ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਨੰਦਕੁਮਾਰ ਵੇਲਕੁਮਾਰ ਨੂੰ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੋਨ ਤਮਗਾ ਜਿੱਤਣ ਅਤੇ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ
प्रविष्टि तिथि:
16 SEP 2025 8:45AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਨੰਦਕੁਮਾਰ ਵੇਲਕੁਮਾਰ ਨੂੰ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੀਨੀਅਰ ਪੁਰਸ਼ 1000 ਮੀਟਰ ਸਪ੍ਰਿੰਟ ਵਿੱਚ ਸੋਨ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਦੀ ਦ੍ਰਿੜ੍ਹਤਾ, ਰਫ਼ਤਾਰ ਅਤੇ ਜੋਸ਼ ਨੇ ਉਨ੍ਹਾਂ ਨੂੰ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਾਇਆ ਹੈ। ਉਨ੍ਹਾਂ ਦੀ ਪ੍ਰਾਪਤੀ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।"
ਪ੍ਰਧਾਨ ਮੰਤਰੀ ਨੇ ਅੱਜ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ:
"ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੀਨੀਅਰ ਪੁਰਸ਼ 1000 ਮੀਟਰ ਸਪ੍ਰਿੰਟ ਵਿੱਚ ਸੋਨ ਤਮਗਾ ਜਿੱਤਣ ਲਈ ਆਨੰਦਕੁਮਾਰ ਵੇਲਕੁਮਾਰ 'ਤੇ ਮਾਣ ਹੈ। ਉਨ੍ਹਾਂ ਦੀ ਦ੍ਰਿੜ੍ਹਤਾ, ਰਫ਼ਤਾਰ ਅਤੇ ਜੋਸ਼ ਨੇ ਉਨ੍ਹਾਂ ਨੂੰ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਾਇਆ ਹੈ। ਉਨ੍ਹਾਂ ਦੀ ਪ੍ਰਾਪਤੀ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"
************
ਐੱਮਜੇਪੀਐੱਸ/ਵੀਜੇ
(रिलीज़ आईडी: 2167138)
आगंतुक पटल : 21
इस विज्ञप्ति को इन भाषाओं में पढ़ें:
Marathi
,
Telugu
,
Bengali-TR
,
Malayalam
,
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Kannada