ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਐੱਸਸੀਓ ਸਮਿਟ ਦੇ ਅਵਸਰ ‘ਤੇ ਮਿਆਂਮਾਰ ਦੇ ਰਾਜ ਸੁਰੱਖਿਆ ਅਤੇ ਸ਼ਾਂਤੀ ਕਮਿਸ਼ਨ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ (Sr. Gen. Min Aung Hlaing) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿਯਾਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸਮਿਟ ਦੇ ਅਵਸਰ ‘ਤੇ ਮਿਆਂਮਾਰ ਦੇ ਰਾਜ ਸੁਰੱਖਿਆ ਅਤੇ ਸ਼ਾਂਤੀ ਕਮਿਸ਼ਨ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ (Sr. Gen. Min Aung Hlaing) ਨਾਲ ਮੁਲਾਕਾਤ ਕੀਤੀ।

Posted On: 31 AUG 2025 4:50PM by PIB Chandigarh

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਪੜੋਸੀ ਪ੍ਰਥਮ, ਐਕਟ ਈਸਟ ਅਤੇ ਹਿੰਦ-ਪ੍ਰਸ਼ਾਂਤ ਨੀਤੀਆਂ ਦੇ ਤਹਿਤ ਮਿਆਂਮਾਰ ਦੇ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਦੋਨੋਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਿਕਾਸ ਸਾਝੇਦਾਰੀ, ਰੱਖਿਆ ਅਤੇ ਸੁਰੱਖਿਆ, ਸੀਮਾ ਪ੍ਰਬੰਧਨ ਅਤੇ ਸੀਮਾ ਵਪਾਰ ਸਹਿਤ ਦੁਵੱਲੇ ਸਹਿਯੋਗ ਦੇ ਵਿਭਿੰਨ ਪਹਿਲੂਆਂ ‘ਤੇ ਭਾਵੀ ਦ੍ਰਿਸ਼ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਾਰੀ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਪ੍ਰਗਤੀ ਦੋਨੋਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਬਿਹਤਰ ਸੰਪਰਕ ਨੂੰ ਪ੍ਰੇਰਿਤ ਕਰੇਗੀ, ਨਾਲ ਹੀ ਭਾਰਤ ਦੀ ਐਕਟ ਈਸਟ ਨੀਤੀ ਦੇ ਅਨੁਰੂਪ ਖੇਤਰੀ ਸਹਿਯੋਗ ਅਤੇ ਏਕੀਕਰਣ ਨੂੰ ਵੀ ਹੁਲਾਰਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਮਿਆਂਮਾਰ ਵਿੱਚ ਆਗਾਮੀ ਚੋਣਾਂ ਹਿਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ ਨਿਰਪੱਖ ਅਤੇ ਸਮਾਵੇਸ਼ੀ ਤਰੀਕੇ ਨਾਲ ਸੰਪੰਨ ਹੋਣਗੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਮਿਆਂਮਾਰ ਦੀ ਅਗਵਾਈ ਵਾਲੀ ਅਤੇ ਮਿਆਂਮਾਰ ਦੇ ਸਵਾਮਿਤਵ ਵਾਲੀ ਸ਼ਾਂਤੀ ਪ੍ਰਕਿਰਿਆ ਦਾ ਸਮਰਥਨ ਕਰਦਾ ਹੈ, ਜਿਸ ਦੇ ਲਈ ਸ਼ਾਂਤੀਪੂਰਨ ਸੰਵਾਦ ਅਤੇ ਵਿਚਾਰ-ਵਟਾਂਦਰਾ ਹੀ ਅੱਗੇ ਵਧਣ ਦਾ ਇੱਕ-ਮਾਤਰ ਮਾਰਗ ਹੈ।

ਪ੍ਰਧਾਨ ਮੰਤਰੀ ਮਿਆਂਮਾਰ ਦੀ ਵਿਕਾਸਾਤਮਕ ਜ਼ਰੂਰਤਾਂ ਵਿੱਚ ਸਹਿਯੋਗ ਦੇ ਲਈ ਭਾਰਤੀ ਦੀ ਤਤਪਰਤਾ ਦੁਹਰਾਈ। 

***

ਐੱਮਜੇਪੀਐੱਸ/ਐੱਸਟੀ


(Release ID: 2162499) Visitor Counter : 2