ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਜਾਪਾਨ ਮਨੁੱਖੀ ਸਰੋਤ ਅਦਾਨ-ਪ੍ਰਦਾਨ ਅਤੇ ਸਹਿਯੋਗ ਲਈ ਕਾਰਜ ਯੋਜਨਾ


5 ਵਰ੍ਹਿਆਂ ਵਿੱਚ 50,0000 ਕੁਸ਼ਲ ਕਰਮਚਾਰੀਆਂ ਅਤੇ ਸੰਭਾਵੀ ਪ੍ਰਤਿਭਾ ਸਮੇਤ ਭਾਰਤ ਤੋਂ ਜਾਪਾਨ ਦੇ ਲਈ 50,000 ਕਰਮਚਾਰੀਆਂ ਦਾ ਦੁਵੱਲਾ ਅਦਾਨ-ਪ੍ਰਦਾਨ।

Posted On: 29 AUG 2025 6:54PM by PIB Chandigarh

2025 ਦੇ ਭਾਰਤ-ਜਾਪਾਨ ਸਲਾਨਾ ਸਮਿ ਦੌਰਾਨ, ਭਾਰਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ ਨਾਗਰਿਕਾਂ ਵਿਚਕਾਰ ਦੌਰਿਆਂ ਅਤੇ ਅਦਾਨ-ਪ੍ਰਦਾਨ ਰਾਹੀਂ ਡੂੰਘੀ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਮਨੁੱਖੀ ਸਰੋਤਾਂ ਲਈ ਮੁੱਲ ਸਹਿ-ਨਿਰਮਾਣ ਅਤੇ ਸਬੰਧਿਤ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਕੰਮ ਕਰਨ ਲਈ ਸਹਿਯੋਗੀ ਰਸਤੇ ਲੱਭਣ ਦੀ ਜ਼ਰੂਰਤ 'ਤੇ ਸਹਿਮਤੀ ਪ੍ਰਗਟਾਈ।

ਇਸ ਅਨੁਸਾਰ, ਭਾਰਤ ਅਤੇ ਜਾਪਾਨ  ਦੇ ਜਨਤਕ ਅਤੇ ਨਿਜੀ ਖੇਤਰ ਅਗਲੀ ਪੀੜ੍ਹੀ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨ ਲਈ ਕਰਮਚਾਰੀਆਂ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ। ਦੋਵਾਂ ਦੇਸ਼ਾਂ ਨੇ ਅਗਲੇ ਪੰਜ ਵਰ੍ਹਿਆਂ ਵਿੱਚ ਦੋਵਾਂ ਦਿਸ਼ਾਵਾਂ ਵਿੱਚ 5,00,000 ਤੋਂ ਵੱਧ ਕਰਮਚਾਰੀਆਂ ਦੇ ਅਦਾਨ-ਪ੍ਰਦਾਨ ਦਾ ਇੱਕ ਮਹੱਤਵਾਕਾਂਖੀ ਟੀਚਾ ਰੱਖਿਆ ਹੈ। ਇਸ ਵਿੱਚ ਭਾਰਤ ਤੋਂ ਜਾਪਾਨ  ਵਿੱਚ 50,000 ਕੁਸ਼ਲ ਕਰਮਚਾਰੀ ਅਤੇ ਸੰਭਾਵੀ ਪ੍ਰਤਿਭਾਵਾਂ ਸ਼ਾਮਲ ਹਨ ਤਾਂ ਜੋ ਭਾਰਤ ਅਤੇ ਜਾਪਾਨ ਵਿਚਕਾਰ ਲੋਕਾਂ-ਤੋਂ-ਲੋਕਾਂ ਦੇ ਅਦਾਨ-ਪ੍ਰਦਾਨ ਦੀ ਇੱਕ ਨਵੀਂ ਲਹਿਰ ਪੈਦਾ ਕੀਤੀ ਜਾ ਸਕੇ। ਅਜਿਹੇ ਯਤਨ ਹੇਠ ਲਿਖੇ ਉਦੇਸ਼ਾਂ 'ਤੇ ਕੇਂਦ੍ਰਿਤ ਹੋਣਗੇ:

i. ਸਬੰਧਿਤ ਧਾਰਨਾ ਪਾੜੇ ਨੂੰ ਪੂਰਾ ਕਰਕੇ ਭਾਰਤ ਤੋਂ ਜਾਪਾਨ ਵੱਲ ਕੁਸ਼ਲ ਕਰਮਚਾਰੀਆਂ ਅਤੇ ਸੰਭਾਵੀ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨਾ।

ii. ਦੋਵਾਂ ਦੇਸ਼ਾਂ ਵਿੱਚ ਸੰਯੁਕਤ ਖੋਜ, ਵਪਾਰੀਕਰਣ ਅਤੇ ਵੈਲਿਊ ਕ੍ਰਿਏਸ਼ਨ ਲਈ ਮਨੁੱਖੀ ਸ਼ਕਤੀ ਦਾ ਲਾਭ ਲੈਣਾ ਉਠਾਉਣਾ।
iii. ਭਾਰਤ ਵਿੱਚ ਜਾਪਾਨੀ ਭਾਸ਼ਾ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਨਾਲ ਹੀ ਭਵਿੱਖ ਲਈ ਇੱਕ ਨਿਵੇਸ਼ ਵਜੋਂ ਦੋ-ਦਿਸ਼ਾਵੀ ਸੱਭਿਆਚਾਰਕ, ਵਿਦਿਅਕ ਅਤੇ ਜ਼ਮੀਨੀ ਪੱਧਰ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ।
iv. ਆਈਟੀ ਕਰਮਚਾਰੀਆਂ ਸਮੇਤ ਮਨੁੱਖੀ ਸ਼ਕਤੀ ਦੀ ਘਾਟ ਦਾ ਸਾਹਮਣਾ ਕਰ ਰਹੇ ਜਾਪਾਨ ਅਤੇ ਭਾਰਤ, ਦੋਵਾਂ ਲਈ ਆਰਥਿਕ ਤੌਰ 'ਤੇ ਲਾਭਦਾਇਕ ਮੌਕਿਆਂ ਦੀ ਵਰਤੋਂ ਕਰਨਾ, ਜਿਸਦਾ ਟੀਚਾ ਕੁਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਆਪਣੇ ਨਿਰਮਾਣ ਖੇਤਰਾਂ ਨੂੰ ਮਜ਼ਬੂਤ ​​ਕਰਨਾ ਹੈ।

 

v. ਜਾਪਾਨੀ ਕੰਪਨੀਆਂ ਅਤੇ ਭਾਰਤੀ ਵਿਦਿਆਰਥੀਆਂ ਵਿਚਕਾਰ ਸੰਪਰਕ ਬਿੰਦੂਆਂ ਨੂੰ ਮਜ਼ਬੂਤ ​​ਕਰਨਾ।

ਇਸ ਉਦੇਸ਼ ਲਈ, ਭਾਰਤ ਅਤੇ ਜਾਪਾਨ ਸਾਂਝੇ ਤੌਰ 'ਤੇ ਹੇਠ ਲਿਖੀ ਕਾਰਜ ਯੋਜਨਾ ਸ਼ੁਰੂ ਕਰ ਰਹੇ ਹਨ, ਜੋ ਅਗਲੇ ਪੰਜ ਵਰ੍ਹਿਆਂ ਵਿੱਚ ਭਾਰਤ ਤੋਂ ਜਾਪਾਨ ਵਿੱਚ ਕੁਸ਼ਲ ਕਰਮਚਾਰੀਆਂ ਅਤੇ ਸੰਭਾਵੀ ਪ੍ਰਤਿਭਾਵਾਂ ਦੀ ਗਿਣਤੀ ਨੂੰ 50,000 ਤੱਕ ਵਧਾਉਣ ਲਈ ਸਰਕਾਰ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦੇ ਯਤਨਾਂ ਨੂੰ ਵਧਾਏਗੀ।

 

  1. ਉੱਚ-ਕੁਸ਼ਲ਼ ਕਰਮਚਾਰੀ:
    ਅਗਲੇ 5 ਵਰ੍ਹਿਆਂ ‘ਚ ਜਾਪਾਨ ਵਿੱਚ ਭਾਰਤੀ ਇੰਜੀਨੀਅਰਿੰਗ ਪੇਸ਼ੇਵਰਾਂ ਅਤੇ ਅਕਾਦਮਿਕ ਕਰਮਚਾਰੀਆਂ ਦੇ ਪ੍ਰਵਾਹ ਨੂੰ ਵਧਾਉਣਾ, ਜਿਸ ਦੇ ਲਈ ਹੇਠ ਲਿਖੇ ਕਾਰਜ ਕੀਤੇ ਜਾਣਗੇ:
    a) ਭਾਰਤੀ ਉੱਚ ਸਿੱਖਿਆ ਸੰਸਥਾਵਾਂ ਲਈ ਜਾਪਾਨੀ ਕੰਪਨੀਆਂ ਦਾ ਵਿਸ਼ੇਸ਼ ਮਿਸ਼ਨ, ਜਿਸ ਦਾ ਉਦੇਸ਼ ਸੈਮੀਕੰਡਕਟਰਾਂ ਅਤੇ ਏਆਈ ਸਮੇਤ ਟੀਚਾਗਤ ਖੇਤਰਾਂ ਵਿੱਚ ਜਾਪਾਨੀ ਕੰਪਨੀਆਂ ਵਿੱਚ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
    ਅ) ਜਾਪਾਨ  ਵਿੱਚ ਭਾਰਤੀ ਪੇਸ਼ੇਵਰਾਂ ਦੇ ਰੋਜ਼ਗਾਰ ਦਾ ਸਰਵੇਖਣ ਕਰਨਾ, ਸਭ ਤੋਂ ਵਧੀਆ ਅਭਿਆਸਾਂ/ਸਫਲਤਾ ਦੀਆਂ ਕਹਾਣੀਆਂ ਦੀ ਪਛਾਣ ਕਰਨਾ, ਜਾਗਰੂਕਤਾ ਪੈਦਾ ਕਰਨਾ ਅਤੇ ਰੋਜ਼ਗਾਰ ਦੀ ਸਹੂਲਤ ਦੇਣਾ, ਜਿਸ ਨਾਲ ਜਾਪਾਨ ਵਿੱਚ ਨੌਕਰੀ ਦੇ ਮੌਕੇ ਵਧਣਗੇ ਅਤੇ ਭਾਰਤੀ ਪ੍ਰਤਿਭਾ ਨੂੰ ਬਰਕਰਾਰ ਰੱਖਿਆ ਜਾ ਸਕੇ।
    c) ਜਾਪਾਨ ਐਕਸਚੇਂਜ ਐਂਡ ਟੀਚਿੰਗ (ਜੇਈਟੀ) ਪ੍ਰੋਗਰਾਮ ਦੇ ਤਹਿਤ ਭਾਰਤ ਤੋਂ ਜਾਪਾਨ ਵਿੱਚ ਅੰਗਰੇਜ਼ੀ ਭਾਸ਼ਾ ਦੇ ਸਹਾਇਕ ਅਧਿਆਪਕਾਂ ਦੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ।
    (2) ਵਿਦਿਆਰਥੀ ਅਤੇ ਖੋਜਕਰਤਾ:
    ਅਗਲੇ 5 ਵਰ੍ਹਿਆਂ ਵਿੱਚ ਜਾਪਾਨ ਵਿੱਚ ਭਾਰਤੀ ਵਿਦਿਆਰਥੀਆਂ, ਵਿਗਿਆਨੀਆਂ ਅਤੇ ਖੋਜਕਰਤਾਵਾਂ ਦੇ ਪ੍ਰਵਾਹ ਨੂੰ ਵਧਾਉਣਾ, ਜਿਸ ਨੂੰ ਹੇਠ ਲਿਖੇ ਤਰੀਕਿਆਂ ਰਾਹੀਂ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ:
    a) ਐੱਮਈਐੱਕਸਟੀ ਜਾਪਾਨ ਅਤੇ ਭਾਰਤ ਦੇ ਸਿੱਖਿਆ ਮੰਤਰਾਲੇ ਦਰਮਿਆਨ ਸਿੱਖਿਆ ਬਾਰੇ ਦੋ-ਪੱਖੀ ਉੱਚ ਪੱਧਰੀ ਨੀਤੀਗਤ ਗੱਲਬਾਤ, ਜਿਸ ਵਿੱਚ ਭਾਰਤ ਅਤੇ ਜਾਪਾਨ ਦਰਮਿਆਨ ਵਿਦਿਆਰਥੀ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਜਾਪਾਨ ਵਿੱਚ ਪੋਸਟ-ਐਜੂਕੇਸ਼ਨ ਇੰਟਰਨਸ਼ਿਪ ਅਤੇ ਭਾਰਤੀ ਪ੍ਰਤਿਭਾਵਾਂ ਦੇ ਰੋਜ਼ਗਾਰ ਨੂੰ ਯੋਜਨਾਬੱਧ ਕਰਨ ਦੇ ਉਪਾਵਾਂ 'ਤੇ ਵਧੇਰੇ ਧਿਆਨ ਦਿੱਤਾ ਜਾਵੇਗਾ।

ਅ) ਐੱਮਈਐਕਸਟੀ ਦੁਆਰਾ ਅੰਤਰ-ਯੂਨੀਵਰਸਿਟੀ ਐਕਸਚੇਂਜ ਪ੍ਰੋਜੈਕਟ ਨੂੰ ਉਤਸ਼ਾਹਿਤ ਕਰਨਾ, ਜੋ ਕਿ ਭਾਰਤ ਵਿੱਚ ਭਾਈਵਾਲ ਯੂਨੀਵਰਸਿਟੀਆਂ ਨਾਲ ਗੁਣਵੱਤਾ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਵਿਕਸਿਤ ਕਰਨ/ਸੰਚਾਲਿਤ ਕਰਨ ਲਈ ਜਾਪਾਨੀ ਯੂਨੀਵਰਸਿਟੀਆਂ ਨੂੰ ਸਮਰਥਨ ਕਰਦੀ ਹੈ।
 

c) ਜਾਪਾਨ ਸਾਇੰਸ ਐਂਡ ਟੈਕਨੋਲੋਜੀ ਏਜੰਸੀ (ਜੇਐੱਸਟੀ) ਦੇ ਸਕੁਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਭਾਰਤੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦਾ ਜਾਪਾਨ ਦਾ ਸਲਾਨਾ ਦੌਰਾ, ਜਿਸ ਵਿੱਚ ਮਹਿਲਾ ਖੋਜਕਰਤਾਵਾਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
 

d) ਜਾਪਾਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਜਾਪਾਨੀ ਸਰਕਾਰ (ਐੱਮਈਐੱਕਸਟੀ) ਸਕੌਲਰਸ਼ਿਪਸ ਰਾਹੀਂ ਨਿਰੰਤਰ ਸਹਾਇਤਾ।
 

e) ਜਾਪਾਨ ਦੇ ਵਿਦੇਸ਼ ਮੰਤਰਾਲੇ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਮੀਰਾਈ-ਸੇਤੂ (MIRAI-Setu) ਪ੍ਰੋਗਰਾਮ, ਜੋ ਕਿ ਭਾਰਤੀ ਯੂਨੀਵਰਸਿਟੀ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਜਾਪਾਨੀ ਕੰਪਨੀਆਂ ਵਿੱਚ ਦੌਰੇ ਅਤੇ ਇੱਕ ਮਹੀਨੇ ਦੀ ਇੰਟਰਨਸ਼ਿਪ ਸਿਖਲਾਈ ਲੈਣ ਲਈ ਸੱਦਾ ਦਿੰਦਾ ਹੈ, ਜੋ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਦੇ ਪ੍ਰਤਿਭਾ ਅਦਾਨ-ਪ੍ਰਦਾਨ ਲਈ ਇੱਕ ਉਤਪ੍ਰੇਰਕ ਹੈ।
 

f) ਭਾਰਤੀ ਅਤੇ ਜਾਪਾਨੀ ਮੰਤਰਾਲਿਆਂ ਜਾਂ ਏਜੰਸੀਆਂ ਦੁਆਰਾ ਚਲਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੁਵਾ ਵਿਗਿਆਨ ਅਦਾਨ-ਪ੍ਰਦਾਨ ਪ੍ਰੋਗਰਾਮ, ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਦੇ ਵਿਗਿਆਨਕ ਪ੍ਰਤਿਭਾ ਦੇ ਤਬਾਦਲੇ ਲਈ ਇੱਕ ਉਤਪ੍ਰੇਰਕ ਦੇ ਤੌਰ 'ਤੇ ਜਾਪਾਨੀ ਸੰਸਥਾਵਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਥੋੜ੍ਹੇ ਸਮੇਂ ਦੇ ਅਦਾਨ-ਪ੍ਰਦਾਨ ਲਈ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਧੇ ਤੌਰ 'ਤੇ ਸੱਦਾ ਦਿੰਦਾ ਹੈ।
 

g) ਲੋਟਸ ਪ੍ਰੋਗਰਾਮ (ਵਿਗਿਆਨ ਵਿੱਚ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਭਾਰਤ-ਜਾਪਾਨ ਐਕਸਚੇਂਜ ਪ੍ਰੋਗਰਾਮ), ਜਿਸ ਨੂੰ ਜਾਪਾਨ ਦੇ ਐੱਮਈਐਕਸਟੀ ਦੁਆਰਾ ਹਾਲ ਹੀ ਵਿੱਚ ਨੌਜਵਾਨ ਖੋਜਕਰਤਾਵਾਂ, ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਸ਼ਾਮਲ ਹਨ, ਲਈ ਸ਼ੁਰੂ ਕੀਤਾ ਗਿਆ ਹੈ। ਇਸਦਾ ਉਦੇਸ਼ ਅਤਿ-ਆਧੁਨਿਕ ਖੇਤਰਾਂ ਵਿੱਚ ਭਾਰਤੀ ਅਤੇ ਜਾਪਾਨੀ ਯੂਨੀਵਰਸਿਟੀਆਂ ਵਿਚਕਾਰ ਸੰਯੁਕਤ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ, ਐੱਮਈਟੀਆਈ ਦਿਲਚਸਪੀ ਰੱਖਣ ਵਾਲੀਆਂ ਜਾਪਾਨੀ ਕੰਪਨੀਆਂ ਨਾਲ ਇੰਟਰਨਸ਼ਿਪਾਂ ਰਾਹੀਂ ਮੇਲ ਕਰਨ ਵਿੱਚ ਸਹਾਇਤਾ ਕਰਕੇ ਇਸ ਪ੍ਰੋਗਰਾਮ ਦਾ ਸਮਰਥਨ ਕਰੇਗਾ, ਜਿਸ ਨਾਲ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੋਰ ਵਧਾਇਆ ਜਾਵੇਗਾ।
 

(3) ਨਿਰਧਾਰਤ ਕੁਸ਼ਲ ਵਰਕਰ (SSW) ਸਿਸਟਮ/ਟੈਕਨੀਕਲ ਇੰਟਰਨ ਟ੍ਰੇਨਿੰਗ ਪ੍ਰੋਗਰਾਮ (TITP):

 

ਜਾਪਾਨ ਦੇ ਐੱਸਐੱਸਡਬਲਿਊ ਸਿਸਟਮ ਅਧੀਨ 5 ਵਰ੍ਹਿਆਂ ਵਿੱਚ ਭਾਰਤੀ ਕਰਮਚਾਰੀਆਂ ਦੇ ਪ੍ਰਵਾਹ ਨੂੰ ਵਧਾਉਣਾ, ਜਿਸ ਦੇ ਲਈ ਹੇਠ ਲਿਖੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ :
 

a) ਭਾਰਤ ਵਿੱਚ ਐੱਸਐੱਸਡਬਲਿਊ ਪ੍ਰੀਖਿਆ ਲਈ ਸਾਰੀਆਂ 16 ਸ਼੍ਰੇਣੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼।
ਅ) ਭਾਰਤ ਦੇ ਉੱਤਰ, ਪੂਰਬ, ਦੱਖਣ, ਪੱਛਮੀ ਅਤੇ ਉੱਤਰ-ਪੂਰਬੀ ਖੇਤਰਾਂ ਨੂੰ ਕਵਰ ਕਰਨ ਵਾਲੇ ਸਕਿੱਲ ਐਗਜ਼ਾਮਾਂ ਅਤੇ ਜਾਪਾਨੀ ਭਾਸ਼ਾ ਟੈਸਟਾਂ ਲਈ ਨਵੇਂ ਪ੍ਰੀਖਿਆ ਕੇਂਦਰ ਸਥਾਪਿਤ ਕਰਨ ਦੇ ਯਤਨ।

 

c) ਭਾਰਤ ਦੇ ਵਿਦੇਸ਼ ਮੰਤਰਾਲੇ (ਐੱਮਈਏ) ਦੇ ਓਵਰਸੀਜ਼ ਸਕਿੱਲ ਡਿਵੈਲਪਮੈਂਟ ਸਕੀਮ ਪ੍ਰੋਗਰਾਮ ਰਾਹੀਂ ਯੋਗ ਭਾਰਤੀ ਐੱਸਐੱਸਡਬਲਿਊ ਕਰਮਚਾਰੀਆਂ ਲਈ ਰਵਾਨਗੀ ਤੋਂ ਪਹਿਲਾਂ ਕਿੱਤਾਮੁਖੀ ਭਾਸ਼ਾ ਸਿਖਲਾਈ ਪ੍ਰਦਾਨ ਕਰਨਾ।

 

ਸ) ਭਾਰਤ ਦੇ ਈ-ਮਾਈਗ੍ਰੇਟ ਪੋਰਟਲ ਵਿੱਚ ਜਾਪਾਨ ਨੂੰ ਇੱਕ ਡੈਸਟੀਨੇਸ਼ਨ ਦੇਸ਼ ਵਜੋਂ ਸ਼ਾਮਲ ਕਰਨਾ ਅਤੇ ਜਾਪਾਨੀ ਮਾਲਕਾਂ ਦੁਆਰਾ ਪ੍ਰਮਾਣਿਤ ਭਾਰਤੀ ਕਰਮਚਾਰੀਆਂ ਦੀ ਸੁਰੱਖਿਅਤ, ਕਾਨੂੰਨੀ ਅਤੇ ਯੋਜਨਾਬੱਧ ਭਰਤੀ ਲਈ ਭਾਰਤ ਦੇ ਰਾਸ਼ਟਰੀ ਕਰੀਅਰ ਸੇਵਾ ਪਲੈਟਫਾਰਮ 'ਤੇ ਇੱਕ ਸਮਰਪਿਤ ਭਾਰਤ-ਜਾਪਾਨ ਕੌਰੀਡੋਰ ਦੀ ਸਿਰਜਣਾ।
 

e) ਟੀਆਈਟੀਪੀ ਅਤੇ ਕੌਸ਼ਲ ਵਿਕਾਸ ਲਈ ਰੋਜ਼ਗਾਰ (ਈਐੱਸਡੀ) ਪ੍ਰੋਗਰਾਮ ਰਾਹੀਂ, ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ, ਭਾਰਤੀ ਸੰਭਾਵੀ ਪ੍ਰਤਿਭਾ ਨੂੰ ਜਾਪਾਨ ਵੱਲ ਆਕਰਸ਼ਿਤ ਕਰਨਾ।
 

(4) ਕੌਸ਼ਲ ਵਿਕਾਸ:

ਭਾਰਤ ਵਿੱਚ ਕੁਸ਼ਲ ਦੇ ਪੱਧਰ ਨੂੰ ਅਪਗ੍ਰੇਡ ਕਰਨ ਅਤੇ ਇੱਕ ਵੱਡੇ ਪੱਧਰ ‘ਤੇ ਜਾਪਾਨ-ਤਿਆਰ ਕਾਰਜਬਲ ਤਿਆਰ ਕਰਨ ਲਈ ਜਾਪਾਨ ਦੀਆਂ ਪ੍ਰਬੰਧਕੀ, ਉਦਯੋਗਿਕ ਅਤੇ ਨਿਰਮਾਣ ਸਮਰੱਥਾਵਾਂ ਦਾ ਲਾਭ ਉਠਾਉਣਾ, ਜਿਸ ਵਿੱਚ ਸ਼ਾਮਲ ਹਨ:
 

a) ਭਾਰਤ ਵਿੱਚ ਜਾਪਾਨੀ ਕੰਪਨੀਆਂ ਦੁਆਰਾ ਕਰਵਾਏ ਜਾਂਦੇ ਕੋਰਸਾਂ ਅਤੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮਾਂ ਦੀ ਲਾਗਤ ਅਤੇ ਜਾਪਾਨ ਵਿੱਚ ਭਾਰਤੀ ਕਰਮਚਾਰੀਆਂ ਦੀ ਸਿਖਲਾਈ ਲਈ ਸਬਸਿਡੀ ਦੀ ਵਿਵਸਥਾ, ਇੰਡੋ-ਨਿਪੋਨ ਪ੍ਰੋਗਰਾਮ ਫਾਰ ਅਪਲਾਇਡ ਕੰਪੀਟੈਂਸੀ ਟ੍ਰੇਨਿੰਗ (ਆਈਐੱਨਪੀਏਸੀਟੀ) ਵਰਗੀਆਂ ਪਹਿਲਕਦਮੀਆਂ ਦੇ ਤਹਿਤ।
 

ਅ) ਨਵੇਂ ਸ਼ੁਰੂ ਕੀਤੇ ਗਏ ਪ੍ਰੋਗਰਾਮ "ਇੰਡੀਆ-ਜਾਪਾਨ ਟੈਲੇਂਟ ਬ੍ਰਿਜ" ਅਤੇ ਹੋਰ ਯੋਜਨਾਵਾਂ ਰਾਹੀਂ ਭਾਰਤੀ ਵਿਦਿਆਰਥੀਆਂ ਅਤੇ ਮੱਧ-ਕਰੀਅਰ ਭਾਰਤੀ ਕੁਸ਼ਲ ਪੇਸ਼ੇਵਰਾਂ ਲਈ ਇੰਟਰਨਸ਼ਿਪ ਪ੍ਰੋਗਰਾਮਾਂ ਅਤੇ ਨੌਕਰੀ ਮਿਲਾਣ ਵਾਲੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨਾ।

c) ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਤਾਲਮੇਲ ਵਿੱਚ ਭਾਰਤ ਵਿੱਚ ਰਾਜ ਸਰਕਾਰਾਂ ਨੂੰ ਉਨ੍ਹਾਂ ਦੇ ਨਿਵਾਸੀਆਂ ਦੀ ਸਬੰਧਿਤ ਸਿਖਲਾਈ ਅਤੇ ਪਲੇਸਮੈਂਟ ਵਿੱਚ ਸਹਾਇਤਾ ਪ੍ਰਦਾਨ ਕਰਨਾ।
 

d) ਰਵਾਇਤੀ ਸਿਹਤ ਅਭਿਆਸਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਖਾਸ ਕਰਕੇ ਬਜ਼ੁਰਗਾਂ ਦੀ ਦੇਖਭਾਲ ਦੇ ਖੇਤਰ ਵਿੱਚ ਉਨ੍ਹਾਂ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਲਈ, ਪੂਰੇ ਜਾਪਾਨ ਵਿੱਚ ਭਾਰਤੀ ਦੂਤਾਵਾਸ ਅਤੇ ਭਾਰਤ ਦੇ ਆਯੁਸ਼ ਮੰਤਰਾਲੇ ਦੇ ਆਯੁਸ਼ ਸੈੱਲ ਦੀ ਨਿਗਰਾਨੀ ਹੇਠ ਯੋਗ ਅਤੇ ਆਯੁਰਵੇਦ ਵਿੱਚ ਉੱਤਮਤਾ ਕੇਂਦਰ ਸਥਾਪਿਤ ਕਰਨਾ।

 (5) ਭਾਸ਼ਾ ਯੋਗਤਾ ਵਿਕਾਸ:
 

ਕੁਸ਼ਲ ਦੇ ਖੇਤਰਾਂ ਨਾਲ ਸਬੰਧਿਤ ਜਾਪਾਨੀ ਭਾਸ਼ਾ ਸਿੱਖਿਆ ਨੂੰ ਉਤਸ਼ਾਹਿਤ ਕਰਨਾ:

a) ਸਰਕਾਰੀ ਪਹਿਲਕਦਮੀਆਂ ਅਤੇ ਨਿਜੀ  ਖੇਤਰ ਦੇ ਯਤਨਾਂ ਰਾਹੀਂ ਭਾਰਤੀ ਵਿਦਿਅਕ ਸੰਸਥਾਵਾਂ ਵਿੱਚ ਵਿਵਹਾਰਕ ਜਾਪਾਨੀ ਭਾਸ਼ਾ ਦੀ ਸਿੱਖਿਆ ਤੱਕ ਪਹੁੰਚ ਵਿੱਚ ਸੁਧਾਰ।
 

ਅ) ਜਾਪਾਨੀ ਕੰਪਨੀਆਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਭਾਸ਼ਾ ਸਿਖਲਾਈ ਦੀ ਲਾਗਤ ਲਈ ਸਬਸਿਡੀ।
 

c) ਜਾਪਾਨੀ ਭਾਸ਼ਾ ਦੇ ਅਧਿਆਪਕਾਂ ਲਈ ਸਿਖਲਾਈ ਦੇ ਮੌਕਿਆਂ ਦਾ ਵਿਸਤਾਰ ਕਰਨਾ ਅਤੇ ਨਾਲ ਹੀ ਜਾਪਾਨੀ ਭਾਸ਼ਾ ਸਿੱਖਿਆ ਵਿੱਚ ਮਾਹਿਰਾਂ ਨੂੰ ਭੇਜ ਕੇ ਕੁਸ਼ਲ ਪਾਠਕ੍ਰਮ ਅਤੇ ਸਮੱਗਰੀ ਵਿਕਸਿਤ ਕਰਨ ਵਿੱਚ ਸਹਾਇਤਾ ਕਰਨਾ। 

d) ਭਾਰਤ ਵਿੱਚ ਨਿਹੋਂਗੋ ਪਾਰਟਨਰਜ਼ ਪ੍ਰੋਗਰਾਮ (ਲੰਬੇ ਸਮੇਂ ਲਈ) ਸ਼ੁਰੂ ਕਰਨਾ, ਜਿਸ ਰਾਹੀਂ ਜਾਪਾਨੀ ਨਾਗਰਿਕਾਂ ਨੂੰ ਸਥਾਨਕ ਜਾਪਾਨੀ ਭਾਸ਼ਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਲਈ ਸੈਕੰਡਰੀ ਸਕੂਲਾਂ ਵਿੱਚ ਭੇਜਿਆ ਜਾਂਦਾ ਹੈ।
 

e) ਜਾਪਾਨ ਫਾਊਂਡੇਸ਼ਨ ਦੁਆਰਾ ਭਾਰਤ ਵਿੱਚ ਕਰਵਾਏ ਜਾਂਦੇ 360 ਘੰਟਿਆਂ ਦੇ ਟੀਚਰ ਟ੍ਰੇਨਿੰਗ ਕੋਰਸ ਨੂੰ ਉਦਯੋਗ ਅਤੇ ਕੁਸ਼ਲ਼ ਕਾਮਿਆਂ ਦੀ ਮੰਗ ਦੇ ਅਨੁਸਾਰ ਅਤੇ ਦਿਸ਼ਾ ਦੇਣ 'ਤੇ ਵਿਚਾਰ ਕਰਨਾ।
 

f) ਜਾਪਾਨੀ ਭਾਸ਼ਾ ਮੁਹਾਰਤ ਟੈਸਟ (ਜੇਐੱਲਪੀਟੀ) ਅਤੇ ਜਾਪਾਨ ਫਾਊਂਡੇਸ਼ਨ ਟੈਸਟ ਫਾਰ ਬੇਸਿਕ ਜਪਾਨੀਜ਼ (ਜੇਐੱਫਟੀ-ਬੇਸਿਕ) ਦੀ ਮੰਗ ਦੇ ਅਨੁਸਾਰ ਭਾਰਤ ਵਿੱਚ ਜਾਪਾਨੀ ਭਾਸ਼ਾ ਟੈਸਟਿੰਗ ਕੇਂਦਰਾਂ ਦੀ ਗਿਣਤੀ ਅਤੇ ਸਮਰੱਥਾ ਵਧਾਉਣ ਲਈ ਯਤਨ ਕਰਨਾ।

(6) ਜਾਗਰੂਕਤਾ ਵਧਾਉਣਾ, ਸਹਾਇਤਾ ਅਤੇ ਤਾਲਮੇਲ ਵਧਾਉਣਾ:

ਸਬੰਧਿਤ ਧਿਰਾਂ ਅਗਲੇ ਪੰਜ ਵਰ੍ਹਿਆਂ ਤੋਂ ਬਾਅਦ ਵੀ ਇਨ੍ਹਾਂ ਐਕਸਚੇਂਜਾਂ ਨੂੰ ਸਵੈ-ਨਿਰਭਰ ਬਣਾਉਣ ਲਈ ਨੀਂਹ ਰੱਖਣ ਲਈ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਗੀਆਂ।
 

a) ਕੁਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ), ਐੱਨਐੱਸਡੀਸੀ ਅਤੇ ਹੋਰ ਹਿੱਸੇਦਾਰ ਯੂਨੀਵਰਸਿਟੀਆਂ ਵਿੱਚ ਰੋਜ਼ਗਾਰ ਮੇਲਿਆਂ, ਟੀਚਾਬੱਧ ਇਸ਼ਤਿਹਾਰਬਾਜ਼ੀ ਮੁਹਿੰਮਾਂ ਅਤੇ ਸੋਸ਼ਲ ਮੀਡੀਆ ਆਊਟਰੀਚ ਰਾਹੀਂ ਜਾਪਾਨ ਵਿੱਚ ਰੋਜ਼ਗਾਰ ਦੇ ਮੌਕਿਆਂ ਅਤੇ ਜਾਪਾਨੀ ਭਾਸ਼ਾ ਸਿੱਖਿਆ 'ਤੇ ਸਮਾਗਮਾਂ ਦਾ ਆਯੋਜਨ ਕਰਨਗੇ।
ਅ) ਐੱਨਸੀਡੀਸੀ ਦੁਆਰਾ ਜਾਪਾਨੀ ਪ੍ਰੀਫੈਕਚਰ ਵਿੱਚ ਮਾਲਕ-ਕਰਮਚਾਰੀ ਮੈਚ-ਮੇਕਿੰਗ ਸੈਮੀਨਾਰ ਆਯੋਜਿਤ ਕੀਤਾ ਜਾਣਗੇ।

c) ਜਾਪਾਨੀ ਸਰਕਾਰ ਦੇ ਸਹਿਯੋਗ ਨਾਲ ਭਾਰਤੀ ਮਿਸ਼ਨਾਂ ਅਤੇ ਕੇਂਦਰਾਂ 'ਚ ਪਹੁੰਚਣ 'ਤੇ ਸਹਾਇਤਾ, ਓਰੀਐਂਟੇਸ਼ਨ ਵਰਕਸ਼ਾਪਾਂ ਅਤੇ ਸ਼ਿਕਾਇਤ ਨਿਵਾਰਣ।

ਸ) ਦੋਵਾਂ ਦੇਸ਼ਾਂ ਵਿਚਕਾਰ ਵੱਖ-ਵੱਖ ਖੇਤਰਾਂ ਵਿੱਚ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਬਾਰੇ ਸਬੰਧਿਤ ਜਾਣਕਾਰੀ ਨੂੰ ਇਕਜੁੱਟ ਅਤੇ ਪ੍ਰਸਾਰਿਤ ਕਰਨ ਲਈ ਇੱਕ ਵੈੱਬਸਾਈਟ ਬਣਾਉਣਾ।


e) ਰਾਜ-ਪ੍ਰਾਂਤ ਭਾਈਵਾਲੀ ਰਾਹੀਂ ਮਨੁੱਖੀ ਸਰੋਤ ਅਤੇ ਪ੍ਰਤਿਭਾ ਦਾ ਅਦਾਨ-ਪ੍ਰਦਾਨ, ਭਾਰਤੀ ਰਾਜਾਂ ਦੇ ਕੁਸ਼ਲ ਪਹਿਲਕਦਮੀਆਂ ਨੂੰ ਜਾਪਾਨ  ਦੇ ਸਬੰਧਿਤ ਪ੍ਰੀਫੈਕਚਰ ਵਿੱਚ ਸਥਿਤ ਕੰਪਨੀਆਂ ਦੀ ਭਰਤੀ ਮੁਹਿੰਮ ਨਾਲ ਮਿਲਾਨ।

f) ਦੋਵਾਂ ਦੇਸ਼ਾਂ ਵਿਚਕਾਰ ਕਰਮਚਾਰੀਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਮਨੁੱਖੀ ਸਰੋਤ ਅਦਾਨ-ਪ੍ਰਦਾਨ ਸੈਮੀਨਾਰ ਆਯੋਜਿਤ ਕਰਨਾ।
 

(7) ਲਾਗੂਕਰਨ ਅਤੇ ਫਾਲੋ-ਅੱਪ ਉਪਾਅ:

ਭਾਰਤ ਦਾ ਵਿਦੇਸ਼ ਮੰਤਰਾਲਾ ਅਤੇ ਜਾਪਾਨ ਦਾ ਵਿਦੇਸ਼ ਮੰਤਰਾਲਾ ਉਪਰੋਕਤ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ ਸਮੁੱਚੇ ਤੌਰ 'ਤੇ ਜ਼ਿੰਮੇਵਾਰ ਹੋਣਗੇ ਅਤੇ ਇਸ ਉਦੇਸ਼ ਲਈ ਸਲਾਨਾ ਸੰਯੁਕਤ ਸਕੱਤਰ/ਡਾਇਰੈਕਟਰ ਜਨਰਲ ਪੱਧਰ ‘ਤੇ ਸਲਾਹ-ਮਸ਼ਵਰਾ ਕਰਨਗੇ। ਉਹ ਦੋਵਾਂ ਦੇਸ਼ਾਂ ਵਿਚਕਾਰ ਮਨੁੱਖੀ ਸਰੋਤ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਵਾਧੂ ਕਦਮਾਂ 'ਤੇ ਵੀ ਚਰਚਾ ਕਰਨਗੇ। ਸਿੱਖਿਆ, ਕੌਸ਼ਲ, ਵਿਗਿਆਨ ਅਤੇ ਟੈਕਨੋਲੋਜੀ, ਡਿਜੀਟਲ ਅਰਥਵਿਵਸਥਾ ਵਿੱਚ ਮੌਜੂਦਾ ਸੰਵਾਦ ਵਿਧੀਆਂ ਦੀ ਵਰਤੋਂ ਯਤਨਾਂ ਨੂੰ ਪੂਰਕ ਬਣਾਉਣ ਲਈ ਵੀ ਕੀਤੀ ਜਾਵੇਗੀ।

 

************

ਐੱਮਜੇਪੀਐੱਸ/ਐੱਸਆਰ


(Release ID: 2162223) Visitor Counter : 16