ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਯਸ਼ੋਭੂਮੀ, ਦਿੱਲੀ ਵਿਖੇ ਸੈਮੀਕੌਨ ਇੰਡੀਆ 2025 ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 02 SEP 2025 12:55PM by PIB Chandigarh

ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਜੀ, ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਜੀ, ਸੈਮੀ ਦੇ ਪ੍ਰੈਜ਼ੀਡੈਂਟ ਅਜਿਤ ਮਨੋਚਾ ਜੀ, ਦੇਸ਼-ਵਿਦੇਸ਼ ਤੋਂ ਆਏ ਸੈਮੀਕੰਡਕਟਰ industry ਦੇ CEOs, ਅਤੇ ਉਨ੍ਹਾਂ ਦੇ ਸਹਿਯੋਗੀ, ਵੱਖ-ਵੱਖ ਦੇਸ਼ਾਂ ਤੋਂ ਇੱਥੇ ਮੌਜੂਦ ਸਾਡੇ ਮਹਿਮਾਨ, ਸਟਾਰਟ-ਅੱਪਸ ਨਾਲ ਜੁੜੇ ਉੱਦਮੀ, ਵੱਖ-ਵੱਖ ਪ੍ਰਦੇਸ਼ਾਂ ਤੋਂ ਆਏ ਮੇਰੇ ਯੁਵਾ ਵਿਦਿਆਰਥੀ ਸਾਥੀ, ਦੇਵੀਓ ਅਤੇ ਸੱਜਣੋਂ!

ਕੱਲ੍ਹ ਰਾਤ ਹੀ ਮੈਂ ਜਾਪਾਨ ਅਤੇ ਚੀਨ ਦੀ ਯਾਤਰਾ ਕਰਕੇ ਵਾਪਸ ਆਇਆ ਹਾਂ। ਮੈਂ ਗਿਆ ਸੀ ਇਸ ਦੀ ਤਾਲੀ ਵਜਾ ਰਹੇ ਹੋ, ਕਿ ਆਇਆ ਹਾਂ ਉਸ ਦੀ ਤਾਲੀ ਵਜਾ ਰਹੇ ਹੋ। ਅਤੇ ਅੱਜ ਯਸ਼ੋਭੂਮੀ ਵਿੱਚ ਐਂਸਪਰੇਸ਼ਨਸ ਅਤੇ ਕੌਨਫੀਡੈਂਸ ਨਾਲ ਭਰੇ ਇਸ ਹਾਲ ਵਿੱਚ ਹਾਂ, ਤੁਹਾਡੇ ਦਰਮਿਆਨ ਮੌਜੂਦ ਹਾਂ। ਤੁਸੀਂ ਸਭ ਜਾਣਦੇ ਹੋ, ਟੈਕਨੋਲੋਜੀ ਨੂੰ ਲੈਕੇ ਮੇਰਾ ਇੱਕ ਸੁਭਾਵਿਕ ਪੈਸ਼ਨ ਹੈ। ਹੁਣ ਮੈਨੂੰ ਆਪਣੇ ਜਾਪਾਨ ਦੌਰੇ ਦੌਰਾਨ, ਉੱਥੋਂ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਸਾਨ ਦੇ ਨਾਲ, ਟੋਕੀਓ ਇਲੈਕਟ੍ਰੋਨ ਫੈਕਟਰੀ ਜਾਣ ਦਾ ਮੌਕਾ ਮਿਲਿਆ। ਅਤੇ ਉਨ੍ਹਾਂ ਦੇ CEO ਵੀ ਸਾਡੇ ਦਰਮਿਆਨ ਹੁਣ ਦੱਸ ਰਹੇ ਸਨ, ਮੋਦੀ ਸਾਹਿਬ ਆਏ ਸਨ।

ਸਾਥੀਓ,

ਟੈਕਨੋਲੋਜੀ ਦੇ ਨਾਲ ਮੇਰਾ ਇਹ ਝੁਕਾਅ, ਮੈਨੂੰ ਵਾਰ-ਵਾਰ ਤੁਹਾਡੇ ਵਿੱਚ ਲਿਆਉਂਦਾ ਹੈ। ਇਸ ਲਈ ਅੱਜ ਵੀ ਤੁਹਾਡੇ ਦਰਮਿਆਨ ਆ ਕੇ ਮੈਨੂੰ ਬਹੁਤ ਆਨੰਦ ਹੋ ਰਿਹਾ ਹੈ।

Friends,

ਇਹ ਦੁਨੀਆ ਭਰ ਵਿੱਚ ਸੈਮੀਕੰਡਕਟਰ ਨਾਲ ਜੁੜੇ ਐਕਸਪਰਟਸ ਹਨ, 40-50 ਤੋਂ ਜ਼ਿਆਦਾ ਦੇਸ਼ਾਂ ਦਾ ਇੱਥੇ ਰੀਪ੍ਰੈਜ਼ੇਟੇਸ਼ਨ ਹੈ, ਅਤੇ ਭਾਰਤ ਦੀ ਇਨੋਵੇਸ਼ਨ ਅਤੇ ਯੂਥ ਪਾਵਰ ਵੀ ਇੱਥੇ ਨਜ਼ਰ ਆ ਰਹੀ ਹੈ। ਅਤੇ ਇਹ ਜੋ combination ਬਣਿਆ ਹੈ, ਉਸ ਦਾ ਇੱਕ ਹੀ ਮੈਸੇਜ ਹੈ- The World Trusts India, The World Believes In India, And The World Is Ready To Build The Semiconductor Future With India.

 

ਮੈਂ ਸੈਮੀਕੌਨ ਇੰਡੀਆ ਵਿੱਚ ਆਏ ਆਪ ਸਭ ਮਹਾਨੁਭਾਵਾਂ ਦਾ ਅਭਿਨੰਦਨ ਕਰਦਾ ਹਾਂ। ਤੁਸੀਂ ਸਾਰੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ, ਆਤਮਨਿਰਭਰ ਭਾਰਤ ਦੀ ਯਾਤਰਾ ਵਿੱਚ, ਸਾਡੇ ਬਹੁਤ ਹੀ Important Partners ਹੋ।

ਸਾਥੀਓ,

ਕੁਝ ਦਿਨ ਪਹਿਲਾਂ ਹੀ, ਇਸ ਸਾਲ ਦੇ ਪਹਿਲੇ ਕੁਆਰਟਰ ਦੇ GDP ਨੰਬਰ ਆਏ ਹਨ। ਇੱਕ ਵਾਰ ਫਿਰ ਭਾਰਤ ਨੇ ਹਰ ਉਮੀਦ, ਹਰ ਅਪੇਖਿਆ, ਹਰ ਮੁਲਾਂਕਣ ਤੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇੱਕ ਪਾਸੇ ਜਦੋਂ ਦੁਨੀਆ ਭਰ ਦੀਆਂ Economies ਵਿੱਚ ਚਿੰਤਾਵਾਂ ਹਨ, ਆਰਥਿਕ ਸੁਆਰਥ ਤੋਂ ਪੈਦਾ ਹੋਈਆਂ ਚੁਣੌਤੀਆਂ ਹਨ, ਉਸ ਮਾਹੌਲ ਵਿੱਚ ਭਾਰਤ ਨੇ 7.8 Percent ਦੀ ਗ੍ਰੋਥ ਹਾਸਲ ਕਰਕੇ ਦਿਖਾਈ ਹੈ। ਅਤੇ ਇਹ ਗ੍ਰੋਥ ਹਰ ਸੈਕਟਰ ਵਿੱਚ ਹੈ, ਮੈਨੂਫੈਕਚਰਿੰਗ, ਸਰਵਿਸਸ, ਐਗਰੀਕਲਚਰ, ਕੰਸਟ੍ਰਕਸ਼ਨ, ਹਰ ਪਾਸੇ ਉਤਸ਼ਾਹ ਨਜ਼ਰ ਆ ਰਿਹਾ ਹੈ। ਭਾਰਤ ਅੱਜ ਜਿੰਨੀ ਤੇਜ਼ੀ ਨਾਲ ਗ੍ਰੋਅ ਕਰ ਰਿਹਾ ਹੈ, ਇਸ ਨਾਲ ਸਾਡੇ ਸਾਰਿਆਂ ਵਿੱਚ, ਇੰਡਸਟ੍ਰੀ ਵਿੱਚ, ਹਰ ਦੇਸ਼ਵਾਸੀ ਵਿੱਚ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ। ਗ੍ਰੋਥ ਦੀ ਇਹੀ ਦਿਸ਼ਾ ਹੈ, ਜੋ ਭਾਰਤ ਨੂੰ third largest economy ਬਣਾਉਣ ਵੱਲ, ਤੇਜ਼ੀ ਨਾਲ ਵਧਣਾ, ਪੱਕਾ ਹੋ ਚੁੱਕਿਆ ਹੈ।

Friends,

ਸੈਮੀਕੰਡਕਟਰ ਦੀ ਦੁਨੀਆ ਵਿੱਚ ਇੱਕ ਗੱਲ ਕਹੀ ਜਾਂਦੀ ਹੈ, Oil Was Black Gold, But Chips Are Digital Diamonds. ਸਾਡੀ ਪਿਛਲੀ ਸ਼ਤਾਬਦੀ ਨੂੰ ਆਇਲ ਨੇ ਸ਼ੇਪ ਕੀਤਾ। ਦੁਨੀਆ ਦੀ ਕਿਸਮਤ, ਤੇਲ ਦੇ ਖੂਹਾਂ ਨਾਲ ਤੈਅ ਹੁੰਦੀ ਸੀ। ਤੇਲ ਦੇ ਇਨ੍ਹਾਂ ਖੂਹਾਂ ਤੋਂ ਕਿੰਨਾ ਪੈਟਰੋਲੀਅਮ ਨਿਕਲੇਗਾ, ਇਸ ਅਧਾਰ ‘ਤੇ ਗਲੋਬਲ ਇਕੌਨਮੀ ਉੱਪਰ-ਹੇਠਾਂ ਹੁੰਦੀ ਰਹਿੰਦੀ ਹੈ। ਲੇਕਿਨ 21ਵੀਂ ਸ਼ਤਾਬਦੀ ਦੀ ਸ਼ਕਤੀ, ਛੋਟੀ ਜਿਹੀ ਚਿਪ ਵਿੱਚ ਸਿਮਟ ਕਰਕੇ ਰਹਿ ਗਈ ਹੈ। ਇਹ ਚਿਪ ਭਲੇ ਛੋਟੀ ਜਿਹੀ ਹੈ, ਲੇਕਿਨ ਇਸ ਵਿੱਚ ਦੁਨੀਆ ਦੀ ਤਰੱਕੀ ਨੂੰ ਵੱਡੀ ਗਤੀ ਦੇਣ ਦੀ ਤਾਕਤ ਹੈ। ਅਤੇ ਇਸ ਲਈ ਹੀ ਅੱਜ ਸੈਮੀਕੰਡਕਟਰਸ ਦਾ ਗਲੋਬਲ ਮਾਰਕਿਟ 600 ਬਿਲੀਅਨ ਡਾਲਰ ਤੱਕ ਪਹੁੰਚ ਰਿਹਾ ਹੈ। ਅਤੇ ਅਗਲੇ ਕੁਝ ਵਰ੍ਹਿਆਂ ਵਿੱਚ ਇਹ ਵਨ ਟ੍ਰਿਲੀਅਨ ਡਾਲਰ ਨੂੰ ਵੀ ਪਾਰ ਕਰ ਜਾਵੇਗਾ। ਅਤੇ ਮੈਨੂੰ ਵਿਸ਼ਵਾਸ ਹੈ, ਭਾਰਤ ਜਿਸ ਤੇਜ਼ੀ ਨਾਲ ਸੈਮੀਕੰਡਕਟਰ ਸੈਕਟਰ ਵਿੱਚ ਅੱਗੇ ਵਧ ਰਿਹਾ ਹੈ, ਇਸ ਵੰਨ ਟ੍ਰਿਲੀਅਨ ਮਾਰਕਿਟ ਸ਼ੇਅਰ ਵਿੱਚ ਇੱਕ ਅਹਿਮ ਹਿੱਸਾ ਭਾਰਤ ਦਾ ਰਹਿਣ ਵਾਲਾ ਹੈ।

Friends,

ਭਾਰਤ ਦੀ ਸਪੀਡ ਕੀ ਹੈ, ਇਹ ਵੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਸਾਲ 2021 ਵਿੱਚ ਅਸੀਂ ਸੈਮੀਕੌਨ ਇਡੀਆ ਪ੍ਰੋਗਰਾਮ ਸ਼ੁਰੂ ਕਤੀ, ਸਾਲ 2023 ਤੱਕ ਭਾਰਤ ਦਾ ਪਹਿਲਾਂ ਸੈਮੀਕੰਡਕਟਰ ਪਲਾਂਟ ਅਪ੍ਰੂਵ ਹੋ ਗਿਆ। ਵਰ੍ਹੇ 2024 ਵਿੱਚ ਅਸੀਂ ਕੁਝ ਹੋਰ ਪਲਾਂਟਸ ਅਪ੍ਰੂਵ ਕੀਤੇ, ਵਰ੍ਹੇ 2025 ਵਿੱਚ ਅਸੀਂ 5 ਹੋਰ ਪ੍ਰੋਜੈਕਟਸ ਕਲੀਅਰ ਕੀਤੇ, ਕੁੱਲ ਮਿਲਾ ਕੇ ਸੈਮੀਕੰਡਕਟਰ ਦੇ 10 ਪ੍ਰੋਜੈਕਟਸ ਵਿੱਚ Eighteen Billion Dollar ਯਾਨੀ ਡੇਢ ਲੱਖ ਕਰੋੜ ਰੁਪਏ ਤੋਂ ਵੱਧ ਦਾ ਇਨਵੈਸਟਮੈਂਟ ਹੋ ਰਿਹਾ ਹੈ। ਇਹ ਭਾਰਤ ‘ਤੇ ਦੁਨੀਆ ਦੇ ਵਧ ਰਹੇ ਭਰੋਸੇ ਨੂੰ ਦਿਖਾਉਂਦਾ ਹੈ।

ਸਾਥੀਓ,

ਤੁਸੀਂ ਜਾਣਦੇ ਹੋ,ਸੈਮੀਕੰਡਕਟਰਸ ਵਿੱਚ ਸਪੀਡ ਮੈਟਰ ਕਰਦੀ ਹੈ। ਫਾਈਲ ਤੋਂ ਫੈਕਟਰੀ ਦਾ ਸਮਾਂ ਜਿੰਨਾ ਘੱਟ ਹੋਵੇਗਾ, ਜਿੰਨਾ ਘੱਟ ਪੇਪਰਵਰਕ ਹੋਵੇਗਾ, ਵੇਫਰ ਵਰਕ ਉਨ੍ਹਾਂ ਜਲਦੀ ਸ਼ੁਰੂ ਹੋ ਪਾਵੇਗਾ। ਇਸੇ ਅਪ੍ਰੋਚ ਭਾਵ ਦੇ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ। ਅਸੀਂ National Single Window System ਲਾਗੂ ਕੀਤਾ ਹੈ। ਇਸ ਨਾਲ ਕੇਂਦਰ ਅਤੇ ਰਾਜਾਂ ਦੇ ਸਾਰੇ ਅਪ੍ਰੂਵਲਸ ਇੱਕ ਹੀ ਪਲੈਟਫਾਰਮ ‘ਤੇ ਮਿਲ ਰਹੇ ਹਨ। ਇਸ ਨਾਲ ਸਾਡੇ ਇਨਵੈਸਟਰਸ ਬਹੁਤ ਸਾਰੇ ਪੇਪਰਵਰਕ ਤੋਂ ਮੁਕਤ ਹੋ ਗਏ ਹਨ। ਅੱਜ ਸਮੁੱਚੇ ਦੇਸ਼ ਵਿੱਚ ਪਲਗ ਐਂਡ ਪਲੇਅ ਇਨਫ੍ਰਾਸਟ੍ਰਕਚਰ ਮਾਡਲ ‘ਤੇ ਸੈਮੀਕੰਡਕਟਰ ਪਾਰਕਸ ਬਣਾਏ ਜਾ ਰਹੇ ਹਨ। ਇਨ੍ਹਾਂ ਪਾਰਕਸ ਵਿੱਚ ਲੈਂਡ, ਪਾਵਰ ਸਪਲਾਈ, ਪੋਰਟਸ, ਏਅਰਪੋਰਟ, ਇਨ੍ਹਾਂ ਸਭ ਦੀ ਕਨੈਕਟੀਵਿਟੀ ਦੇ ਨਾਲ ਸਕਿੱਲਡ ਵਰਕਰ ਪੂਲ ਤੱਕ ਦੀ ਸੁਵਿਧਾ ਉਪਲਬਧ ਹੈ। ਅਤੇ ਜਦੋਂ ਇਨ੍ਹਾਂ ਦੇ ਨਾਲ ਇਨਸੈਂਟਿਵ ਵੀ ਜੁੜ ਜਾਂਦੇ ਹਨ, ਤਾਂ ਇੰਡਸਟ੍ਰੀ ਦਾ ਵਧਣਾ-ਫੁਲਣਾ ਤੈਅ ਹੈ। PLI Incentives ਹੋਣ, Design Linked Grants ਹੋਣ, ਭਾਰਤ End To End Capabilities ਆਫਰ ਕਰ ਰਿਹਾ ਹੈ। ਇਸ ਲਈ ਇਨਵੈਸਟਮੈਂਟ ਵੀ ਲਗਾਤਾਰ ਆ ਰਿਹਾ ਹੈ। ਭਾਰਤ ਹੁਣ Backend ਤੋਂ ਨਿਕਲ ਕੇ ਇੱਕ Full Stack Semiconductor Nation ਬਣਨ ਵੱਲ ਵਧ ਰਿਹਾ ਹੈ। ਉਹ ਦਿਨ ਦੂਰ ਨਹੀਂ ਹੈ, ਜਦੋਂ ਭਾਰਤ ਦੀ ਸਭ ਤੋਂ ਛੋਟੀ ਚਿਪ, ਦੁਨੀਆ ਦੇ ਸਭ ਤੋਂ ਵੱਡੇ change ਨੂੰ ਡ੍ਰਾਇਵ ਕਰੇਗੀ। Off-course Our journey began late but nothing can stop us now. ਮੈਨੂੰ ਦੱਸਿਆ ਗਿਆ ਹੈ ਕਿ ਸੀ ਜੀ ਪਾਵਰ ਦਾ ਪਾਇਲਟ ਪਲਾਂਟ 4-5 ਦਿਨ ਪਹਿਲਾਂ, ਯਾਨੀ 28 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਕੇਨਸ ਦਾ ਵੀ ਪਾਇਲਟ ਪਲਾਂਟ ਸ਼ੁਰੂ ਹੋਣ ਵਾਲਾ ਹੈ। ਟੈਸਟ ਚਿਪਸ ਤਾਂ ਮਾਈਕ੍ਰੋਨ ਅਤੇ ਟਾਟਾ ਦੀ ਪਹਿਲਾਂ ਤੋਂ ਨਿਕਲ ਰਹੀਆਂ ਹਨ। ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਕਮਰਸ਼ੀਅਲ ਚਿਪਸ ਇਸੇ ਸਾਲ ਤੋਂ ਨਿਕਲਣ ਲਗੇਗੀ। ਇਹ ਦਿਖਾਉਂਦਾ ਹੈ ਕਿ ਸੈਮੀਕੰਡਟਰ ਸੈਕਟਰ ਵਿੱਚ ਭਾਰਤ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ,

ਭਾਰਤ ਵਿੱਚ ਸੈਮੀਕੰਡਕਟਰਸ ਦੀ ਸਕਸੈਸ ਸਟੋਰੀ ਕਿਸੇ ਇੱਕ ਵਰਟੀਕਲ ਤੱਕ, ਕਿਸੇ ਇੱਕ ਟੈਕਨੋਲੋਜੀ ਤੱਕ ਸੀਮਿਤ ਨਹੀਂ ਹੈ। ਅਸੀਂ ਇੱਕ ਪੂਰਾ ਈਕੋਸਿਸਟਮ ਬਣਾ ਰਹੇ ਹਾਂ, ਅਜਿਹਾ ਈਕੋਸਿਸਟਮ, ਜਿਸ ਵਿੱਚ ਡਿਜ਼ਾਈਨਿੰਗ, ਮੈਨੂਫੈਕਚਰਿੰਗ, ਪੈਕੇਜਿੰਗ ਅਤੇ ਹਾਈ-ਟੈੱਕ ਡਿਵਾਈਸ, ਸਭ ਕੁਝ ਇੱਥੇ ਹੀ ਭਾਰਤ ਵਿੱਚ ਉਪਲਬਧ ਹੋਵੇ। ਸਾਡਾ Semiconductor Mission, ਸਿਰਫ਼ ਇੱਕ ਫੈਬ ਜਾਂ ਇੱਕ ਚਿਪ ਨਿਰਮਾਣ ਤੱਕ ਸੀਮਿਤ ਨਹੀਂ ਹੈ। ਅਸੀਂ ਇੱਕ ਅਜਿਹਾ semiconductor ecosystem ਬਣਾ ਰਹੇ ਹਾਂ, ਜੋ ਭਾਰਤ ਨੂੰ ਆਤਮਨਿਰਭਰ ਅਤੇ ਗਲੋਬਲੀ ਕੰਪੀਟੀਟਿਵ ਬਣਾਏ।

Friends,

ਭਾਰਤ ਦੇ ਸੈਮੀਕੰਡਕਟਰ ਮਿਸ਼ਨ ਦੀ ਇੱਕ ਹੋਰ ਖਾਸੀਅਤ ਹੈ। ਭਾਰਤ ਦੁਨੀਆ ਦੀ Most Advanced Technologies ਦੇ ਨਾਲ, ਇਸ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਜੋ Emerging Technologies ਹਨ, ਉਨ੍ਹਾਂ ਨੂੰ ਭਾਰਤ ਵਿੱਚ ਬਣੀ ਚਿਪਸ ਨਾਲ ਨਵੀਂ ਪਾਵਰ ਮਿਲੇ, ਇਹ ਸਾਡਾ ਫੋਕਸ ਹੈ। ਨੋਇਡਾ ਅਤੇ ਬੰਗਲੁਰੂ ਵਿੱਚ ਬਣ ਰਹੇ ਸਾਡੇ Design Centers, ਦੁਨੀਆ ਦੀ ਕੁਝ Most Advanced Chips ਬਣਾਉਣ ‘ਤੇ ਕੰਮ ਕਰ ਰਹੇ ਹਨ। ਇਹ ਅਜਿਹੀਆਂ ਚਿਪਸ ਹਨ ਜਿਸ ਵਿੱਚ ਬਿਲੀਅੰਸ ਆਫ ਟ੍ਰਾਂਜਿਸਟ੍ਰਸ ਨੂੰ ਸਟੋਰ ਕੀਤਾ ਜਾ ਰਿਹਾ ਹੈ। ਇਨ੍ਹਾਂ ਚਿਪਸ ਤੋਂ 21ਵੀਂ ਸਦੀ ਦੀ Immersive Technologies ਨੂੰ ਨਵੀਂ ਪਾਵਰ ਮਿਲੇਗੀ।

ਸਾਥੀਓ,

ਅੱਜ ਵਿਸ਼ਵ ਦੇ ਸੈਮੀਕੰਡਕਟਰ, ਇਸ ਸੈਕਟਰ ਦੇ ਸਾਹਮਣੇ ਜੋ ਚੈਲੇਂਜੇਸ ਹਨ, ਭਾਰਤ ਉਸ ‘ਤੇ ਵੀ ਲਗਾਤਾਰ ਕੰਮ ਕਰ ਰਿਹਾ ਹੈ। ਅੱਜ ਅਸੀਂ ਸ਼ਹਿਰਾਂ ਵਿੱਚ ਗਗਨਚੁੰਬੀ ਇਮਾਰਤਾਂ ਦੇਖਦੇ ਹਾਂ, ਸ਼ਾਨਦਾਰ ਫਿਜ਼ੀਕਲ ਇਨਫ੍ਰਾਸਟ੍ਰਕਚਰ ਦੇਖਦੇ ਹਾਂ। ਅਜਿਹੇ ਇਨਫ੍ਰਾਸਟ੍ਰਕਚਰ ਦੀ ਬੁਨਿਆਦ ਸਟੀਲ ਹੈ। ਅਤੇ ਜੋ ਸਾਡਾ ਡਿਜੀਟਲ ਇਨਫ੍ਰਾਸਟ੍ਰਕਚਰ ਹੈ, ਉਸ ਦਾ ਅਧਾਰ ਕ੍ਰਿਟੀਕਲ ਮਿਨਰਲਸ ਹਨ। ਇਸ ਲਈ ਭਾਰਤ ਅੱਜ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ‘ਤੇ ਕੰਮ ਕਰ ਰਿਹਾ ਹੈ। ਅਸੀਂ ਰੇਅਰ ਮਿਨਰਲਸ ਦੀ ਆਪਣੀ ਡਿਮਾਂਡ ਨੂੰ ਆਪਣੇ ਇੱਥੇ ਹੀ ਪੂਰਾ ਕਰਨ ਵਿੱਚ ਜੁਟੇ ਹਾਂ। ਪਿਛਲੇ ਚਾਰ ਵਰ੍ਹਿਆਂ ਵਿੱਚ, ਅਸੀਂ ਕ੍ਰਿਟੀਕਲ ਮਿਨਰਲਸ ਪ੍ਰੋਜੈਕਟਸ ‘ਤੇ ਬਹੁਤ ਕੰਮ ਕੀਤਾ ਹੈ।

 

ਸਾਥੀਓ,

ਸੈਮੀਕੰਡਕਟਰ ਸੈਕਟਰ ਦੀ ਗ੍ਰੋਥ ਵਿੱਚ ਸਾਡੀ ਸਰਕਾਰ ਸਟਾਰਟ ਅੱਪਸ ਅਤੇ MSME’s ਨੂੰ ਵੀ ਬਹੁਤ ਵੱਡੀ ਭੂਮਿਕਾ ਵਿੱਚ ਦੇਖ ਰਹੀ ਹੈ। ਅੱਜ ਦੁਨੀਆ ਦਾ 20 ਪਰਸੈਂਟ Semiconductor Design Talent ਭਾਰਤ ਕੰਟ੍ਰੀਬਿਊਟ ਕਰਦਾ ਹੈ। ਭਾਰਤ ਵਿੱਚ ਜੋ Youth ਹੈ, ਉਹ Semiconductor Industry ਦੀ ਸਭ ਤੋਂ ਵੱਡੀ Human Capital Factory ਹੈ। ਮੈਂ ਆਪਣੇ young entrepreneurs ਨੂੰ, ਇਨੋਵੇਟਰਸ ਨੂੰ, ਸਟਾਰਟ ਅੱਪਸ ਨੂੰ ਕਹਾਂਗਾ ਕਿ ਤੁਸੀਂ ਅੱਗੇ ਆਓ, ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ। Design Linked Incentive Scheme  ਅਤੇ Chips-To-Startup Programme, ਇਹ ਤੁਹਾਡੇ ਲਈ ਹੀ ਹੈ। ਸਰਕਾਰ Design Linked Incentive Scheme ਨੂੰ ਨਵਾਂ ਰੂਪ ਵੀ ਦੇਣ ਜਾ ਰਹੀ ਹੈ। ਸਾਡਾ ਯਤਨ ਹੈ ਇਸ ਸੈਕਟਰ ਵਿੱਚ ਭਾਰਤੀ ਇੰਟੇਲੈਕਚੁਅਲ ਪ੍ਰਾਪਰਟੀ (IP) ਵਿਕਸਿਤ ਹੋਵੇ। ਹਾਲ ਹੀ ਵਿੱਚ ਲਾਂਚ ਕੀਤੇ ਗਏ, ਅਨੁਸੰਧਾਨ ਨੈਸ਼ਨਲ ਰਿਸਰਚ ਫੰਡ ਦੇ ਨਾਲ ਟਾਈ-ਅੱਪ ਨਾਲ ਵੀ ਤੁਹਾਨੂੰ ਮਦਦ ਮਿਲੇਗੀ।

ਸਾਥੀਓ,

ਇੱਥੇ ਕਈ ਰਾਜ ਵੀ ਪਾਰਟੀਸਿਪੇਟ ਕਰ ਰਹੇ ਹਨ, ਬਹੁਤ ਸਾਰੇ ਰਾਜਾਂ ਨੇ ਸੈਮੀਕੰਡਕਟਰਸ ਸੈਕਟਰ ਦੇ ਲਈ ਸਪੈਸ਼ਲ ਪੌਲਿਸੀ ਬਣਾਈ ਹੈ, ਇਹ ਰਾਜ ਆਪਣੇ ਇੱਥੇ ਸਪੈਸ਼ਲ ਇਨਫ੍ਰਾਸਟ੍ਰਕਚਰ ‘ਤੇ ਜ਼ੋਰ ਦੇ ਰਹੇ ਹਨ। ਮੈਂ ਦੇਸ਼ ਦੇ ਸਾਰੇ ਰਾਜਾਂ ਨੂੰ ਵੀ ਕਹਾਂਗਾ, ਉਹ ਆਪਣੇ ਇੱਥੇ ਸੈਮੀਕੰਡਕਟਰ ਈਕੋਸਿਸਟਮ ਵਿਕਸਿਤ ਕਰਨ ਦੇ ਲਈ ਦੂਸਰੇ ਰਾਜਾਂ ਦੇ ਨਾਲ ਇੱਕ healthy competition ਕਰਨ, ਆਪਣੇ ਇੱਥੇ ਨਿਵੇਸ਼ ਦਾ ਮਾਹੌਲ ਵਧਾਉਣ।

Friends,

ਭਾਰਤ ਰਿਫੌਰਮ, ਪਰਫੌਰਮ ਐਂਡ ਟ੍ਰਾਂਸਫੌਰਮ ਦੇ ਮੰਤਰ ‘ਤੇ ਚਲਦੇ ਹੋਏ ਇੱਥੇ ਪਹੁੰਚਿਆ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਨੈਕਸਟ ਜੈਨਰੇਸ਼ਨ ਰਿਫੌਰਮਸ ਦਾ ਨਵਾਂ ਦੌਰ ਸ਼ੁਰੂ ਕਰਨ ਵਾਲੇ ਹਾਂ। ਅਸੀਂ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਅਗਲੇ ਫੇਜ਼ ‘ਤੇ ਵੀ ਕੰਮ ਕਰ ਰਹੇ ਹਾਂ। ਮੈਂ ਇੱਥੇ ਆਏ ਹੋਏ ਸਾਰੇ ਇਨਵੈਸਟਰਸ ਨੂੰ ਕਹਾਂਗਾ ਕਿ ਅਸੀਂ ਖੁੱਲ੍ਹੇ ਦਿਲ ਨਾਲ ਤੁਹਾਡਾ ਸੁਆਗਤ ਕਰਨ ਦੇ ਲਈ ਤਿਆਰ ਹਾਂ। ਅਤੇ ਤੁਹਾਡੀ ਭਾਸ਼ਾ ਵਿੱਚ ਕਹਾਂ, ਤਾਂ Design ਤਿਆਰ ਹੈ, Mask Aligned ਹੈ। ਹੁਣ ਟਾਈਮ Precision ਦੇ ਨਾਲ Execution ਕਰਨ ਦਾ ਹੈ, ਅਤੇ Scale ‘ਤੇ Deliver ਕਰਨ ਦਾ ਹੈ। ਸਾਡੀ ਪੌਲਿਸੀਜ਼, Short-Term Signals ਨਹੀਂ ਹਨ , ਇਹ Long-Term Commitments ਹਨ। ਤੁਹਾਡੀਆਂ ਹਰ ਜ਼ਰੂਰਤਾਂ ਨੂੰ ਅਸੀਂ ਪੂਰਾ ਕਰਾਂਗੇ। ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦੁਨੀਆ ਕਹੇਗੀ- Designed In India, Made in India, Trusted By The World. ਅਸੀਂ Efforts ਦਾ ਹਰ Bit ਸਫਲ ਹੋਵੇ, ਹਰ Byte Innovation ਨਾਲ ਲੈਸ ਹੋਵੇ, ਅਤੇ ਸਾਡੀ Journey ਹਮੇਸਾ Error-Free ਅਤੇ High Performance ਨਾਲ ਭਰਪੂਰ ਹੋਵੇ। ਇਸੇ ਭਾਵਨਾ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

Thank You!

****

ਐੱਮਜੇਪੀਐੱਸ/ਐੱਸਟੀ


(Release ID: 2163090) Visitor Counter : 23