ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਿਯਾਗੀ ਪ੍ਰਾਂਤ ਦੇ ਸੇਂਡਾਈ ਵਿੱਚ, ਸੈਮੀਕੰਡਕਟਰ ਪਲਾਂਟ ਦਾ ਦੌਰਾ ਕੀਤਾ

Posted On: 30 AUG 2025 11:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿਗੇਰੂ ਇਸ਼ਿਬਾ ਦੇ ਨਾਲ ਮਿਯਾਗੀ ਪ੍ਰਾਂਤ ਦੇ ਸੇਂਡਾਈ (Sendai) ਸਥਿਤ ਸੈਮੀਕੰਡਕਟਰ ਪਲਾਂਟ ਦਾ ਦੌਰਾ ਕੀਤਾ। ਦੋਵਾਂ ਨੇਤਾਵਾਂ ਨੇ ਸੈਂਡਾਈ ਵਿੱਚ ਸੈਮੀਕੰਡਕਟਰ ਖੇਤਰ ਦੀ ਮੋਹਰੀ ਜਾਪਾਨੀ ਕੰਪਨੀ ਟੋਕਿਓ ਇਲੈਕਟ੍ਰੋਨ ਮਿਯਾਗੀ ਲਿਮਿਟੇਡ (ਟੀਈਐੱਲ ਮਿਯਾਗੀ) ਦਾ ਦੌਰਾ ਕੀਤਾ। ਇਸ ਦੌਰਾਨ ਸ਼੍ਰੀ ਮੋਦੀ ਨੂੰ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਟੀਈਐੱਲ ਦੀ ਭੂਮਿਕਾ, ਇਸ ਦੀਆਂ ਐਡਵਾਂਸਡ ਮੈਨੂਫੈਕਚਰਿੰਗ ਸਮਰੱਥਾਵਾਂ ਅਤੇ ਭਾਰਤ ਦੇ ਨਾਲ ਇਸ ਦੇ ਜਾਰੀ ਅਤੇ ਨਿਯੋਜਿਤ ਸਹਿਯੋਗ ਬਾਰੇ ਜਾਣਕਾਰੀ ਦਿੱਤੀ ਗਈ। ਪਲਾਂਟ ਦੇ ਦੌਰੇ ਨਾਲ ਨੇਤਾਵਾਂ ਨੂੰ ਸੈਮੀਕੰਡਕਟਰ ਸਪਲਾਈ ਚੇਨ, ਨਿਰਮਾਣ ਅਤੇ ਪ੍ਰੀਖਣ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਦੋਵਾਂ ਦੇਸ਼ਾਂ ਦੇ ਵਿਚਕਾਰ ਮੌਜੂਦ ਮੌਕਿਆਂ ਦੀ ਵਿਵਹਾਰਕ ਜਾਣਕਾਰੀ ਪ੍ਰਾਪਤ ਹੋਈ। 

ਸ਼੍ਰੀ ਮੋਦੀ ਦੇ ਸੇਂਡਾਈ ਦੌਰੇ ਨੇ ਭਾਰਤ ਦੇ ਵਧਦੇ ਸੈਮੀਕੰਡਕਟਰ ਮੈਨੂਫੈਕਚਰਿੰਗ ਈਕੋਸਿਸਟਮ ਅਤੇ ਐਡਵਾਂਸਡ ਈਕੋਸਿਸਟਮ ਉਪਕਰਣ ਅਤੇ ਟੈਕਨੋਲੋਜੀ ਵਿੱਚ ਜਾਪਾਨ ਦੀ ਤਾਕਤ ਦੇ ਦਰਮਿਆਨ ਪੂਰਕਤਾ ਨੂੰ ਉਜਾਗਰ ਕੀਤਾ। ਦੋਵੇਂ ਧਿਰਾਂ ਨੇ ਇਸ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ, ਜਾਪਾਨ-ਭਾਰਤ ਸੈਮੀਕੰਡਕਟਰ ਸਪਲਾਈ ਚੇਨ ਸਾਂਝੇਦਾਰੀ ‘ਤੇ ਸਹਿਮਤੀ ਪੱਤਰ ਦੇ ਨਾਲ-ਨਾਲ ਭਾਰਤ-ਜਾਪਾਨ ਉਦਯੋਗਿਕ ਮੁਕਾਬਲੇਬਾਜ਼ੀ ਸਾਂਝੇਦਾਰੀ ਅਤੇ ਆਰਥਿਕ ਸੁਰੱਖਿਆ ਸੰਵਾਦ ਦੇ ਤਹਿਤ ਵਰਤਮਾਨ ਸਹਿਯੋਗ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਇਸ਼ਿਬਾ ਦੀ ਇਸ ਸੰਯੁਕਤ ਯਾਤਰਾ ਨੇ ਭਾਰਤ ਅਤੇ ਜਾਪਾਨ ਦੇ ਦਰਮਿਆਨ ਮਜ਼ਬੂਤ, ਲਚਕੀਲੇ ਅਤੇ ਭਰੋਸੇਯੋਗ ਸੈਮੀਕੰਡਕਟਰ ਸਪਲਾਈ ਚੇਨਾਂ ਵਿਕਸਿਤ ਕਰਨ ਦੇ ਸਾਂਝੇ ਵਿਜ਼ਨ ਨੂੰ ਵੀ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਦੇ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਇਸ਼ਿਬਾ ਦਾ ਆਭਾਰ ਵਿਅਕਤ ਕੀਤਾ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਜਾਪਾਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਤਤਪਰਤਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਇਸ਼ਿਬਾ ਨੇ ਸੇਂਡਾਈ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿੱਚ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ। ਇਸ ਮੌਕੇ ਮਿਯਾਗੀ ਪ੍ਰਾਂਤ ਦੇ ਗਵਰਨਰ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ। 

************

 ਐੱਮਜੇਪੀਐੱਸ/ਐੱਸਆਰ


(Release ID: 2162312) Visitor Counter : 11