ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਦੇ 56ਵੇਂ ਐਡੀਸ਼ਨ ਦੀ ਸ਼ੁਰੂਆਤ ਇੱਕ ਇਤਿਹਾਸਿਕ ਪਰੇਡ ਦੇ ਨਾਲ ਹੋਈ
ਇਫੀ ਵਿਸ਼ਵ ਭਾਰ ਦੇ ਨਵੇਂ ਵਿਚਾਰਾਂ, ਵਿਲੱਖਣ ਕਹਾਣੀਆਂ ਅਤੇ ਕ੍ਰਿਏਟਿਵ ਮਾਈਂਡਸ ਦੇ ਆਪਸੀ ਮਿਲਮ ਦਾ ਕੇਂਦਰ ਹੈ: ਗੋਆ ਦੇ ਰਾਜਪਾਲ, ਸ਼੍ਰੀ ਪੁਸਾਪਤੀ ਅਸ਼ੋਕ ਗਜਪਤੀ ਰਾਜੂ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਸਿਨੇਮਾ ਅੰਤਰਰਾਸ਼ਟਰੀ ਉਚਾਈਆਂ ‘ਤੇ ਪਹੁੰਚ ਰਿਹਾ ਹੈ: ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ
ਕਲਚਰਲ ਕਾਰਨੀਵਲ ਸਾਡੇ ਰਾਜਾਂ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ: ਡਾ. ਐੱਲ ਮੁਰੂਗਨ
ਦਿੱਗਜ ਅਭਿਨੇਤਾ ਨੰਦਮੁਰੀ ਬਾਲਕ੍ਰਿਸ਼ਨ ਨੂੰ ਸਿਨੇਮਾ ਵਿੱਚ 50 ਗੌਰਵਸ਼ਾਲੀ ਵਰ੍ਹੇ ਪੂਰੇ ਕਰਨ ‘ਤੇ ਸਨਮਾਨਿਤ ਕੀਤਾ ਗਿਆ
ਆਈਐੱਫਐੱਫਆਈ-2025 ਦੀ ਸ਼ੁਰੂਆਤ ਵਿੱਚ ਫਿਲਮ ‘ਦ ਬਲੂ ਟ੍ਰੇਲ’ ਨੇ ਸਿਨੇਮਾ ਪ੍ਰੇਮੀਆਂ ਦਾ ਮਨ ਮੋਹ ਲਿਆ
ਆਓ... ਇਨ੍ਹਾਂ ਸੜਕਾਂ ਨੂੰ ਆਪਣਾ ਪਲੈਟਫਾਰਮ ਬਣਾਈਏ! ਜੀਵਨ ਦੀ ਤਾਲ ਨੂੰ ਮਹਿਸੂਸ ਕਰੋ! ਹਰ ਗਲੀ ਵਿੱਚ ਇੱਕ ਕਹਾਣੀ ਨੂੰ ਜਨਮ ਲੈਂਦੇ ਦੇਖੋ! ਇਫੀ ਨੇ ਗੋਆ ਨੂੰ ਅਦਭੁਤਤਾ ਦੇ ਜਾਦੂ ਨਾਲ ਸਰਾਬੋਰ ਕਰਦੇ ਹੋਏ, ਸਾਹ ਲੈਂਦੇ ਹੋਏ ਇੱਕ ਜਿਉਂਦੀ-ਜਾਗਦੀ ਰੀਲ ਵਿੱਚ ਪਰਿਵਰਤਿਤ ਕਰ ਦਿੱਤਾ ਹੈ। ਆਪਣੇ ਗੌਰਵਸ਼ਾਲੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਨੇ ਪਰੰਪਰਾ ਦੀਆਂ ਬੰਦਿਸ਼ਾਂ ਨੂੰ ਤੋੜ ਕੇ, ਸਿੱਧੇ ਗੋਆ ਦੇ ਖੁਸ਼ੀ ਭਰੇ ਜੀਵਨ ਵਿੱਚ ਦਸਤਕ ਦਿੱਤੀ ਹੈ- ਇੱਥੋਂ ਦੇ ਲੋਕਾਂ, ਗਲੀਆਂ ਅਤੇ ਅਸੀਮ ਭਾਵਨਾ ਨੂੰ ਗਲੇ ਲਗਾ ਕੇ , ਹੁਣ ਇਹ ਇੱਕ ਵਿਲੱਖਣ ਅਤੇ ਅਭੁੱਲਣਯੋਗ ਉਤਵਸ ਬਣ ਗਿਆ ਹੈ।
ਅੱਜ ਆਪਣੇ ਸ਼ਾਨਦਾਰ ਉਦਘਾਟਨ ਦੀ ਇੱਕ ਬੋਲਡ ਰੀਮੇਜਿਨਿੰਗ ਵਿੱਚ, ਇਫੀ-2025 ਨੇ ਪੂਰੇ ਸ਼ਹਿਰ ਨੂੰ ਇੱਕ ਵਿਸ਼ਾਲ, ਜੀਵੰਤ ਕੈਨਵਾਸ ਵਿੱਚ ਬਦਲ ਦਿੱਤਾ- ਜਿੱਥੇ ਸਿਨੇਮਾਈ ਪ੍ਰਤਿਭਾ ਸੱਭਿਆਚਾਰਕ ਵੈਭਵ ਦੇ ਨਾਲ ਘੁਲਮਿਲ ਗਈ ਅਤੇ ਕਹਾਣੀ ਸੁਣਾਉਣ ਦਾ ਸਦੀਵੀ ਜਾਦੂ ਗੋਆ ਦੀਆਂ ਸੜਕਾਂ ‘ਤੇ ਨੱਚਦਾ ਰਿਹਾ। ਜਿਵੇਂ ਹੀ ਕਲਾਕਾਰਾਂ, ਪਰਫਾਰਮਰਸ ਅਤੇ ਸਿਨੇਮਾ ਪ੍ਰੇਮੀਆਂ ਨੇ ਸ਼ਹਿਰ ਨੂੰ ਊਰਜਾ ਅਤੇ ਮਨੋਰੰਜਨ ਨਾਲ ਭਰ ਦਿੱਤਾ, ਗੋਆ ਰਚਨਾਤਮਕਤਾ ਦੇ ਇੱਕ ਧੜਕਦੇ ਹੋਏ ਗਲਿਹਾਰੇ ਵਿੱਚ ਬਦਲ ਗਿਆ। ਇਹ ਸਿਰਫ਼ ਇੱਕ ਮਹੋਤਸਵ ਦੀ ਸ਼ੁਰੂਆਤ ਦਾ ਸੰਕੇਤ ਨਹੀਂ ਹੈ, ਸਗੋਂ ਇਫੀ ਦੀ ਵਿਰਾਸਤ ਵਿੱਚ ਇੱਕ ਸਾਹਸਿਕ ਨਵੇਂ ਅਧਿਆਏ ਦੇ ਉਦੈ ਦਾ ਵੀ ਸੂਚਕ ਹੈ।

ਮਹੋਤਸਵ ਦਾ ਉਦਘਾਟਨ ਕਰਦੇ ਹੋਏ, ਗੋਆ ਦੇ ਰਾਜਪਾਲ, ਸ਼੍ਰੀ ਪੁਸਾਪਤੀ ਅਸ਼ੋਕ ਗਜਪਤੀ ਰਾਜੂ ਨੇ ਇਫੀ ਦੇ ਵਧਦੇ ਗਲੋਬਲ ਕਦ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, “ਇਫੀ ਰਚਨਾਤਮਕ ਅਦਾਨ-ਪ੍ਰਦਾਨ, ਨਵੇਂ ਸਹਿਯੋਗ ਅਤੇ ਸਿਨੇਮਾਈ ਉੱਤਮਤਾ ਦੇ ਉਤਸਵ ਦੇ ਲਈ ਇੱਕ ਸਾਰਥਕ ਪਲੈਟਫਾਰਮ ਬਣ ਗਿਆ ਹੈ। ਗੋਆ ਦੇ ਕੋਸਮੋਪੌਲਿਟਨ ਕੈਰੇਕਟਰ, ਸੱਭਿਆਚਾਰਕ ਸਮ੍ਰਿੱਧੀ ਅਤੇ ਗਲੋਬਲ ਕਨੈਕਟੀਵਿਟੀ ਨੂੰ ਦੇਖਦੇ ਹੋਏ, ਇਹ ਸੁਭਾਵਿਕ ਹੈ ਕਿ ਫਿਲਮ ਪ੍ਰੇਮੀ ਇੰਨੀ ਵੱਡੀ ਸੰਖਿਆ ਵਿੱਚ ਇੱਥੇ ਇਕੱਠੇ ਹੁੰਦੇ ਹਨ।”

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਫੀ ਹਮੇਸ਼ੀ ਇੱਕ ਰਵਾਇਤੀ ਫਿਲਮ ਮਹੋਤਸਵ ਦੀਆਂ ਸੀਮਾਵਾਂ ਤੋਂ ਅੱਗੇ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹੋਤਸਵ ਦੁਨੀਆ ਭਰ ਦੇ ਵਿਚਾਰਾਂ, ਕਹਾਣੀਆਂ ਅਤੇ ਕ੍ਰਿਏਟਿਵ ਮਾਈਂਡਸ ਲਈ ਇੱਕ ਸੰਗਮ ਸਥਾਨ ਦੇ ਰੂਪ ਵਿੱਚ ਕੰਮ ਕਰਦਾ ਹੈ। ਇਫੀ ਯੁਵਾ ਫਿਲਮ ਨਿਰਮਾਤਾਵਾਂ ਦਾ ਸਹਿਯੋਗ ਕਰਦਾ ਹੈ, ਸਿਨੇਮਾਈ ਪ੍ਰਤਿਭਾ ਨੂੰ ਸਨਮਾਨਿਤ ਕਰਦਾ ਹੈ ਅਤੇ ਫਿਲਮ ਅਤੇ ਰਚਨਾਤਮਕ ਉਦਯੋਗਾਂ ਦੇ ਗਲੋਬਲ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।

ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਆਪਣੇ ਸੰਬੋਧਨ ਵਿੱਚ ਗੋਆ ਦੇ ਅੰਤਰਰਾਸ਼ਟਰੀ ਫਿਲਮ ਨਿਰਮਾਣ ਡੈਸਟੀਨੇਸ਼ਨ ਦੇ ਰੂਪ ਵਿੱਚ ਵਧਦੇ ਕਦ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, “ਗੋਆ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ ਤਿਆਰ ਹੈ ਅਤੇ ਇਹੀ ਕਾਰਨ ਹੈ ਕਿ ਇਹ ਇਫੀ ਦਾ ਸਥਾਈ ਸਥਾਨ ਬਣ ਗਿਆ ਹੈ। ਸਾਡੀ ਕੁਦਰਤੀ ਸੁੰਦਰਤਾ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਦੀ ਹੈ, ਲੇਕਿਨ ਸਾਡੇ ਮਜ਼ਬੂਤ ਨੀਤੀਗਤ ਸੁਧਾਰ ਹੀ ਉਨ੍ਹਾਂ ਨੂੰ ਵਾਰ-ਵਾਰ ਵਾਪਸ ਲਿਆਉਂਦੇ ਹਨ।” ਉਨ੍ਹਾਂ ਨੇ ਕਿਹਾ ਕਿ ਇਫੀ-2025 “ਕ੍ਰਿਏਟਿਵਿਟੀ ਅਤੇ ਤਕਨਾਲੋਜੀ ਦਾ ਮੇਲ” ਥੀਮ ‘ਤੇ ਮਨਾਇਆ ਜਾ ਰਿਹਾ ਹੈ, ਜੋ ਗਲੋਬਲ ਕ੍ਰਿਏਟਿਵ ਕ੍ਰਾਂਤੀ ਵਿੱਚ ਭਾਰਤ ਦੀ ਲੀਡਰਸ਼ਿਪ ਨੂੰ ਦਿਖਾਉਂਦਾ ਹੈ। ਇਫੀ ਭਾਰਤੀ ਪ੍ਰਤਿਭਾ ਨੂੰ ਗਲੋਬਲ ਸੰਭਾਵਨਾਵਾਂ ਨਾਲ ਜੋੜਦਾ ਹੈ। ਸਾਡਾ ਸੁਪਨਾ ਗੋਆ ਨੂੰ ਭਾਰਤ ਦੀ ‘ਰਚਨਾਤਮਕ ਰਾਜਧਾਨੀ’ ਬਣਾਉਣਾ ਹੈ। ਗੋਆ ਆਓ, ਆਪਣੀਆਂ ਕਹਾਣੀਆਂ ਸੁਣਾਓ,
ਆਪਣੀਆਂ ਫਿਲਮਾਂ ਸ਼ੂਟ ਕਰੋ।” ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਬੇਮਿਸਾਲ ਅੰਤਰਰਾਸ਼ਟਰੀ ਪਹਿਚਾਣ ਦਿਵਾਉਣ ਅਤੇ ਭਾਰਤ ਨੂੰ ਕਹਾਣੀ ਕਹਿਣ ਦੀ ਦੁਨੀਆ ਵਿੱਚ ਇੱਕ ਉਭਰਦੀ ਹੋਈ ਸੌਫਟ ਪਾਵਰ ਬਣਾਉਣ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਦਿੱਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ.ਮੁਰੂਗਨ ਨੇ ਕਿਹਾ ਕਿ ਇਫੀ ਹਰ ਐਡੀਸ਼ਨ ਦੇ ਨਾਲ ਬਿਹਤਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਰਵਾਇਤੀ ਤੌਰ ‘ਤੇ, ਮਹੋਤਸਵ ਦੀ ਸ਼ੁਰੂਆਤ ਸ਼ਯਾਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿੱਚ ਹੋਇਆ ਕਰਦੀ ਸੀ। ਲੇਕਿਨ ਇਸ ਸਾਲ, ਇਹ ਇੱਕ ਸ਼ਾਨਦਾਰ ਸੱਭਿਆਚਾਰਕ ਕਾਰਨੀਵਲ ਦੇ ਰੂਪ ਵਿੱਚ ਸ਼ੁਰੂ ਹੋਇਆ ਹੈ, ਜੋ ਸਾਡੇ ਰਾਜਾਂ ਦੀ ਵਿਭਿੰਨ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ।” ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਭਾਰਤ ਦੀ ਵਧਦੀ ਔਰੇਂਜ ਇਕੌਨਮੀ ਦੇ ਵਿਜ਼ਨ ਨੂੰ ਯਾਦ ਕੀਤਾ, ਜੋ ਕੰਟੈਂਟ ਕ੍ਰਿਏਟੀਵਿਟੀ ਅਤੇ ਕਲਚਰ ਨਾਲ ਚਲੇਗੀ। ਉਨ੍ਹਾਂ ਨੇ ਦੱਸਿਆ ਕਿ ਮੁੰਬਈ ਵਿੱਚ ਆਯੋਜਿਤ ਵਿਸ਼ਵ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਜਿਹੀਆਂ ਪਹਿਲਕਦਮੀਆਂ ਪਹਿਲਾਂ ਦੇਸ਼ ਭਰ ਦੀਆਂ ਉਭਰਦੀਆਂ ਰਚਨਾਮਤਕ ਪ੍ਰਤਿਭਾਵਾਂ ਨੂੰ ਸਸ਼ਕਤ ਬਣਾ ਰਹੀਆਂ ਹਨ। ਉਨ੍ਹਾਂ ਨੇ ਸਵਰਗੀ ਸ਼੍ਰੀ ਮਨੋਹਰ ਪਾਰੀਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਗੋਆ ਨੂੰ ਇਫੀ ਦਾ ਸਥਾਈ ਸਥਾਨ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਵੀ ਯਾਦ ਕੀਤਾ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੇ ਜਾਜੂ, ਨੇ ਇਸ ਸਾਲ ਦੇ ਐਡੀਸ਼ਨ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ, “ਪਹਿਲੀ ਵਾਰ, ਇਫੀ ਦਾ ਉਦਘਾਟਨ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਉਤਸਵ ਮਨਾਉਂਦੇ ਹੋਏ ਇੱਕ ਸ਼ਾਨਦਾਰ ਕਾਰਨੀਵਲ ਦੇ ਨਾਲ ਹੋ ਰਿਹਾ ਹੈ। ਇਸ ਐਡੀਸ਼ਨ ਵਿੱਚ ਫਿਲਮਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕਲੈਕਸ਼ਨ ਦਿਖਾਇਆ ਜਾ ਰਿਹਾ ਹੈ- ਜੋ ਲਗਭਗ 80 ਦੇਸ਼ਾਂ ਨੂੰ ਦਿਖਾਉਂਦਾ ਹੈ- ਨਾਲ ਹੀ ਕਈ ਇੰਟਰਨੈਸ਼ਨਲ ਅਤੇ ਗਲੋਬਲ ਪ੍ਰੀਮੀਅਰ ਵੀ ਹੋਣਗੇ।” ਉਨ੍ਹਾਂ ਨੇ ਏਆਈ ਫਿਲਮ ਹੈਕਾਥੌਨ ਅਤੇ ਹੁਣ ਤੱਕ ਦੇ ਸਭ ਤੋਂ ਵੱਡੇ ਵੇਵਸ ਫਿਲਮ ਬਜ਼ਾਰ ਜਿਹੇ ਨਵੇਂ ਜੁੜਾਵਾਂ ਨੂੰ ਰੇਖਾਂਕਿਤ ਕੀਤਾ। ਇਹ ਪਹਿਲਕਦਮੀਆਂ ਇਫੀ ਨੂੰ ਰਚਨਾਤਮਕਤਾ, ਤਕਨਾਲੋਜੀ ਅਤੇ ਉਦਯੋਗ ਇਨੋਵੇਸ਼ਨ ਵਿੱਚ ਸਭ ਤੋਂ ਅੱਗੇ ਸਥਾਪਿਤ ਕਰਦੀਆਂ ਹਨ।
ਦਿੱਗਜ ਅਭਿਨੇਤਾ ਸ਼੍ਰੀ ਨੰਦਮੁਰੀ ਬਾਲਕ੍ਰਿਸ਼ਨ ਨੂੰ ਸਿਨੇਮਾ ਵਿੱਚ ਉਨ੍ਹਾਂ ਦੇ 50 ਗੌਰਵਸ਼ਾਲੀ ਵਰ੍ਹਿਆਂ ਅਤੇ ਤੇਲੁਗੂ ਸਿਨੇਮਾ ਨੂੰ ਸਮ੍ਰਿੱਧ ਬਣਾਉਣ ਵਿੱਚ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਇਤਿਹਾਸਿਕ ਸ਼ਾਨਦਾਰ ਪਰੇਡ
ਦੋ ਦਰਜਨ ਤੋਂ ਜ਼ਿਆਦਾ ਝਾਂਕੀਆਂ ਨੇ- ਜਿਨ੍ਹਾਂ ਵਿੱਚੋਂ 12 ਗੋਆ ਸਰਕਾਰ ਦੁਆਰਾ ਪੇਸ਼ ਕੀਤੀਆਂ ਗਈਆਂ- ਭਾਰਤ ਦੀ ਸਿਨੇਮਾਈ ਵਿਰਾਸਤ, ਐਨੀਮੇਸ਼ਨ ਦੀ ਦੁਨੀਆ ਅਤੇ ਖੇਤਰੀ ਸੱਭਿਆਚਾਰਾਂ ਦੀ ਸਮ੍ਰਿੱਧ ਵਿਭਿੰਨਤਾ ਦਾ ਜਸ਼ਨ ਮਨਾਇਆ। ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕੇਂਦਰੀ ਸੰਚਾਰ ਬਿਊਰੋ ਅਤੇ ਐੱਨਐੱਫਡੀਸੀ ਦੀ 50 ਸਾਲ ਦੀ ਝਾਂਕੀ ਦੁਆਰਾ ਪੇਸ਼ ਸ਼ਾਨਦਾਰ ਲੋਕ ਪੇਸ਼ਕਾਰੀ “ਭਾਰਤ ਇੱਕ ਸੂਰ” ਸੀ ਜੋ ਦੇਸ਼ ਭਰ ਵਿੱਚ ਫਿਲਮ ਨਿਰਮਾਤਾਵਾਂ ਦੇ ਪੋਸ਼ਣ ਅਤੇ ਸਿਨੇਮਾਈ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਪੰਜ ਦਹਾਕਿਆਂ ਦਾ ਸਨਮਾਨ ਕਰਦੀ ਹੈ। 100 ਤੋਂ ਵੱਧ ਕਲਾਕਾਰਾਂ ਦੁਆਰਾ ਪਰੰਪਰਾਗਤ ਡਾਂਸ ਪੇਸ਼ ਕਰਨ ਵਾਲੀ ਇਸ ਪੇਸ਼ਕਾਰੀ ਨੇ ਆਪਣੇ ਵਿਸ਼ਾਲ ਅਤੇ ਊਰਜਾ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਛੋਟਾ ਭੀਮ, ਮੋਟੂ ਪਤਲੂ ਅਤੇ ਬਿੱਟੂ ਬਹਾਨੇਬਾਜ਼ ਜਿਹੇ ਪ੍ਰਸਿੱਧ ਐਨੀਮੇਟਿਡ ਕਿਰਦਾਰਾਂ ਦੀ ਮੌਜੂਦਗੀ ਨੇ ਇਸ ਉਤਸ਼ਾਹ ਨੂੰ ਹੋਰ ਵਧਾ ਦਿੱਤਾ, ਜਿਨ੍ਹਾਂ ਦੀ ਜੀਵੰਤ ਗੱਲਬਾਤ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ। ਇਸ ਪਰੇਡ ਨੇ ਆਉਣ ਵਾਲੇ ਸਿਨੇਮਾਈ ਉਤਸਵ ਲਈ ਇੱਕ ਜੀਵੰਤ ਅਤੇ ਉਤਸਵੀ ਮਾਹੌਲ ਤਿਆਰ ਕਰ ਦਿੱਤਾ।

ਉਦਘਾਟਨ ਫਿਲਮ
ਗੈਬਰੀਅਲ ਮਾਸਕਾਰੋ ਦੀ ਡਿਸਟੋਪੀਅਨ ਕਹਾਣੀ “ਦ ਬਲੂ ਟ੍ਰੇਲ”, ਜਿਸ ਨੂੰ ਪੁਰਤਗਾਲੀ ਭਾਸ਼ਾ ਵਿੱਚ “ਓ ਉਲਟੀਮੋ ਅਜ਼ੂਲ” ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਅੱਜ 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਵਿੱਚ ਪਹਿਲੀ ਚਿੰਗਾਰੀ ਸੁਲਗਾ ਦਿੱਤੀ ਹੈ, ਜੋ ਗੋਆ ਦੇ ਤੱਟਵਰਤੀ ਖੇਤਰ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਫਿਲਮ ਦੀ ਪਹਿਲੀ ਝਲਕ ਲੋਕਾਂ ਨੇ ਖੂਬ ਦੇਖੀ ਹੈ ਅਤੇ ਲੋਕਾਂ ਵਿੱਚ ਇਸ ਦੀ ਪ੍ਰਸ਼ੰਸਾ ਅਤੇ ਹੈਰਾਨੀ ਦੋਵੇਂ ਹੀ ਵਧ ਰਹੇ ਹਨ।
ਇਫੀ ਬਾਰੇ
1952 ਵਿੱਚ ਸਥਾਪਿਤ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਦੱਖਣ ਏਸ਼ੀਆ ਵਿੱਚ ਸਿਨੇਮਾ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਉਤਸਵ ਦੇ ਰੂਪ ਵਿੱਚ ਪ੍ਰਤਿਸ਼ਠਿਤ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਇਹ ਮਹੋਤਸਵ ਇੱਕ ਗਲੋਬਲ ਸਿਨੇਮਾਈ ਮਹਾ ਸ਼ਕਤੀ ਦੇ ਰੂਪ ਵਿੱਚ ਵਿਕਸਿਤ ਹੋ ਗਿਆ ਹੈ- ਜਿੱਥੇ ਮੁੜ ਸਥਾਪਿਤ ਕਲਾਸਿਕ ਫਿਲਮਾਂ ਸਾਹਸਿਕ ਪ੍ਰਯੋਗਾਂ ਵਿੱਚ ਮਿਲਦੀਆਂ ਹਨ, ਅਤੇ ਦਿੱਗਜ ਕਲਾਕਾਰ ਨਿਡਰ ਪਹਿਲੀ ਵਾਰ ਆਉਣ ਵਾਲੇ ਕਲਾਕਾਰਾਂ ਦੇ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। IFFI ਨੂੰ ਅਸਲ ਵਿੱਚ ਸ਼ਾਨਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰਕਲਾਸ, ਸ਼ਰਧਾਂਜਲੀ ਅਤੇ ਊਰਜਾਵਾਲ WAVES ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦਾ ਹੈਰਾਨੀਜਨਕ ਤੱਟਵਰਤੀ ਪਿਛੋਕੜ ਵਿੱਚ ਆਯੋਜਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਲੜੀ ਦਾ ਵਾਅਦਾ ਕਰਦਾ ਹੈ-
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
https://www.pib.gov.in/PressReleasePage.aspx?PRID=2191742
https://www.pib.gov.in/PressReleasePage.aspx?PRID=2190381
ਇਫੀ ਵੈੱਬਸਾਈਟ: https://www.iffigoa.org/
ਪੀਆਈਬੀ ਦੀ ਇਫੀ ਮਾਈਕ੍ਰੇਸਾਈਟ: https://www.pib.gov.in/iffi/56new/
ਪੀਆਈਬੀ IFFIWood ਪ੍ਰਸਾਰਣ ਚੈਨਲ : https://whatsapp.com/channel/0029VaEiBaML2AU6gnzWOm3F
X ਹੈਂਡਲ: @IFFIGoa, @PIB_India, @PIB_Panaji
* * *
ਪੀਆਈਬੀ ਇਫੀ ਕਾਸਟ ਅਤੇ ਕਰਿਉ। ਰਿਤੂ ਸ਼ੂਕਲਾ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨ ਰਾਣੇ/ਐੱਸਜੇ IFFI 56 – 019
Release ID:
2192493
| Visitor Counter:
2
Read this release in:
Bengali
,
English
,
Manipuri
,
Urdu
,
Marathi
,
Konkani
,
हिन्दी
,
Assamese
,
Odia
,
Tamil
,
Telugu
,
Kannada
,
Malayalam