ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਟਾਰਟਅਪ ਐਕਸਲੇਰੇਟਰ ਵੇਵਐਕਸ ਨੇ 20-24 ਨਵੰਬਰ 2025 ਤੱਕ ਆਈਐੱਫਐੱਫਆਈ ਗੋਆ 2025 ਵਿੱਚ ਵੇਵਸ ਬਜ਼ਾਰ ਵਿੱਚ ਹਿੱਸਾ ਲੈਣ ਲਈ ਸਟਾਰਟਅੱਪਸ ਨੂੰ ਸੱਦਾ ਦਿੱਤਾ


ਆਈਐੱਫਐੱਫਆਈ ਗੋਆ 2025 ਵਿੱਚ ਵੇਵਐਕਸ ਦੇ ਤਹਿਤ ਵੇਵਸ ਬਜ਼ਾਰ ਦੇ ਲਈ ਬੂਥ ਬੁਕਿੰਗ ਸ਼ੁਰੂ

ਵੇਵਐਕਸ ਬੂਥ ਵੇਵਸ (WAVES) ਬਜ਼ਾਰ ਵਿੱਚ ਉਭਰਦੇ ਏਵੀਜੀਸੀ-ਐਕਸਆਰ ਅਤੇ ਮੀਡੀਆ-ਟੈਕ ਸਟਾਰਟਅੱਪ ਨੂੰ ਪ੍ਰਦਰਸ਼ਿਤ ਕਰਨਗੇ, ਗਲੋਬਲ ਮੌਜੂਦਗੀ ਅਤੇ ਨੈੱਟਵਰਕਿੰਗ ਦੇ ਮੌਕੇ ਪ੍ਰਦਾਨ ਕਰਨਗੇ

Posted On: 06 NOV 2025 12:32PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ), ਗੋਆ 2025 ਵਿੱਚ ਵੇਵਐਕਸ ਦੁਆਰਾ ਸੰਚਾਲਿਤ ਵੇਵਸ ਬਜ਼ਾਰ ਵਿੱਚ ਵਿਸ਼ੇਸ਼ ਸਟਾਰਟਅੱਪਸ ਪ੍ਰਦਰਸ਼ਨੀ ਜ਼ੋਨ, ਵੇਵਐਕਸ ਬੂਥਾਂ ਲਈ ਬੂਥ ਬੁਕਿੰਗ ਕਰਨ ਦਾ ਐਲਾਨ ਕੀਤਾ ਹੈ।

ਇਹ ਪਹਿਲ ਦਾ ਉਦੇਸ਼ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡੇਡ ਰਿਐਲਿਟੀ) ਅਤੇ ਮਨੋਰੰਜਨ ਖੇਤਰ ਵਿੱਚ ਉਭਰਦੇ ਸਟਾਰਟਅੱਪਸ ਨੂੰ ਗਲੋਬਲ ਉਦਯੋਗਾਂ ਦੇ ਦਿੱਗਜਾਂ, ਨਿਵੇਸ਼ਕਾਂ ਅਤੇ ਪ੍ਰੋਡਕਸ਼ਨ ਸਟੂਡੀਓ ਨਾਲ ਜੁੜਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ।

20 ਤੋਂ 24 ਨਵੰਬਰ, 2025 ਤੱਕ, ਆਯੋਜਿਤ ਹੋਣ ਵਾਲਾ ਵੇਵਸ ਬਜ਼ਾਰ, ਫਿਲਮ ਬਜ਼ਾਰ ਦੇ ਨੇੜੇ ਸਥਿਤ ਹੋਵੇਗਾ, ਜੋ ਆਈਐੱਫਐੱਫਆਈ ਦਾ ਪ੍ਰਮੁੱਖ ਨੈੱਟਵਰਕਿੰਗ ਕੇਂਦਰ ਹੈ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਨਿਰਮਾਤਾਵਾਂ ਅਤੇ ਮੀਡੀਆ ਪੇਸ਼ੇਵਰਾਂ ਦੀ ਪ੍ਰਭਾਸ਼ਾਲੀ ਭਾਗੀਦਾਰੀ ਲਈ ਜਾਣਿਆ ਜਾਂਦਾ ਹੈ।

ਹਰੇਕ ਬੂਥ 30,000 ਰੁਪਏ ਪ੍ਰਤੀ ਸਟਾਲ (ਸ਼ੇਅਰਿੰਗ ਅਧਾਰ ‘ਤੇ) ਦੀ ਮਾਮੂਲੀ ਲਾਗਤ ‘ਤੇ ਉਪਲਬਧ ਹੋਵੇਗਾ। ਹਿੱਸਾ ਲੈਣ ਵਾਲੇ ਸਟਾਰਟਅੱਪਸ ਨੂੰ ਹੇਠ ਲਿਖਿਆਂ ਸੁਵਿਧਾਵਾਂ ਪ੍ਰਾਪਤ ਹੋਣਗੀਆਂ:

  • 2 ਡੈਲੀਗੇਟ ਪਾਸ

  • ਦੁਪਹਿਰ ਦਾ ਭੋਜਨ ਅਤੇ ਹਾਈ ਟੀ

  • ਸ਼ਾਮ ਦਾ ਨੈੱਟਵਰਕਿੰਗ ਮੌਕਾ

  • ਗਲੋਬਲ ਫਿਲਮ, ਮੀਡੀਆ ਅਤੇ ਤਕਨੀਕੀ ਪੇਸ਼ੇਵਰਾਂ ਦਰਮਿਆਨ ਪ੍ਰਤੱਖ ਮੌਜੂਦਗੀ

ਇੱਛੁਕ ਸਟਾਰਟਅੱਪਸ wavex.wavesbazaar.com ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਵਾਲ wavex-mib[at]gov[dot]in  ‘ਤੇ ਪੁੱਛੇ ਜਾ ਸਕਦੇ ਹਨ। ਸੀਮਿਤ ਸਟਾਲ ਉਪਲਬਧ ਹਨ ਅਤੇ ਵੰਡ ‘ਪਹਿਲੇ ਆਓ, ਪਹਿਲੇ ਪਾਓ’ ਦੇ ਅਧਾਰ ‘ਤੇ ਹੋਵੇਗੀ।

ਆਈਐੱਫਐੱਫਆਈ, ਗੋਆ ਬਾਰੇ

1952 ਵਿੱਚ ਸਥਾਪਿਤ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਏਸ਼ੀਆ ਦੇ ਸਭ ਤੋਂ ਮਹੱਤਵਪੂਰਨ ਫਿਲਮ ਸਮਾਰੋਹਾਂ ਵਿੱਚੋਂ ਇਕ ਹੈ, ਜੋ ਵਿਸ਼ਵ ਸਿਨੇਮਾ ਵਿੱਚ ਉੱਤਮਤਾ ਦਾ ਉਤਸਵ ਮਨਾਉਂਦਾ ਹੈ ਅਤੇ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਦੇ ਲਈ ਇੱਕ ਮਿਲਣ ਸਥਾਨ ਦੇ ਰੂਪ ਵਿੱਚ ਕੰਮ ਕਰਦਾ ਹੈ। ਗੋਆ ਵਿੱਚ ਹਰ ਸਾਲ ਆਯੋਜਿਤ ਹੋਣ ਵਾਲਾ ਆਈਐੱਫਐੱਫਆਈ, ਗਲੋਬਲ ਫਿਲਮ ਜਗਤ ਦੀ ਭਾਗੀਦਾਰੀ ਨੂੰ ਆਕਰਸ਼ਿਤ ਕਰਦਾ ਹੈ ਅਤੇ ਰਚਨਾਤਮਕ ਸਹਿਯੋਗ ਅਤੇ ਮੌਕਿਆਂ ਦੇ ਲਈ ਉਤਪ੍ਰੇਰਕ ਦਾ ਕੰਮ ਕਰਦਾ ਹੈ। 56ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) 20 ਤੋਂ 28 ਨਵੰਬਰ, 2025 ਤੱਕ ਪਣਜੀ, ਗੋਆ ਵਿੱਚ ਆਯੋਜਿਤ ਕੀਤਾ ਜਾਵੇਗਾ।

ਵੇਵਐਕਸ ਬਾਰੇ

ਵੈਵਐਕਸ, ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਰਾਸ਼ਟਰੀ ਸਟਾਰਟਅੱਪ ਐਕਸੇਲੇਰੇਟਰ ਅਤੇ ਇਨਕਿਊਬੇਸ਼ਨ ਪਹਿਲ ਹੈ, ਜੋ ਏਵੀਜੀਸੀ-ਐਕਸਆਰ ਅਤੇ ਮੀਡੀਆ-ਟੈਕ ਈਕੋਸਿਸਟਮ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ ਸਮਰਪਿਤ ਹੈ। ਮੋਹਰੀ ਅਕਾਦਮਿਕ, ਉਦਯੋਗ ਅਤੇ ਇਨਕਿਊਬੇਸ਼ਨ ਨੈੱਟਵਰਕ ਦੇ ਨਾਲ ਸਹਿਯੋਗ ਰਾਹੀਂ, ਵੇਵਐਕਸ ਕ੍ਰਿਏਟਰ ਅਤੇ ਸਟਾਰਟਅੱਪਸ ਨੂੰ ਆਪਣੇ ਉੱਦਮਾਂ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਭਾਰਤ ਦੀ ਵਧਦੀ ਰਚਨਾਤਮਕ ਅਰਥਵਿਵਸਥਾ ਵਿੱਚ ਯੋਗਦਾਨ ਮਿਲਦਾ ਹੈ।

************

ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ


(Release ID: 2187044) Visitor Counter : 4