ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਡਾਕ ਪ੍ਰਣਾਲੀ ਦੇ ਦੁਨੀਆ ਦਾ ਸਭ ਤੋਂ ਵੱਡਾ ਡੋਰਸਟੈਪ ਬੈਂਕਿੰਗ ਨੈੱਟਵਰਕ ਬਣਨ ‘ਤੇ ਇੱਕ ਲੇਖ ਸਾਂਝਾ ਕੀਤਾ
Posted On:
04 SEP 2025 12:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਦੁਆਰਾ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ। ਇਸ ਲੇਖ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਭਾਰਤੀ ਡਾਕਘਰ ਅਤੇ ਆਈਪੀਪੀਬੀ ਔਨਲਾਈਨ ਦੇ ਨਾਲ ਭਾਰਤ ਦੀ ਡਾਕ ਪ੍ਰਣਾਲੀ ਹੁਣ ਦੁਨੀਆ ਦਾ ਸਭ ਤੋਂ ਵੱਡਾ ਡੋਰਸਟੈਪ ਬੈਂਕਿੰਗ ਨੈੱਟਵਰਕ ਹੋਣ ਦੇ ਨਾਲ-ਨਾਲ ਸਨਮਾਨ ਅਤੇ ਸਸ਼ਕਤੀਕਰਣ ਵੀ ਯਕੀਨੀ ਬਣਾਉਂਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਦੁਆਰਾ ਐਕਸ ‘ਤੇ ਪੋਸਟ ਕੀਤੇ ਗਏ ਇੱਕ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਸਰਕਾਰ ਦੇ ਬੇਮਿਸਾਲ ਯਤਨਾਂ ਨਾਲ, ਸਾਡਾ ਨਿਮਰ ਡਾਕੀਆ ਵਿੱਤੀ ਸਮਾਵੇਸ਼ਨ ਦਾ ਅਗਰਦੂਤ ਬਣ ਗਿਆ ਹੈ। @IndiaPostOffice ਅਤੇ @IPPBOnline ਦੇ ਨਾਲ, ਭਾਰਤ ਦੀ ਡਾਕ ਪ੍ਰਣਾਲੀ ਹੁਣ ਦੁਨੀਆ ਦਾ ਸਭ ਤੋਂ ਵੱਡਾ ਡੋਰਸਟੈਪ ਬੈਂਕਿੰਗ ਨੈੱਟਵਰਕ ਹੈ, ਜੋ ਸਨਮਾਨ ਅਤੇ ਸਸ਼ਕਤੀਕਰਣ ਯਕੀਨੀ ਬਣਾਉਂਦਾ ਹੈ।
ਵਿਆਪਕ ਦ੍ਰਿਸ਼ਟੀਕੋਣ ਨੂੰ ਜਾਣਨ ਲਈ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਦਾ ਇਹ ਲੇਖ ਪੜ੍ਹੋ!"
***
ਐੱਮਜੇਪੀਐੱਸ/ਵੀਜੇ
(Release ID: 2163728)
Visitor Counter : 2
Read this release in:
Odia
,
English
,
Urdu
,
Hindi
,
Marathi
,
Assamese
,
Manipuri
,
Bengali
,
Bengali-TR
,
Gujarati
,
Tamil
,
Telugu
,
Kannada
,
Malayalam