ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਇਤਿਹਾਸਕ ਪ੍ਰਦਰਸ਼ਨ ਲਈ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ

Posted On: 06 OCT 2025 4:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਇਤਿਹਾਸਕ ਪ੍ਰਦਰਸ਼ਨ ਲਈ ਭਾਰਤੀ ਪੈਰਾ-ਐਥਲੀਟ ਦਲ ਦੀ ਸ਼ਲਾਘਾ ਕੀਤੀ। ਭਾਰਤ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 6 ਸੋਨ ਤਗਮਿਆਂ ਸਮੇਤ 22 ਤਗਮੇ ਹਾਸਲ ਕੀਤੇ, ਜੋ ਦੇਸ਼ ਦੀ ਪੈਰਾ-ਖੇਡ ਯਾਤਰਾ ਵਿੱਚ ਇੱਕ ਨਵੀਂ ਪ੍ਰਾਪਤੀ ਹੈ। ਸ਼੍ਰੀ ਮੋਦੀ ਨੇ ਭਾਰਤ ਵੱਲੋਂ ਪਹਿਲੀ ਵਾਰ ਇਸ ਵੱਕਾਰੀ ਗਲੋਬਲ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ 'ਤੇ ਵੀ ਮਾਣ ਪ੍ਰਗਟ ਕੀਤਾ।

ਐਕਸ ’ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ: 

"ਸਾਡੇ ਪੈਰਾ-ਐਥਲੀਟਾਂ ਵੱਲੋਂ ਇੱਕ ਇਤਿਹਾਸਕ ਪ੍ਰਦਰਸ਼ਨ!

ਇਸ ਸਾਲ ਦੀ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਬਹੁਤ ਖ਼ਾਸ ਰਹੀ। ਭਾਰਤੀ ਦਲ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 6 ਸੋਨੇ ਦੇ ਤਗਮਿਆਂ ਸਮੇਤ 22 ਤਗਮੇ ਜਿੱਤੇ ਹਨ। ਸਾਡੇ ਐਥਲੀਟਾਂ ਨੂੰ ਵਧਾਈਆਂ। ਉਨ੍ਹਾਂ ਦੀ ਸਫਲਤਾ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰੇਗੀ। ਮੈਨੂੰ ਸਾਡੇ ਦਲ ਦੇ ਹਰੇਕ ਮੈਂਬਰ 'ਤੇ ਮਾਣ ਹੈ ਅਤੇ ਮੈਂ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਦਿੱਲੀ ਵਿੱਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਵੀ ਭਾਰਤ ਲਈ ਇੱਕ ਮਾਣ ਦੀ ਗੱਲ ਹੈ। ਲਗਭਗ 100 ਦੇਸ਼ਾਂ ਦੇ ਐਥਲੀਟਾਂ ਅਤੇ ਸਹਾਇਕ ਸਟਾਫ਼ ਦਾ ਧੰਨਵਾਦ, ਜੋ ਇਸ ਟੂਰਨਾਮੈਂਟ ਦਾ ਹਿੱਸਾ ਸਨ।"

 

************

ਐੱਮਜੇਪੀਐੱਸ/ਐੱਸਆਰ


(Release ID: 2175712) Visitor Counter : 3