ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ ਦੇ ਚਿਤਰੰਜਨ ਪਾਰਕ ਵਿੱਚ ਦੁਰਗਾ ਪੂਜਾ ਸਮਾਗਮ ਵਿੱਚ ਹਿੱਸਾ ਲਿਆ
ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਦੀ ਖ਼ੁਸ਼ਹਾਲੀ ਅਤੇ ਭਲਾਈ ਲਈ ਪ੍ਰਾਰਥਨਾ ਕੀਤੀ
प्रविष्टि तिथि:
30 SEP 2025 9:24PM by PIB Chandigarh
ਮਹਾ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਦੁਰਗਾ ਪੂਜਾ ਸਮਾਗਮ ਵਿੱਚ ਹਿੱਸਾ ਲੈਣ ਲਈ ਦਿੱਲੀ ਦੇ ਚਿਤਰੰਜਨ ਪਾਰਕ ਗਏ।
ਸ਼੍ਰੀ ਮੋਦੀ ਨੇ ਕਿਹਾ ਕਿ ਚਿਤਰੰਜਨ ਪਾਰਕ ਬੰਗਾਲੀ ਸੱਭਿਆਚਾਰ ਨਾਲ ਆਪਣੇ ਗੂੜ੍ਹੇ ਸਬੰਧਾਂ ਲਈ ਵਿਆਪਕ ਤੌਰ ’ਤੇ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਦੇ ਉਤਸਵ ਅਸਲ ਵਿੱਚ ਸਾਡੇ ਸਮਾਜ ਵਿੱਚ ਏਕਤਾ ਅਤੇ ਸੱਭਿਆਚਾਰਕ ਜ਼ਿੰਦਾ-ਦਿਲੀ ਦੀ ਝਲਕ ਪੇਸ਼ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਦੀ ਖ਼ੁਸ਼ਹਾਲੀ ਅਤੇ ਭਲਾਈ ਲਈ ਪ੍ਰਾਰਥਨਾ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਸਮਾਗਮ ਦੀਆਂ ਮੁੱਖ ਗੱਲਾਂ ਵੀ ਸਾਂਝੀਆਂ ਕਰਦਿਆਂ ਕਿਹਾ: ਦਿੱਲੀ ਵਿੱਚ ਇੱਕ ਬਹੁਤ ਹੀ ਯਾਦਗਾਰੀ ਦੁਰਗਾ ਪੂਜਾ ਸਮਾਗਮ ਦੀਆਂ ਮੁੱਖ ਝਲਕੀਆਂ! ਚਾਰੇ ਪਾਸੇ ਖ਼ੁਸ਼ੀਆਂ ਅਤੇ ਖ਼ੁਸ਼ਹਾਲੀ ਹੋਵੇ...
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਵਿੱਚ ਲਿਖਿਆ:
‘‘ਅੱਜ ਮਹਾ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਮੈਂ ਦੁਰਗਾ ਪੂਜਾ ਸਮਾਗਮ ਵਿੱਚ ਹਿੱਸਾ ਲੈਣ ਲਈ ਦਿੱਲੀ ਦੇ ਚਿਤਰੰਜਨ ਪਾਰਕ ਗਿਆ। ਚਿਤਰੰਜਨ ਪਾਰਕ ਬੰਗਾਲੀ ਸੱਭਿਆਚਾਰ ਨਾਲ ਆਪਣੇ ਗੂੜ੍ਹੇ ਸਬੰਧਾਂ ਲਈ ਜਾਣਿਆ ਜਾਂਦਾ ਹੈ। ਇਹ ਉਤਸਵ ਅਸਲ ਵਿੱਚ ਸਾਡੇ ਸਮਾਜ ਵਿੱਚ ਏਕਤਾ ਅਤੇ ਸੱਭਿਆਚਾਰਕ ਜ਼ਿੰਦਾ-ਦਿਲੀ ਦੀ ਭਾਵਨਾ ਨੂੰ ਦਰਸਾਉਂਦਾ ਹੈ। ਸਾਰਿਆਂ ਦੀ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ।’’
ਉਤਸਵ ਦੀਆਂ ਮੁੱਖ ਝਲਕੀਆਂ: ‘‘ਦਿੱਲੀ ਵਿੱਚ ਇੱਕ ਬਹੁਤ ਹੀ ਯਾਦਗਾਰੀ ਦੁਰਗਾ ਪੂਜਾ ਉਤਸਵ ਦੀਆਂ ਮੁੱਖ ਝਲਕੀਆਂ! ਚਾਰੇ ਪਾਸੇ ਖ਼ੁਸ਼ੀਆਂ ਅਤੇ ਖ਼ੁਸ਼ਹਾਲੀ ਹੋਵੇ..."
***********
ਐੱਮਜੇਪੀਐੱਸ/ਐੱਸਟੀ
(रिलीज़ आईडी: 2173496)
आगंतुक पटल : 41
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam