56ਵਾਂ IFFI ਵਿਖੇ ਵੇਵਸ ਫਿਲਮ ਬਜ਼ਾਰ 2025 ਦੀ ਉਤਸ਼ਾਹਪੂਰਨ ਸਮਾਪਤੀ
ਸੰਯੁਕਤ ਸਕੱਤਰ (ਫਿਲਮਾਂ) ਡਾ. ਅਜੈ ਨਾਗਭੂਸ਼ਣ ਦਾ ਭਰੋਸਾ: 20ਵੇਂ ਐਡੀਸ਼ਨ ਵਿੱਚ ਵੇਵਸ ਫਿਲਮ ਬਜ਼ਾਰ ਵਿਸਤ੍ਰਿਤ ਰੂਪ ਵਿੱਚ ਹੋਵੇਗਾ
ਐੱਨਐੱਫਡੀਸੀ ਸੁਤੰਤਰ ਸੋਚ ਨੂੰ ਪਾਲਣ ਲਈ ਵਚਨਬੱਧ : ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟ ਸ਼੍ਰੀ ਪ੍ਰਕਾਸ਼ ਮਗਦੁਮ
ਵੇਵਸ ਫਿਲਮ ਬਜ਼ਾਰ 2025 ਅੱਜ 56ਵੇਂ IFFI ਵਿਖੇ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਦੇ ਨਾਲ ਪੂਰਾ ਹੋ ਗਿਆ। ਇਸ ਦੇ ਨਾਲ ਹੀ ਪੰਜ ਦਿਨਾਂ ਦੀਆਂ ਜੀਵੰਤ ਚਰਚਾਵਾਂ, ਵਿਸ਼ਵਵਿਆਪੀ ਸਹਿਯੋਗ ਅਤੇ ਸ਼ਾਨਦਾਰ ਸਿਨੇਮੈਟਿਕ ਪ੍ਰਦਰਸ਼ਨਾਂ ਦਾ ਵੀ ਅੰਤ ਹੋ ਗਿਆ। ਇਸ ਸਮਾਗਮ ਨੇ ਸਿਰਜਣਾਤਮਕਤਾ ਅਤੇ ਨਵੀਨਤਾ ਦੇ ਉਤਸਵ ਵਿੱਚ ਦੁਨੀਆ ਭਰ ਦੇ ਪ੍ਰਸਿੱਧ ਫਿਲਮ ਨਿਰਮਾਤਾਵਾਂ, ਉਦਯੋਗ ਦੇ ਨੇਤਾਵਾਂ, ਫਾਉਂਡਰਾਂ ਅਤੇ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਇਕੱਠਾ ਕੀਤਾ।

ਸਟੇਜ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਅਜੈ ਨਾਗਭੂਸ਼ਣ ਐੱਮ.ਐੱਨ ਅਤੇ ਡਾ. ਕੇ. ਕੇ. ਨਿਰਾਲਾ, ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਪ੍ਰਕਾਸ਼ ਮਗਦੁਮ, ਵੇਵਸ ਫਿਲਮ ਬਜ਼ਾਰ ਦੇ ਸਲਾਹਕਾਰ, ਜੈਰੋਮ ਪੈਲਾਰਡ, ਫੈਸਟੀਵਲ ਡਾਇਰੈਕਟਰ, ਇਫੀ ਸ਼ੇਖਰ ਕਪੂਰ, ਪ੍ਰਸਿੱਧ ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਅਤੇ ਸ੍ਰੀਰਾਮ ਰਾਘਵਨ ਅਤੇ ਅੰਤਰਰਾਸ਼ਟਰੀ ਅਦਾਕਾਰਾ ਰੇਚਲ ਗ੍ਰਿਫਿਥਸ ਸਮੇਤ ਪ੍ਰਮੁੱਖ ਪਤਵੰਤੇ ਮੌਜੂਦ ਸਨ।
ਸਮਾਰੋਹ ਦੀ ਸ਼ੁਰੂਆਤ ਮਹਾਨ ਅਦਾਕਾਰ ਧਰਮਿੰਦਰ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖ ਕੇ ਹੋਈ, ਜਿਸ ਵਿੱਚ ਸਿਨੇਮਾ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਨੂੰ ਯਾਦ ਕੀਤਾ ਗਿਆ।
ਆਪਣੇ ਉਦਘਾਟਨੀ ਭਾਸ਼ਣ ਦੌਰਾਨ, ਡਾ. ਨਾਗਭੂਸ਼ਣ ਨੇ ਵਾਅਦਾ ਕੀਤਾ ਕਿ 20ਵਾਂ ਵੇਵਸ ਫਿਲਮ ਬਜ਼ਾਰ ਦਾ ਐਡੀਸ਼ਨ ਵਿਸਤ੍ਰਿਤ ਰੂਪ ਵਿੱਚ ਹੋਵੇਗਾ। ਸ਼੍ਰੀ ਮਗਦੁਮ ਨੇ ਪਹਿਲਾਂ ਦੇ ਚੁਣੇ ਗਏ ਪ੍ਰੋਜੈਕਟਾਂ ਤੋਂ ਮਿਲੀ ਸਫਲਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੁਤੰਤਰ ਸੋਚ ਨੂੰ ਪਾਲਣ ਲਈ ਐੱਨਐੱਫਡੀਸੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਸਮਾਰੋਹ ਦੀਆਂ ਮੁੱਖ ਗੱਲਾਂ ਨੂੰ ਕੈਪਚਰ ਕਰਨ ਵਾਲਾ ਇੱਕ ਵਿਸ਼ੇਸ਼ ਸੰਖੇਪ ਵੀਡੀਓ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨ ਦੇ ਨਾਲ ਹੀ ਜਸ਼ਨ ਅਤੇ ਸਨਮਾਨ ਦੀ ਇੱਕ ਸ਼ਾਮ ਲਈ ਸੁਰ ਸਥਾਪਿਤ ਕੀਤਾ।
ਪੁਰਸਕਾਰ ਦੀਆਂ ਮੁੱਖ ਝਲਕੀਆਂ
ਵੇਵਸ ਫਿਲਮ ਬਜ਼ਾਰ ਨੇ ਆਪਣੇ ਸਹਿ-ਉਤਪਾਦਨ ਬਜ਼ਾਰ, ਵਰਕ-ਇਨ-ਪ੍ਰੋਗਰੈੱਸ ਲੈਬ, ਸਕ੍ਰਿਪਟ ਲੈਬ, ਅਤੇ ਨਵੇਂ ਏਆਈ-ਸੰਚਾਲਿਤ ਭਾਗਾਂ ਵਿੱਚ ਸ਼ਾਨਦਾਰ ਪ੍ਰੋਜੈਕਟਾਂ ਨੂੰ ਸਨਮਾਨਿਤ ਕੀਤਾ।
-
ਕਕਥੇਟ (ਇਡੀਅਟ) - ਪਹਿਲੀ ਸਹਿ-ਉਤਪਾਦਨ ਗ੍ਰਾਂਟ ($10,000)
-
ਉਲਟਾ (ਮੈਡਮ) - ਦੂਸਰੀ ਸਹਿ-ਉਤਪਾਦਨ ਗ੍ਰਾਂਟ ($5,000)
-
ਸਿਮਹਸਥ ਕੁੰਭ - ਵਿਸ਼ੇਸ਼ ਦਸਤਾਵੇਜ਼ੀ ਗ੍ਰਾਂਟ ($5,000)
-
ਦ ਮੈਨੇਜਰ, ਅਜ਼੍ਹੀ, ਉਸਤਾਦ ਬੰਟੂ - ਰੈੱਡ ਸੀ ਫੰਡ ਅਵਾਰਡਸ
-
ਨਜ਼ਮਾ ਕਾ ਤੜਕਾ - ਪਲਾਟੂਨ ਵਨ ਸਕ੍ਰਿਪਟ ਡਿਵੈਲਪਮੈਂਟ ਗ੍ਰਾਂਟ
-
ਟੀਚਰਜ਼ ਪੇਟ, ਵ੍ਹਾਈਟ ਗਾਇ - ਕਾਸਟਿੰਗ ਕੰਪਨੀ ਅਵਾਰਡਸ
-
7 ਟੂ 7 - ਯੂਸੀਸੀਐੱਨ ਸਿਟੀ ਆਫ਼ ਫਿਲਮ ਬੈਸਟ ਪ੍ਰੋਜੈਕਟ ਅਵਾਰਡ
ਪੋਸਟ-ਪ੍ਰੋਡਕਸ਼ਨ ਦੀ ਸਫ਼ਲਤਾ
ਖੋਰੀਆ, ਅਜ਼੍ਹੀ, ਦ ਇੰਕ ਸਟੇਨਡ ਹੈਂਡ ਐਂਡ ਦ ਮਿਸਿੰਗ ਥੰਬ, ਬੌਰਨ ਯੇਸਟਰਡੇਅ, ਆੱਕਾਟੀ, ਅਤੇ ਖਾਮੋਸ਼ ਨਜ਼ਰ ਆਤੇ ਹੈਂ ਵਰਗੇ ਜੇਤੂਆਂ ਨੂੰ ਨੂਬੇ ਸਟੂਡੀਓਜ਼, ਪ੍ਰਸਾਦ ਕਾਰਪੋਰੇਸ਼ਨ, ਮੂਵੀਬਫ ਅਤੇ ਹੋਰਾਂ ਤੋਂ ਵੱਡਾ ਸਮਰਥਨ ਮਿਲਿਆ।
ਪ੍ਰੀਮੀਅਰ ਗੈਪ ਫੰਡਿੰਗ ਅਤੇ ਡਿਸਟ੍ਰੀਬਿਊਸ਼ਨ
• ਈਕੋਜ਼ ਆਫ਼ ਦ ਹਰਡ - ਮੈਚਬੌਕਸ ਗੈਪ ਅਵਾਰਡ
• ਸੋਲ ਵ੍ਹਿਸਪਰਸ - ਐਮ5 ਗਲੋਬਲ ਫਿਲਮ ਫੰਡ
• ਚਿੰਗਮ – ਰੀਬੋਰਨ ਇੰਡੀਆ ਥੀਏਟ੍ਰੀਕਲ ਡਿਸਟ੍ਰੀਬਿਊਸ਼ਨ ਅਵਾਰਡ
ਏਆਈ ਫਿਲਮ ਫੈਸਟੀਵਲ ਅਤੇ ਸਿਨੇਮਏਆਈ ਹੈਕਾਥੌਨ: ਇੱਕ ਆਲਮੀ ਪਹਿਲ
-
ਐੱਲਟੀਆਈਮਾਈਂਡਟ੍ਰੀ (LTIMindtree) ਦੁਆਰਾ ਸੰਚਾਲਿਤ, ਇਸ ਸਾਲ ਦੇ ਏਆਈ ਪ੍ਰਦਰਸ਼ਨ ਨੇ 18 ਤੋਂ ਵੱਧ ਦੇਸ਼ਾਂ ਤੋਂ ਐਂਟਰੀਆਂ ਨੂੰ ਆਕਰਸ਼ਿਤ ਕੀਤਾ, ਜਿਸ ਨਾਲ ਫਿਲਮ ਨਿਰਮਾਣ ਵਿੱਚ ਅਤਿ-ਆਧੁਨਿਕ ਨਵੀਨਤਾ ਨੂੰ ਸਨਮਾਨਿਤ ਕੀਤਾ ਗਿਆ।
-
ਕਾਯਰਾ (KYRA) - ਸਰਵੋਤਮ ਏਆਈ ਐਨੀਮੇਸ਼ਨ
-
ਦ ਸਿਨੇਮਾ ਦੈਟ ਨੈਵਰ ਵੌਜ਼ - ਸਭ ਤੋਂ ਨਵੀਨਤਾਕਾਰੀ ਏਆਈ ਫਿਲਮ
-
ਨਾਗੋਰੀ - ਸਰਵੋਤਮ ਏਆਈ ਸ਼ੌਰਟ
ਵਿਸ਼ੇਸ਼ ਜ਼ਿਕਰ: ਦ ਲਾਸਟ ਬੈਕਅੱਪ ਫਾਈਨਲ ਪਾਰਟ, ਮਿਰੈਕਲ ਔਨ ਦ ਕਚੂਆ ਬੀਚ।
ਸਿਨੇਮਏਆਈ ਹੈਕਾਥੌਨ ਨੇ ਸਾਉਂਡ, ਵਿਜ਼ੂਅਲ, ਕਹਾਣੀ ਕਹਿਣ ਦੀ ਕਲਾ, ਨਵੀਨਤਾ ਅਤੇ ਬੈਸਟ ਏਆਈ ਫਿਲਮ ਲਈ ਪੁਰਸਕਾਰਾਂ ਨਾਲ ਰੈਪਿਡ –ਫਾਇਰ ਕ੍ਰਿਏਟੀਵਿਟੀ ਦਾ ਜਸ਼ਨ ਮਨਾਇਆ — ਇਹ ਪੁਰਸਕਾਰ ਦ ਰੈੱਡ ਕ੍ਰੇਯੌਨ ਨੇ ਜਿੱਤਿਆ।
ਉਭਰਦੀ ਪ੍ਰਤਿਭਾ ਸੁਰਖੀਆਂ ਵਿੱਚ
ਵਿਦਿਆਰਥੀ ਨਿਰਮਾਤਾ ਦੀ ਵਰਕਸ਼ਾਪ ਨੇ ਕਾਸ਼ਵੀ ਓਮਕਾਰ, ਅਨਿਕੇਤ ਜੋਸ਼ੀ, ਰਾਧਿਕਾ ਕਿਨਾਰੇ, ਰੀਆ ਵਰਗੀਸ ਅਤੇ ਸਾਕਸ਼ੀ ਮਿਸ਼ਰਾ ਸਮੇਤ ਸ਼ਾਨਦਾਰ ਨੌਜਵਾਨ ਰਚਨਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜੋ ਭਾਰਤੀ ਸਿਨੇਮਾ ਦੇ ਭਵਿੱਖ ਨੂੰ ਪ੍ਰਦਰਸ਼ਿਤ ਕਰਦਾ ਹੈ।
ਸਮਾਰੋਹ ਦੀ ਸਮਾਪਤੀ ਵੇਵਸ ਫਿਲਮ ਬਜ਼ਾਰ ਦੀ ਮੁਖੀ, ਵਿਨੀਤਾ ਮਿਸ਼ਰਾ ਦੁਆਰਾ ਧੰਨਵਾਦ ਦੇ ਨਿੱਘੇ ਵੋਟ ਹੋਈ, ਜਿਸ ਤੋਂ ਬਾਅਦ ਪੂਰੀ ਟੀਮ ਦੁਆਰਾ ਇੱਕ ਜਸ਼ਨ ਸਟੇਜ 'ਤੇ ਪੇਸ਼ਕਾਰੀ ਕੀਤੀ ਗਈ। ਸ਼ਾਨਦਾਰ ਭਾਗੀਦਾਰੀ, ਸ਼ਕਤੀਸ਼ਾਲੀ ਸਾਂਝੇਦਾਰੀ, ਅਤੇ ਦੂਰਦਰਸ਼ੀ ਕਹਾਣੀ ਸੁਣਾਉਣ ਦੇ ਨਾਲ, ਵੇਵਸ ਫਿਲਮ ਬਜ਼ਾਰ 2025 ਇੱਕ ਉਤਸ਼ਾਹ ਨਾਲ (ਉੱਚੇ ਨੋਟ 'ਤੇ) ਸਮਾਪਤ ਹੁੰਦਾ ਹੈ — ਅਤੇ ਅਗਲੇ ਵਰ੍ਹੇ 2026 ਵਿੱਚ ਇੱਕ ਹੋਰ ਵੀ ਵੱਡੇ, ਸਾਹਸੀ ਐਡੀਸ਼ਨ ਦਾ ਵਾਅਦਾ ਕੀਤਾ ਗਿਆ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Post Link: https://x.com/PIB_Panaji/status/1991438887512850647?s=20
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਗੀਤਾ ਗੋਡਬੋਲੇ/ਦੇਬਾਯਨ ਭਾਦੂੜੀ/ਦਰਸ਼ਨਾ ਰਾਣੇ/ ਸ਼ੀਨਮਜੈਨ | IFFI 56 - 065
Release ID:
2194205
| Visitor Counter:
4