ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਉੱਤਰ-ਪੂਰਬੀ ਭਾਰਤ ਦੱਖਣ-ਪੂਰਬੀ ਏਸ਼ੀਆ ਲਈ ਭਾਰਤ ਦਾ ਕੁਦਰਤੀ ਲਾਂਘਾ ਬਣ ਰਿਹਾ ਹੈ
Posted On:
09 NOV 2025 11:16AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਉੱਤਰ-ਪੂਰਬੀ ਭਾਰਤ ਦੱਖਣ-ਪੂਰਬੀ ਏਸ਼ੀਆ ਲਈ ਭਾਰਤ ਦਾ ਕੁਦਰਤੀ ਲਾਂਘਾ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਉੱਤਰ-ਪੂਰਬ ਨੂੰ 'ਅਸ਼ਟਲਕਸ਼ਮੀ' ਦੱਸਦੇ ਹੋਏ ਮੰਤਰੀ ਦੱਸਦੇ ਹਨ ਕਿ ਕਿਵੇਂ ਇਹ ਦੱਖਣ-ਪੂਰਬੀ ਏਸ਼ੀਆ ਲਈ ਭਾਰਤ ਦਾ ਕੁਦਰਤੀ ਲਾਂਘਾ ਬਣ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉੱਤਰ-ਪੂਰਬ ਸਿਰਫ਼ ਭਾਰਤ ਦੀ ਸਰਹੱਦ ਨਹੀਂ ਹੈ, ਸਗੋਂ ਇਹ ਹੁਣ ਇਸ ਦਾ ਅਗਾਂਹਵਧੂ ਚਿਹਰਾ ਹੈ।"
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਵੱਲੋਂ ਐੱਕਸ 'ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ:
"ਇਸ ਗਿਆਨਵਾਨ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @JM_Scindia ਨੇ ਉੱਤਰ-ਪੂਰਬ ਦੀ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕੀਤੇ ਹਨ ਅਤੇ ਇਸ ਦੀ ਖ਼ੂਬਸੂਰਤੀ ਅਤੇ ਉੱਥੋਂ ਦੇ ਲੋਕਾਂ ਦੇ ਦ੍ਰਿੜ੍ਹ ਇਰਾਦੇ ਦਾ ਵਰਣਨ ਕੀਤਾ ਹੈ।
ਉੱਤਰ-ਪੂਰਬ ਨੂੰ 'ਅਸ਼ਟਲਕਸ਼ਮੀ' ਦੱਸਦੇ ਹੋਏ, ਮੰਤਰੀ ਦੱਸਦੇ ਹਨ ਕਿ ਕਿਵੇਂ ਇਹ ਦੱਖਣ-ਪੂਰਬੀ ਏਸ਼ੀਆ ਲਈ ਭਾਰਤ ਦਾ ਕੁਦਰਤੀ ਲਾਂਘਾ ਬਣ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉੱਤਰ-ਪੂਰਬ ਸਿਰਫ਼ ਭਾਰਤ ਦੀ ਸਰਹੱਦ ਨਹੀਂ ਹੈ, ਸਗੋਂ ਇਹ ਹੁਣ ਇਸ ਦਾ ਅਗਾਂਹਵਧੂ ਚਿਹਰਾ ਹੈ।"
***************
ਐੱਮਜੇਪੀਐੱਸ/ਵੀਜੇ
(Release ID: 2188254)
ਵਿਜ਼ੀਟਰ ਕਾਊਂਟਰ : 27
Read this release in:
English
,
Urdu
,
Marathi
,
हिन्दी
,
Nepali
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam