ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਈਐੱਫਐੱਫਆਈ 2025 ਦੇ ਲਈ ਮੀਡੀਆ ਮਾਨਤਾ ਦੀ ਅੰਤਿਮ ਮਿਤੀ ਨੂੰ ਵਧਾ ਕੇ 10 ਨਵੰਬਰ ਕੀਤਾ ਗਿਆ
Posted On:
05 NOV 2025 5:41PM by PIB Chandigarh
56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਨੂੰ ਕਵਰ ਕਰਨ ਲਈ ਮੀਡੀਆ ਮਾਨਤਾ ਦੀ ਸਮਾਂ ਸੀਮਾ ਨੂੰ 10 ਨਵੰਬਰ 2025 ਤੱਕ ਵਧਾਇਆ ਗਿਆ ਹੈ। ਜਿਨ੍ਹਾਂ ਪੱਤਰਕਾਰਾਂ ਨੇ ਹੁਣ ਤੱਕ ਆਪਣੀਆਂ ਐਪਲੀਕੇਸ਼ਨਾਂ ਨਹੀਂ ਦਿੱਤੀਆਂ ਹਨ ਉਨ੍ਹਾਂ ਨੂੰ ਹੁਣ ਅਜਿਹਾ ਕਰਨ ਲਈ ਵਾਧੂ ਸਮਾਂ ਮਿਲਿਆ ਹੈ।
ਮਾਨਤਾ ਪੋਰਟਲ ਇੱਥੇ ‘ਖੁੱਲ੍ਹਾਂ ਰਹਿੰਦਾ ਹੈ:
https://accreditation.pib.gov.in/eventregistration/login.aspx

ਮਾਨਤਾ ਪ੍ਰਾਪਤ ਮੀਡੀਆ ਕਰਮਚਾਰੀਆਂ ਨੂੰ ਫਿਲਮ ਸਕ੍ਰੀਨਿੰਗ, ਮਾਸਟਰਕਲਾਸ, ਪੈਨਲ ਚਰਚਾ ਅਤੇ ਪ੍ਰੈੱਸ ਕਾਨਫਰੰਸ ਸਮੇਤ ਵਿਸ਼ੇਸ਼ ਮਹੋਤਸਵ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ। ਇਹ ਮਹੋਤਸਵ 20 ਤੋਂ 28 ਨਵੰਬਰ 2025 ਤੱਕ ਗੋਆ ਦੀ ਰਾਜਧਾਨੀ ਪਣਜੀ ਵਿੱਚ ਆਯੋਜਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐੱਫਟੀਆਈਆਈ) 18 ਨਵੰਬਰ ਨੂੰ ਪਣਜੀ ਵਿੱਚ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਸਹਿਯੋਗ ਨਾਲ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਇੱਕ ਫਿਲਮ ਮੁਲਾਂਕਣ ਕੋਰਸ ਆਯੋਜਿਤ ਕਰੇਗਾ। ਮਾਨਤਾ ਪ੍ਰਾਪਤ ਮੀਡੀਆ ਪ੍ਰਤੀਨਿਧੀਆਂ ਨੂੰ ‘ਪਹਿਲੇ ਆਓ, ਪਹਿਲੇ ਪਾਓ’ ਦੇ ਅਧਾਰ ‘ਤੇ ਇਸ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।
ਜਿਨ੍ਹਾਂ ਪੱਤਰਕਾਰਾਂ ਨੇ ਆਈਐੱਫਐੱਫਆਈ 2025 ਵਿੱਚ ਮੀਡੀਆ ਮਾਨਤਾ ਪ੍ਰਾਪਤ ਕਰਨ ਲਈ ਪਹਿਲਾਂ ਹੀ ਅਪਲਾਈ ਕਰ ਦਿੱਤਾ ਹੈ ਉਨ੍ਹਾਂ ਨੂੰ ਜਲਦੀ ਹੀ ਸੂਚਿਤ ਕੀਤਾ ਜਾਵੇਗਾ। ਸਹਾਇਤਾ ਦੇ ਲਈ, ਪੱਤਰਕਾਰ ਪੀਆਈਬੀ ਆਈਐੱਫਐੱਫਆਈ ਮੀਡੀਆ ਸਹਾਇਕ ਡੈਸਕ ਨਾਲ ਸੰਪਰਕ ਕਰ ਸਕਦੇ ਹਨ: iffi.mediadesk@pib.gov.in
ਆਈਐੱਫਐੱਫਆਈ ਏਸ਼ੀਆ ਵਿੱਚ ਫਿਲਮਾਂ ਦਾ ਪ੍ਰਮੁੱਖ ਆਯੋਜਨ ਹੈ, ਜੋ ਪ੍ਰਤੀ ਵਰ੍ਹੇ ਗੋਆ ਵਿੱਚ ਹਜ਼ਾਰਾਂ ਫਿਲਮ ਪੇਸ਼ੇਵਰਾਂ ਅਤੇ ਉਤਸ਼ਾਹੀ ਲੋਕਾਂ ਨੂੰ ਇੱਕ ਪਲੈਟਫਾਰਮ ‘ਤੇ ਇੱਕਠੇ ਲਿਆਉਂਦਾ ਹੈ। ਪੱਤਰਕਾਰਾਂ ਨੂੰ ਸੰਸ਼ੋਧਿਤ ਸਮੇਂ ਸੀਮਾ ਤੋਂ ਪਹਿਲਾਂ ਹੀ ਆਪਣੀਆਂ ਪੇਸ਼ਕਾਰੀਆਂ ਪੂਰੀਆਂ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
************
ਪੀਆਈਬੀ ਮੁੰਬਈ/ ਸੱਯਦ ਰਬੀਹਾਸ਼ਮੀ/ਯਸ਼ ਰਾਣੇ/ਪ੍ਰੀਤੀ ਮਲੰਡਕਰ
(Release ID: 2186965)
Visitor Counter : 2