ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਮੋਦੀ ਸਰਕਾਰ ਨੇ ਨਵਰਾਤ੍ਰੀ ਦੇ ਸ਼ੁਭ ਮੌਕੇ ‘ਤੇ ਦੇਸ਼ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਨੂੰ NEXT-Gen GST ਰਿਫੌਰਮ ਦਾ ਤੌਹਫਾ ਦਿੱਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ GST ਰਿਫੌਰਮ ਦਾ ਜੋ ਵਾਅਦਾ ਕੀਤਾ ਸੀ, ਉਹ ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਹੈ

390 ਤੋਂ ਵੱਧ ਵਸਤੂਆਂ ‘ਤੇ GST ਵਿੱਚ ਇਤਿਹਾਸਕ ਕਮੀ ਕੀਤੀ ਗਈ ਹੈ

ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ NEXT-Gen GST ਰਿਫੌਰਮ ਦੀ ਵੱਡੀ ਭੂਮਿਕਾ ਹੋਵੇਗੀ

NEXT-Gen GST ਰਿਫੌਰਮ, ਗ਼ਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਦੀ ਸੇਵਾ ਦੇ ਮੋਦੀ ਜੀ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ।

ਕਈ ਡੇਅਰੀ ਪ੍ਰੋਡੈਕਟਸ ‘ਤੇ GST ਜ਼ੀਰੋ ਕਰਨੀ ਹੋਵੇ ਜਾਂ ਸਾਬਣ, ਟੂਥਬ੍ਰਸ਼, ਸ਼ੈਂਪੂ ਜਿਹੀਆਂ ਰੋਜ਼ਾਨਾਂ ਦੀਆਂ ਵਸਤੂਆਂ ‘ਤੇ ਟੈਕਸ ਦੀ ਕਮੀ, ਇਹ ਰਿਫੌਰਮ ਹਰ ਵਰਗ ਲਈ ਸੌਗਾਤ ਲੈ ਕੇ ਆਇਆ ਹੈ

ਖੇਤੀਬਾੜੀ, ਸਿਹਤ, ਟੈਕਸਟਾਈਲ, ਮੈਨ-ਮੇਡ ਫਾਈਬਰ ਜਿਹੇ ਖੇਤਰਾਂ ਵਿੱਚ GST ਘਟਾ ਕੇ ਮੈਨੂਫੈਕਚਰਿੰਗ ਵਧਾਉਣ ਦੀ ਪਹਿਲ ਕੀਤੀ ਗਈ ਹੈ

ਖੁਰਾਕ ਅਤੇ ਘਰੇਲੂ ਸਾਮਾਨ, ਹੋਮ ਬਿਲਡਿੰਗ ਅਤੇ ਮਟੀਰੀਅਲਜ਼, ਆਟੋਮੋਬਾਈਲ, ਖੇਤੀਬਾੜੀ, ਸੇਵਾਵਾਂ, ਸਿੱਖਿਆ, ਹੈਲਥਕੇਅਰ ਅਤੇ ਬੀਮਾ ਵਰਗੇ ਖੇਤਰਾਂ ਵਿੱਚ GST ਵਿੱਚ ਰਾਹਤ ਨਾਲ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਅਤੇ ਉਨ੍ਹਾਂ ਦੀ ਬੱਚਤ ਵੀ ਵਧੇਗੀ

ਤੁਸੀਂ ਵੀ ਆਪਣੀਆਂ ਰੋਜ਼ਾਨਾਂ ਵਰਤੋਂ ਦੀਆਂ ਵਸਤੂਆਂ ਵਿੱਚ ਸਵਦੇਸ਼ੀ ਨੂੰ ਅਪਣਾ ਕੇ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਓ ਅਤੇ ਆਤਮਨਿਰਭਰ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦਿਓ

Posted On: 22 SEP 2025 1:17PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਵਰਾਤ੍ਰੀ ਦੇ ਸ਼ੁਭ ਮੌਕੇ ‘ਤੇ ਦੇਸ਼ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਨੂੰ NEXT-Gen GST ਰਿਫੌਰਮਸ ਦਾ ਤੋਹਫਾ ਦਿੱਤਾ ਹੈ।

