ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਸਿੰਗਾਪੁਰ ਸੰਯੁਕਤ ਬਿਆਨ

Posted On: 04 SEP 2025 8:04PM by PIB Chandigarh

ਸਿੰਗਾਪੁਰ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲਾਰੈਂਸ ਵੋਂਗ ਦੇ ਭਾਰਤ ਗਣਰਾਜ ਦੇ ਅਧਿਕਾਰਤ ਦੌਰੇ ਦੇ ਮੌਕੇ 'ਤੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਰੋਡਮੈਪ 'ਤੇ ਸਾਂਝਾ ਬਿਆਨ

 

  1. 1. ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ, ਸਿੰਗਾਪੁਰ ਗਣਰਾਜ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਲਾਰੈਂਸ ਵੋਂਗ ਨੇ 2 ਤੋਂ 4 ਸਤੰਬਰ 2025 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ।
     

  2. ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਵੋਂਗ ਨੇ 4 ਸਤੰਬਰ 2025 ਦੀ ਮੀਟਿੰਗ ਵਿੱਚ  ਵਿਆਪਕ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਬਾਅਦ, ਨੇਤਾਵਾਂ ਦੀ ਮੌਜੂਦਗੀ ਵਿੱਚ ਵੱਖ-ਵੱਖ ਸਹਿਮਤੀ-ਪੱਤਰਾਂ ਦਾ ਆਦਾਨ-ਪ੍ਰਦਾਨ ਹੋਇਆ। ਪ੍ਰਧਾਨ ਮੰਤਰੀ ਵੋਂਗ ਨੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਆਯੋਜਿਤ ਲੰਚ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਵੋਂਗ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਰਾਜਘਾਟ ਵੀ ਗਏ। ਵਿਦੇਸ਼ ਮੰਤਰੀ, ਡਾ. ਐੱਸ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਵੋਂਗ ਨਾਲ ਮੁਲਾਕਾਤ ਕੀਤੀ।

3. ਇਸ ਸਾਲ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਸਿੰਗਾਪੁਰ ਦੀ ਵਿਸ਼ਵਾਸ ਅਤੇ ਆਪਸੀ ਸਨਮਾਨ 'ਤੇ ਅਧਾਰਿਤ ਮਿੱਤਰਤਾ ਦੀ ਲੰਬੀ ਪਰੰਪਰਾ, ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਆਪਕ ਸਹਿਯੋਗ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ, ਜਿਸ ਵਿੱਚ ਹਾਲ ਹੀ ਵਿੱਚ ਹੋਏ ਉੱਚ-ਪੱਧਰੀ ਸਮਾਗਮ ਸ਼ਾਮਲ ਹਨ,  ਜਿਵੇਂ ਕਿ ਸਤੰਬਰ 2024 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਿੰਗਾਪੁਰ ਦੀ ਸਰਕਾਰੀ ਯਾਤਰਾ ਜਨਵਰੀ 2025 ਵਿੱਚ ਸਿੰਗਾਪੁਰ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ ਦੀ ਭਾਰਤ ਦੀ ਸਰਕਾਰੀ ਯਾਤਰਾ ਅਤੇ ਅਗਸਤ 2025 ਵਿੱਚ ਨਵੀਂ ਦਿੱਲੀ ਵਿੱਚ ਤੀਸਰੀ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸ਼ਾਮਲ ਹੈ। ਇਹ ਸਬੰਧ ਇੱਕ ਸਰਵਪੱਖੀ ਸਹਿਯੋਗ ਵਿੱਚ ਵਿਕਸਤ ਹੋਏ ਹਨ, ਜਿਸ ਵਿੱਚ ਰਾਜਨੀਤਕ, ਆਰਥਿਕ, ਸੁਰੱਖਿਆ, ਟੈਕਨੋਲੋਜੀ, ਸਿੱਖਿਆ, ਲੋਕਾਂ ਦਰਮਿਆਨ ਆਪਸੀ ਸੰਪਰਕ ਅਤੇ ਸੱਭਿਆਚਾਰਕ ਸਬੰਧ ਸ਼ਾਮਲ ਹਨ।
 

4. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਤੰਬਰ 2024 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਿੰਗਾਪੁਰ ਦੀ ਸਰਕਾਰੀ ਯਾਤਰਾ ਦੌਰਾਨ ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ (ਸੀਐੱਸਪੀ) ਤੱਕ ਵਧਉਣ ਦੇ ਸਮਝੌਤੇ ਨੂੰ ਯਾਦ ਕੀਤਾ। ਇਸ 'ਤੇ ਅੱਗੇ ਵਧਦੇ ਹੋਏ, , ਉਹ ਸੀਐੱਸਪੀ ਲਈ ਇੱਕ ਅਗਾਂਹਵਧੂ ਅਤੇ ਠੋਸ ਰੋਡਮੈਪ ਅਪਣਾਉਣ 'ਤੇ ਸਹਿਮਤ ਹੋਏ ਜੋ ਦੁਵੱਲੇ ਸਬੰਧਾਂ ਦੇ ਅਗਲੇ ਪੜਾਅ ਲਈ ਦ੍ਰਿਸ਼ਟੀਕੋਣ ਅਤੇ ਦਿਸ਼ਾ ਨਿਰਧਾਰਿਤ ਕਰੇਗਾ, ਅਤੇ ਅੱਠ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰੇਗਾ: (i) ਆਰਥਿਕ ਸਹਿਯੋਗ; (ii) ਹੁਨਰ ਵਿਕਾਸ; (iii) ਡਿਜੀਟਲਾਈਜ਼ੇਸ਼ਨ; (iv) ਸਥਿਰਤਾ; (v) ਸੰਪਰਕ; (vi) ਸਿਹਤ ਸੰਭਾਲ ਅਤੇ ਦਵਾਈ; (vii) ਲੋਕਾਂ ਤੋਂ ਲੋਕਾਂ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ; ਅਤੇ (viii) ਰੱਖਿਆ ਅਤੇ ਸੁਰੱਖਿਆ ਸਹਿਯੋਗ।


 

ਸੀਐੱਸਪੀ ਦੇ ਲਈ ਰੋਡਮੈਪ


 

ਆਰਥਿਕ ਸਹਿਯੋਗ :ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨਾ ਅਤੇ ਨਵੇਂ ਅਤੇ ਅਗਾਂਹਵਧੂ ਖੇਤਰਾਂ ਵਿੱਚ ਸਹਿਯੋਗ ਵਧਾਉਣਾ
 

  • ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ ) ਦੇ ਅਧਾਰ ‘ਤੇ ਦੁਵੱਲੇ ਵਪਾਰ ਅਤੇ ਬਜ਼ਾਰਾਂ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ ਅਤੇ ਵਪਾਰ ਅਤੇ ਨਿਵੇਸ਼ਾਂ 'ਤੇ ਸਾਂਝੇ ਕਾਰਜ ਸਮੂਹ ਦੀ ਸਲਾਨਾ ਮੀਟਿੰਗ ਰਾਹੀਂ ਦੋਵਾਂ ਦੇਸ਼ਾਂ ਦੀਆਂ ਵਪਾਰਕ ਤਰਜੀਹਾਂ ਨੂੰ ਧਿਆਨ ਵਿੱਚ ਰੱਖਣਾ 

  •  ਦੋਵੇਂ ਧਿਰਾਂ ਗੱਲਬਾਤ ਜਾਰੀ ਰੱਖਣਗੀਆਂ ਅਤੇ CECA ਦੀ ਤੀਸਰੀ ਸਮੀਖਿਆ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਪ੍ਰਗਤੀ ਕਰਨਗੀਆਂ ਅਤੇ 2025 ਵਿੱਚ ਆਸੀਆਨ  ਭਾਰਤ ਵਪਾਰ ਵਸਤੂ ਸਮਝੌਤੇ (ਏਆਈਟੀਆਈਜੀਏ) ਦੀ ਮਹੱਤਵਪੂਰਨ ਸਮੀਖਿਆ ਕਰਨਗੇ.
    ਭਾਰਤ-ਸਿੰਗਾਪੁਰ ਸੈਮੀਕੰਡਕਟਰ ਨੀਤੀ ਸੰਵਾਦ ਦੇ ਤਹਿਤ ਸਹਿਯੋਗ ਰਾਹੀਂ ਭਾਰਤ ਦੇ ਸੈਮੀਕੰਡਕਟਰ ਉਦਯੋਗ ਅਤੇ ਈਕੋਸਿਸਟਮ ਦੇ ਵਿਕਾਸ ਦਾ ਸਮਰਥਨ ਕਰਨਾ, ਸਿੰਗਾਪੁਰ ਦੀਆਂ ਕੰਪਨੀਆਂ ਨਾਲ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣਾ; ਮਜ਼ਬੂਤੀ ਨਾਲ ਸੈਮੀਕੰਡਕਟਰ ਸਪਲਾਈ ਚੇਨਾਂ ਨੂੰ ਅੱਗੇ ਵਧਾਉਣਾ; ਆਪਸੀ ਤੌਰ ‘ਤੇ ਲਾਭਦਾਇਕ ਖੋਜ ਅਤੇ ਵਿਕਾਸ ਸਹਿਯੋਗ ਦੀ ਪੜਚੋਲ ਕਰਨਾ; ਕਾਰਜਬਲ ਵਿਕਾਸ ਨੂੰ ਉਤਸ਼ਾਹਿਤ ਕਰਨਾ; ਅਤੇ ਭਾਰਤੀ ਅਤੇ ਸਿੰਗਾਪੁਰ ਫਰਮਾਂ ਦਰਮਿਆਨ ਜਾਣਕਾਰੀ ਸਾਂਝੀ ਕਰਨ, ਸਰਵੋਤਮ ਅਭਿਆਸਾਂ ਦੇ ਆਦਾਨ-ਪ੍ਰਦਾਨ, ਸਿੱਧੇ ਨਿਵੇਸ਼ਾਂ ਅਤੇ ਸੰਭਾਵੀ ਸਾਂਝੇਦਾਰੀ ਰਾਹੀਂ ਕਾਰੋਬਾਰ-ਤੋਂ-ਕਾਰੋਬਾਰ ਸਹਿਯੋਗ ਨੂੰ ਉਤਸ਼ਾਹਿਤ ਕਰਨਾ;

     

  • · ਉੱਨਤ ਮੈਨੂਫੈਕਚਰਿੰਗ ਸਮਰੱਥਾਵਾਂ ਵਾਲੇ ਟਿਕਾਊ ਉਦਯੋਗਿਕ ਪਾਰਕਾਂ ਅਤੇ ਅਗਲੀ ਪੀੜ੍ਹੀ ਦੇ ਉਦਯੋਗਿਕ ਪਾਰਕਾਂ ਦਾ ਸਾਂਝੇ ਤੌਰ 'ਤੇ ਵਿਕਾਸ ਕਰਨਾ, ਜਿਸ ਵਿੱਚ ਉੱਦਮਾਂ ਅਤੇ ਸਾਂਝੇਦਾਰੀਆਂ ਨੂੰ ਸੁਵਿਧਾਜਨਕ ਬਣਾਉਣਾ, ਗਿਆਨ ਸਾਂਝਾਕਰਨ ਵਿੱਚ ਸਰਕਾਰ-ਤੋਂ-ਸਰਕਾਰ ਸਹਿਯੋਗ, ਸਮਰੱਥਾ ਟ੍ਰੇਨਿੰਗ, ਹਰਿਤ ਮਿਆਰਾਂ ਨੂੰ ਲਾਗੂ ਕਰਨ, ਮਾਸਟਰ ਪਲਾਨਿੰਗ ਅਤੇ ਪ੍ਰਮੋਸ਼ਨ ਸ਼ਾਮਲ ਹਨ;

  • · ਭਾਰਤ-ਸਿੰਗਾਪੁਰ ਪੂੰਜੀ ਬਾਜ਼ਾਰ ਸੰਪਰਕ ਨੂੰ ਸਾਂਝੇ ਤੌਰ 'ਤੇ ਵਧਾਉਣਾ ਅਤੇ NSE-IFSC-SGX GIFT ਕਨੈਕਟ ਵਰਗੀਆਂ ਸਾਂਝੀਆਂ ਪਹਿਲਕਦਮੀਆਂ 'ਤੇ ਨਜ਼ਦੀਕੀ ਸਹਿਯੋਗ ਨੂੰ ਮਜ਼ਬੂਤ ਕਰਨਾ;

  • · ਭਾਰਤ ਅਤੇ ਸਿੰਗਾਪੁਰ ਵਿੱਚ ਵਪਾਰਕ ਭਾਈਚਾਰਿਆਂ ਦਰਮਿਆਨ ਸਾਂਝੇਦਾਰੀ ਅਤੇ ਸਹਿਯੋਗ ਨੂੰ ਮਜ਼ਬੂਤ ​​ਕਰਨਾ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜੋ ਦੁਵੱਲੇ ਸਹਿਯੋਗ ਏਜੰਡੇ ਦੇ ਪੂਰਕ ਹਨ, ਅਤੇ ਭਾਰਤ-ਸਿੰਗਾਪੁਰ ਵਪਾਰ ਗੋਲਮੇਜ਼ (ISBR) ਰਾਹੀਂ ਕਾਰੋਬਾਰ-ਤੋਂ-ਕਾਰੋਬਾਰ ਸ਼ਮੂਲੀਅਤ ਨੂੰ ਡੂੰਘਾ ਕਰਨਾ;

  • · ਪੁਲਾੜ ਖੇਤਰ ਵਿੱਚ ਸਾਂਝੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਜਿਸ ਵਿੱਚ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ ਸੈਂਟਰ (IN-SPACE) ਅਤੇ ਆਫਿਸ ਫਾਰ ਸਪੇਸ ਟੈਕਨਾਲੋਜੀ ਐਂਡ ਇੰਡਸਟਰੀ, ਸਿੰਗਾਪੁਰ ਅਤੇ ਦੋਵਾਂ ਦੇਸ਼ਾਂ ਦੇ ਪੁਲਾੜ ਉਦਯੋਗਾਂ ਦਰਮਿਆਨ; ਪੁਲਾੜ ਨੀਤੀ ਅਤੇ ਕਾਨੂੰਨ ਵਿੱਚ; ਅਤੇ ਧਰਤੀ ਨਿਰੀਖਣ ਅਤੇ ਸੈਟੇਲਾਈਟ ਸੰਚਾਰ ਟੈਕਨੋਲੋਜੀਆਂ ਅਤੇ ਐਪਲੀਕੇਸ਼ਨਾਂ ਵਰਗੇ ਆਪਸੀ ਹਿੱਤ ਦੇ ਖੇਤਰਾਂ ਨਾਲ ਜੁੜੀ ਖੋਜ ਅਤੇ ਵਿਕਾਸ ਗਤੀਵਿਧੀਆਂ ਵਿੱਚ; ਵਿੱਚ ਸਹਿਯੋਗ ਸ਼ਾਮਲ ਹਨ
     

· ਭਾਰਤ ਅਤੇ ਸਿੰਗਾਪੁਰ ਦੇ ਸਬੰਧਿਤ ਮੰਤਰਾਲਿਆਂ ਦੀ ਸ਼ਮੂਲੀਅਤ ਰਾਹੀਂ ਦੋਵਾਂ ਧਿਰਾਂ ਦੀਆਂ ਕਾਰੋਬਾਰੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ, ਜਿੱਥੇ ਵੀ ਸੰਭਵ ਹੋਵੇ, ਕਾਨੂੰਨੀ ਅਤੇ ਵਿਵਾਦ ਨਿਪਟਾਰਾ ਸਹਿਯੋਗ, ਜਿੱਥੇ ਸੰਭਵ ਹੋਵੇ, ਨੂੰ ਵਧਾਉਣਾ;
 

ਹੁਨਰ ਵਿਕਾਸ: ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਵਿੱਚ ਸਾਂਝੇਦਾਰੀ

  • · ਉੱਨਤ ਮੈਨੂਫੈਕਚਰਿੰਗ ‘ਤੇ ਚੇੱਨਈ, ਤਮਿਲ ਨਾਡੂ ਵਿੱਚ ਇੱਕ ਰਾਸ਼ਟਰੀ ਉੱਤਮਤਾ ਕੇਂਦਰ ਦਾ ਸਾਂਝੇ ਤੌਰ 'ਤੇ ਵਿਕਾਸ ਕਰਨਾ, ਜੋ ਉਦਯੋਗ ਸੰਪਰਕ ਨੂੰ ਵਧਾਉਣ ਅਤੇ ਪਾਠਕ੍ਰਮ ਵਿੱਚ ਮਿਆਰਾਂ 'ਤੇ ਸਹਿਯੋਗ ਕਰਨ, ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣ, ਹੁਨਰ ਪ੍ਰਮਾਣੀਕਰਣ ਢਾਂਚਾ ਵਿਕਸਿਤ ਕਰਨ, ਅਤੇ ਗੁਣਵੱਤਾ ਬਣਾਈ ਰੱਖਣ ਲਈ ਸਮੇਂ-ਸਮੇਂ 'ਤੇ ਸਮੀਖਿਆ ਅਤੇ ਮੁਲਾਂਕਣ 'ਤੇ ਧਿਆਨ ਕੇਂਦ੍ਰਿਤ ਕਰੇਗਾ; ਅਤੇ ਉੱਨਤ ਮੈਨੂਫੈਕਚਰਿੰਗ, ਹਵਾਬਾਜ਼ੀ ਅਤੇ ਰੱਖ-ਰਖਾਅ ਮੁਰੰਮਤ ਅਤੇ ਓਵਰਹਾਲ (MRO) ਸਮੇਤ ਆਪਸੀ ਹਿੱਤ ਦੇ ਖੇਤਰਾਂ ਵਿੱਚ ਹੁਨਰ ਕੇਂਦਰ ਵਿਕਸਿਤ ਕਰਨ ਲਈ ਨਿੱਜੀ ਖੇਤਰ ਨਾਲ ਸਹਿਯੋਗ ਕਰਨਾ;

  • · ਤਕਨੀਕੀ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ (ਟੀਵੀਈਟੀ) ਅਤੇ ਹੁਨਰ ਵਿਕਾਸ ਵਿੱਚ ਸਮਰੱਥਾ ਵਿਕਾਸ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ; ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ; ਕਾਰਜਬਲ ਨੂੰ ਮੁੜ ਹੁਨਰਮੰਦ ਬਣਾਉਣ ਅਤੇ ਉੱਨਤ ਕੌਸ਼ਲ਼ ਪ੍ਰਦਾਨ ਕਰਨ ਦੇ ਸਬੰਧ ਵਿੱਚ ਸੂਚਨਾ ਅਤੇ ਸਰਵੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ; ਵਿਦਿਆਰਥੀ ਅਤੇ ਸਟਾਫ ਦਾ ਆਦਾਨ-ਪ੍ਰਦਾਨ; ਵਿਦਿਆਰਥੀ ਇੰਟਰਨਸ਼ਿਪ ਅਤੇ ਫੈਕਲਟੀ ਉਦਯੋਗਿਕ ਅਟੈਚਮੈਂਟਾਂ ਨੂੰ ਸੁਵਿਧਾਜਨਕ ਬਣਾਉਣਾ ਅਤੇ ਟੀਚਰ ਟ੍ਰੇਨਿੰਗ। ਦੋਵੇਂ ਧਿਰਾਂ ਸਿੱਖਿਆ ਅਤੇ ਹੁਨਰ ਵਿਕਾਸ ਏਜੰਡੇ ਵਿੱਚ ਪ੍ਰਗਤੀ ਦੀ ਸੁਗਮ ਬਣਾਉਣ ਅਤੇ ਸਮੀਖਿਆ ਕਰਨ ਲਈ ਇੱਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਕਰਨਗੀਆਂ;
     

  • · ਸਿੰਗਾਪੁਰ ਹੁਨਰ ਈਕੋਸਿਸਟਮ ਅਤੇ ਭਾਰਤ ਦਰਮਿਆਨ ​​ਮੌਜੂਦਾ ਮਜ਼ਬੂਤ ਸਹਿਯੋਗ ਨੂੰ ਅੱਗੇ ਵਧਾਉਣਾ, ਤਾਂ ਜੋ ਸਿੰਗਾਪੁਰ ਨਾਲ ਰਾਜ ਪੱਧਰੀ ਹੁਨਰ ਸਹਿਯੋਗ ,ਜਿਵੇਂ ਕਿ ਸਿੰਗਾਪੁਰ-ਅਸਾਮ ਨਰਸਿੰਗ ਪ੍ਰਤਿਭਾ ਹੁਨਰ ਸਹਿਯੋਗ; ਨੂੰ ਹੁਲਾਰਾ ਦਿੱਤਾ ਜਾ ਸਕੇ:
    ਡਿਜੀਟਲਾਈਜ਼ੇਸ਼ਨ: ਡਿਜੀਟਲ ਅਤੇ ਵਿੱਤੀ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ

ਡਿਜੀਟਲਾਈਜ਼ੇਸ਼ਨ: ਡਿਜੀਟਲ ਅਤੇ ਵਿੱਤੀ ਟੈਕਨੋਲੋਜੀਆਂ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨਾ

  • · ਭਾਰਤ ਅਤੇ ਸਿੰਗਾਪੁਰ ਦਰਮਿਆਨ ਡਿਜੀਟਲ ਵਿੱਤ ਅਤੇ ਫਿਨਟੈੱਕ ਸਹਿਯੋਗ ਨੂੰ ਮਜ਼ਬੂਤ ​​ਕਰਨਾ, ਨਾਲ ਹੀ ਫਿਨਟੈੱਕ ਸੰਯੁਕਤ ਕਾਰਜ ਸਮੂਹ ਰਾਹੀਂ ਸਾਈਬਰ ਸੁਰੱਖਿਆ ਅਤੇ ਪੂੰਜੀ ਬਜ਼ਾਰ ਸਬੰਧਾਂ ਨੂੰ ਮਜ਼ਬੂਤ ​​ਕਰਨਾ, ਜਿਸ ਵਿੱਚ ਸ਼ਾਮਲ ਹੈ;
    · ਡਿਜੀਟਲ ਹੱਲਾਂ ਵਿੱਚ ਅਨੁਭਵ ਸਾਂਝੇ ਕਰਨਾ ਅਤੇ ਤਕਨੀਕੀ ਮੁਹਾਰਤ ਦਾ ਆਦਾਨ-ਪ੍ਰਦਾਨ ਕਰਨਾ ਅਤੇ ਪਾਇਲਟ ਪ੍ਰੋਜੈਕਟਾਂ ਰਾਹੀਂ ਉਨ੍ਹਾਂ ਦੇ ਲਾਗੂਕਰਨ ਦੀ ਸੰਭਾਵਨਾ ਦੀ ਪੜਚੋਲ ਕਰਨਾ;

    · ਡਿਜੀਟਲ ਡੋਮੇਨ ਵਿੱਚ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਦੋਵਾਂ ਧਿਰਾਂ ਦੇ ਸਟਾਰਟ-ਅੱਪ ਅਤੇ ਛੋਟੇ ਅਤੇ ਦਰਮਿਆਨੇ ਉੱਦਮ ਈਕੋਸਿਸਟਮ ਦਰਮਿਆਨ ਸਹਿਯੋਗ ਵਧਾਉਣਾ;
    · ਸਾਈਬਰ ਨੀਤੀਆਂ, ਸੀਈਆਰਟੀ-ਸੀਈਆਰਟੀ ਸੂਚਨਾ ਆਦਾਨ-ਪ੍ਰਦਾਨ, ਸਾਈਬਰ ਸੁਰੱਖਿਆ ਸਮਰੱਥਾ ਨਿਰਮਾਣ ਅਤੇ ਸਾਈਬਰ ਸੁਰੱਖਿਆ ਸਬੰਧਿਤ ਮੁੱਦਿਆਂ 'ਤੇ ਦੋਵਾਂ ਧਿਰਾਂ ਦੇ ਹਿੱਸੇਦਾਰਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ​​ਕਰਨਾ;

    · ਗਿਫਟ ਸਿਟੀ-ਸਿੰਗਾਪੁਰ ਸਹਿਯੋਗ ਦੇ ਸਬੰਧ ਵਿੱਚ, ਭਾਰਤ ਅਤੇ ਸਿੰਗਾਪੁਰ ਵਿੱਚ ਸਬੰਧਿਤ ਏਜੰਸੀਆਂ ਅਤੇ ਰੈਗੂਲੇਟਰੀ ਅਥਾਰਟੀਆਂ ਦੇ ਅਧਿਕਾਰੀ ਫਰੇਮਵਰਕ 'ਤੇ ਵਿਚਾਰ-ਵਟਾਂਦਰੇ ਸ਼ੁਰੂ ਕਰਨ ਲਈ ਇੱਕ ਸਾਂਝੇ ਕਾਰਜ ਸਮੂਹ ਦਾ ਗਠਨ ਕਰਨਗੇ ,ਨਾਲ ਹੀ ਉਨ੍ਹਾਂ ਡੇਟਾ ਪ੍ਰਕਾਰਾਂ ਜਿਹੇ ਸੰਭਾਵੀ ਵਰਤੋਂ ਦੇ ਮਾਮਲਿਆਂ ਦੀ ਪਹਿਚਾਣ ਅਤੇ ਪਰੀਖਣ ਕਰਨਗੇ, ਜਿੱਥੇ ਫਰੇਮਵਰਕ ਲਾਗੂ ਹੋ ਸਕਦਾ ਹੈ;

     

  • · ਡਿਜੀਟਲ ਟੈਕਨੋਲੋਜੀਆਂ 'ਤੇ ਮੌਜੂਦਾ ਸੰਯੁਕਤ ਕਾਰਜ ਸਮੂਹ ਦੇ ਅਧੀਨ ਇਨੋਵੇਸ਼ਨ, ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਵਿੱਚ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਉਣਾ;

  • · ਖੇਤੀਬਾੜੀ, ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ AI-ਤਿਆਰ ਡੇਟਾ ਸੈੱਟ ਵਿਕਸਿਤ ਕਰਨ ਅਤੇ ਡੇਟਾ-ਸੰਚਾਲਿਤ AI ਵਰਤੋਂ ਦੇ ਮਾਮਲਿਆਂ ਦੇ ਨਿਰਮਾਣ ਲਈ ਸਰਵੋਤਮ ਅਭਿਆਸਾਂ ਦੇ ਅਦਾਨ-ਪ੍ਰਦਾਨ ਰਾਹੀਂ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਸਹਿਯੋਗ ਦੀ ਪੜਚੋਲ ਕਰਨਾ;

  • · ਯੂਪੀਆਈ-ਪੇਨਾਓ (UPI-PayNow) ਲਿੰਕੇਜ ਨੂੰ ਇੱਕ ਅਧਾਰ ਬਣਾ ਕੇ ਕਾਗਜ਼ ਰਹਿਤ ਅਤੇ ਸੁਰੱਖਿਅਤ ਸਰਹੱਦ ਪਾਰ ਵਪਾਰੀ ਅਤੇ ਨਿੱਜੀ ਭੁਗਤਾਨਾਂ ਦੀ ਸਮਰੱਥਾ ਦਾ ਵਿਸਤਾਰ ਕਰਨਾ ਅਤੇ ਇਸ ਨੂੰ ਵੱਧ ਤੋਂ ਵੱਧ ਕਰਨਾ;

·  ਭਾਰਤ ਦੇ ਅੰਤਰ-ਸੰਚਾਲਿਤ ਈ-ਬਿੱਲਾਂ ਲਈ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਪਾਰ-ਵਿਸ਼ਵਾਸ (ਟ੍ਰੇਡਟਰੱਸਟ) ਢਾਂਚੇ ਨੂੰ ਅਪਣਾਉਣ ਨੂੰ ਮਜ਼ਬੂਤ ਕਰਨਾ ਅਤੇ ਵਧੇਰੇ ਭਰੋਸੇਮੰਦ ਅਤੇ ਸੁਰੱਖਿਅਤ ਵਪਾਰਕ ਦਸਤਾਵੇਜ਼ਾਂ ਦੀ ਸੁਵਿਧਾ ਪ੍ਰਦਾਨ ਕਰਨਾ 

ਸਥਿਰਤਾ: ਟਿਕਾਊ ਵਿਕਾਸ ਅਤੇ ਹਰਿਤ ਵਪਾਰ ਵਿੱਚ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨਾ

  • ਗ੍ਰੀਨ ਹਾਈਡ੍ਰੋਜਨ ਅਤੇ ਅਮੋਨੀਆ ਉਤਪਾਦਨ ਅਤੇ ਵਪਾਰ ਸਮੇਤ ਮੌਜੂਦਾ ਅਤੇ ਨਵੇਂ ਖੇਤਰਾਂ ਵਿੱਚ ਸਹਿਯੋਗ ਵਧਾਉਣਾ;

  • ਸ਼ਹਿਰੀ ਜਲ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ;

  • ਸਿਵਿਲ ਨਿਊਕਲੀਅਰ ਡੋਮੇਨ ਵਿੱਚ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨਾ;

  • · ਜਲਵਾਯੂ ਪਰਿਵਰਤਨ ਦੀ ਚੁਣੌਤੀ ਨੂੰ ਹੱਲ ਕਰਨ ਲਈ ਪੈਰਿਸ ਸਮਝੌਤੇ ਦੇ ਆਰਟੀਕਲ 6.2 ਦੇ ਤਹਿਤ ਇੱਕ ਆਪਸੀ ਲਾਭਦਾਇਕ ਦੁਵੱਲੇ ਸਹਿਯੋਗ ਢਾਂਚੇ ਦੀ ਦਿਸ਼ਾ ਵਿੱਚ ਕੰਮ ਕਰਨਾ;

  • · ਇੰਟਰਨੈਸ਼ਨਲ ਸੌਲਰ ਅਲਾਇੰਸ ਅਤੇ ਗਲੋਬਲ ਬਾਇਓਫਿਊਲ ਅਲਾਇੰਸ, ਜਿਸਦਾ ਸਿੰਗਾਪੁਰ ਮੈਂਬਰ ਹੈ, ਵਰਗੇ ਪ੍ਰਾਸੰਗਿਕ ਬਹੁਪੱਖੀ ਢਾਂਚੇ ਵਿੱਚ ਹਰਿਤ ਅਤੇ ਟਿਕਾਊ ਪਹਿਲਕਦਮੀਆਂ 'ਤੇ ਸਹਿਯੋਗ ਕਰਨਾ,;

  • ਖੁਰਾਕ ਸੁਰੱਖਿਆ ‘ਤੇ ਸਹਿਯੋਗ ਨੂੰ ਡੂੰਘਾ ਕਰਨਾ, ਜਿਵੇਂ ਕਿ ਭਾਰਤ ਅਤੇ ਸਿੰਗਾਪੁਰ ਦਰਮਿਆਨ ਅਤੇ ਤੀਸਰੇ ਦੇਸਾਂ ਨੂੰ ਖੁਰਾਕ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਜਿਸ ਵਿੱਚ ਚੋਣਵੇਂ ਨਿਰਯਾਤਾਂ ਲਈ ਦੇਸ਼-ਪੱਧਰੀ ਮਾਨਤਾ ਦੀ ਸੰਭਾਵਨਾ ਦੀ ਪੜਚੋਲ ਕਰਨਾ ਸ਼ਾਮਲ ਹੈ ;

ਕਨੈਕਟੀਵਿਟੀ: ਸਮੁੰਦਰੀ ਅਤੇ ਹਵਾਬਾਜ਼ੀ ਸੰਪਰਕ ਦਾ ਵਿਸਥਾਰ ਕਰਨਾ

· ਸਮੁੰਦਰੀ ਸੰਪਰਕ ਨੂੰ ਡੂੰਘਾ ਕਰਨ ਅਤੇ ਇੱਕ ਗ੍ਰੀਨ ਸਮੁੰਦਰੀ ਈਂਧਣ ਕੌਰੀਡੋਰ ਦੀ ਸਥਾਪਨਾ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਸਿੰਗਾਪੁਰ ਪੋਰਟ ਅਤੇ ਭਾਰਤ ਵਿੱਚ ਪੋਰਟਸ ਦਰਮਿਆਨ ਭਾਰਤ-ਸਿੰਗਾਪੁਰ ਗ੍ਰੀਨ ਐਂਡ ਡਿਜੀਟਲ ਸ਼ਿਪਿੰਗ ਕੌਰੀਡੋਰ (ਜੀਡੀਐੱਸਸੀ) ਦੀ ਸਥਾਪਨਾ ਦਾ ਸਮਰਥਨ ਕਰਨਾ;

  • ·ਭਾਰਤ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਦਰਮਿਆਨ ਸਾਂਝੇਦਾਰੀ ਰਾਹੀਂ ਭਾਰਤ ਦੇ ਵਧ ਰਹੇ ਹਵਾਬਾਜ਼ੀ ਅਤੇ ਏਰੋਸਪੇਸ ਐੱਮਆਰਓ ਖੇਤਰਾਂ ਵਿੱਚ ਈਕੋਸਿਸਟਮ ਸਹਿਯੋਗ ਨੂੰ ਡੂੰਘਾ ਕਰਨਾ, ਜਿਸ ਵਿੱਚ ਸਿੰਗਾਪੁਰ ਦੀ ਮੁਹਾਰਤ ਨੂੰ ਸਾਂਝੀ ਕਰਨਾ ਅਤੇ ਹੁਨਰਮੰਦੀ ਦੇ ਮੌਕਿਆਂ ਦੀ ਵਿਵਸਥਾ ਸ਼ਾਮਲ ਹੈ;

  • ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਯਾਤਰਾ ਦੀ ਮੰਗ ਨੂੰ ਸਵੀਕਾਰ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਸਿਵਿਲ ਹਵਾਬਾਜ਼ੀ ਅਧਿਕਾਰੀਆਂ ਨੂੰ ਹਵਾਈ ਸੰਪਰਕ ਨੂੰ ਵਧਾਉਣ ਲਈ ਦੁਵੱਲੇ ਹਵਾਈ ਸੇਵਾਵਾਂ ਸਮਝੌਤੇ ਦੇ ਵਿਸਥਾਰ 'ਤੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ;
    *  ਭਾਰਤੀ ਹਵਾਈ ਅੱਡਿਆਂ ਲਈ ਹਵਾਈ ਅੱਡੇ ਸਲਾਹ ਅਤੇ ਪ੍ਰਬੰਧਨ ਸੇਵਾਵਾਂ ਵਿੱਚ ਅਨੁਭਵ ਅਤੇ ਮੁਹਾਰਤ ਦਾ ਆਦਾਨ-ਪ੍ਰਦਾਨ ਸਮੇਤ ਸਮਰੱਥਾ ਨਿਰਮਾਣ ਅਤੇ ਹਵਾਈ ਅੱਡੇ ਵਿਕਾਸ ਵਿੱਚ ਸਾਂਝੇਦਾਰੀ ਦੀ ਸੰਭਾਵਨਾ ਦੀ ਪੜਚੋਲ ਕਰਨਾ

  •  ਦੋਵੇਂ ਧਿਰਾਂ ਨੇ ਹਵਾਬਾਜ਼ੀ ਖੇਤਰ ਵਿੱਚ ਸਵੱਛ ਅਤੇ ਟਿਕਾਊ ਊਰਜਾ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਟਿਕਾਊ ਹਵਾਬਾਜ਼ੀ ਈਂਧਣ (ਐੱਸਏਐੱਫ) 'ਤੇ ਸਹਿਯੋਗ ਵਧਾਉਣ ਲਈ ਪ੍ਰਤੀਬੱਧਤਾ ਜਤਾਈ;

ਸਿਹਤ ਸੰਭਾਲ ਅਤੇ ਦਵਾਈ: ਸਿਹਤ ਸੰਭਾਲ ਅਤੇ ਦਵਾਈ ਸਹਿਯੋਗ ਨੂੰ ਮਜ਼ਬੂਤ ​​ਕਰਨਾ

  • ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ 'ਤੇ ਸਹਿਮਤੀ ਪੱਤਰ ਦੇ ਤਹਿਤ ਸਿਹਤ ਅਤੇ ਦਵਾਈ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨਾ, ਜਿਸ ਵਿੱਚ ਮਨੁੱਖੀ ਸਰੋਤ ਵਿਕਾਸ, ਡਿਜੀਟਲ ਹੈਲਥ ਪ੍ਰੋਗਰਾਮ ਅਤੇ ਬਿਮਾਰੀ ਨਿਗਰਾਨੀ, ਮਾਵਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ, ਸਿਹਤ ਨੀਤੀ, ਡਾਕਟਰੀ ਉਤਪਾਦਾਂ ਤੱਕ ਪਹੁੰਚ ਅਤੇ ਸਹਿਯੋਗੀ ਖੋਜ ਦੀ ਰੈਗੂਲੇਟਰੀ ਸੁਵਿਧਾ, ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦਾ ਮੁਕਾਬਲਾ, ਸਿਹਤ ਸੁਰੱਖਿਆ ਅਤੇ ਅਤੇ ਖੋਜ ਅਤੇ ਇਨੋਵੇਸ਼ਨ ‘ਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ;
     

  • · ਸਿਹਤ ਸਹਿਯੋਗ 'ਤੇ ਸਾਂਝੇ ਕਾਰਜ ਸਮੂਹ ਨੂੰ ਨਿਯਮਿਤ ਤੌਰ 'ਤੇ ਮੀਟਿੰਗ ਆਯੋਜਿਤ ਕਰਨਾ

  • · ਨਰਸਿੰਗ ਹੁਨਰ ਟ੍ਰੇਨਿੰਗ ਵਿੱਚ ਸੂਚਨਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਰਾਹੀਂ ਨਰਸਿੰਗ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਨੂੰ ਡੂੰਘਾ ਕਰਨਾ, ਅਤੇ ਸਿੰਗਾਪੁਰ ਵਿੱਚ ਰੋਜ਼ਗਾਰ ਯੋਗਤਾ ਨੂੰ ਵਧਾਉਣਾ, ਜੋ ਕਿ ਵਰਤਮਾਨ ਵਿੱਚ ਨਰਸਿੰਗ ਪ੍ਰਤਿਭਾ ਹੁਨਰ ਸਹਿਯੋਗ ‘ਤੇ ਸਿੰਗਾਪੁਰ ਅਤੇ ਅਸਾਮ ਦਰਮਿਆਨ  ਸਹਿਮਤੀ ਪੱਤਰ ਦੇ ਤਹਿਤ ਹੋ ਰਿਹਾ ਹੈ;

  • · ਸਹਿਯੋਗੀ ਉਦਯੋਗਿਕ ਖੋਜ ਅਤੇ ਵਿਕਾਸ ਵਿੱਚ ਚੱਲ ਰਹੇ ਸਹਿਯੋਗ ਨੂੰ ਡੂੰਘਾ ਕਰਨਾ ਅਤੇ ਡਿਜੀਟਲ ਸਿਹਤ/ਮੈਡੀਕਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਨਵੇਂ ਸਾਂਝੇ ਖੋਜ ਪ੍ਰੋਜੈਕਟਾਂ ਦਾ ਸਮਰਥਨ ਕਰਨਾ;

  • ਲੋਕਾਂ ਦਰਮਿਆਨ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ: ਲੋਕਾਂ ਦਰਮਿਆਨ ਅਤੇ ਸੱਭਿਆਚਾਰਕ ਸਬੰਧਾਂ ਦਾ ਸਮਰਥਨ ਕਰਨਾ

  • ·ਭਾਰਤ ਅਤੇ ਸਿੰਗਾਪੁਰ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸਮਾਜਿਕ, ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ, ਜਿਸ ਵਿੱਚ ਸਮੁੰਦਰੀ ਵਿਰਾਸਤ ਵਿੱਚ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਦੀ ਸੰਭਾਵਨਾ ਦੀ ਪੜਚੋਲ ਕਰਨਾ ਸ਼ਾਮਲ ਹੈ;

  • ਸਿੰਗਾਪੁਰ-ਇੰਡੀਆ ਪਾਰਟਨਰਸ਼ਿਪ ਫਾਊਂਡੇਸ਼ਨ (SIPF) ਅਧੀਨ ਇਮਰਸ਼ਨ ਪ੍ਰੋਗਰਾਮਾਂ ਅਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ-ਐਂਟਰਪ੍ਰਾਈਜ਼ ਸਿੰਗਾਪੁਰ ਇੰਡੀਆ ਰੈਡੀ ਟੈਲੇਂਟ (ਆਈਆਰਟੀ) ਪ੍ਰੋਗਰਾਮ ਦੇ ਤਹਿਤ ਭਾਰਤ ਸਥਿਤ ਕੰਪਨੀਆਂ ਵਿੱਚ ਸਿੰਗਾਪੁਰੀ ਅਧਿਆਪਕਾਂ ਦੇ ਜੁੜਾਅ ਸਮੇਤ   ਇੰਟਰਨਸ਼ਿਪਾਂ  ਸਮੇਤ ਵੱਖ-ਵੱਖ ਪਹਿਲਕਦਮੀਆਂ ਰਾਹੀਂ ਉਦਯੋਗਿਕ ਟ੍ਰੇਨਿੰਗ ਸੰਸਥਾਨਾਂ (ਆਈਟੀਆਈ) ਦੇ ਵਿਦਿਆਰਥੀਆਂ ਸਮੇਤ ਵਿਦਿਆਰਥੀ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦਾ ਵਿਸਤਾਰ ਕਰਨਾ;

  • ਐਕਸਚੇਂਜ ਪ੍ਰੋਗਰਾਮਾਂ ਰਾਹੀਂ ਡੂੰਘੀ ਸੰਸਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ;

  • ਅਧਿਐਨ ਯਾਤਰਾਵਾਂ ਸਮੇਤ ਸੀਨੀਅਰ ਅਧਿਕਾਰੀਆਂ ਦੇ ਪੱਧਰ 'ਤੇ ਜਨਤਕ ਸੇਵਾ ਆਦਾਨ-ਪ੍ਰਦਾਨ ਅਤੇ ਟ੍ਰੇਨਿੰਗ ਦੀ ਸੁਵਿਧਾਜਨਕ ਬਣਾਉਣਾ;

• ਸਬੰਧਿਤ ਅਧਿਕਾਰੀਆਂ ਦਰਮਿਆਨ ਕੌਂਸਲਰ ਮਾਮਲਿਆਂ 'ਤੇ ਨਿਯਮਤ ਗੱਲਬਾਤ ਬਣਾਈ ਰੱਖਣਾ, ਜਿਸ ਵਿੱਚ ਮੁੱਦਿਆਂ ਦੇ ਹੱਲ ਨੂੰ ਤੇਜ਼ ਕਰਨ ਲਈ ਐਡਹਾਕ ਸਲਾਹ-ਮਸ਼ਵਰੇ ਸ਼ਾਮਲ ਹਨ;

  • · ਦੋਵਾਂ ਦੇਸ਼ਾਂ ਵਿੱਚ ਥਿੰਕ ਟੈਂਕ, ਅਕਾਦਮਿਕ, ਵਿਦਿਅਕ ਅਤੇ ਖੋਜ ਸੰਸਥਾਵਾਂ ਦਰਮਿਆਨ ਸਥਾਈ ਜੁੜਾਅ ਅਤੇ ਸੰਵਾਦ ਨੂੰ ਉਤਸ਼ਾਹਿਤ ਕਰਨਾ;

  • ਕਲਾਕਾਰਾਂ, ਕਲਾ ਸਮੂਹਾਂ ਅਤੇ ਪ੍ਰਦਰਸ਼ਨੀਆਂ ਸਮੇਤ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਣਾ;

ਰੱਖਿਆ ਅਤੇ ਸੁਰੱਖਿਆ ਸਹਿਯੋਗ: ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਰਣਨੀਤਕ ਸਹਿਯੋਗ

  • ਸਾਰੇ ਪੱਧਰਾਂ ‘ਤੇ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਨਿਰੰਤਰ ਆਦਾਨ-ਪ੍ਰਦਾਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ, ਜਿਸ ਵਿੱਚ ਰੱਖਿਆ ਮੰਤਰੀਆਂ ਦੀ ਗੱਲਬਾਤ ਰਾਹੀਂ ਦੋਵਾਂ ਰੱਖਿਆ ਮੰਤਰੀਆਂ ਦਰਮਿਆਨ ਅਤੇ ਰੱਖਿਆ ਨੀਤੀ ਗੱਲਬਾਤ ਰਾਹੀਂ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਨਿਯਮਿਤ ਮੀਟਿੰਗਾਂ ਸ਼ਾਮਲ ਹਨ; 

  •  ਵੱਖ-ਵੱਖ ਫਾਰਮੈਟਾਂ ਵਿੱਚ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸੰਯੁਕਤ ਅਭਿਆਸਾਂ ਰਾਹੀਂ ਮਿਲਟਰੀ ਸਹਿਯੋਗ ਅਤੇ ਆਦਾਨ-ਪ੍ਰਦਾਨ ਜਾਰੀ ਰੱਖਣਾ;

  •  ਕੁਆਂਟਮ ਕੰਪਿਊਟਿੰਗ, ਏਆਈ, ਆਟੋਮੇਸ਼ਨ ਅਤੇ ਮਨੁੱਖ ਰਹਿਤ ਜਹਾਜ਼ਾਂ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਰੱਖਿਆ ਟੈਕਨੋਲੋਜੀ ਸਹਿਯੋਗ ਨੂੰ ਡੂੰਘਾ ਕਰਨਾ;

  • ਸਮੁੰਦਰੀ ਸੁਰੱਖਿਆ ਅਤੇ ਪਣਡੁੱਬੀ ਬਚਾਅ ਵਿੱਚ ਸਹਿਯੋਗ ਜਾਰੀ ਰੱਖਣਾ, ਨਾਲ ਹੀ ਹਿੰਦ-ਪ੍ਰਸ਼ਾਂਤ  'ਤੇ ਆਸੀਆਨ  ਦ੍ਰਿਸ਼ਟੀਕੋਣ ਅਤੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਦੇ ਸਿਧਾਂਤਾਂ  ਅਤੇ ਸਹਿਯੋਗ ਦੇ ਖੇਤਰਾਂ ਦੇ ਅਨੁਸਾਰ ਖੇਤਰੀ ਸੁਰੱਖਿਆ ਆਰਕੀਟੈਕਚਰ ਦੇ ਅੰਦਰ ਮਿਲ ਕੇ ਕੰਮ ਕਰਨਾ;
     

  • ਅੰਤਰਰਾਸ਼ਟਰੀ ਸੰਪਰਕ ਅਧਿਕਾਰੀਆਂ ਰਾਹੀਂ  ਸਬੰਧਿਤ ਸੂਚਨਾ ਫਿਊਜ਼ਨ ਕੇਂਦਰਾਂ ਦਰਮਿਆਨ ਸਮੁੰਦਰੀ ਡੋਮੇਨ ਜਾਗਰੂਕਤਾ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨਾ,

  • · ਸਿੰਗਾਪੁਰ ਮਲੱਕਾ ਸਟ੍ਰੇਟ ਗਸ਼ਤ ਵਿੱਚ ਭਾਰਤ ਦੀ ਦਿਲਚਸਪੀ ਦੀ ਸ਼ਲਾਘਾ ਕਰਦਾ ਹੈ ;

  • ਸਰਹੱਦ ਪਾਰ ਅੱਤਵਾਦ ਸਮੇਤ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਮਜ਼ਬੂਤ ​​ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਅਤੇ ਅੱਤਵਾਦ ਪ੍ਰਤੀ ਜ਼ੀਰੋ-ਟੌਲਰੈਂਸ ਨੂੰ ਦੁਹਰਾਉਂਦੇ ਹੋਏ, ਦੋਵੇਂ ਦੇਸ਼ ਦੁਵੱਲੀ ਵਿਧੀਆਂ, ਐੱਫਏਟੀਐੱਫ ਅਤੇ ਹੋਰ ਬਹੁਪੱਖੀ ਪਲੈਟਫਾਰਮਾਂ ਰਾਹੀਂ ਵਿਸ਼ਵਵਿਆਪੀ ਅਤੇ ਖੇਤਰੀ ਅੱਤਵਾਦ ਅਤੇ ਅੱਤਵਾਦੀ ਸੰਗਠਨਾਂ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 1267 ਪਾਬੰਦੀ ਕਮੇਟੀ ਦੁਆਰਾ ਪਾਬੰਦੀਸ਼ੁਦਾ ਸੰਗਠਨ ਵੀ ਸ਼ਾਮਲ ਹਨ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਵਿਰੁੱਧ ਲੜਨ ਲਈ ਸਹਿਯੋਗ ਨੂੰ ਮਜ਼ਬੂਤ ਕਰਨਗੇ

  • ਦੁਵੱਲੀ ਆਪਸੀ ਕਾਨੂੰਨੀ ਸਹਾਇਤਾ ਸੰਧੀ ਦੇ ਤਹਿਤ ਸਹਿਯੋਗ ਨੂੰ ਮਜ਼ਬੂਤ ​​ਕਰਨਾ, ਜੋ ਅਪਰਾਧਿਕ ਜਾਂਚ ਅਤੇ ਕਾਰਵਾਈਆਂ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਸੁਵਿਧਾਜਨਕ ਬਣਾਉਂਦੀ ਹੈ;

  • · ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦਰਮਿਆਨ ਵਿਦੇਸ਼ ਦਫ਼ਤਰ ਸਲਾਹ-ਮਸ਼ਵਰੇ ਰਾਹੀਂ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਨਿਯਮਿਤ ਸਮੀਖਿਆ ਕਰਨਾ;

5.  ਦੋਵੇਂ ਪ੍ਰਧਾਨ ਮੰਤਰੀਆਂ ਨੇ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਲਾਗੂ ਕਰਨ ਵਿੱਚ ਪ੍ਰਗਤੀ ਦੀ ਸਲਾਨਾ ਨਿਗਰਾਨੀ ਲਈ ਇੱਕ ਪ੍ਰਮੁੱਖ ਵਿਧੀ ਦੇ ਰੂਪ ਵਿੱਚ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ ਨੂੰ ਸੰਸਥਾਗਤ ਰੂਪ ਦੇਣ ‘ਤੇ ਸਹਿਮਤੀ ਵਿਅਕਤ ਕੀਤੀ।

 

****

ਐੱਮਜੇਪੀਐੱਸ/ਐੱਸਆਰ


(Release ID: 2164299) Visitor Counter : 2