ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਕਾਸ ਗਾਥਾ ਵਿੱਚ ਅਰੁਣਾਚਲ ਪ੍ਰਦੇਸ਼ ਦੀ ਭੂਮਿਕਾ ਨੂੰ ਉਜਾਗਰ ਕਰਦਾ ਇੱਕ ਲੇਖ ਸਾਂਝਾ ਕੀਤਾ

प्रविष्टि तिथि: 11 OCT 2025 1:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਵਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ, ਜੋ ਦੇਸ਼ ਦੀ ਵਿਕਾਸ ਯਾਤਰਾ ਵਿੱਚ ਅਰੁਣਾਚਲ ਪ੍ਰਦੇਸ਼ ਦੇ ਬਦਲਾਅ ਅਤੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਉੱਤਰ-ਪੂਰਬ ਨੂੰ ਹਾਸ਼ੀਏ ’ਤੇ ਨਹੀਂ, ਸਗੋਂ ਭਾਰਤ ਦੀ ਵਿਕਾਸ ਗਾਥਾ ਦੇ ਧੜਕਦੇ ਦਿਲ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਵੇਂ ਹਵਾਈ ਅੱਡਿਆਂ ਤੋਂ ਲੈ ਕੇ ਮਜ਼ਬੂਤ ਸਵੈ-ਸਹਾਇਤਾ ਸਮੂਹਾਂ ਤੱਕ ਅਤੇ ਸੰਪਰਕ ਤੋਂ ਰਚਨਾਤਮਕਤਾ ਤੱਕ, ਅਰੁਣਾਚਲ ਪ੍ਰਦੇਸ਼ ਵਿਕਸਿਤ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਕੇਂਦਰੀ ਮੰਤਰੀ ਵਲੋਂ ਲਿਖੇ ਲੇਖ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ;

"ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਉੱਤਰ-ਪੂਰਬ ਨੂੰ ਹਾਸ਼ੀਏ ’ਤੇ ਨਹੀਂ, ਸਗੋਂ ਭਾਰਤ ਦੀ ਵਿਕਾਸ ਗਾਥਾ ਦੇ ਧੜਕਦੇ ਦਿਲ ਵਜੋਂ ਦੇਖਿਆ ਜਾ ਰਿਹਾ ਹੈ। ਨਵੇਂ ਹਵਾਈ ਅੱਡਿਆਂ ਤੋਂ ਲੈ ਕੇ ਮਜ਼ਬੂਤ ਸਵੈ-ਸਹਾਇਤਾ ਸਮੂਹਾਂ ਤੱਕ, ਸੰਪਰਕ ਤੋਂ ਲੈ ਕੇ ਰਚਨਾਤਮਕਤਾ ਤੱਕ, ਅਰੁਣਾਚਲ ਪ੍ਰਦੇਸ਼ ਵਿਕਸਿਤ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ। ਕੇਂਦਰੀ ਮੰਤਰੀ ਸ਼੍ਰੀ @JM_Scindia ਵਲੋਂ ਇੱਕ ਪੜ੍ਹਨਯੋਗ ਲੇਖ।"

************

ਐੱਮਜੇਪੀਐੱਸ/ਐੱਸਟੀ 


(रिलीज़ आईडी: 2177858) आगंतुक पटल : 14
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Kannada , Malayalam