀ ਕੀਤੀ।
“ਅਸਫ਼ਲਤਾ ਇੱਕ ਘਟਨਾ ਹੈ, ਕੋਈ ਵਿਅਕਤੀ ਨਹੀਂ।”
ਅਨੁਪਮ ਖੇਰ ਨੇ ਆਪਣੀ ਯੁਵਾ ਅਵਸਥਾ ਦੀ ਇੱਕ ਦਿਲ ਨੂੰ ਛੂਹਣ ਵਾਲੀ ਯਾਦ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ, ਜੋ ਜੰਗਲਾਤ ਵਿਭਾਗ ਵਿੱਚ ਕਲਰਕ ਸਨ, ਨੇ ਉਨ੍ਹਾਂ ਦੇ ਸੋਚਣ ਦੇ ਤਰੀਕੇ ਨੂੰ ਆਕਾਰ ਦਿੱਤਾ। ਖੇਰ ਨੇ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਦੇ ਪਿਤਾ ਨੂੰ ਰਿਪੋਰਟ ਕਾਰਡ ਤੋਂ ਪਤਾ ਚਲਿਆ ਕਿ ਖੇਰ 60 ਵਿਦਿਆਰਥੀਆਂ ਦੀ ਕਲਾਸ ਵਿੱਚ 58ਵੇਂ ਸਥਾਨ ‘ਤੇ ਸਨ। ਨਤੀਜੇ ਤੋਂ ਪਰੇਸ਼ਾਨ ਹੋਣ ਦੀ ਬਜਾਏ, ਉਨ੍ਹਾਂ ਦੇ ਪਿਤਾ ਨੇ ਇੱਕ ਲੰਬਾ ਵਿਰਾਮ ਲਿਆ ਅਤੇ ਕਿਹਾ, “ਜੋ ਵਿਅਕਤੀ ਆਪਣੀ ਕਲਾਸ ਵਿੱਚ ਜਾਂ ਖੇਡਾਂ ਵਿੱਚ ਫਸਟ ਆਉਂਦਾ ਹੈ, ਉਸ ‘ਤੇ ਹਮੇਸ਼ਾ ਆਪਣੇ ਟ੍ਰੈਕ ਰਿਕਾਰਡ ਨੂੰ ਬਣਾਏ ਰੱਖਣ ਦਾ ਦਬਾਅ ਰਹਿੰਦਾ ਹੈ, ਕਿਉਂਕਿ ਸਰਬਉੱਚ ਗ੍ਰੇਡ ਤੋਂ ਘੱਟ ਕੁਝ ਵੀ ਅਸਫ਼ਲਤਾ ਜਿਹਾ ਲਗਦਾ ਹੈ। ਪਰ ਜੋ ਵਿਅਕਤੀ 58ਵੇਂ ਸਥਾਨ ‘ਤੇ ਆਇਆ ਹੈ, ਉਸ ਦੇ ਕੋਲ ਆਪਣੀ ਸਥਿਤੀ ਸੁਧਾਰਣ ਦੇ ਪੂਰੇ ਮੌਕੇ ਹਨ। ਤਾਂ, ਮੇਰੇ ‘ਤੇ ਇੱਕ ਅਹਿਸਾਨ ਕਰੋ, ਅਗਲੀ ਵਾਰ 48ਵੇਂ ਸਥਾਨ ‘ਤੇ ਆਉਣਾ।”
“ਆਪਣੀ ਖੁਦ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਓ”
ਅਨੁਪਮ ਖੇਰ ਨੇ ਪੂਰੇ ਸੈਸ਼ਨ ਦੌਰਾਨ ਆਪਣੇ ਜੀਵਨ ਦੀਆਂ ਕਈ ਘਟਨਾਵਾਂ ਅਤੇ ਉਦਹਾਰਣਾਂ ਦੇ ਜ਼ਰੀਏ ਮੌਜੂਦਾ ਲੋਕਾਂ ਨੂੰ ਆਪਣਾ ਦ੍ਰਿਸ਼ਟੀਕੋਣ ਸੁਧਾਰਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਸਮਝਆਇਆ ਕਿ ਸ਼ਖਸੀਅਤ ਦਾ ਅਰਥ ਸਿਰਫ਼ ਇਹ ਹੈ ਕਿ ਤੁਸੀਂ ਜੋ ਹੋ, ਉਸ ਵਿੱਚ ਸਹਿਜ ਹੋ। ਉਨ੍ਹਾਂ ਨੇ ਸਰੋਤਿਆਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਉਹ ਖੁਦ ‘ਤੇ ਵਿਸ਼ਵਾਸ ਕਰਨ ਅਤੇ ਆਪਣੀ ਬਾਇਓਪਿਕ ਵਿੱਚ ਲੀਡ ਰੋਲ ਕਰਨ। ਉਨ੍ਹਾਂ ਨੇ ਸਵਾਲ ਕੀਤਾ, “ਜੀਵਨ ਅਸਾਨ ਜਾਂ ਸਰਲ ਕਿਉਂ ਹੋਣਾ ਚਾਹੀਦਾ ਹੈ ? ਜੀਵਨ ਵਿੱਚ ਸਮੱਸਿਆਵਾਂ ਕਿਉਂ ਨਹੀਂ ਹੋਣੀਆਂ ਚਾਹੀਦੀਆਂ ਹਨ? ਕਿਉਂਕਿ ਤੁਹਾਡੀ ਸਮੱਸਿਆਵਾਂ ਹੀ ਤੁਹਾਡੀਆਂ ਬਾਇਓਪਿਕ ਨੂੰ ਸੁਪਰਸਟਾਰ ਬਾਇਓਪਿਕ ਬਣਾਉਣਗੀਆਂ।”

ਇਸ ਹਸਮੁਖ ਅਤੇ ਵਨ-ਮੈਨ ਸ਼ੋਅ ਨੇ ਪੂਰੇ QA ਸੈਸ਼ਨ ਵਿੱਚ ਸਭ ਦਾ ਧਿਆਨ ਖਿੱਚਿਆ। ਆਪਣੇ ਸਮਾਪਤੀ ਸੈਸ਼ਨ ਵਿੱਚ ਉਨ੍ਹਾਂ ਨੇ ਕਿਹਾ, “ਹਾਰ ਮੰਨਣਾ ਕੋਈ ਵਿਕਲਪ ਨਹੀਂ ਹੈ’ ਸਿਰਫ਼ ਇੱਕ ਮੁਹਾਵਰਾ ਨਹੀਂ ਹੈ। ਇਹ ਅਵਿਸ਼ਵਾਸਯੋਗ ਤੌਰ ‘ਤੇ ਸਖ਼ਤ ਮਿਹਨਤ ਹੈ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਕੁਝ ਚਾਹੁੰਦੇ ਹੋ , ਤਾਂ ਤੁਹਾਨੂੰ ਤਿਆਗ ਕਰਨਾ ਹੋਵੇਗਾ ਅਤੇ ਖੁਦ ਨੂੰ ਦ੍ਰਿੜ੍ਹ ਰਹਿਣ ਲਈ ਰਾਜ਼ੀ ਕਰਨਾ ਹੋਵੇਗਾ। ਤੁਹਾਨੂੰ ਨਿਰਾਸ਼ਾਵਾਂ ਝੱਲਣੀਆਂ ਪੈਣਗੀਆਂ। ਲੇਕਿਨ ਜੇਕਰ ਤੁਸੀਂ ਹਾਰ ਮੰਨ ਲੈਂਦੇ ਹੋ, ਤਾਂ ਕਹਾਣੀਆਂ ਉੱਥੇ ਹੀ ਖਤਮ ਹੋ ਜਾਂਦੀਆਂ ਹਨ, ਮੇਰੇ ਦੋਸਤ।”
ਇਫੀ ਬਾਰੇ
1952 ਵਿੱਚ ਸਥਾਪਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦੱਖਣ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਉਤਸਵ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐੱਸਜੀ), ਗੋਆ ਸਰਕਾਰ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਇਹ ਮਹੋਤਸਵ ਇੱਕ ਗਲੋਬਲ ਸਿਨੇਮਾਈ ਮਹਾਸ਼ਕਤੀ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ- ਜਿੱਥੇ ਮੁੜ ਸਥਾਪਿਤ ਕਲਾਸਿਕ ਫਿਲਮਾਂ ਸਾਹਸਿਕ ਪ੍ਰਯੋਗਾਂ ਵਿੱਚ ਮਿਲਦੀਆਂ ਹਨ, ਅਤੇ ਦਿੱਗਜ ਕਲਾਕਾਰ ਨਵੇਂ ਕਲਾਕਾਰਾਂ ਦੇ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। ਇਫੀ ਨੂੰ ਅਸਲ ਵਿੱਚ ਸ਼ਾਨਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸ, ਸ਼ਰਧਾਂਜਲੀ ਅਤੇ ਊਰਜਾਵਾਨ ਵੇਵਸ ਫਿਲਮ ਬਜ਼ਾਰ ਹਨ ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤੱਟਵਰਤੀ ਵਾਤਾਵਰਣ ਵਿੱਚ ਆਯੋਜਿਤ 56ਵੇਂ ਇਫੀ ਵਿੱਚ ਭਾਸ਼ਾਵਾਂ, ਸ਼ੈਲੀਆਂ, ਇਨੋਵੇਸ਼ਨਸ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਲੜੀ ਦਾ ਸੁਮੇਲ ਦੇਖਣ ਨੂੰ ਮਿਲੇਗਾ।
ਵਧੇਰੇ ਜਾਣਕਾਰੀ ਲਈ ਕਲਿੱਕ ਕਰੋ:
ਇਫੀ ਵੈੱਬਸਾਈਟ: https://www.iffigoa.org/
ਪੀਆਈਬੀ ਇਫੀ ਮਾਈਕ੍ਰੋਸਾਈਟ: https://www.pib.gov.in/iffi/56/
ਪੀਆਈਬੀ IFFIWood ਪ੍ਰਸਾਰਣ ਚੈਨਲ: https://whatsapp.com/channel/0029VaEiBaML2AU6gnzWOm3F
X ਪੋਸਟ ਲਿੰਕ: https://x.com/PIB_Panaji/status/1991438887512850647?s=20
X ਹੈਂਡਲ: @IFFIGoa, @PIB_India, @PIB_Panaji
* * *
ਪੀਆਈਬੀ ਇਫੀ ਕਾਸਟ ਐਂਡ ਕਰਿਊ। ਸਮਿਤਾ ਵਤਸ ਸ਼ਰਮਾ/ਸੰਗੀਤਾ ਗੋਡਬੋਲੇ/ਦੇਬਾਯਨ ਭਾਦੁਰੀ/ਦਰਸ਼ਨਾ ਰਾਣੇ। IFFI 56 – 048
Release ID:
2194212
| Visitor Counter:
3
Read this release in:
Assamese
,
Konkani
,
Telugu
,
Kannada
,
English
,
Urdu
,
हिन्दी
,
Marathi
,
Manipuri
,
Gujarati
,
Malayalam