ਪ੍ਰਧਾਨ ਮੰਤਰੀ ਦਫਤਰ
ਸਟੈਚੂ ਆਫ਼ ਯੂਨਿਟੀ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਹੈ, ਜਿਸਦਾ ਨਿਰਮਾਣ ਪੂਰੇ ਭਾਰਤ ਦੇ ਲੋਕਾਂ ਨੂੰ ਜੋੜਨ ਵਾਲੇ ਜਨ ਅੰਦੋਲਨ ਰਾਹੀਂ ਹੋਇਆ ਹੈ: ਪ੍ਰਧਾਨ ਮੰਤਰੀ
प्रविष्टि तिथि:
31 OCT 2025 12:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 'ਸਟੈਚੂ ਆਫ਼ ਯੂਨਿਟੀ' ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਹੈ। ਇਹ ਜਨ ਅੰਦੋਲਨ ਦੀ ਇੱਕ ਸ਼ਾਨਦਾਰ ਉਦਾਹਰਣ ਹੈ, ਜਿੱਥੇ ਭਾਰਤ ਭਰ ਦੇ ਲੋਕਾਂ, ਖ਼ਾਸ ਕਰਕੇ ਗ੍ਰਾਮੀਣ ਖੇਤਰਾਂ ਦੇ ਲੋਕਾਂ ਨੇ ਇਸ ਪ੍ਰਤੀਕ ਬੁੱਤ ਨਾਲ ਡੂੰਘਾ ਸਬੰਧ ਮਹਿਸੂਸ ਕੀਤਾ ਹੈ।
ਮੋਦੀ ਆਰਕਾਈਵ ਐਕਸ ਹੈਂਡਲ ਦੀ ਪੋਸਟਾਂ ਦੀ ਇੱਕ ਲੜੀ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਪੋਸਟ ਕੀਤਾ;
"ਸਟੈਚੂ ਆਫ਼ ਯੂਨਿਟੀ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਹੈ ਅਤੇ ਇਹ ਜ਼ਿਕਰਯੋਗ ਹੈ ਕਿ ਇਹ ਇੱਕ ਜਨ ਅੰਦੋਲਨ ਦੇ ਸਿੱਟੇ ਵਜੋਂ ਬਣਾਇਆ ਗਿਆ, ਜਿੱਥੇ ਭਾਰਤ ਭਰ ਦੇ ਲੋਕਾਂ, ਖ਼ਾਸ ਕਰਕੇ ਭਾਰਤ ਦੇ ਗ੍ਰਾਮੀਣ ਲੋਕਾਂ ਨੇ ਇਸ ਪ੍ਰਤੀਕ ਬੁੱਤ ਨਾਲ ਸਬੰਧ ਮਹਿਸੂਸ ਕੀਤਾ ਹੈ।
ਤੁਸੀਂ ਕੇਵੜੀਆ ਜ਼ਰੂਰ ਜਾਓ ਅਤੇ ਇਸ ਦੀ ਮਹਾਨਤਾ ਦਾ ਖ਼ੁਦ ਅਨੁਭਵ ਕਰੋ..."
************
ਐੱਮਜੇਪੀਐੱਸ/ਐੱਸਟੀ
(रिलीज़ आईडी: 2184740)
आगंतुक पटल : 19
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam