ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਥਿਰੂ ਸੀ.ਪੀ ਰਾਧਾਕ੍ਰਿਸ਼ਣਨ ਨੂੰ 2025 ਦੀਆਂ ਉਪ ਰਾਸ਼ਟਰਪਤੀ ਚੋਣਾਂ ਜਿੱਤਣ ‘ਤੇ ਵਧਾਈਆਂ ਦਿੱਤੀਆਂ

प्रविष्टि तिथि: 09 SEP 2025 8:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਿਰੂ ਸੀ.ਪੀ ਰਾਧਾਕ੍ਰਿਸ਼ਣਨ ਨੂੰ 2025 ਦੀਆਂ ਉਪ ਰਾਸ਼ਟਰਪਤੀ ਚੋਣਾਂ ਜਿੱਤਣ ‘ਤੇ ਵਧਾਈਆਂ ਦਿੱਤੀਆਂ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਥਿਰੂ ਸੀ.ਪੀ ਰਾਧਾਕ੍ਰਿਸ਼ਣਨ ਜੀ ਨੂੰ 2025 ਦੀਆਂ ਉਪ ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਹੋਣ ‘ਤੇ ਵਧਾਈਆਂ। ਉਹ ਇੱਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਅਤੇ ਗ਼ਰੀਬਾਂ ਅਤੇ ਵੰਚਿਤਾਂ ਦੇ ਸਸ਼ਕਤੀਕਰਣ ਦੇ ਲਈ ਸਮਰਪਿਤ ਕਰ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਇੱਕ ਉਤਕ੍ਰਿਸ਼ਟ ਉਪ ਰਾਸ਼ਟਰਪਤੀ ਵਜੋਂ ਕਾਰਜ ਕਰਨਗੇ ਜੋ ਸਾਡੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਗੇ ਅਤੇ ਸੰਸਦੀ ਸੰਵਾਦ ਨੂੰ ਬਿਹਤਰ ਬਣਾਉਣਗੇ।”

@CPRGuv”

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2165114) आगंतुक पटल : 21
इस विज्ञप्ति को इन भाषाओं में पढ़ें: Odia , Telugu , Marathi , Tamil , Kannada , Malayalam , Bengali , English , Urdu , हिन्दी , Manipuri , Assamese , Gujarati