ਐਕਸ (X) ਪਲੈਟਫਾਰਮ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਮੋਦੀ ਸਰਕਾਰ ਦਾ ਨਵਰਾਤ੍ਰੀ ਦੇ ਸ਼ੁਭ ਮੌਕੇ ‘ਤੇ ਦੇਸ਼ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਨੂੰ NEXT-Gen GST ਰਿਫੌਰਮਸ ਰਿਫੌਰਮ ਦਾ ਤੋਹਫਾ! ਮੋਦੀ ਜੀ ਨੇ ਦੇਸ਼ਵਾਸੀਆਂ ਨੂੰ GST ਰਿਫੌਰਮ ਦਾ ਜੋ ਵਾਅਦਾ ਕੀਤਾ ਸੀ, ਉਹ ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਹੈ। ਇਸ GST ਵਿੱਚ 390 ਤੋਂ ਵੱਧ ਵਸਤੂਆਂ ‘ਤੇ ਟੈਕਸ ਵਿੱਚ ਇਤਿਹਾਸਕ ਕਮੀ ਕੀਤੀ ਗਈ ਹੈ। ਖੁਰਾਕ ਅਤੇ ਘਰੇਲੂ ਸਾਮਾਨ, ਹੋਮ ਬਿਲਡਿੰਗ ਅਤੇ ਮਟੀਰੀਅਲਜ਼, ਆਟੋਮੋਬਾਈਲ, ਖੇਤੀਬਾੜੀ, ਸੇਵਾਵਾਂ, ਸਪੋਰਟਸ ਅਤੇ ਹੈਂਡੀਕ੍ਰਾਫਟਸ, ਸਿੱਖਿਆ, ਹੈਲਥਕੇਅਰ ਅਤੇ ਬੀਮਾ ਵਰਗੇ ਖੇਤਰਾਂ ਵਿੱਚ GST ਵਿੱਚ ਮਿਸਾਲੀ ਰਾਹਤ ਨਾਲ ਦੇਸ਼ਵਾਸੀਆਂ ਦੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਅਤੇ ਉਨ੍ਹਾਂ ਦੀ ਬੱਚਤ ਵੀ ਵਧੇਗੀ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ NEXT Gen GST ਰਿਪੌਰਮ ਦੀ ਵੱਡੀ ਭੂਮਿਕਾ ਹੋਣ ਵਾਲੀ ਹੈ। ਮੋਦੀ ਜੀ ਨੇ ਰਾਸ਼ਟਰ ਦੇ ਨਾਮ ਸੰਬੋਧਨ ਵਿੱਚ ਸਵਦੇਸ਼ੀ ਅਪਣਾਉਣ ਦਾ ਸੱਦਾ ਦਿੰਦੇ ਹੋਏ ਦੱਸਿਆ ਕਿ ਕਿਵੇਂ NEXT Gen GST ਨਾਲ ਆਤਮਨਿਰਭਰਤਾ ਨੂੰ ਮਜ਼ਬੂਤੀ ਮਿਲੇਗੀ। ਖੇਤੀਬਾੜੀ, ਸਿਹਤ, ਟੈਕਸਟਾਈਲਜ਼, ਮੈਨ-ਮੇਡ ਫਾਈਬਰ ਵਰਗੇ ਖੇਤਰਾਂ ਵਿੱਚ GST ਘਟਾ ਕੇ ਮੈਨੂਫੈਕਚਰਿੰਗ ਵਧਾਉਣ ਦੀ ਪਹਿਲ ਕੀਤੀ ਗਈ ਹੈ। ਤੁਸੀਂ ਵੀ ਆਪਣੀਆਂ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਵਸਤੂਆਂ ਵਿੱਚ ਸਵਦੇਸ਼ੀ ਨੂੰ ਅਪਣਾ ਕੇ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਓ ਅਤੇ ਆਤਮਨਿਰਭਰ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦਿਓ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ NEXT-Gen GST ਰਿਫੌਰਮਸ ਦੇ ਜ਼ਰੀਏ ਨਿਰੰਤਰ ਮੱਧ ਵਰਗ ਦੀ ਬੱਚਤ ਵਿੱਚ ਵਾਧਾ ਯਕੀਨੀ ਬਣਾਉਂਦੇ ਹੋਏ ਉਸ ਦੀ ਆਮਦਨ ਵਧਾਉਣ ਲਈ ਕਈ ਮੌਕੇ ਉਪਲਬਧ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਦੀਆਂ ਜ਼ਰੂਰੀ ਵਸਤੂਆਂ, ਹੈਲਥਕੇਅਰ ਉਤਪਾਦਾਂ, ਇਲੈਕਟ੍ਰੋਨਿਗ ਉਪਕਰਣਾਂ ਅਤੇ ਸਿੱਖਿਆ ਸਬੰਧੀ ਵਸਤੂਆਂ ਦੀਆਂ GST ਦਰਾਂ ਵਿੱਚ ਭਾਰੀ ਕਮੀ ਨਾਲ ਉਨ੍ਹਾਂ ਦੇ ਖਰਚ ਕਰਨ ਯੋਗ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਹ ਹੋਰ ਜ਼ਿਆਦਾ ਬੱਚਤ ਕਰਨ ਲਈ ਪ੍ਰੋਤਸਾਹਿਤ ਹੋਣਗੇ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ NEXT-Gen GST ਰਿਫੌਰਮਸ, ਗ਼ਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਦੀ ਸੇਵਾ ਦੇ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਨਵੇਂ ਸੁਧਾਰ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ‘ਤੇ GST ਦਰਾਂ ਵਿੱਚ ਭਾਰੀ ਕਟੌਤੀ ਨਾਲ ਮੱਧ ਵਰਗ ਦੇ ਖਰਚਿਆਂ ਨੂੰ ਹੋਰ ਘੱਟ ਕਰਨਗੇ ਅਤੇ ਭਾਰਤ ਦੇ ਵਿਕਾਸ ਦੇ ਪਹੀਏ ਨੂੰ ਦੁਨੀਆ ਦਾ ਸਭ ਨਾਲ ਵੱਧ ਸਮ੍ਰਿੱਧ ਦੇਸ਼ ਬਣਨ ਦੀ ਰਾਹ ‘ਤੇ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣਗੇ। 

ਕੇਂਦਰੀ ਗ੍ਰਹਿ ਅਤੇ ਸਹਿਕਾਰਾਤ ਮੰਤਰੀ ਨੇ ਕਿਹਾ ਕਿ ਕਈ ਡੇਅਰੀ ਪ੍ਰੋਡਕਟਸ ‘ਤੇ GST ਜ਼ੀਰੋ ਕਰਨੀ ਹੋਵੇ, ਜਾਂ ਸਾਬਣ, ਟੂਥਬ੍ਰਸ਼, ਟੂਥਪੇਸਟ, ਹੇਅਰ ਆਇਲ, ਸ਼ੈਂਪੂ ਜਿਹੀਆਂ ਰੋਜ਼ਾਨਾਂ ਦੀਆਂ ਵਸਤੂਆਂ ‘ਤੇ ਬੇਮਿਸਾਲ ਕਮੀ, NEXT-Gen GST ਰਿਫੌਰਮ ਹਰ ਵਰਗ ਦੇ ਘਰ ਵਿੱਚ ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਹੈ। ਜੀਵਨ ਬੀਮਾ, ਸਿਹਤ ਬੀਮਾ, ਸੀਨੀਅਰ ਸਿਟੀਜ਼ਨ ਪੌਲਿਸੀ. 33 ਲਾਈਫ-ਸੇਵਿੰਗ ਡ੍ਰਗਸ ਅਤੇ ਡਾਇਗਨੌਸਟਿਕ ਕਿੱਟਾਂ ‘ਤੇ ਜ਼ੀਰੋ GST ਤੋਂ ਲੈ ਕੇ ਆਕਸੀਜਨ, ਸਰਜੀਕਲ ਇੰਸਟਰੂਮੈਂਟਸ, ਮੈਡੀਕਲ, ਡੈਂਟਲ ਅਤੇ ਵੈਟਨਰੀ ਡਿਵਾਇਸਿਜ਼ ‘ਤੇ ਘੱਟ ਤੋਂ ਘੱਟ GST ਤੱਕ, GST ਰਿਫੌਰਮਸ ਦੇਸ਼ਵਾਸੀਆਂ ਦੀ ਸੇਵਿੰਗਸ ਵਿੱਚ ਇਤਿਹਾਸਕ ਵਾਧਾ ਕਰੇਗਾ। ਖੇਤੀਬਾੜੀ ਉਪਕਰਣਾਂ ਅਤੇ ਫਰਟੀਲਾਈਜ਼ਰ ਸੈਕਟਰ ਵਿੱਚ GST ਕਮੀ ਨਾਲ ਕਿਸਾਨ ਖੁਸ਼ ਹਨ ਅਤੇ ਹੁਣ ਵਾਹਨ ਖਰੀਦਦਾਰੀ ਲਈ ਵੀ ਦੇਸ਼ਵਾਸੀਆਂ ਨੂੰ ਜ਼ਿਆਦਾ ਸੋਚਣਾ ਨਹੀਂ ਪਵੇਗਾ। ਇਸ GST ਰਿਫੌਰਮਸ ਨਾਲ ਆਤਮਨਿਰਭਰਤਾ ਨੂੰ ਵੀ ਹੁਲਾਰਾ ਮਿਲੇਗਾ। ਤੁਸੀਂ ਵੀ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵਿੱਚ ਸਵਦੇਸ਼ੀ ਨੂੰ ਅਪਣਾਓ। 

 

 

****

ਆਰਕੇ/ਵੀਵੀ/ਪੀਐੱਸ/ਪੀਆਰ


(Release ID: 2169696)