ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡ ਦਿਵਸ ‘ਤੇ ਬਿਹਾਰ ਦੇ ਰਾਜਗੀਰ ਵਿੱਚ ਪੁਰਸ਼ ਹਾਕੀ ਏਸ਼ੀਆ ਕੱਪ 2025 ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
28 AUG 2025 8:25PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ, 29 ਅਗਸਤ ਨੂੰ ਬਿਹਾਰ ਦੇ ਇਤਿਹਾਸਿਕ ਸ਼ਹਿਰ ਰਾਜਗੀਰ ਵਿੱਚ ਸ਼ੁਰੂ ਹੋਣ ਵਾਲੇ ਪੁਰਸ਼ ਹਾਕੀ ਏਸ਼ੀਆ ਕੱਪ 2025 ਦੀ ਪੂਰਵ ਸੰਧਿਆ ‘ਤੇ ਸਾਰੀਆਂ ਪ੍ਰਤੀਭਾਗੀ ਟੀਮਾਂ, ਖਿਡਾਰੀਆਂ, ਅਧਿਕਾਰੀਆਂ ਅਤੇ ਏਸ਼ੀਆ ਭਰ ਦੇ ਸਮਰਥਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਬਿਹਾਰ ਦੀ ਸ਼ਲਾਘਾ ਕੀਤੀ, ਜਿਸ ਨੇ ਹਾਲ ਦੇ ਦਿਨਾਂ ਵਿੱਚ ਇੱਕ ਜੀਵੰਤ ਖੇਡ ਕੇਂਦਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ ਹੈ ਅਤੇ ਖੇਲੋ ਇੰਡੀਆ ਯੂਥ ਗੇਮਸ 2025, ਏਸ਼ੀਆ ਰਗਬੀ ਅੰਡਰ-20 ਸੇਵਨਸ ਚੈਂਪੀਅਨਸ਼ਿਪ 2025, ਆਈਐੱਸਟੀਏਐੱਫ ਸੇਪਕਟਕਰਾ ਵਿਸ਼ਵ ਕੱਪ 2024 ਅਤੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟ੍ਰਾਫੀ 2025 ਜਿਹੇ ਪ੍ਰਮੁੱਖ ਟੂਰਨਾਮੈਂਟਾਂ ਦੀ ਮੇਜ਼ਬਾਨੀ ਕੀਤੀ ਹੈ।
ਅੱਜ ਐਕਸ ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ,
“ਕੱਲ੍ਹ, 29 ਅਗਸਤ (ਜੋ ਰਾਸ਼ਟਰੀ ਖੇਡ ਦਿਵਸ ਅਤੇ ਮੇਜਰ ਧਿਆਨਚੰਦ ਦੀ ਜਯੰਤੀ ਵੀ ਹੈ), ਨੂੰ ਪੁਰਸ਼ ਹਾਕੀ ਏਸ਼ੀਆ ਕੱਪ 2025 ਬਿਹਾਰ ਦੇ ਇਤਿਹਾਸਿਕ ਸ਼ਹਿਰ ਰਾਜਗੀਰ ਵਿੱਚ ਸ਼ੁਰੂ ਹੋ ਰਿਹਾ ਹੈ। ਮੈਂ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ, ਖਿਡਾਰੀਆਂ, ਅਧਿਕਾਰੀਆਂ ਅਤੇ ਏਸ਼ੀਆ ਭਰ ਦੇ ਸਮਰਥਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।”
“ਭਾਰਤ ਅਤੇ ਏਸ਼ੀਆ ਭਰ ਦੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਹਾਕੀ ਦਾ ਹਮੇਸ਼ਾ ਇੱਕ ਵਿਸ਼ੇਸ਼ ਸਥਾਨ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਟੂਰਨਾਮੈਂਟ ਰੋਮਾਂਚਕ ਮੈਚਾਂ, ਅਸਾਧਾਰਣ ਪ੍ਰਤਿਭਾ ਦੇ ਪ੍ਰਦਰਸ਼ਨ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਹੋਵੇਗਾ, ਜੋ ਖੇਡ ਪ੍ਰੇਮੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।”
“ਇਹ ਅਤਿਅੰਤ ਖੁਸ਼ੀ ਦਾ ਵਿਸ਼ਾ ਹੈ ਕਿ ਬਿਹਾਰ ਪੁਰਸ਼ ਹਾਕੀ ਏਸ਼ੀਆ ਕੱਪ 2025 ਦੀ ਮੇਜ਼ਬਾਨੀ ਕਰ ਰਿਹਾ ਹੈ। ਹਾਲ ਹੀ ਦੇ ਦਿਨਾਂ ਵਿੱਚ, ਬਿਹਾਰ ਨੇ ਇੱਕ ਜੀਵੰਤ ਖੇਡ ਕੇਂਦਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ ਹੈ, ਜਿੱਥੇ ਖੇਲੋ ਇੰਡੀਆ ਯੂਥ ਗੇਮਸ 2025, ਏਸ਼ੀਆ ਰਗਬੀ ਅੰਡਰ-20 ਸੇਵਨਜ਼ ਚੈਂਪੀਅਨਸ਼ਿਪ 2025, ਆਈਐੱਸਟੀਏਐੱਫ ਸੇਪਕਟਕਰਾ ਵਿਸ਼ਵ ਕੱਪ 2024 ਅਤੇ ਮਹਿਲਾ ਏਸ਼ੀਅਨ ਚੈਂਪੀਅਨਸ ਟ੍ਰਾਫੀ ਜਿਹੇ ਪ੍ਰਮੁੱਖ ਟੂਰਨਾਮੈਂਟਾਂ ਦਾ ਆਯੋਜਨ ਹੋਇਆ ਹੈ। ਇਹ ਨਿਰੰਤਰ ਗਤੀ ਬਿਹਾਰ ਦੇ ਵਧਦੇ ਬੁਨਿਆਦੀ ਢਾਂਚੇ, ਜ਼ਮੀਨੀ ਪੱਧਰ ‘ਤੇ ਉਤਸ਼ਾਹ ਅਤੇ ਵਿਭਿੰਨ ਖੇਡ ਵਿਸ਼ਿਆਂ ਵਿੱਚ ਪ੍ਰਤਿਭਾਵਾਂ ਨੂੰ ਨਿਖਾਰਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।”
************
ਐੱਮਜੇਪੀਐੱਸ/ਐੱਸਆਰ
(Release ID: 2161758)
Visitor Counter : 17
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam