ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ਦੌਰਾਨ ਵੱਖ-ਵੱਖ ਨੌਜਵਾਨ-ਕੇਂਦ੍ਰਿਤ ਪਹਿਲਕਦਮੀਆਂ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ
Posted On:
04 OCT 2025 2:24PM by PIB Chandigarh
ਬਿਹਾਰ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਨਿਤੀਸ਼ ਕੁਮਾਰ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਯੂਐੱਲ ਔਰਾਂਵ ਜੀ, ਰਾਜੀਵ ਰੰਜਨ ਜੀ, ਜੇਅੰਤ ਚੌਧਰੀ ਜੀ, ਸੁਕਾਂਤਾ ਮਜੂਮਦਾਰ ਜੀ, ਬਿਹਾਰ ਦੇ ਉਪ-ਮੁੱਖ ਮੰਤਰੀ ਸਮਰਾਟ ਚੌਧਰੀ ਜੀ, ਵਿਜੇ ਕੁਮਾਰ ਸਿਨਹਾ ਜੀ, ਬਿਹਾਰ ਸਰਕਾਰ ਦੇ ਮੰਤਰੀ, ਸੰਸਦ ਵਿੱਚ ਮੇਰੇ ਸਾਥੀ ਸੰਜੇ ਝਾਅ ਜੀ, ਜਨ ਪ੍ਰਤੀਨਿਧੀ ਅਤੇ ਦੇਸ਼ ਭਰ ਦੀਆਂ ਆਈਟੀਆਈ ਨਾਲ ਜੁੜੇ ਲੱਖਾਂ-ਵਿਦਿਆਰਥੀਓ, ਬਿਹਾਰ ਦੇ ਲੱਖਾਂ ਵਿਦਿਆਰਥੀ ਅਤੇ ਅਧਿਆਪਕ, ਦੇਵੀਓ ਅਤੇ ਸੱਜਣੋ।
ਕੁਝ ਸਾਲ ਪਹਿਲਾਂ ਸਾਡੀ ਸਰਕਾਰ ਨੇ ਆਈਟੀਆਈ ਦੇ ਵਿਦਿਆਰਥੀਆਂ ਲਈ ਇੱਕ ਵੱਡੇ ਪੱਧਰ ‘ਤੇ ਦੀਕਸ਼ਾਂਤ ਸਮਾਰੋਹ ਦੀ ਨਵੀਂ ਰਿਵਾਇਤ ਸ਼ੁਰੂ ਕੀਤੀ ਸੀ। ਅੱਜ ਅਸੀਂ ਸਾਰੇ ਇਸ ਰਿਵਾਈਤ ਦੀ ਇੱਕ ਹੋਰ ਲੜੀ ਦੇ ਗਵਾਹ ਬਣ ਰਹੇ ਹਾਂ। ਮੈਂ ਭਾਰਤ ਦੇ ਕੋਨੇ-ਕੋਨੇ ਤੋਂ ਜੁੜੇ ਆਈਟੀਆਈ ਦੇ ਸਾਰੇ ਨੌਜਵਾਨ ਸਾਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਦਾ ਇਹ ਸਮਾਰੋਹ ਇਸ ਗੱਲ ਦਾ ਗਵਾਹ ਹੈ ਕਿ ਅੱਜ ਦਾ ਭਾਰਤ ਹੁਨਰ ਨੂੰ ਕਿੰਨੀ ਤਰਜੀਹ ਦਿੰਦਾ ਹੈ। ਅੱਜ ਦੇਸ਼ ਭਰ ਦੇ ਨੌਜਵਾਨਾਂ ਲਈ ਸਿੱਖਿਆ ਅਤੇ ਹੁਨਰ ਵਿਕਾਸ ਦੀਆਂ ਦੋ ਹੋਰ ਵੱਡੀਆਂ ਯੋਜਨਾਵਾਂ ਲਾਂਚ ਹੋਈਆਂ ਹਨ।
ਸਾਥੀਓ,
ਇਹ ਕੋਨਵੋਕੇਸ਼ਨ ਦੇ ਪਿੱਛੇ ਜੋ ਵਿਚਾਰ ਮਨ ਵਿੱਚ ਸੀ, ਇਹੀ ਸੀ, ਕਿ ਜਦੋਂ ਤੱਕ ਅਸੀਂ ਮਿਹਨਤ ਨੂੰ ਮਾਨ ਨਹੀਂ ਦੇਵਾਂਗੇ, ਹੁਨਰ ਦੇ ਲਈ ਜੋ ਲੋਕ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਸਮਰੱਥਾ ਹੈ, ਜੇਕਰ ਉਨ੍ਹਾਂ ਦਾ ਜਨਤਕ ਜੀਵਨ ਵਿੱਚ ਸਨਮਾਨ ਨਹੀਂ ਹੋਵੇਗਾ, ਤਾਂ ਸ਼ਾਇਦ ਉਹ ਆਪਣੇ ਆਪ ਨੂੰ ਘੱਟ ਮਹਿਸੂਸ ਕਰੇਗਾ ਅਤੇ ਮਾਨਸਿਕਤਾ ਬਦਲਣ ਦੀ ਇੱਕ ਮੁਹਿੰਮ ਹੈ, ਅਸੀਂ ਸ਼੍ਰੀਮੇਵ ਜਯਤੇ ਵੀ ਕਹਿੰਦੇ ਹਾਂ ਅਤੇ ਸ਼੍ਰੀਮੇਵ ਪੁਜਯਤੇ ਵੀ ਕਹਿੰਦੇ ਹਾਂ, ਅਤੇ ਇਸ ਲਈ ਉਸੇ ਭਾਵਨਾ ਨੂੰ ਲੈ ਕੇ ਦੇਸ਼ ਭਰ ਵਿੱਚ ਆਈਟੀਆਈ ਦੇ ਜੋ ਸਿੱਖਣ ਵਾਲੇ ਹਨ, ਉਨ੍ਹਾਂ ਵਿੱਚ ਵੀ ਇੱਕ ਭਰੋਸਾ ਪੈਦਾ ਹੋਵੇ ਕਿ ਉਹ ਕਿਤੇ ਨਹੀਂ ਜਾ ਪਾਏ ਇਸ ਲਈ ਇੱਥੇ ਆਏ ਹਨ, ਅਜਿਹਾ ਨਹੀਂ ਹੈ, ਇਹ ਵੀ ਇੱਕ ਬਹੁਤ ਬ੍ਰਾਇਟ ਫਿਊਚਰ ਦਾ ਰਸਤਾ ਹੈ ਇਸ ਲਈ ਆਏ ਹਾਂ। ਅਤੇ ਰਾਸ਼ਟਰ ਨਿਰਮਾਣ ਵਿੱਚ ਹੁਨਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਆਈਟੀਆਈ ਦੇ ਸਾਰੇ ਸਾਥੀਆਂ ਨੂੰ ਉਨੇ ਹੀ ਸਨਮਾਨ ਨਾਲ ਅੱਜ ਮੈਂ ਵਧਾਈ ਦਿੰਦਾ ਹਾਂ। ਅੱਜ ਦੋ ਹੋਰ ਵੱਡੀਆਂ ਯੋਜਨਾਵਾਂ ਜੋ ਲਾਂਚ ਹੋਈਆਂ ਹਨ, 60 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਸੇਤੂ ਯੋਜਨਾ ਨਾਲ ਸਾਡੀ ਆਈਟੀਆਈਜ਼ ਹੁਣ ਇੰਡਸਟਰੀ ਦੇ ਨਾਲ ਸਿੱਧਾ ਅਤੇ ਮਜ਼ਬੂਤੀ ਨਾਲ ਜੁੜਨਗੀਆਂ। ਦੇਸ਼ ਭਰ ਵਿੱਚ ਨਵੋਦਿਆ ਵਿਦਿਆਲਿਆ ਅਤੇ ਏਕਲਵਯ ਮਾਡਲ ਸਕੂਲਾਂ ਵਿੱਚ 1200 ਹਜ਼ਾਰ ਸਕਿੱਲ ਲੈਬਸ ਦਾ ਵੀ ਅੱਜ ਉਦਘਾਟਨ ਕੀਤਾ ਗਿਆ ਹੈ।
ਸਾਥੀਓ,
ਜਦੋਂ ਇਸ ਪ੍ਰੋਗਰਾਮ ਦੀ ਰੂਪਰੇਖਾ ਬਣੀ, ਤਾਂ ਮੂਲ ਪ੍ਰੋਗਰਾਮ ਤਾਂ ਇਹੀ ਸੀ ਕਿ ਇੱਥੇ ਵਿਗਿਆਨ ਭਵਨ ਵਿੱਚ ਦੀਕਸ਼ਾਂਤ ਸਮਾਰੋਹ ਦਾ ਆਯੋਜਨ ਤੈਅ ਹੋਇਆ ਸੀ, ਪਰ ਕਹਿੰਦੇ ਹਨ ਨਾ ਸੋਨੇ ‘ਤੇ ਸੁਹਾਗਾ, ਅਜਿਹਾ ਹੀ ਇੱਥੇ ਵੀ ਹੋਇਆ, ਨਿਤੀਸ਼ ਜੀ ਦੀ ਅਗਵਾਈ ਵਿੱਚ ਇਸ ਤਿਉਹਾਰ ਨੂੰ ਮਹਾਨ ਤਿਉਹਾਰ ਬਣਾਉਣ ਦਾ ਪ੍ਰਸਤਾਵ ਆਇਆ ਹੈ ਅਤੇ ਇਸ ਲਈ ਅੱਜ ਇੱਕ ਪ੍ਰੋਗਰਾਮ ਵਿੱਚ ਦੋ ਪ੍ਰੋਗਰਾਮ ਬਣ ਗਏ। ਇੱਕ ਤਾਂ ਆਈਟੀਆਈ ਦਾ ਭਾਰਤ ਸਰਕਾਰ ਦਾ ਪ੍ਰੋਗਰਾਮ ਅਤੇ ਬਿਹਾਰ ਦੇ ਬਹੁਤ ਸਾਰੇ ਪ੍ਰੋਗਰਾਮ। ਅੱਜ ਬਿਹਾਰ ਦੇ ਨੌਜਵਾਨਾਂ ਲਈ ਵੀ ਇਸ ਮੰਚ ਤੋਂ ਅਨੇਕਾਂ ਯੋਜਨਾਵਾਂ ਅਤੇ ਪ੍ਰੋਜੈਕਟ ਸਮਰਪਿਤ ਹੋਏ ਹਨ। ਬਿਹਾਰ ਵਿੱਚ ਨਵੀਂ ਸਕਿੱਲ ਟ੍ਰੇਨਿੰਗ ਯੂਨੀਵਰਸਿਟੀ, ਹੋਰ ਯੂਨੀਵਰਸਿਟੀਜ਼ ਵਿੱਚ ਸਹੂਲਤਾਂ ਦਾ ਵਿਸਥਾਰ, ਨੌਜਵਾਨਾਂ ਦੇ ਲਈ ਨੌਜਵਾਨ ਕਮਿਸ਼ਨ, ਹਜ਼ਾਰਾਂ ਮੁਟਿਆਰਾਂ ਨੂੰ ਪੱਕੀ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ, ਇਹ ਸਭ ਬਿਹਾਰ ਦੇ ਨੌਜਵਾਨਾਂ ਦੇ ਬਿਹਤਰ ਭਵਿੱਖ ਦੀ ਗਰੰਟੀ ਹਨ।
ਸਾਥੀਓ,
ਕੁਝ ਦਿਨ ਪਹਿਲਾਂ ਹੀ ਬਿਹਾਰ ਦੀਆਂ ਭੈਣਾਂ ਦੇ ਰੁਜ਼ਗਾਰ ਅਤੇ ਸਵੈ-ਨਿਰਭਰਤਾ ਨਾਲ ਜੁੜੇ ਇੱਕ ਬਹੁਤ ਵੱਡੇ ਪ੍ਰੋਗਰਾਮ ਵਿੱਚ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਸੀ। ਉਸ ਵਿੱਚ ਲੱਖਾਂ ਭੈਣਾਂ ਨੇ ਹਿੱਸਾ ਲਿਆ ਸੀ। ਅੱਜ ਬਿਹਾਰ ਦੇ ਨੌਜਵਾਨਾਂ ਦੇ ਸਸ਼ਕਤੀਕਰਨ ਦਾ ਇਹ ਮੈਗਾ ਪ੍ਰੋਗਰਾਮ ਹੈ। ਇਹ ਦਿਖਾਉਂਦਾ ਹੈ ਕਿ ਐੱਨਡੀਏ ਸਰਕਾਰ ਬਿਹਾਰ ਦੇ ਨੌਜਵਾਨਾਂ ਨੂੰ ਬਿਹਾਰ ਦੀਆਂ ਮਹਿਲਾਵਾਂ ਨੂੰ ਕਿੰਨੀ ਤਰਜੀਹ ਦੇ ਰਹੀ ਹੈ।
ਸਾਥੀਓ,
ਭਾਰਤ ਨੌਲੇਜ ਅਤੇ ਸਕਿੱਲ ਦਾ ਦੇਸ਼ ਹੈ। ਇਹ ਬੌਧਿਕ ਤਾਕਤ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਜਦੋਂ ਇਹ ਸਕਿੱਲ, ਇਹ ਨੌਲੇਜ ਦੇਸ਼ ਦੀਆਂ ਜ਼ਰੂਰਤਾਂ ਨਾਲ ਜੁੜ ਜਾਂਦੀ ਹੈ, ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਨਾਲ ਜੁੜ ਜਾਂਦੀ ਹੈ, ਤਾਂ ਇਨ੍ਹਾਂ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ। ਅੱਜ 21ਵੀਂ ਸਦੀ ਦੀ ਮੰਗ ਹੈ ਕਿ ਅਸੀਂ ਦੇਸ਼ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਲ ਟੈਲੈਂਟ, ਲੋਕਲ ਰਿਸੋਰਸਿਸ, ਲੋਕਲ ਸਕਿੱਲਸ ਅਤੇ ਲੋਕਲ ਨੌਲੇਜ ਨੂੰ ਤੇਜ਼ੀ ਨਾਲ ਅੱਗੇ ਵਧਾਈਏ ਅਤੇ ਇਸ ਵਿੱਚ ਸਾਡੀਆਂ ਹਜ਼ਾਰਾਂ ITI's ਦੀ ਬਹੁਤ ਵੱਡੀ ਭੂਮਿਕਾ ਹੈ। ਅੱਜ ਇਨ੍ਹਾਂ ਆਈਟੀਆਈਜ਼ ਵਿੱਚ ਕਰੀਬ 170 ਟ੍ਰੇਡਸ ਵਿੱਚ ਸਾਡੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬੀਤੇ 11 ਸਾਲਾਂ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਨੌਜਵਾਨ ਇਨ੍ਹਾਂ ਟ੍ਰੇਡਸ ਵਿੱਚ ਸਿੱਖਿਅਤ ਹੋ ਚੁੱਕੇ ਹਨ, ਯਾਨੀ ਉਨ੍ਹਾਂ ਨੂੰ ਅਲੱਗ-ਅਲੱਗ ਖੇਤਰਾਂ ਦੀ ਸਕਿੱਲ ਨਾਲ, ਉਸ ਦੀ ਟੈਕਨੀਕਲ ਕੁਆਲੀਫਿਕੇਸ਼ਨ ਨਾਲ ਜੋੜਿਆ ਗਿਆ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ, ਲੋਕਲ ਲੈਂਗੁਏਜ ਵਿੱਚ, ਉਨ੍ਹਾਂ ਦੀ ਸਕਿੱਲ ਸਿਖਾਈ ਗਈ ਹੈ। ਇਸ ਸਾਲ ਵੀ 10 ਲੱਖ ਤੋਂ ਜ਼ਿਆਦਾ ਸਟੂਡੈਂਟਸ ਆਲ ਇੰਡੀਆ ਟ੍ਰੇਡ ਟੈਸਟ ਵਿੱਚ ਸ਼ਾਮਿਲ ਹੋਏ ਹਨ, ਇਨ੍ਹਾਂ ਵਿੱਚੋਂ ਮੈਨੂੰ ਹੁਣ 45 ਤੋਂ ਜ਼ਿਆਦਾ ਅਜਿਹੇ ਸਫ਼ਲ ਸਾਥੀਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਹੈ।
ਸਾਥੀਓ,
ਮੇਰੇ ਲਈ ਮਾਣ ਦਾ ਪਲ ਇਸ ਲਈ ਵੀ ਹੈ ਕਿਉਂਕਿ ਇਸ ਵਿੱਚ ਵੱਡੀ ਸੰਖਿਆ ਵਿੱਚ ਜੋ ਨੌਜਵਾਨ ਸਾਥੀ ਹਨ, ਜੋ ਗ੍ਰਾਮੀਣ ਭਾਰਤ ਤੋਂ ਆਉਂਦੇ ਹਨ, ਦੂਰ-ਦੁਰਾਡੇ ਤੋਂ ਆਉਂਦੇ ਹਨ, ਇਨ੍ਹਾਂ ਨੂੰ ਦੇਖੋਂਗੇ ਤਾਂ ਲਗਦਾ ਹੈ ਕਿ ਜਿਵੇਂ ਛੋਟਾ ਭਾਰਤ ਇੱਥੇ ਬੈਠਾ ਹੈ। ਇਨ੍ਹਾਂ ਵਿੱਚ ਸਾਡੀਆਂ ਬੇਟੀਆਂ ਹਨ, ਸਾਡੇ ਦਿਵਿਯਾਂਗ ਸਾਥੀ ਹਨ ਅਤੇ ਇਨ੍ਹਾਂ ਸਾਰਿਆਂ ਨੇ ਆਪਣੀ ਮਿਹਨਤ ਨਾਲ ਇਹ ਸਫ਼ਲਤਾ ਹਾਸਿਲ ਕੀਤੀ ਹੈ।
ਸਾਥੀਓ,
ਸਾਡੀਆਂ ਆਈਟੀਆਈਜ਼ ਇੰਡਸਟਰੀਅਲ ਐਜੂਕੇਸ਼ਨ ਦੇ ਬਿਹਤਰੀਨ ਅਦਾਰੇ ਤਾਂ ਹਨ ਹੀ, ਇਹ ਆਤਮਨਿਰਭਰ ਭਾਰਤ ਦੀ ਵਰਕਸ਼ਾਪ ਹੈ। ਇਸ ਲਈ ਸਾਡਾ ਫੋਕਸ ਇਨ੍ਹਾਂ ਦੀ ਸੰਖਿਆ ਵਧਾਉਣ ਦੇ ਨਾਲ ਹੀ ਇਨ੍ਹਾਂ ਨੂੰ ਲਗਾਤਾਰ ਅੱਪਗ੍ਰੇਡ ਕਰਨ ‘ਤੇ ਵੀ ਹੈ। ਸਾਲ 2014 ਤੱਕ ਸਾਡੇ ਦੇਸ਼ ਵਿੱਚ 10,000 ਆਈਟੀਆਈਜ਼ ਬਣੀਆਂ ਸੀ, ਪਰ ਬੀਤੇ ਇੱਕ ਦਹਾਕੇ ਵਿੱਚ ਕਰੀਬ 5000 ਨਵੀਆਂ ਆਈਟੀਆਈਜ਼ ਦੇਸ਼ ਵਿੱਚ ਬਣਾਈਆਂ ਗਈਆਂ ਹਨ। ਯਾਨੀ ਦੇਸ਼ ਆਜ਼ਾਦ ਹੋਣ ਤੋਂ ਬਾਅਦ 10,000 ਅਤੇ ਮੋਦੀ ਆਉਣ ਤੋਂ ਬਾਅਦ ਨਵੀਆਂ 5000। ਇੰਡਸਟਰੀ ਨੂੰ ਅੱਜ ਕਿਹੋ ਜਿਹੀ ਸਕਿੱਲ ਚਾਹੀਦੀ ਹੈ, 10 ਸਾਲ ਬਾਅਦ ਕਿਸ ਤਰ੍ਹਾਂ ਦੀ ਸਕਿੱਲ ਲੱਗੇਗੀ, ਇਸ ਦੇ ਲਈ ਆਈਟੀਆਈ ਨੈੱਟਵਰਕ ਨੂੰ ਤਿਆਰ ਕੀਤਾ ਜਾ ਰਿਹਾ ਹੈ, ਇਸ ਲਈ ਇੰਡਸਟਰੀ ਅਤੇ ਆਈਟੀਆਈ ਦੇ ਵਿੱਚ ਤਾਲਮੇਲ ਨੂੰ ਵਧਾਇਆ ਜਾ ਰਿਹਾ ਹੈ। ਅੱਜ ਅਸੀਂ ਇਸ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਅੱਜ ਪੀਐੱਮ ਸੇਤੂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਦੇਸ਼ ਭਰ ਵਿੱਚ ਸਾਡੇ 1000 ਤੋਂ ਜ਼ਿਆਦਾ ਆਈਟੀਆਈ ਅਦਾਰਿਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ। ਪੀਐੱਮ ਸੇਤੂ ਯੋਜਨਾ ਦੇ ਮਾਧਿਅਮ ਨਾਲ ਇਨ੍ਹਾਂ ਆਈਟੀਆਈਜ਼ ਨੂੰ ਅੱਪਗ੍ਰੇਡ ਕੀਤਾ ਜਾਵੇਗਾ। ਇੱਥੇ ਨਵੀਆਂ ਮਸ਼ੀਨਾਂ ਆਉਣਗੀਆਂ, ਆਧੁਨਿਕ ਮਸ਼ੀਨਾਂ ਆਉਣਗੀਆਂ, ਇੰਡਸਟਰੀ ਦੇ ਟ੍ਰੇਨਿੰਗ ਐਕਸਪਰਟਸ ਇੱਥੇ ਆਉਣਗੇ, ਕਰਿਕੁਲਮ ਵੀ ਅੱਜ ਦੀ ਅਤੇ ਭਵਿੱਖ ਦੀ ਡਿਮਾਂਡ ਦੇ ਹਿਸਾਬ ਨਾਲ ਅੱਪਗ੍ਰੇਡ ਹੋਵੇਗਾ। ਇੱਕ ਤਰ੍ਹਾਂ ਨਾਲ, ਪੀਐੱਮ ਸੇਤੂ ਯੋਜਨਾ, ਦੁਨੀਆਂ ਦੀ ਸਕਿੱਲ ਡਿਮਾਂਡ ਵਿੱਚ ਵੀ ਭਾਰਤ ਦੇ ਨੌਜਵਾਨਾਂ ਨੂੰ ਜੋੜੇਗੀ।
ਮੇਰੇ ਨੌਜਵਾਨ ਸਾਥੀਓ,
ਤੁਸੀਂ ਲੋਕ ਦੇਖਦੇ ਹੋਵੋਂਗੇ, ਇਨ੍ਹਾਂ ਦਿਨਾਂ ਵਿੱਚ ਅਨੇਕਾਂ ਦੇਸ਼ਾਂ ਦੇ ਨਾਲ ਸਾਡੇ ਜੋ ਐਗਰੀਮੈਂਟ ਹੋ ਰਹੇ ਹਨ, ਉਨ੍ਹਾਂ ਵਿੱਚ ਇੱਕ ਵਿਸ਼ਾ ਉਨ੍ਹਾਂ ਦਾ ਹੁੰਦਾ ਹੈ ਕਿ ਭਾਈ ਸਾਨੂੰ ਤੁਹਾਡੇ ਦੇਸ਼ ਦੇ ਸਕਿੱਲਡ ਮੈਨਪਾਵਰ ਦੀ ਜ਼ਰੂਰਤ ਹੈ, ਸਾਡੇ ਨੌਜਵਾਨਾਂ ਦੇ ਲਈ ਦੁਨੀਆਂ ਵਿੱਚ ਨਵੇਂ ਮੌਕੇ ਬਣ ਰਹੇ ਹਨ।
ਸਾਥੀਓ,
ਅੱਜ ਇਸ ਪ੍ਰੋਗਰਾਮ ਨਾਲ ਬਿਹਾਰ ਦੇ ਹਜ਼ਾਰਾਂ ਨੌਜਵਾਨ ਵੀ ਸਾਡੇ ਨਾਲ ਜੁੜੇ ਹਨ। ਇਸ ਪੀੜ੍ਹੀ ਨੂੰ ਇਨ੍ਹਾਂ ਅੰਦਾਜ਼ਾ ਨਹੀਂ ਹੋਵੇਗਾ ਕਿ ਦੋ-ਢਾਈ ਦਹਾਕੇ ਪਹਿਲਾਂ ਬਿਹਾਰ ਵਿੱਚ ਸਿੱਖਿਆ ਵਿਵਸਥਾ ਕਿਸ ਤਰ੍ਹਾਂ ਤਬਾਹ ਸੀ। ਇਮਾਨਦਾਰੀ ਨਾਲ ਨਾ ਸਕੂਲ ਖੁੱਲ੍ਹਦੇ ਸੀ, ਨਾ ਭਰਤੀਆਂ ਹੁੰਦੀਆਂ ਸੀ। ਕੌਣ ਮਾਂ-ਬਾਪ ਨਹੀਂ ਚਾਹੁੰਦਾ ਕਿ ਉਸਦਾ ਬੱਚਾ ਇੱਥੇ ਪੜ੍ਹੇ ਅਤੇ ਇੱਥੇ ਹੀ ਅੱਗੇ ਵਧੇ। ਪਰ ਮਜਬੂਰੀ ਵਿੱਚ ਲੱਖਾਂ ਬੱਚਿਆਂ ਨੂੰ ਬਿਹਾਰ ਛੱਡ ਕੇ ਬਨਾਰਸ, ਦਿੱਲੀ, ਮੁੰਬਈ ਜਾਣਾ ਪਿਆ। ਇਹੀ ਪਲਾਇਨ ਦੀ ਅਸਲੀ ਸ਼ੁਰੂਆਤ ਸੀ।
ਸਾਥੀਓ,
ਜਿਸ ਦਰੱਖ਼ਤ ਦੀਆਂ ਜੜ੍ਹਾਂ ਵਿੱਚ ਕੀੜਾ ਲੱਗ ਜਾਂਦਾ ਹੈ, ਉਸ ਨੂੰ ਫਿਰ ਤੋਂ ਜਿਉਂਦਾ ਕਰਨਾ ਬਹੁਤ ਵੱਡਾ ਕਾਰਨਾਮਾ ਹੁੰਦਾ ਹੈ। ਆਰਜੇਡੀ ਦੇ ਭੈੜੇ ਸ਼ਾਸਨ ਨੇ ਬਿਹਾਰ ਦੀ ਹਾਲਤ ਉਸੇ ਦਰੱਖ਼ਤ ਦੀ ਤਰ੍ਹਾਂ ਕਰ ਦਿੱਤੀ ਸੀ। ਕਿਸਮਤ ਨਾਲ ਬਿਹਾਰ ਦੇ ਲੋਕਾਂ ਨੇ ਨਿਤੀਸ਼ ਜੀ ਨੂੰ ਸਰਕਾਰ ਦੀ ਜ਼ਿੰਮੇਵਾਰੀ ਸੌਂਪੀ, ਅਤੇ ਅਸੀਂ ਸਾਰੇ ਗਵਾਹ ਹਾਂ ਕਿ ਕਿਵੇਂ ਐੱਨਡੀਏ ਦੀ ਪੂਰੀ ਟੀਮ ਮਿਲ ਕੇ ਬਿਗੜੀਆਂ ਹੋਈਆਂ ਵਿਵਸਥਾਵਾਂ ਨੂੰ ਫਿਰ ਪੱਟੜੀ ‘ਤੇ ਲਿਆਈ। ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਵੀ ਅਸੀਂ ਇਸਦੀ ਇੱਕ ਝਲਕ ਦੇਖ ਰਹੇ ਹਾਂ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਅੱਜ ਦੇ ਕੌਸ਼ਲ ਦੀਕਸ਼ਾਂਤ ਸਮਾਰੋਹ ਵਿੱਚ, ਬਿਹਾਰ ਨੂੰ ਇੱਕ ਨਵੀਂ ਸਕਿੱਲ ਯੂਨੀਵਰਸਿਟੀ ਮਿਲੀ ਹੈ। ਨਿਤੀਸ਼ ਜੀ ਦੀ ਸਰਕਾਰ ਨੇ ਇਸ ਯੂਨੀਵਰਸਿਟੀ ਦਾ ਨਾਮ ਭਾਰਤ ਰਤਨ, ਲੋਕ ਨਾਇਕ ਕਪੂਰੀ ਠਾਕੁਰ ਜੀ ਦੇ ਨਾਮ ‘ਤੇ ਰੱਖਿਆ ਹੈ। ਅਤੇ ਕਪੂਰੀ ਠਾਕੁਰ ਜੀ ਨੂੰ ਲੋਕ ਨਾਇਕ ਇਹ ਸੋਸ਼ਲ ਮੀਡੀਆ ਦੀ ਟ੍ਰੋਲ ਕਰਨ ਵਾਲੀ ਟੀਮ ਨੇ ਨਹੀਂ ਬਣਾਇਆ, ਕਪੂਰੀ ਠਾਕੁਰ ਨੂੰ ਲੋਕ ਨਾਇਕ, ਬਿਹਾਰ ਦੇ ਲੋਕਾਂ ਨੇ ਬਣਾਇਆ ਅਤੇ ਉਨਾਂ ਦੇ ਜੀਵਨ ਨੂੰ ਦੇਖ ਕੇ ਬਣਾਇਆ ਸੀ। ਅਤੇ ਮੈਂ ਤਾਂ ਬਿਹਾਰ ਦੇ ਲੋਕਾਂ ਨੂੰ ਕਹੂੰਗਾ, ਥੋੜਾ ਸਾਵਧਾਨ ਰਹੋ, ਇਹ ਲੋਕ ਨਾਇਕ ਅਹੁਦਾ ਕਪੂਰੀ ਠਾਕੁਰ ਨਾਲ ਹੀ ਹੈ, ਅੱਜ ਕੱਲ੍ਹ ਲੋਕ ਇਹ ਲੋਕ ਨਾਇਕ ਦੀ ਵੀ ਚੋਰੀ ਕਰਨ ਵਿੱਚ ਲੱਗੇ ਹਨ, ਅਤੇ ਇਸ ਲਈ ਬਿਹਾਰ ਦੇ ਲੋਕਾਂ ਨੂੰ ਮੈਂ ਜਾਗਰੂਕ ਰਹਿਣ ਦੀ ਅਪੀਲ ਕਰੂੰਗਾ, ਕਿ ਸਾਡੇ ਕਪੂਰੀ ਠਾਕੁਰ ਸਾਬ੍ਹ ਦਾ ਇਹ ਲੋਕਾਂ ਵੱਲੋਂ ਦਿੱਤਾ ਗਿਆ ਸਨਮਾਨ ਕੋਈ ਚੋਰੀ ਨਾ ਕਰ ਲਏ। ਭਾਰਤ ਰਤਨ ਕਪੂਰੀ ਠਾਕੁਰ ਜੀ ਨੇ ਆਪਣੀ ਪੂਰੀ ਜ਼ਿੰਦਗੀ ਸਮਾਜ ਦੀ ਸੇਵਾ ਅਤੇ ਸਿੱਖਿਆ ਦੇ ਵਿਸਥਾਰ ਵਿੱਚ ਲਗਾਈ। ਉਨ੍ਹਾਂ ਨੇ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਦਾ ਸਭ ਤੋਂ ਕਮਜ਼ੋਰ ਵਿਅਕਤੀ ਵੀ ਅੱਗੇ ਵਧੇ। ਉਨ੍ਹਾਂ ਦੇ ਨਾਮ ‘ਤੇ ਬਣਨ ਵਾਲੀ ਇਹ ਸਕਿੱਲ ਯੂਨੀਵਰਸਿਟੀ, ਉਸੇ ਸੁਪਨੇ ਨੂੰ ਅੱਗੇ ਵਧਾਉਣ ਦਾ ਮਜ਼ਬੂਤ ਮਾਧਿਅਮ ਬਣੇਗੀ।
ਸਾਥੀਓ,
ਐੱਨਡੀਏ ਦੀ ਡਬਲ ਇੰਜਨ ਸਰਕਾਰ, ਲਗਾਤਾਰ ਬਿਹਾਰ ਦੇ ਸਿੱਖਿਆ ਅਦਾਰਿਆਂ ਨੂੰ ਆਧੁਨਿਕ ਬਣਾਉਣ ਵਿੱਚ ਜੁਟੀ ਹੈ। ਆਈਆਈਟੀ ਪਟਨਾ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਸਥਾਰ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਅੱਜ ਵੀ ਬਿਹਾਰ ਵਿੱਚ ਕਈ ਵੱਡੇ ਸਿੱਖਿਆ ਅਦਾਰਿਆਂ ਦੇ ਆਧੁਨਿਕੀਕਰਨ ਦਾ ਕੰਮ ਸ਼ੁਰੂ ਹੋਇਆ ਹੈ। ਐੱਨਆਈਟੀ ਪਟਨਾ ਦੇ ਬਿਹਟਾ ਕੈਂਪਸ ਨੂੰ ਵੀ ਹੁਣ ਸਾਡੇ ਹੋਣਹਾਰ ਵਿਦਿਆਰਥੀਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪਟਨਾ ਯੂਨੀਵਰਸਿਟੀ, ਭੁਪੇਂਦਰ ਮੰਡਲ ਯੂਨੀਵਰਸਿਟੀ, ਜੈ ਪ੍ਰਕਾਸ਼ ਯੂਨੀਵਰਸਿਟੀ, ਛੱਪਰਾ ਅਤੇ ਨਾਲੰਦਾ ਓਪਨ ਯੂਨੀਵਰਸਿਟੀ, ਇਨ੍ਹਾਂ ਸਾਰੇ ਅਦਾਰਿਆਂ ਵਿੱਚੋਂ ਨਵੇਂ ਅਕੈਡਮਿਕ ਇਨਫ੍ਰਾਸਟ੍ਰਕਚਰ ਦੀ ਨੀਂਹ ਰੱਖੀ ਗਈ ਹੈ।
ਸਾਥੀਓ,
ਚੰਗੇ ਅਦਾਰਿਆਂ ਦੇ ਨਾਲ-ਨਾਲ ਨਿਤੀਸ਼ ਜੀ ਦੀ ਸਰਕਾਰ, ਬਿਹਾਰ ਦੇ ਨੌਜਵਾਨਾਂ ਦੀ ਪੜ੍ਹਾਈ ਦਾ ਖ਼ਰਚ ਵੀ ਘੱਟ ਕਰ ਰਹੀ ਹੈ। ਉੱਚ ਸਿੱਖਿਆ ਲਈ ਵਿਦਿਆਰਥੀਆਂ ਦੀ ਫ਼ੀਸ ਦੀ ਪਰੇਸ਼ਾਨੀ ਨਾ ਹੋਵੇ, ਇਸ ਦੀ ਵੀ ਚਿੰਤਾ ਕੀਤੀ ਜਾ ਰਹੀ ਹੈ। ਬਿਹਾਰ ਸਰਕਾਰ, ਸਟੂਡੈਂਟ ਕ੍ਰੈਡਿਟ ਕਾਰਡ ਦੇ ਮਾਧਿਅਮ ਨਾਲ ਬੱਚਿਆਂ ਨੂੰ ਉੱਚ ਸਿੱਖਿਆ ਲਈ ਮਦਦ ਕਰਦੀ ਰਹੀ ਹੈ। ਹੁਣ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਕ੍ਰੈਡਿਟ ਕਾਰਡ ਤੋਂ ਮਿਲਣ ਵਾਲੇ ਐਜੂਕੇਸ਼ਨ ਲੋਨ ਨੂੰ, ਇੰਟਰਸਟ ਫ੍ਰੀ ਕਰ ਦਿੱਤਾ ਗਿਆ ਹੈ, ਵਿਆਜ ਮੁਕਤ ਕਰ ਦਿੱਤਾ ਗਿਆ ਹੈ। ਅਤੇ ਇਹ ਬਿਹਾਰ ਸਰਕਾਰ ਦਾ ਫ਼ੈਸਲਾ ਹੈ, ਇਨ੍ਹਾਂ ਹੀ ਨਹੀਂ ਵਿਦਿਆਰਥੀਆਂ ਲਈ ਸਕੌਲਰਸ਼ਿਪ ਵੀ 1800 ਤੋਂ ਵਧਾ ਕੇ 3600 ਕਰ ਦਿੱਤੀ ਗਈ ਹੈ।
ਸਾਥੀਓ,
ਅੱਜ ਭਾਰਤ ਦੁਨੀਆਂ ਦੇ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਅਤੇ ਬਿਹਾਰ ਉਨ੍ਹਾਂ ਸੂਬਿਆਂ ਵਿੱਚ ਸ਼ਾਮਿਲ ਹੈ ਜਿੱਥੇ ਆਬਾਦੀ ਦੇ ਅਨੁਪਾਤ ਵਿੱਚ ਸਭ ਤੋਂ ਜ਼ਿਆਦਾ ਨੌਜਵਾਨ ਹਨ। ਇਸ ਲਈ, ਜਦੋਂ ਬਿਹਾਰ ਦੇ ਨੌਜਵਾਨਾਂ ਦੀ ਸਮਰੱਥਾ ਵਧਦੀ ਹੈ, ਤਾਂ ਸੁਭਾਵਿਕ ਰੂਪ ਨਾਲ ਦੇਸ਼ ਦੀ ਵੀ ਤਾਕਤ ਵਧਦੀ ਹੈ। ਬਿਹਾਰ ਦੇ ਨੌਜਵਾਨਾਂ ਦੀ ਸਮਰੱਥਾ ਹੋਰ ਵਧਾਉਣ ਲਈ ਐੱਨਡੀਏ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਆਰਜੇਡੀ-ਕਾਂਗਰਸ ਦੇ ਸ਼ਾਸਨਕਾਲ ਦੀ ਤੁਲਨਾ ਵਿੱਚ, ਬਿਹਾਰ ਦਾ ਸਿੱਖਿਆ ਬਜਟ ਕਈ ਗੁਣਾ ਵਧਾਇਆ ਗਿਆ ਹੈ। ਅੱਜ ਵਿਹਾਰ ਵਿੱਚ ਤਕਰੀਬਨ ਹਰ ਪਿੰਡ-ਟੋਲੇ ਵਿੱਚ ਇੱਕ ਸਕੂਲ ਬਣ ਚੁੱਕਿਆ ਹੈ, ਇੰਜੀਨੀਅਰਿੰਗ ਕਾਲਜ ਹੋਣ, ਮੈਡੀਕਲ ਕਾਲਜ ਹੋਣ, ਉਨ੍ਹਾਂ ਦੀ ਸੰਖਿਆ ਵੀ ਕਈ ਗੁਣਾ ਵਧੀ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਬਿਹਾਰ ਦੇ 19 ਜ਼ਿਲ੍ਹਿਆਂ ਲਈ ਕੇਂਦਰੀ ਵਿਦਿਆਲਿਆ ਨੂੰ ਮਨਜ਼ੂਰੀ ਦਿੱਤੀ ਹੈ। ਇੱਕ ਸਮਾਂ ਸੀ, ਜਦੋਂ ਬਿਹਾਰ ਵਿੱਚ ਸਪੋਰਟਸ ਇੰਟਰਨੈਸ਼ਨਲ ਲੈਵਲ ਦਾ ਇਨਫ੍ਰਾਸਟ੍ਰਕਚਰ ਤੱਕ ਨਹੀਂ ਸੀ। ਅੱਜ, ਬਿਹਾਰ ਵਿੱਚ ਸਪੋਰਟਸ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਇਵੈਂਟਸ ਹੋ ਰਹੇ ਹਨ।
ਸਾਥੀਓ,
ਬਿਹਾਰ ਸਰਕਾਰ ਨੇ ਬੀਤੇ ਦੋ ਦਹਾਕਿਆਂ ਵਿੱਚ 50 ਲੱਖ ਨੌਜਵਾਨਾਂ ਨੂੰ ਬਿਹਾਰ ਵਿੱਚ ਰੁਜ਼ਗਾਰ ਨਾਲ ਜੋੜਿਆ ਹੈ। ਬੀਤੇ ਕੁਝ ਵਰ੍ਹਿਆਂ ਵਿੱਚ ਹੀ ਕਰੀਬ 10 ਲੱਖ ਪੱਕੀਆਂ ਸਰਕਾਰੀ ਨੌਕਰੀਆਂ ਬਿਹਾਰ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ। ਤੁਸੀਂ ਸਿੱਖਿਆ ਵਿਭਾਗ ਵਿੱਚ ਹੀ ਦੇਖੋ, ਕਿੰਨੇ ਵੱਡੇ ਪੈਮਾਨੇ ‘ਤੇ ਅਧਿਆਪਕਾਂ ਦੀਆਂ ਭਰਤੀਆਂ ਹੋ ਰਹੀਆਂ ਹਨ। ਪਿਛਲੇ ਦੋ ਵਰ੍ਹਿਆਂ ਵਿੱਚ ਹੀ ਢਾਈ ਲੱਖ ਤੋਂ ਜ਼ਿਆਦਾ ਅਧਿਆਪਕਾਂ ਦੀ ਨਿਯੁਕਤੀ ਬਿਹਾਰ ਵਿੱਚ ਹੋਈ ਹੈ। ਇਸ ਨਾਲ ਨੌਜਵਾਨਾਂ ਨੂੰ ਨੌਕਰੀ ਮਿਲੀ ਅਤੇ ਸਿੱਖਿਆ ਵਿਵਸਥਾ ਦਾ ਪੱਧਰ ਉੱਪਰ ਉੱਠਿਆ।
ਸਾਥੀਓ,
ਬਿਹਾਰ ਸਰਕਾਰ ਹੁਣ ਨਵੇਂ ਟੀਚਿਆਂ ਨੂੰ ਲੈ ਕੇ ਕੰਮ ਕਰ ਰਹੀ ਹੈ। ਸੂਬਾ ਸਰਕਾਰ ਨੇ ਜਿੰਨੇ ਰੁਜ਼ਗਾਰ 20 ਸਾਲ ਵਿੱਚ ਬਣਾਏ, ਅਤੇ ਹੁਣ ਨਿਤੀਸ਼ ਜੀ ਨੇ ਵੀ ਸਾਨੂੰ ਆਪਣੇ ਭਾਸ਼ਣ ਵਿੱਚ ਦੱਸਿਆ, ਆਉਣ ਵਾਲੇ ਪੰਜ ਸਾਲਾਂ ਵਿੱਚ ਉਸ ਤੋਂ ਦੁੱਗਣੇ ਰੁਜ਼ਗਾਰ ਨਿਰਮਾਣ ਦਾ ਟੀਚਾ ਹੈ। ਸੰਕਲਪ ਇਹੀ ਹੈ ਕਿ ਬਿਹਾਰ ਦੇ ਨੌਜਵਾਨ ਨੂੰ ਬਿਹਾਰ ਵਿੱਚ ਹੀ ਨੌਕਰੀ ਮਿਲੇ, ਬਿਹਾਰ ਵਿੱਚ ਹੀ ਕੰਮ ਮਿਲੇ।
ਸਾਥੀਓ,
ਇਹ ਸਮਾਂ ਬਿਹਾਰ ਦੇ ਨੌਜਵਾਨਾਂ ਲਈ ਡਬਲ ਬੋਨਸ ਦਾ ਵੀ ਹੈ। ਇਸ ਸਮੇਂ ਦੇਸ਼ ਵਿੱਚ ਜੀਐੱਸਟੀ ਬੱਚਤ ਤਿਉਹਾਰ ਚੱਲ ਰਿਹਾ ਹੈ, ਮੈਨੂੰ ਕੋਈ ਕਹਿ ਰਿਹਾ ਸੀ ਕਿ ਬਾਈਕ ਅਤੇ ਸਕੂਟਰ ‘ਤੇ ਜੀਐੱਸਟੀ ਘੱਟ ਹੋਣ ਨਾਲ ਬਿਹਾਰ ਦੇ ਨੌਜਵਾਨ ਬਹੁਤ ਖ਼ੁਸ਼ ਹਨ। ਬਹੁਤ ਸਾਰੇ ਨੌਜਵਾਨਾਂ ਨੇ ਤਾਂ ਇਸ ਧਨਤੇਰੇਸ ਨੂੰ ਇਹ ਖ਼ਰੀਦਣ ਦੀ ਵੀ ਪਲਾਨਿੰਗ ਕਰ ਲਈ ਹੈ। ਮੈਂ ਬਿਹਾਰ ਦੇ, ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਜ਼ਿਆਦਾਤਰ ਚੀਜ਼ਾਂ ‘ਤੇ ਜੀਐੱਸਟੀ ਘੱਟ ਹੋਣ ਦੀ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਜਦੋਂ ਸਕਿੱਲਸ ਵਧਦੀ ਹੈ, ਦੇਸ਼ ਆਤਮਨਿਰਭਰ ਹੁੰਦਾ ਹੈ, ਨਿਰਯਾਤ ਵਧਦਾ ਹੈ, ਤਾਂ ਰੁਜ਼ਗਾਰ ਦੇ ਮੌਕੇ ਵੀ ਵਧਦੇ ਹਨ। 2014 ਤੋਂ ਪਹਿਲਾਂ ਭਾਰਤ ਨੂੰ ਫ੍ਰਜਾਈਲ ਫਾਈਵ ਈਕੋਨੋਮੀ ਕਿਹਾ ਜਾਂਦਾ ਸੀ। ਯਾਨੀ ਗ੍ਰੋਥ ਘੱਟ ਸੀ, ਰੁਜ਼ਗਾਰ ਵੀ ਬਹੁਤ ਘੱਟ ਸੀ। ਅੱਜ ਭਾਰਤ ਟੌਪ ਥ੍ਰੀ ਈਕੋਨੋਮੀ ਬਣਨ ਵੱਲ ਅੱਗੇ ਵੱਧ ਰਿਹਾ ਹੈ। ਯਾਨੀ ਮੈਨੁਫੈਕਚਰਿੰਗ ਵਧ ਰਹੀ ਹੈ, ਰੁਜ਼ਗਾਰ ਵਧ ਰਹੇ ਹਨ। ਮੋਬਾਇਲ ਫੋਨ, ਇਲੈਕਟ੍ਰੋਨਿਕਸ, ਆਟੋਮੋਬਾਈਲ ਅਤੇ ਡਿਫੈਂਸ ਸੈਕਟਰ ਵਿੱਚ ਵੀ ਮੈਨੁਫੈਕਚਰਿੰਗ ਅਤੇ ਐਕਸਪੋਰਟ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਵੱਡੇ ਉਦਯੋਗਾਂ ਤੋਂ ਲੈ ਕੇ, ਜੋ ਸਾਡੇ ਐੱਮਐੱਸਐੱਮਈ ਹਨ, ਉਨ੍ਹਾਂ ਵਿੱਚ ਬੇਮਿਸਾਲ ਰੁਜ਼ਗਾਰ ਦਾ ਨਿਰਮਾਣ ਹੋਇਆ ਹੈ। ਇਨ੍ਹਾਂ ਸਭ ਦਾ ਵੱਡਾ ਲਾਭ ਸਾਡੇ ਨੌਜਵਾਨਾਂ ਨੂੰ ਅਤੇ ਖ਼ਾਸ ਤੌਰ ‘ਤੇ ਆਈਟੀਆਈ ਦੇ ਸਕਿੱਲਡ ਨੌਜਵਾਨਾਂ ਨੂੰ ਵੀ ਹੋਇਆ ਹੈ। ਮੁਦਰਾ ਯੋਜਨਾ ਨੇ ਵੀ ਕਰੋੜਾਂ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਵਿੱਚ ਮਦਦ ਕੀਤੀ ਹੈ। ਹੁਣ ਭਾਰਤ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਵੀ ਲਾਗੂ ਕੀਤੀ ਹੈ। ਇਸ ਨਾਲ ਦੇਸ਼ ਦੇ ਕਰੀਬ ਸਾਡੇ ਤਿੰਨ ਕਰੋੜ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਰੁਜ਼ਗਾਰ ਲੈਣ ਵਿੱਚ ਮਦਦ ਮਿਲੇਗੀ।
ਸਾਥੀਓ,
ਇਹ ਸਮਾਂ ਦੇਸ਼ ਦੇ ਹਰ ਨੌਜਵਾਨ ਲਈ ਮੌਕਿਆਂ ਨਾਲ ਭਰਿਆ ਹੋਇਆ ਹੈ। ਹਰ ਚੀਜ਼ ਦਾ ਬਦਲ ਹੋ ਸਕਦਾ ਹੈ, ਪਰ ਹੁਨਰ ਦਾ, ਇਨੋਵੇਸ਼ਨ ਦਾ, ਮਿਹਨਤ ਦਾ ਕੋਈ ਬਦਲ ਨਹੀਂ ਹੈ। ਇਹ ਸਭ ਕੁਝ ਭਾਰਤ ਦੇ ਤੁਹਾਡੇ ਸਾਰੇ ਨੌਜਵਾਨਾਂ ਦੇ ਕੋਲ ਹੈ। ਤੁਹਾਡੇ ਸਾਰਿਆਂ ਦੀ ਤਾਕਤ, ਵਿਕਸਿਤ ਭਾਰਤ ਦੀ ਤਾਕਤ ਬਣੇਗੀ, ਇਸ ਭਰੋਸੇ ਦੇ ਨਾਲ, ਦੇਸ਼ ਭਰ ਦੇ ਆਈਟੀਆਈ ਦੇ ਨੌਜਵਾਨ ਮੇਰੇ ਨਾਲ ਜੁੜੇ ਹਨ ਅਤੇ ਬਿਹਾਰ ਦੇ ਨੌਜਵਾਨਾਂ ਨੂੰ ਜੋ ਬਿਹਾਰ ਦੀ ਸਰਕਾਰ ਨੇ ਅਨੇਕਾਂ ਵੱਖ-ਵੱਖ ਨਵੇਂ ਤੋਹਫ਼ੇ ਦਿੱਤੇ ਹਨ, ਇਨ੍ਹਾਂ ਸਾਰਿਆਂ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
*********
ਐੱਮਜੇਪੀਐੱਸ/ ਵੀਜੇ/ ਡੀਕੇ
(Release ID: 2174870)
Visitor Counter : 11