ਰਾਜ ਸਭਾ ਸਕੱਤਰੇਤ
ਪ੍ਰੈੱਸ ਕਮਿਊਨੀਕ
प्रविष्टि तिथि:
27 AUG 2025 3:34PM by PIB Chandigarh
25 ਅਗਸਤ, 2025 ਨੂੰ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ ਤੋਂ ਬਾਅਦ, ਹੇਠ ਲਿਖੇ ਦੋ ਉਮੀਦਵਾਰ ਉਪ-ਰਾਸ਼ਟਰਪਤੀ ਪਦ ਲਈ ਚੋਣਾਂ ਲੜਣਗੇ।
|
ਲੜੀ ਨੰ.
|
ਨਾਮ
|
ਪਤਾ
|
|
1
|
ਸ਼੍ਰੀ ਬੁੱਚੀਰੈੱਡੀ ਸੁਦਰਸ਼ਨ ਰੈੱਡੀ
|
8-2-293/82/ਐੱਨਐੱਲ, 12-ਏ ਐੱਮਐੱਲਏ ਅਤੇ ਐੱਮਪੀ ਕਲੋਨੀ, ਜੁਬਲੀ ਹਿਲਸ, ਰੋਡ ਨੰ. 10ਸੀ ਟੀਐੱਸਐੱਸਪੀ ਗ੍ਰੇਟਰ ਹੈਦਰਾਬਾਦ, ਤੇਲੰਗਾਨਾ-500033
|
|
2
|
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ
|
ਜਲ ਭੂਸ਼ਣ, ਰਾਜ ਭਵਨ, ਵਾਲਕੇਸ਼ਵਰ ਰੋਡ, ਮਾਲਾਵਾਰ ਹਿਲ, ਮੁੰਬਈ-400035
|
ਉਪ-ਰਾਸ਼ਟਰਪਤੀ ਚੋਣਾਂ, 2025 ਲਈ ਵੋਟਿੰਗ ਮੰਗਲਵਾਰ, 9 ਸਤੰਬਰ, 2025 ਨੂੰ ਕਮਰਾ ਨੰਬਰ ਐੱਫ 101, ਵਸੁਧਾ, ਸੰਸਦ ਭਵਨ, ਨਵੀਂ ਦਿੱਲੀ ਵਿੱਚ ਹੋਵੇਗਾ। ਵੋਟਿੰਗ ਉਸੇ ਦਿਨ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਖਤਮ ਹੋ ਜਾਵੇਗੀ।
ਭਾਰਤ ਦੇ ਉਪ-ਰਾਸ਼ਟਰਪਤੀ ਪਦ ਦੀਆਂ ਚੋਣਾਂ ਲਈ ਚੋਣ ਮੰਡਲ ਵਿੱਚ ਸੰਸਦ ਦੇ ਦੋਨੋਂ ਸਦਨਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ। ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵੀ ਚੋਣ ਮੰਡਲ ਵਿੱਚ ਸ਼ਾਮਲ ਹੋਣ ਦੇ ਯੋਗ ਹਨ ਅਤੇ ਉਹ ਵੀ ਚੋਣਾਂ ਵਿੱਚ ਹਿੱਸਾ ਲੈ ਸਕਦੇ ਹਨ।
ਸੰਸਦ ਭਵਨ ਵਿੱਚ ਉਪ-ਰਾਸ਼ਟਰਪਤੀ ਚੋਣਾਂ, 2025 ਲਈ ਵੋਟਿੰਗ ਦੀ ਵਿਵਸਥਾ ਰਿਟਰਨਿੰਗ ਅਫਸਰ ਅਤੇ ਰਾਜ ਸਭਾ ਦੇ ਸਕੱਤਰ-ਜਨਰਲ ਸ਼੍ਰੀ ਪੀ.ਸੀ. ਮੋਦੀ (Shri P.C. Mody) ਦੁਆਰਾ ਕੀਤੀ ਜਾ ਰਹੀ ਹੈ।
ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ ਉਸ ਤੋਂ ਤੁਰੰਤ ਬਾਅਦ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
****
ਐੱਮਜੇਪੀਐੱਸ/ਜੇਕੇ/ਐੱਸਐੱਮ
(रिलीज़ आईडी: 2161386)
आगंतुक पटल : 35