ਗੋਆ ਵਿੱਚ ਸੁਸ਼੍ਰੀ ਜੈਵੌਨ ਕਿਮ ਦੇ ਵੰਦੇ ਮਾਤਰਮ ਦੇ ਭਾਵਪੂਰਨ ਗਾਇਨ ਪੇਸ਼ ਕਰਨ 'ਤੇ ਪ੍ਰਸ਼ੰਸਾ ਹਾਸਲ ਕੀਤੀ
ਭਾਰਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਇਸ ਖੁਸ਼ੀ ਭਰੇ ਗੀਤ ਨਾਲ ਦਿੱਤੀ ਮਧੁਰ ਪੇਸ਼ਕਾਰੀ
ਗੋਆ ਵਿੱਚ ਵੇਵਸ ਫਿਲਮ ਬਜ਼ਾਰ ਦੇ ਉਦਘਾਟਨ ਸਮਾਰੋਹ ਵਿੱਚ, ਦਰਸ਼ਕਾਂ ਨੂੰ ਇੱਕ ਅਣਕਿਆਸੇ ਅਤੇ ਦਿਲ ਨੂੰ ਛੂਹਣ ਵਾਲੇ ਪਲ ਦਾ ਆਨੰਦ ਦੇਖਣ ਨੂੰ ਮਿਲਿਆ, ਜਦੋਂ ਕੋਰੀਆ ਗਣਰਾਜ ਦੀ ਰਾਸ਼ਟਰੀ ਅਸੈਂਬਲੀ ਦੀ ਮੈਂਬਰ ਅਤੇ ਸਨਮਾਨਿਤ ਮਹਿਮਾਨ ਸੁਸ਼੍ਰੀ ਜੈਵੋਨ ਕਿਮ ਨੇ ਮੰਚ ‘ਤੇ ਆ ਕੇ ਵੰਦੇ ਮਾਤਰਮ ਦੀ ਇੱਕ ਭਾਵਪੂਰਨ ਪੇਸ਼ਕਾਰੀ ਦਿੱਤੀ।

ਰਾਸ਼ਟਰ ਦੁਆਰਾ ਭਾਰਤ ਦੇ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਮਨਾਏ ਜਾਣ ਦੇ ਮੌਕੇ ‘ਤੇ ਉਨ੍ਹਾਂ ਦੀ ਦਿਲ ਨੂੰ ਛੂਹਣ ਵਾਲੀ ਪੇਸ਼ਕਾਰੀ ਨੇ ਇਸ ਸਮਾਗਮ ਵਿੱਚ ਇੱਕ ਡੂੰਘਾ ਅਰਥਪੂਰਨ ਅਹਿਸਾਸ ਭਰ ਦਿੱਤਾ। ਜਿਸ ਗਰਿਮਾ ਅਤੇ ਇਮਾਨਦਾਰੀ ਨਾਲ ਉਸ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕੀਤਾ, ਉਸ ਤੋਂ ਬਹੁਤ ਪ੍ਰਭਾਵਿਤ ਹੋ ਕੇ ਹਾਲ ਵਿੱਚ ਬੈਠੇ ਲੋਕ ਗਰਮਜੋਸ਼ੀ ਨਾਲ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗੇ।
ਸਮਾਗਮ ਦੌਰਾਨ, ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਇਸ ਭਾਵਨਾ ਲਈ ਸੁਸ਼੍ਰੀ ਕਿਮ ਦੀ ਸ਼ਲਾਘਾ ਕੀਤੀ, ਨਾ ਸਿਰਫ਼ ਉਸ ਦੀ ਪੇਸ਼ਕਾਰੀ ਲਈ, ਸਗੋਂ ਵਿਸ਼ੇਸ਼ ਤੌਰ ‘ਤੇ ਪੂਰੇ ਸੰਸਕਰਣ ਨੂੰ ਗਾਉਣ ਲਈ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਸੁਸ਼੍ਰੀ ਕਿਮ ਦੀ ਪੇਸ਼ਕਾਰੀ ਦੋਸਤਾਨਾ ਅਤੇ ਸੱਭਿਆਚਾਰਕ ਸਦਭਾਵਨਾ ਦੀ ਭਾਵਨਾ ਦਾ ਪ੍ਰਤੀਕ ਹੈ, ਜਿਸ ਨੂੰ ਵੇਵਸ ਫਿਲਮ ਬਜ਼ਾਰ ਵਰਗੇ ਪ੍ਰੋਗਰਾਮ ਪਾਲਣ-ਪੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਇਕੱਠ ਸਾਹਮਣੇ ਇੱਕ ਕੋਰਿਆਈ ਗੀਤ ਵੀ ਪੇਸ਼ ਕੀਤਾ, ਜਿਸ ਨਾਲ ਇੱਕ ਨਿੱਘਾ ਅੰਤਰ-ਸੱਭਿਆਚਾਰਕ ਅਦਾਨ-ਪ੍ਰਦਾਨ ਹੋਇਆ।

ਵੇਵਸ ਫਿਲਮ ਬਜ਼ਾਰ ਬਾਰੇ
ਦੁਨੀਆ ਭਰ ਤੋਂ ਆਏ ਫਿਲਮ ਨਿਰਮਾਤਾਵਾਂ, ਰਚਨਾਕਾਰਾਂ, ਡੈਲੀਗੇਟਾਂ ਅਤੇ ਕਹਾਣੀਕਾਰਾਂ ਨਾਲ ਭਰੇ ਇੱਕ ਇਕੱਠ ਵਿੱਚ, ਸੁਸ਼੍ਰੀ ਕਿਮ ਦਾ ਭਾਵੁਕ ਪੇਸ਼ਕਾਰੀ ਇਸ ਤੱਥ ਦੀ ਇੱਕ ਮਧੁਰ ਯਾਦ ਦਿਵਾਉਂਦੀ ਰਹੀ ਕਿ ਕਲਾ ਅਤੇ ਭਾਵਨਾਵਾਂ ਸਰਹੱਦਾਂ ਤੋਂ ਪਾਰ ਕਿਵੇਂ ਬਿਨਾ ਕਿਸੇ ਰੁਕਾਵਟ ਦੇ ਵਹਿੰਦੀਆਂ ਅਤੇ ਆਪਸ ਵਿੱਚ ਜੋੜਤੀ ਹਨ।
ਪਹਿਲਾਂ ਫਿਲਮ ਬਜ਼ਾਰ ਦੇ ਨਾਮ ਨਾਲ ਜਾਣੀ ਜਾਂਦੀ ਇਸ ਪਹਿਲ ਨੂੰ 2007 ਵਿੱਚ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਫਡੀਸੀ) ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਦੱਖਣੀ ਏਸ਼ੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਬਾਜ਼ਰ ਬਣ ਗਿਆ ਹੈ।
ਅੱਜ ਉਦਘਾਟਨ ਕੀਤਾ ਗਿਆ, ਇਹ ਬਜ਼ਾਰ ਸਕ੍ਰੀਨਰਾਈਟਰਸ ਲੈਬ, ਮਾਰਕੀਟ ਸਕ੍ਰੀਨਿੰਗ, ਵਿਊਇੰਗ ਰੂਮ ਲਾਇਬ੍ਰੇਰੀ ਅਤੇ ਸਹਿ-ਉਤਪਾਦਨ ਬਜ਼ਾਰ ਸਮੇਤ ਆਪਣੇ ਕਿਉਰੇਟਿਡ ਵਰਟੀਕਲਾਂ ਵਿੱਚ 300 ਤੋਂ ਵੱਧ ਫਿਲਮ ਪ੍ਰੋਜੈਕਟਾਂ ਦਾ ਇੱਕ ਵਿਸ਼ਾਲ ਸੰਗ੍ਰਹਿ ਨੂੰ ਪੇਸ਼ ਕਰਦਾ ਹੈ। ਸਹਿ-ਉਤਪਾਦਨ ਬਜ਼ਾਰ ਵਿੱਚ 22 ਫੀਚਰ ਫਿਲਮਾਂ ਅਤੇ 5 ਦਸਤਾਵੇਜ਼ੀ ਫਿਲਮਾਂ ਸ਼ਾਮਲ ਹਨ, ਜਦਕਿ WAVES ਫਿਲਮ ਬਜ਼ਾਰ ਦਾ ਰਿਕੋਮੈਂਡਸ ਸੈਕਸ਼ਨ ਕਈ ਫਾਰਮੈੱਟਾਂ ਵਿੱਚ 22 ਸ਼ਾਨਦਾਰ ਫਿਲਮਾਂ ਨੂੰ ਪੇਸ਼ ਕਰਦਾ ਹੈ। ਸੱਤ ਤੋਂ ਵੱਧ ਦੇਸ਼ਾਂ ਦੇ ਵਫਦ ਅਤੇ ਦਸ ਤੋਂ ਵੱਧ ਭਾਰਤੀ ਰਾਜਾਂ ਦੇ ਫਿਲਮ ਪ੍ਰੋਤਸਾਹਨ ਪ੍ਰਦਰਸ਼ਨ ਇਸ ਪਲੈਟਫਾਰਮ ਨੂੰ ਹੋਰ ਸਮ੍ਰਿੱਧ ਬਣਾਉਂਦੇ ਹਨ।
ਇਫੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਪ੍ਰਤਿਸ਼ਠਿਤ ਸਿਨੇਮਾ ਜਸ਼ਨ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰ ਪ੍ਰਯੋਗਾਂ ਨੂੰ ਪੂਰਾ ਕਰਦੇ ਹਨ, ਅਤੇ ਮਹਾਨ ਦਿੱਗਜਾਂ ਤੋਂ ਲੈ ਕੇ ਨਵੇਂ ਨਿਡਰ ਪਹਿਲੀ ਵਾਰ ਆਉਣ ਵਾਲਿਆਂ (first-timers) ਨਾਲ ਥਾਂ ਸਾਂਝੀ ਕਰਦੇ ਹਨ। ਇਫੀ ਨੂੰ ਅਸਲ ਵਿੱਚ ਜੋ ਚੀਜ਼ਾਂ ਸ਼ਾਨਦਾਰ ਬਣਾਉਦੀਆਂ ਹਨ, ਉਹ ਹਨ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ WAVES ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ 20-28 ਨਵੰਬਰ ਤੱਕ, ਆਯੋਜਿਤ ਹੋਣ ਵਾਲਾ ਇਫੀ ਦਾ 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਨਵੀਆਂ ਆਵਾਜ਼ਾਂ ਦੇ ਇੱਕ ਸ਼ਾਨਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਸ਼ਾਨਦਾਰ ਜਸ਼ਨ।
For more information, click on:
IFFI Website: https://www.iffigoa.org/
PIB’s IFFI Microsite: https://www.pib.gov.in/iffi/56new/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
ਪੀਆਈਬੀ ਇਪੀ ਕਾਸਟ ਐਂਡ ਕਰਿਊ | ਰਿਤੂ ਸ਼ੁਕਲਾ / ਸ੍ਰੀਸ਼ਮਾ ਕੇ/ਨਿਕਿਤਾ ਏਐੱਸ/ਦਰਸ਼ਨਾ ਰਾਣੇ | IFFI 56 - 018
Release ID:
2192358
| Visitor Counter:
3