ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਚੱਕਰਵਾਤ 'ਮੋਂਥਾ' ਲਈ ਰੇਲਵੇ ਦੀ ਤਿਆਰੀਆਂ ਦੀ ਸਮੀਖਿਆ ਕੀਤੀ


ਕੇਂਦਰੀ ਮੰਤਰੀ ਨੇ ਨਿਰਵਿਘਨ ਸੰਚਾਰ ਅਤੇ ਆਫ਼ਤ ਪ੍ਰਤੀਕਿਰਿਆ ਟੀਮਾਂ ਦੀ ਸਮੇਂ ਸਿਰ ਤਾਇਨਾਤੀ 'ਤੇ ਜ਼ੋਰ ਦਿੱਤਾ; ਸਾਰੇ ਰੇਲਵੇ ਜ਼ੋਨਾਂ ਨੂੰ ਹਾਈ ਅਲਰਟ 'ਤੇ ਰਹਿਣ ਅਤੇ ਚੱਕਰਵਾਤ ਤੋਂ ਬਾਅਦ ਰੇਲ ਸੇਵਾਵਾਂ ਨੂੰ ਤੁਰੰਤ ਬਹਾਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ

ਭਾਰਤੀ ਰੇਲਵੇ ਨੇ ਰੀਅਲ-ਟਾਈਮ ਚੱਕਰਵਾਤ ਪ੍ਰਤੀਕਿਰਿਆ ਲਈ ਡਿਵੀਜਨਲ ‘ਵਾਰ ਰੂਮ’ ਸਰਗਰਮ ਕੀਤੇ

ਵਿਜੇਵਾੜਾ, ਵਿਸ਼ਾਖਾਪਟਨਮ ਅਤੇ ਗੁੰਟੂਰ ਡਿਵੀਜਨਾਂ ਵਿੱਚ ਜ਼ਰੂਰੀ ਸਮੱਗਰੀ, ਮਸ਼ੀਨਰੀ ਅਤੇ ਮਨੁੱਖੀ ਸਰੋਤ ਤਿਆਰ

ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਰੇਲ ਸੰਚਾਲਨ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ

ਪੂਰਬੀ ਤਟ ਰੇਲਵੇ, ਦੱਖਣੀ ਤਟ ਰੇਲਵੇ, ਅਤੇ ਦੱਖਣੀ ਮੱਧ ਰੇਲਵੇ ਜ਼ੋਨਾਂ ਨੇ ਐਮਰਜੈਂਸੀ ਤਿਆਰੀ ਅਤੇ ਸੁਰੱਖਿਆ ਉਪਾਵਾਂ ਲਈ ਸਰੋਤ ਜੁਟਾਏ

Posted On: 28 OCT 2025 4:09PM by PIB Chandigarh

ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਅੱਜ ਆਉਣ ਵਾਲੇ ਚੱਕਰਵਾਤ 'ਮੋਂਥਾ' ਦੇ ਮੱਦੇਨਜ਼ਰ ਤਿਆਰੀਆਂ ਦੀ ਸਮੀਖਿਆ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਆਯੋਜਿਤ ਇਸ ਸਮੀਖਿਆ ਮੀਟਿੰਗ ਵਿੱਚ ਪੂਰਬੀ ਤਟ ਦੇ ਨਾਲ-ਨਾਲ ਰੇਲਵੇ ਨੈੱਟਵਰਕ ਦੀ ਤਿਆਰੀ ਦਾ ਮੁਲਾਂਕਣ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਕੇਂਦਰੀ ਮੰਤਰੀ ਨੇ ਯਾਤਰੀ ਸੁਰੱਖਿਆ, ਰੇਲ ਨਿਯਮ, ਬਹਾਲੀ ਯੋਜਨਾਬੰਦੀ ਅਤੇ ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨਾਲ ਤਾਲਮੇਲ ਲਈ ਕੀਤੇ ਜਾ ਰਹੇ ਉਪਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨੂੰ ਚੱਕਰਵਾਤ ਦੇ ਪ੍ਰਭਾਵ ਦੀ ਸੰਭਾਵਨਾ ਦੇ ਮੱਦੇਨਜ਼ਰ, ਖ਼ਾਸ ਕਰਕੇ ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤੇਲੰਗਾਨਾ ਦੇ ਪੂਰਬੀ ਤਟ 'ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ।

ਆਫ਼ਤ ਪ੍ਰਤੀਕਿਰਿਆ ਟੀਮਾਂ ਦੀ ਨਿਰਵਿਘਨ ਸੰਚਾਰ ਅਤੇ ਸਮੇਂ ਸਿਰ ਤਾਇਨਾਤੀ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਸਾਰੇ ਰੇਲਵੇ ਜ਼ੋਨਾਂ ਨੂੰ ਹਾਈ ਅਲਰਟ 'ਤੇ ਰਹਿਣ ਅਤੇ ਚੱਕਰਵਾਤ ਤੋਂ ਬਾਅਦ ਰੇਲ ਸੇਵਾਵਾਂ ਦੀ ਤੁਰੰਤ ਬਹਾਲੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਭਾਰਤੀ ਰੇਲਵੇ ਨੇ ਆਉਣ ਵਾਲੇ ਚੱਕਰਵਾਤ 'ਮੋਂਥਾ' ਦੇ ਰੀਅਲ-ਟਾਈਮ ਦੇ ਤਾਲਮੇਲ ਅਤੇ ਪ੍ਰਤੀਕਿਰਿਆ ਲਈ ਡਿਵੀਜ਼ਨਲ ਵਾਰ ਰੂਮਾਂ ਨੂੰ ਸਰਗਰਮ ਕੀਤਾ ਹੈ। ਜ਼ਰੂਰੀ ਸਮੱਗਰੀ, ਮਸ਼ੀਨਰੀ ਅਤੇ ਮਨੁੱਖੀ ਸਰੋਤਾਂ ਨੂੰ ਤਿਆਰ ਰੱਖਿਆ ਗਿਆ ਹੈ, ਖ਼ਾਸ ਕਰਕੇ ਵਿਜੇਵਾੜਾ, ਵਿਸ਼ਾਖਾਪਟਨਮ ਅਤੇ ਗੁੰਟੂਰ ਡਿਵੀਜ਼ਨਾਂ ਵਿੱਚ ਤਿਆਰ ਰੱਖਿਆ ਗਿਆ ਹੈ।।

ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਰੇਲ ਸੰਚਾਲਨ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਪੂਰਬੀ ਤਟ ਰੇਲਵੇ, ਦੱਖਣੀ ਤਟ ਰੇਲਵੇ ਅਤੇ ਦੱਖਣੀ ਮੱਧ ਰੇਲਵੇ ਜ਼ੋਨਾਂ ਨੂੰ ਐਮਰਜੈਂਸੀ ਪ੍ਰਤੀਕਿਰਿਆ ਲਈ ਸਰੋਤ ਜੁਟਾਉਣ ਅਤੇ ਸਾਰੀਆਂ ਲੋੜੀਂਦੀਆਂ ਸੁਰੱਖਿਆ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੂਰਬੀ ਤਟ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਪਰਮੇਸ਼ਵਰ ਫੁੰਕਵਾਲ ਨੇ ਵਿਭਾਗਾਂ ਦੇ ਪ੍ਰਮੁੱਖ ਮੁਖੀਆਂ ਅਤੇ ਡਿਵੀਜ਼ਨਲ ਰੇਲਵੇ ਪ੍ਰਬੰਧਕਾਂ ਦੇ ਨਾਲ ਮਾਣਯੋਗ ਮੰਤਰੀ ਨੂੰ ਸੰਵੇਦਨਸ਼ੀਲ ਖੇਤਰਾਂ, ਖਾਸ ਕਰਕੇ ਵਾਲਟੇਅਰ ਅਤੇ ਖੁਰਦਾ ਰੋਡ ਡਿਵੀਜ਼ਨਾਂ ਵਿੱਚ ਪਹਿਲਾਂ ਤੋਂ ਹੀ ਸ਼ੁਰੂ ਕੀਤੇ ਗਏ ਸਾਵਧਾਨੀ ਉਪਾਵਾਂ ਬਾਰੇ ਜਾਣਕਾਰੀ ਦਿੱਤੀ।

*****

 ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਮਨਿਕ ਸ਼ਰਮਾ


(Release ID: 2183772) Visitor Counter : 2