ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਲਈ ਸਾਰਿਆਂ ਦਾ ਧੰਨਵਾਦ ਕੀਤਾ
प्रविष्टि तिथि:
17 SEP 2025 8:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ 75ਵੇਂ ਜਨਮ ਦਿਨ ’ਤੇ ਦੇਸ਼ ਭਰ ਅਤੇ ਵਿਦੇਸ਼ ਤੋਂ ਮਿਲੀਆਂ ਅਣਗਿਣਤ ਸ਼ੁਭਕਾਮਨਾ ਸੰਦੇਸ਼ਾਂ, ਆਸ਼ੀਰਵਾਦ ਅਤੇ ਪਿਆਰ ਲਈ ਜਨ-ਸ਼ਕਤੀ ਦਾ ਧੰਨਵਾਦ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਿਆਰ ਉਨ੍ਹਾਂ ਨੂੰ ਤਾਕਤ ਦਿੰਦਾ ਹੈ ਅਤੇ ਪ੍ਰੇਰਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਅੱਜ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਕਿਹਾ:
‘ਜਨ-ਸ਼ਕਤੀ ਦਾ ਧੰਨਵਾਦ।
‘ਮੈਂ ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਮਿਲੀਆਂ ਅਣਗਿਣਤ ਸ਼ੁਭਕਾਮਨਾ ਸੰਦੇਸ਼ਾਂ, ਆਸ਼ੀਰਵਾਦ ਅਤੇ ਪਿਆਰ ਤੋਂ ਸੱਚਮੁੱਚ ਬਹੁਤ ਪ੍ਰਭਾਵਿਤ ਹਾਂ। ਇਹ ਪਿਆਰ ਮੈਨੂੰ ਤਾਕਤ ਦਿੰਦਾ ਹੈ ਅਤੇ ਪ੍ਰੇਰਿਤ ਕਰਦਾ ਹੈ। ਮੈਂ ਇਸ ਸਭ ਲਈ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ।’’
************
ਪੀਕੇ/ਕੇਸੀ/ਐਨਕੇ/ਐੱਸਐੱਸ
(रिलीज़ आईडी: 2167952)
आगंतुक पटल : 44
इस विज्ञप्ति को इन भाषाओं में पढ़ें:
Assamese
,
English
,
Urdu
,
हिन्दी
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam