ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬਿਲਿਟੀ ਪਹਿਲਕਦਮੀਆਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 AUG 2025 2:21PM by PIB Chandigarh

ਪਟੇਲ, ਭਾਰਤ ਵਿੱਚ ਜਪਾਨ  ਦੇ ਰਾਜਦੂਤ, ਸ਼੍ਰੀਮਾਨ ਕੇਈਚੀ ਓਨੋ ਸਾਨ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ  ਪ੍ਰੈਜੀਡੈਂਟ ਤੋਸ਼ੀਹਿਰੋ ਸੁਜ਼ੂਕੀ ਸਾਨ, ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਐੱਮਡੀ ਹਿਸਾਸ਼ੀ ਤਾਕੇਉਚੀ ਸਾਨ, ਚੇਅਰਮੈਨ ਆਰ.ਸੀ. ਭਾਰਗਵ, ਹੰਸਲਪੁਰ ਪਲਾਂਟ ਦੇ ਸਾਰੇ ਕਰਮਚਾਰੀ, ਹੋਰ ਪਤਵੰਤੇ ਸੱਜਣੋ, ਦੇਵੀਓ ਅਤੇ ਸੱਜਣੋ!

ਗਣੇਸ਼ਉਤਸਵ ਦੇ ਇਸ ਉਲਾਸ ਵਿੱਚ ਅੱਜ ਭਾਰਤ ਦੀ 'ਮੇਕ ਇਨ ਇੰਡੀਆ' ਇਸ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਇਹ Make in India, Make for the World ਸਾਡੇ ਇਸ ਟੀਚੇ ਵੱਲ ਇੱਕ ਵੱਡੀ ਛਾਲ ਹੈ। ਅੱਜ ਤੋਂ ਭਾਰਤ ਵਿੱਚ ਬਣੇ ਇਲੈਕਟ੍ਰਿਕ ਵਾਹਨ 100 ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾਣਗੇ। ਨਾਲ ਹੀ, ਅੱਜ Hybrid Battery Electrode Manufacturing ਵੀ ਸਟਾਰਟ ਹੋ ਰਹੀ ਹੈ। ਅੱਜ ਦਾ ਇਹ ਦਿਨ ਭਾਰਤ ਅਤੇ ਜਪਾਨ ਦੀ ਫਰੈਂਡਸ਼ਿਪ ਨੂੰ ਵੀ ਨਵਾਂ ਆਯਾਮ ਦੇ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਜਪਾਨ ਨੂੰ, ਸੁਜ਼ੂਕੀ ਕੰਪਨੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਤਰ੍ਹਾਂ ਨਾਲ thirteen, teen age ਦੀ ਸ਼ੁਰੂਆਤ ਹੁੰਦੀ ਹੈ, ਅਤੇ teen age ਖੰਭ ਫੈਲਾਉਣ ਦਾ ਕਾਲਖੰਡ ਹੁੰਦਾ ਹੈ। ਅਤੇ teen age ਵਿੱਚ ਬਹੁਤ ਸਾਰੇ ਸੁਪਨੇ ਉੱਭਰਦੇ ਹਨ। ਇੱਕ ਤਰ੍ਹਾਂ ਨਾਲ ਪੈਰ ਜ਼ਮੀਨ 'ਤੇ ਨਹੀਂ ਹੁੰਦੇ teen age ਵਿੱਚ। ਮੈਨੂੰ ਖੁਸ਼ੀ ਹੈ ਕਿ ਅੱਜ ਮਾਰੂਤੀ teen age ਵਿੱਚ enter ਕਰ ਰਿਹਾ ਹੈ। ਗੁਜਰਾਤ ਦੀ ਮਾਰੂਤੀ ਦਾ teen age ਵਿੱਚ ਪ੍ਰਵੇਸ਼, ਯਾਨੀ ਆਉਣ ਵਾਲੇ ਦਿਨਾਂ ਵਿੱਚ ਮਾਰੂਤੀ ਇੱਕ ਨਵੇਂ ਖੰਭ ਫੈਲਾਏਗਾ, ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਅੱਗੇ ਵਧੇਗਾ, ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ।

Friends,

ਭਾਰਤ ਦੀ ਇਸ ਸਕਸੈਸ ਸਟੋਰੀ ਦੇ ਬੀਜ ਲਗਭਗ 13 ਸਾਲ ਪਹਿਲਾਂ ਬੀਜੇ ਗਏ ਸਨ। 2012 ਵਿੱਚ, ਜਦੋਂ ਮੈਂ ਇੱਥੇ ਦਾ ਮੁੱਖ ਮੰਤਰੀ ਸੀ, ਉਦੋਂ ਅਸੀਂ ਮਾਰੂਤੀ ਸੁਜ਼ੂਕੀ ਨੂੰ ਹੰਸਲਪੁਰ ਵਿੱਚ ਜ਼ਮੀਨ ਅਲਾਟ ਕੀਤੀ ਸੀ। ਵਿਜ਼ਨ ਉਸ ਸਮੇਂ ਵੀ ਆਤਮਨਿਰਭਰ ਭਾਰਤ ਦਾ ਸੀ, ਮੇਕ ਇਨ ਇੰਡੀਆ ਦਾ ਸੀਸਾਡੇ ਉਦੋਂ ਦੇ ਯਤਨ ਅੱਜ ਦੇਸ਼ ਦੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਇੰਨੀ ਵੱਡੀ ਭੂਮਿਕਾ ਨਿਭਾ ਰਹੇ ਹਨ।

ਸਾਥੀਓ,

ਮੈਂ ਇਸ ਮੌਕੇ 'ਤੇ, ਸਵਰਗੀ ਓਸਾਮੂ ਸੁਜ਼ੂਕੀ ਸਾਨ ਨੂੰ ਦਿਲੋਂ ਯਾਦ ਕਰਨਾ ਚਾਹੁੰਗਾਸਾਡੀ ਸਰਕਾਰ ਨੂੰ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਦਾ ਸੁਭਾਗ ਮਿਲਿਆ ਸੀਮੈਨੂੰ ਖੁਸ਼ੀ ਹੈ ਉਨ੍ਹਾਂ ਨੇ ਅਸੀਂ ਮਾਰੂਤੀ ਸੁਜ਼ੂਕੀ ਇੰਡੀਆ ਦਾ ਜੋ ਵਿਜ਼ਨ ਦੇਖਿਆ ਸੀ, ਉਹ ਅੱਜ ਅਸੀਂ ਉਸ ਦੇ ਇੰਨੇ ਵੱਡੇ ਵਿਸਥਾਰ ਦੇ ਗਵਾਹ ਬਣ ਰਹੇ ਹਾਂ।

ਸਾਥੀਓ,

ਭਾਰਤ ਦੇ ਕੋਲ democracy ਦੀ ਸ਼ਕਤੀ ਹੈ, ਅਤੇ ਭਾਰਤ ਦੇ ਕੋਲ demography ਦਾ advantage ਹੈ। ਸਾਡੇ ਕੋਲ Skilled Workforce ਦਾ ਬਹੁਤ ਵੱਡਾ Pool ਹੈ। ਇਸ ਲਈ ਇਹ ਸਾਡੇ ਹਰ ਪਾਰਟਨਰ ਲਈ ਵਿਨ-ਵਿਨ ਸਿਚੁਏਸ਼ਨ ਬਣਾਉਂਦਾ ਹੈ। ਅੱਜ, ਤੁਸੀਂ ਦੇਖੋ, Suzuki Japan, ਭਾਰਤ ਵਿੱਚ ਮੈਨੁਫੈਕਚਰਿੰਗ ਕਰ ਰਹੀ ਹੈ, ਅਤੇ ਜੋ ਗੱਡੀਆਂ ਬਣ ਰਹੀਆਂ ਹਨ, ਉਹ ਵਾਪਸ ਜਪਾਨ ਨੂੰ ਐਕਸਪੋਰਟ ਕੀਤੀਆਂ ਜਾ ਰਹੀਆਂ ਹਨਇਹ ਜਪਾਨ ਅਤੇ ਭਾਰਤ ਦੇ ਰਿਸ਼ਤਿਆਂ ਦੀ ਮਜ਼ਬੂਤੀ ਤਾਂ ਹੈ ਹੀ, ਭਾਰਤ ਨੂੰ ਲੈ ਕੇ ਗਲੋਬਲ ਕੰਪਨੀਆਂ ਦੇ ਭਰੋਸੇ ਨੂੰ ਵੀ ਇਹ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ। ਇੱਕ ਤਰ੍ਹਾਂ ਨਾਲ, ਮਾਰੂਤੀ ਸੁਜ਼ੂਕੀ ਜਿਹੀਆਂ ਕੰਪਨੀਆਂ ਮੇਕ ਇਨ ਇੰਡੀਆ ਦੀ ਬ੍ਰਾਂਡ ਅੰਬੈਸਡਰ ਬਣ ਚੁੱਕਿਆਂ ਹਨਲਗਾਤਾਰ 4 ਵਰ੍ਹਿਆਂ ਤੋਂ ਮਾਰੂਤੀ ਭਾਰਤ ਦੀ ਸਭ ਤੋਂ ਵੱਡੀ ਕਾਰ ਐਕਸਪੋਰਟਰ ਹੈਹੁਣ ਅੱਜ ਤੋਂ, EV ਐਕਸਪੋਰਟ ਨੂੰ ਵੀ ਉਸੇ ਸਕੇਲ 'ਤੇ ਲਿਜਾਣ ਦੀ ਸ਼ੁਰੂਆਤ ਹੋ ਰਹੀ ਹੈ। ਹੁਣ, ਦੁਨੀਆ ਦੇ ਦਰਜਨਾਂ ਦੇਸ਼ਾਂ ਵਿੱਚ ਜੋ EV ਚੱਲੇਗੀ, ਉਸ ਵਿੱਚ ਲਿਖਿਆ ਹੋਵੇਗਾ – Made in India!

Friends,

ਅਸੀਂ ਸਾਰੇ ਜਾਣਦੇ ਹਾਂ, EV ecosystem ਦਾ ਸਭ ਤੋਂ ਕ੍ਰਿਟਿਕਲ ਪਾਰਟ ਬੈਟਰੀ ਹੈ। ਕੁਝ ਸਾਲ ਪਹਿਲਾਂ ਤੱਕ, ਭਾਰਤ ਵਿੱਚ ਬੈਟਰੀਜ਼ ਪੂਰੀ ਤਰ੍ਹਾਂ ਇੰਮਪੋਰਟ ਹੁੰਦੀਆਂ ਸਨEV manufacturing ਨੂੰ ਮਜ਼ਬੂਤੀ ਦੇਣ ਦੇ ਲਈ ਇਹ ਜ਼ਰੂਰੀ ਸੀ, ਭਾਰਤ ਵੀ ਬੈਟਰੀਜ਼ ਦਾ ਨਿਰਮਾਣ ਕਰੇ। ਇਸ ਵਿਜ਼ਨ ਨੂੰ ਲੈ ਕੇ 2017 ਵਿੱਚ ਅਸੀਂ ਇੱਥੇ TDSG ਬੈਟਰੀ ਪਲਾਂਟ ਦੀ ਨੀਂਹ ਰੱਖੀ ਸੀTDSG ਦੀ ਹੀ ਨਵੀਂ ਪਹਿਲ 'ਤੇ, ਇਸ ਫੈਕਟਰੀ ਵਿੱਚ ਤਿੰਨ ਜਪਾਨੀ ਕੰਪਨੀਆਂ ਮਿਲ ਕੇ ਭਾਰਤ ਵਿੱਚ ਸਾਂਝੇ ਪਹਿਲੀ ਵਾਰ ਸੈੱਲ ਮੈਨੁਫੈਕਚਰਿੰਗ ਕਰਨਗੀਆਂ। ਭਾਰਤ ਵਿੱਚ ਬੈਟਰੀ ਸੈੱਲ ਦੇ ਇਲੈਕਟ੍ਰੋਡ ਵੀ ਲੋਕਲ ਲੈਵਲ 'ਤੇ ਤਿਆਰ ਹੋਣਗੇਇਹ ਲੋਕਲਾਇਜੇਸ਼ਨ ਭਾਰਤ ਦੀ ਆਤਮਨਿਰਭਰਤਾ ਨੂੰ ਨਵੀਂ ਸ਼ਕਤੀ ਦੇਵੇਗਾ। ਇਸ ਨਾਲ ਹਾਈਬ੍ਰਿਡ ਇਲੈਕਟ੍ਰਿਕ ਵ੍ਹੀਕਲਸ ਦੇ ਕਾਰੋਬਾਰ ਵਿੱਚ ਹੋਰ ਤੇਜ਼ੀ ਆਵੇਗੀ। ਮੈਂ ਤੁਹਾਨੂੰ ਇਸ ਇਤਿਹਾਸਕ ਸ਼ੁਰੂਆਤ ਲਈ ਆਪਣੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਕੁਝ ਸਾਲ ਪਹਿਲਾਂ, ਉਸ ਸਮੇਂ ਤੱਕ EV ਨੂੰ ਸਿਰਫ਼ ਇੱਕ ਨਵੇਂ alternate ਵਜੋਂ ਦੇਖਿਆ ਜਾਂਦਾ ਸੀ। ਪਰ, ਮੇਰਾ ਮੰਨਣਾ ਰਿਹਾ ਹੈ, EV ਕਈ ਸਮੱਸਿਆਵਾਂ ਦਾ ਠੋਸ ਸਮਾਧਾਨ ਹੈ। ਇਸ ਲਈ, ਪਿਛਲੇ ਸਾਲ ਮੈਂ ਆਪਣੀ ਸਿੰਗਾਪੁਰ ਵਿਜ਼ਿਟ ਦੌਰਾਨ ਕਿਹਾ ਸੀ, ਅਸੀਂ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ, ਪੁਰਾਣੀਆਂ ਐਂਬੂਲੈਂਸੇਸ ਨੂੰ ਹਾਈਬ੍ਰਿਡ EV ਵਿੱਚ ਬਦਲ ਸਕਦੇ ਹਾਂ। Maruti Suzuki ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਸਿਰਫ਼ 6 ਮਹੀਨਿਆਂ ਵਿੱਚ ਇੱਕ working prototype ਤਿਆਰ ਕਰ ਦਿੱਤਾਹੁਣੇ ਮੈਂ ਉਸ Hybrid Ambulance ਦਾ ਪ੍ਰੋਟੋਟਾਈਪ ਦੇਖਿਆ ਵੀ ਹੈ। ਇਹ ਹਾਈਬ੍ਰਿਡ ਐਂਬੂਲੈਂਸ PM E-DRIVE ਸਕੀਮ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦੀਆਂ ਹਨਲਗਭਗ 11 ਹਜ਼ਾਰ ਕਰੋੜ ਰੁਪਏ ਦੀ ਇਸ ਯੋਜਨਾ ਵਿੱਚ ਈ-ਐਂਬੂਲੈਂਸਾਂ ਲਈ ਵੀ ਬਜਟ ਨਿਰਧਾਰਿਤ ਕੀਤਾ ਗਿਆ ਹੈ। ਹਾਈਬ੍ਰਿਡ EV ਨਾਲ Pollution ਵੀ ਘਟੇਗਾ, ਅਤੇ ਪੁਰਾਣੇ vehicles ਨੂੰ transform ਕਰਨ ਦਾ ਵਿਕਲਪ ਵੀ ਮਿਲੇਗਾ।

ਸਾਥੀਓ,

ਕਲੀਨ ਊਰਜਾ ਅਤੇ ਕਲੀਨ ਮੋਬੀਲਿਟੀ, ਇਹ ਸਾਡਾ future ਹੈ। ਅਜਿਹੇ ਹੀ ਯਤਨਾਂ ਨਾਲ ਭਾਰਤ ਤੇਜ਼ੀ ਨਾਲ ਕਲੀਨ ਐਨਰਜੀ ਅਤੇ ਕਲੀਨ ਮੋਬੀਲਿਟੀ ਦਾ ਇੱਕ reliable ਸੈਂਟਰ ਬਣੇਗਾ।

ਸਾਥੀਓ,

ਅੱਜ ਜਦੋਂ ਦੁਨੀਆ supply chain disruptions ਨਾਲ ਜੂਝ ਰਹੀ ਹੈ, ਅਜਿਹੇ ਸਮੇਂ ਵਿੱਚ ਲਗਦਾ ਹੈ ਕਿ ਭਾਰਤ ਨੇ ਪਿਛਲੇ ਦਹਾਕੇ ਵਿੱਚ ਜੋ ਨੀਤੀਆਂ ਬਣਾਈਆਂ, ਉਹ ਦੇਸ਼ ਦੇ ਕਿੰਨੇ ਕੰਮ ਆ ਰਹੀਆਂ ਹਨ। 2014 ਵਿੱਚ ਜਦੋਂ ਮੈਨੂੰ ਦੇਸ਼ ਨੇ ਸੇਵਾ ਕਰਨ ਦਾ ਮੌਕਾ ਦਿੱਤਾ, ਉਸ ਤੋਂ ਬਾਅਦ ਹੀ ਅਸੀਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ। ਅਸੀਂ Make in India ਅਭਿਯਾਨ ਸ਼ੁਰੂ ਕੀਤਾ, global ਅਤੇ domestic manufacturers, ਦੋਵਾਂ ਲਈ ਦੇਸ਼ ਵਿੱਚ ਅਨੁਕੂਲ ਵਾਤਾਵਰਣ ਬਣਾਇਆ। ਭਾਰਤ ਵਿੱਚ manufacturing, efficient ਅਤੇ global competitive ਹੋਵੇ, ਇਸ ਦੇ ਲਈ ਅਸੀਂ industrial corridors ਬਣਾ ਰਹੇ ਹਾਂ। ਅਸੀਂ Plug-and-play infrastructure ਬਣਾ ਰਹੇ ਹਾਂ। Logistics parks ਬਣਾ ਰਹੇ ਹਾਂ। ਭਾਰਤ ਕਈ ਸੈਕਟਰਸ ਵਿੱਚ manufactures ਨੂੰ Production Linked Incentive ਦਾ benefit ਵੀ ਦੇ ਰਿਹਾ ਹੈ।

ਸਾਥੀਓ,

ਅਸੀਂ ਕਈ ਵੱਡੇ reforms ਦੇ ਜ਼ਰੀਏ ਇਨਵੈਸਟਰਸ ਦੀਆਂ ਪੁਰਾਣੀਆਂ ਮੁਸ਼ਕਲਾਂ ਨੂੰ ਵੀ ਦੂਰ ਕੀਤਾ। ਇਸ ਨਾਲ Investors ਲਈ Indian manufacturing ਵਿੱਚ invest ਕਰਨਾ ਆਸਾਨ ਹੋਇਆ ਹੈ। ਇਸ ਦੇ ਨਤੀਜੇ ਸਾਡੇ ਸਾਹਮਣੇ ਹਨ, ਇਸ ਦਹਾਕੇ ਵਿੱਚ Electronics production ਲਗਭਗ 500 ਪ੍ਰਤੀਸ਼ਤ ਵਧਿਆ ਹੈ। Mobile phone production 2014 ਦੀ ਤੁਲਨਾ ਵਿੱਚ 2,700 ਪਰਸੈਂਟ ਤੱਕ ਵਧ ਗਿਆ ਹੈ। Defence production ਵਿੱਚ ਵੀ, ਪਿਛਲੇ ਦਹਾਕੇ ਵਿੱਚ 200 ਪਰਸੈਂਟ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ। ਇਹ ਸਕਸੈਸ ਅੱਜ ਭਾਰਤ ਦੇ ਸਾਰੇ ਰਾਜਾਂ ਨੂੰ ਅਤੇ ਹਰ ਇੱਕ ਰਾਜ ਨੂੰ ਵੀ motivate ਕਰ ਰਹੀ ਹੈ। ਉਨ੍ਹਾਂ ਦੇ ਵਿੱਚ reforms ਨੂੰ ਲੈ ਕੇ, ਇਨਵੈਸਟਮੈਂਟ ਨੂੰ ਲੈ ਕੇ, ਇੱਕ healthy competition ਸ਼ੁਰੂ ਹੋਇਆ ਹੈ, ਜਿਸ ਦਾ ਲਾਭ ਪੂਰੇ ਦੇਸ਼ ਨੂੰ ਮਿਲ ਰਿਹਾ ਹੈ। ਅਤੇ ਮੈਂ ਹਰ ਮੀਟਿੰਗ ਵਿੱਚ, ਵਿਅਕਤੀਗਤ ਗੱਲਬਾਤ ਵਿੱਚ, ਬਹੁਤ ਜਨਤਕ ਤੌਰ 'ਤੇ ਸਾਰੇ ਰਾਜਾਂ ਨੂੰ ਕਹਿੰਦਾ ਰਿਹਾ ਹਾਂ ਕਿ ਸਾਨੂੰ ਪ੍ਰੋਐਕਟਿਵ ਹੋਣਾ ਹੋਵੇਗਾਸਾਨੂੰ ਪ੍ਰੋ-ਡਿਵੈਲਪਮੈਂਟ ਪੋਲਿਸੀਜ਼ ਬਣਾਉਣੀਆਂ ਹੋਣਗੀਆਂ। ਸਾਨੂੰ ਸਿੰਗਲ ਵਿੰਡੋ ਕਲੀਅਰੈਂਸ 'ਤੇ ਜ਼ੋਰ ਦੇਣਾ ਪਵੇਗਾ। ਕਾਨੂੰਨਾਂ ਵਿੱਚ ਰਿਫਾਰਮਸ 'ਤੇ ਜ਼ੋਰ ਦੇਣਾ ਹੋਵੇਗਾ ਅਤੇ ਇਹ competition ਦਾ ਜ਼ਮਾਨਾ ਹੈ, ਜੋ ਰਾਜ ਜਿੰਨੀ ਤੇਜ਼ੀ ਨਾਲ ਆਪਣੀਆਂ ਪੋਲਿਸੀਜ਼ ਨੀਟ ਐਂਡ ਕਲੀਨ ਰੱਖਦਾ ਹੈ, ifs and buts ਦੇ ਬਿਨਾਂ ਰੱਖਦਾ ਹੈ, ਤਾਂ investor ਦਾ ਵਿਸ਼ਵਾਸ ਵਧਦਾ ਹੈ। Investor ਆਉਣ ਦੇ ਲਈ ਹਿੰਮਤ ਨਾਲ ਆਉਂਦਾ ਹੈ। ਅੱਜ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਅਜਿਹੇ ਵਿੱਚ ਕੋਈ ਰਾਜ ਪਿੱਛੇ ਨਹੀਂ ਰਹਿਣਾ ਚਾਹੀਦਾ। ਹਰ ਰਾਜ ਨੂੰ ਮੌਕਾ ਲੈਣਾ ਚਾਹੀਦਾ ਹੈ। ਅਜਿਹਾ competition ਹੋਵੇ ਕਿ ਹਿੰਦੁਸਤਾਨ ਵਿੱਚ ਆਉਣ ਵਾਲੇ investor ਨੂੰ ਸੋਚਣ ਵਿੱਚ ਤਕਲੀਫ਼ ਹੋਵੇ ਕਿ ਮੈਂ ਇਸ ਰਾਜ ਵਿੱਚ ਜਾਵਾਂ ਜਾਂ ਉਸ ਰਾਜ ਵਿੱਚ ਜਾਵਾਂਇੰਨਾ ਕਲੀਅਰ ਕਟ ਹੋਣਾ ਚਾਹੀਦਾ competition, ਇਸ ਨਾਲ ਦੇਸ਼ ਨੂੰ ਲਾਭ ਹੋਣ ਵਾਲਾ ਹੈ ਅਤੇ ਇਸ ਲਈ ਮੈਂ ਸਾਰੇ ਰਾਜਾਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਰਿਫੌਰਮ ਦਾ ਮੁਕਾਬਲਾ ਕਰੋ, good governance ਦਾ ਮੁਕਾਬਲਾ ਕਰੋ, ਪ੍ਰੋ ਡਿਵੈਲਪਮੈਂਟ ਪਾਲਿਸੀ ਦਾ ਮੁਕਾਬਲਾ ਕਰੋ ਅਤੇ ਅਸੀਂ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਟੀਚੇ ਨੂੰ ਤੇਜ਼ੀ ਨਾਲ ਪਾਰ ਕਰਨ ਵਿੱਚ ਆਪਣੀ ਭਾਗੀਦਾਰੀ ਯਕੀਨੀ ਕਰੀਏ।

 

Friends,

ਭਾਰਤੀ ਇੱਥੇ ਹੀ ਰੁਕਣ ਵਾਲਾ ਨਹੀਂ ਹੈ। ਜਿਨ੍ਹਾਂ ਸੈਕਟਰਸ ਵਿੱਚ ਅਸੀਂ ਬਿਹਤਰ perform ਕੀਤਾ ਹੈ, ਸਾਨੂੰ ਉਨ੍ਹਾਂ ਵਿੱਚ ਹੋਰ ਬਿਹਤਰ ਕਰਨਾ ਹੈ। ਇਸ ਦੇ ਲਈ ਅਸੀਂ ਮਿਸ਼ਨ manufacturing ‘ਤੇ ਜ਼ੋਰ ਦੇ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਸਾਡਾ ਫੋਕਸ futuristic ਇੰਡਸਟ੍ਰੀ ‘ਤੇ ਹੋਵੇਗਾ। Semiconductor sector ਵਿੱਚ ਭਾਰਤ take-off ਕਰ ਰਿਹਾ ਹੈ । ਦੇਸ਼ ਵਿੱਚ ਇਸ ਦੇ 6 plants ਤਿਆਰ ਹੋਣ ਵਾਲੇ ਹਨ। ਸਾਨੂੰ ਸੈਮੀਕੰਡਕਟਰ manufacturing ਨੂੰ ਹੋਰ ਅੱਗੇ ਲੈ ਕੇ ਜਾਣਾ ਹੈ।

ਸਾਥੀਓ,

ਭਾਰਤ ਸਰਕਾਰ ਆਟੋ ਇੰਡਸਟ੍ਰੀ ਲਈ rare earth magnets ਦੀ shortages ਨਾਲ ਜੁੜੀਆਂ ਮੁਸ਼ਕਲਾਂ ਦੇ ਪ੍ਰਤੀ ਵੀ ਸਜਗ ਹੈ। ਇਸ ਦਿਸ਼ਾ ਵਿੱਚ ਦੇਸ਼ ਦੀ ਸਮਰੱਥਾ ਨੂੰ ਵਧਾਉਣ ਲਈ ਅਸੀਂ National Critical Mineral Mission ਵੀ ਲਾਂਚ ਕੀਤਾ ਹੈ। ਇਸ ਦੇ ਤਹਿਤ ਦੇਸ਼ ਵਿੱਚ ਵੱਖ-ਵੱਖ ਜਗ੍ਹਾ ‘ਤੇ 1,200 ਤੋਂ ਵੱਧ ਖੋਜੀ ਅਭਿਯਾਨ ਚਲਾਏ ਜਾਣਗੇ, ਕ੍ਰਿਟੀਕਲ ਮਿਨਰਲਸ ਨੂੰ ਲੱਭਿਆ ਜਾਵੇਗਾ।

ਸਾਥੀਓ,

ਅਗਲੇ ਸਪਤਾਹ ਹੀ ਮੈਂ ਜਪਾਨ ਜਾ ਰਿਹਾ ਹਾਂ। ਭਾਰਤ ਅਤੇ ਜਪਾਨ  ਦਾ ਰਿਸ਼ਤਾ ਸਿਰਫ਼ diplomatic relations ਤੋਂ ਕਿਤੇ ਉੱਪਰ, ਸੱਭਿਆਚਾਰਕ ਅਤੇ ਭਰੋਸੇ ਦਾ ਰਿਸ਼ਤਾ ਹੈ। ਅਸੀਂ ਇੱਕ ਦੂਸਰੇ ਦੀ ਪ੍ਰਗਤੀ ਵਿੱਚ ਆਪਣੀ ਪ੍ਰਗਤੀ ਦੇਖਦੇ ਹਾਂ। ਮਾਰੂਤੀ ਸੁਜ਼ੂਕੀ ਦੇ ਨਾਲ ਅਸੀਂ ਜੋ ਜਰਨੀ ਸ਼ੁਰੂ ਕੀਤੀ ਸੀ, ਉਹ ਹੁਣ ਬੁਲੇਟ ਟ੍ਰੇਨ ਦੀ ਸਪੀਡ ਤੱਕ ਪਹੁੰਚ ਚੁੱਕੀ ਹੈ। ਭਾਰਤ-ਜਪਾਨ  ਪਾਰਟਨਰਸ਼ਿਪ ਦੀ ਉਦਯੋਗਿਕ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੀ ਵੱਡੀ ਪਹਿਲ ਇੱਥੇ ਹੀ ਗੁਜਰਾਤ ਤੋਂ ਹੀ ਹੋਈ ਸੀ। ਮੈਨੂੰ ਯਾਦ ਹੈ, ਅਸੀਂ 20 ਸਾਲ ਪਹਿਲਾਂ ਜਦੋਂ Vibrant ਗੁਜਰਾਤ ਸਮਿਟ ਸ਼ੁਰੂ ਕੀਤੀ ਸੀ,

ਤਾਂ ਉਸ ਵਿੱਚ ਜਪਾਨ  ਇੱਕ ਪ੍ਰਮੁੱਖ ਸਹਿਯੋਗੀ ਸੀ। ਤੁਸੀਂ ਵਿਚਾਰ ਕਰੋ, ਇੱਕ developing countries ਦਾ, ਇੱਕ ਛੋਟਾ ਜਿਹਾ ਸਟੇਟ, ਉਸ ਦਾ investment summit ਅਤੇ ਜਪਾਨ  ਜਿਹਾ developed country ਉਸ ਦਾ ਪਾਰਟਨਰ ਹੋਵੇ, ਇਹ ਦਿਖਾਉਂਦਾ ਹੈ ਕਿ ਭਾਰਤ ਅਤੇ ਜਪਾਨ  ਦੀ ਨੀਂਹ ਕਿੰਨੀ ਮਜ਼ਬੂਤ ਹੈ ਅਤੇ ਮੈਂ ਅੱਜ ਜਦੋਂ ਇਹ Vibrant Gujarat ਦੀ ਯਾਤਰਾ ਦੀ ਯਾਦ ਕਰ ਰਿਹਾ ਹਾਂ, ਤਦ ਮੇਰੇ ਮਿੱਤਰ ਇੱਥੇ ਬੈਠੇ ਹਨ, ਉਹ ਪਹਿਲਾਂ ਭਾਰਤ ਵਿੱਚ ਅੰਬੈਸਡਰ ਹੋਇਆ ਕਰਦੇ ਸਨ, 2003 ਵਿੱਚ, ਅੱਜ ਉਹ ਵੀ ਇੱਥੇ ਮੌਜੂਦ ਹਨ, ਹੁਣ ਉਹ ਰਿਟਾਇਰ ਹੋ ਗਏ ਹਨ, ਲੇਕਿਨ ਉਨ੍ਹਾਂ ਦਾ ਭਾਰਤ ਪ੍ਰੇਮ, ਗੁਜਰਾਤ ਪ੍ਰੇਮ, ਵੈਸਾ ਦਾ ਵੈਸਾ ਹੈ, ਮੈਂ ਉਨ੍ਹਾਂ ਦਾ ਵੀ ਸੁਆਗਤ ਕਰਦਾ ਹਾਂ। ਗੁਜਰਾਤ ਦੇ ਲੋਕਾਂ ਨੇ ਵੀ, ਜਪਾਨ  ਦੇ ਲੋਕਾਂ ਦਾ ਓਨਾ ਹੀ ਆਤਮੀਯਤਾ ਨਾਲ ਧਿਆਨ ਰੱਖਿਆ। ਅਸੀਂ ਇੰਡਸਟ੍ਰੀ ਨਾਲ ਜੁੜੇ rules and regulations ਜਾਪਾਨੀ ਭਾਸ਼ਾ ਵਿੱਚ ਪ੍ਰਿੰਟ ਕਰਵਾ ਕੇ ਦਿੱਤੇ। ਜਦੋਂ ਮੈਂ ਗੁਜਰਾਤ ਵਿੱਚ ਸੀ, ਹਰ ਛੋਟੀ ਚੀਜ਼ ‘ਤੇ ਮੈਂ ਧਿਆਨ ਰੱਖਦਾ ਸੀ, even ਮੇਰਾ ਜੋ visiting card ਹੁੰਦਾ ਸੀ ਨਾ, ਉਹ ਵੀ ਮੈਂ ਜਾਪਾਨੀ ਵਿੱਚ ਬਣਾਉਂਦਾ ਸੀ। ਜੋ ਵੀਡੀਓ ਬਣਾਉਂਦੇ ਸੀ ਅਸੀਂ ਪ੍ਰੋਮੋਸ਼ਨਲ, ਉਸ ਵੀਡੀਓ ਦੀ ਖੂਬੀ ਹੁੰਦੀ ਸੀ, ਜਾਪਾਨੀ ਭਾਸ਼ਾ ਵਿੱਚ ਡਬਿੰਗ ਕਰਵਾਉਂਦਾ ਸੀ। ਯਾਨੀ ਮੈਨੂੰ ਪਤਾ ਸੀ ਕਿ ਮੈਨੂੰ ਇਸ ਰਸਤੇ ‘ਤੇ ਬੜੀ ਮਜ਼ਬੂਤੀ ਨਾਲ ਅੱਗੇ ਵਧਣਾ ਹੈ ਅਤੇ ਮੈਂ ਸਾਰੇ ਰਾਜਾਂ ਨੂੰ ਕਹਿੰਦਾ ਹਾਂ, ਅਸਮਾਨ ਖੁੱਲ੍ਹਾ ਹੈ ਭਾਈ, ਤੁਸੀਂ ਵੀ ਮਿਹਨਤ ਕਰੋ, ਆਓ ਮੈਦਾਨ ਵਿੱਚ, ਬਹੁਤ ਫਾਇਦਾ ਹੋਵੇਗਾ।

ਮੈਨੂੰ ਯਾਦ ਹੈ, ਸ਼ੁਰੂ-ਸ਼ੁਰੂ ਵਿੱਚ ਜਦੋਂ ਜਪਾਨ  ਦੇ ਸਾਡੇ ਸਾਥੀ ਆਉਂਦੇ ਸਨ, ਤਾਂ ਮੈਂ ਨਵਾਂ-ਨਵਾਂ ਉਨ੍ਹਾਂ ਦੀ ਨੇੜਤਾ ਮੇਰੀ ਵਧਦੀ ਚਲੀ ਜਾਂਦੀ ਸੀ ਅਤੇ ਉਨ੍ਹਾਂ ਦੀ ਹਰ ਚੀਜ਼ ਨੂੰ ਮੈਂ ਸਮਝ ਪਾਉਂਦਾ ਸੀ। ਮੈਂ ਦੇਖਿਆ ਕਿ ਜਾਪਾਨੀ ਲੋਕਾਂ ਦਾ ਇੱਕ ਨੇਚਰ ਹੈ ਕਿ ਉਨ੍ਹਾਂ ਨੂੰ ਆਪਣਾ ਜੋ ਕਲਚਰਲ ਈਕੋਸਿਸਟਮ ਹੈ, ਉਹ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੁੰਦੀ ਹੈ। ਉਸ ਵਿੱਚ ਜਾਪਾਨੀ ਫੂਡ ਚਾਹੀਦਾ ਹੈ, ਇਹ ਜਿਵੇਂ ਗੁਜਰਾਤ ਦੇ ਲੋਕ ਹਨ ਨਾ, ਉਨ੍ਹਾਂ ਦਾ ਵੀ ਅਜਿਹਾ ਹੀ ਹੈ। ਉਹ ਗੁਜਰਾਤ ਵਿੱਚ ਕਿੱਥੇ Saturday-Sunday ਨੂੰ, ਕਿੱਥੇ ਨਾ ਕਿੱਥੇ restaurant ਵਿੱਚ ਖਾਣ ਦੇ ਆਦਿ ਹਨ, ਤਾਂ ਉੱਥੇ ਜਾਣਗੇ, ਤਾਂ ਮੈਕਸੀਕਨ ਫੂਡ ਮੰਗਣਗੇ, ਇਟੈਲੀਅਨ ਫੂਡ ਮੰਗਣਗੇ। ਲੇਕਿਨ ਗੁਜਰਾਤ ਦੇ ਬਾਹਰ ਕਿੱਥੇ ਜਾਣਗੇ, ਤਾਂ ਗੁਜਰਾਤੀ ਫੂਡ ਲੱਭਦੇ ਰਹਿੰਦੇ ਹਨ। ਮੈਂ ਦੇਖਿਆ ਜਪਾਨ  ਦੇ ਲੋਕਾਂ ਦਾ ਵੀ ਇਹ ਸੁਭਾਅ ਹੈ ਅਤੇ ਇਸ ਲਈ ਮੈਂ ਇੱਥੇ ਜਾਪਾਨੀਜ਼ ਕਵਿਜ਼ੀਨ ਦੀ ਵਿਵਸਥਾ ਕਰਵਾਈ, ਮੈਂ ਉਸ ਦੀ ਇੱਕ ਹੋਟਲ ਚੇਨ ਨੂੰ ਬੁਲਾਇਆ। ਮੈਨੂੰ ਪਤਾ ਹੈ, ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਭਈ ਜਪਾਨ  ਦੇ ਲੋਕ ਹਨ, ਗੋਲਫ਼ ਦੇ ਬਿਨਾਂ ਤਾਂ ਨਹੀਂ ਚਲ ਸਕਦਾ, ਮੈਂ ਉਸ ਨੂੰ ਵੀ ਪ੍ਰਾਥਮਿਕਤਾ ਦਿੱਤੀ ਅਤੇ ਆਪਣੇ ਜਾਪਾਨੀ ਸਾਥੀਆਂ ਨੂੰ ਧਿਆਨ ਵਿੱਚ ਰੱਖਦੇ ਹੇ ਅਸੀਂ ਜੋ ਗੁਜਰਾਤ ਵਿੱਚ ਗੋਲਫ਼ ਦਾ ਨਾਮੋਨਿਸ਼ਾਨ ਨਹੀਂ ਸੀ, 7-8 ਨਵੇਂ ਗੋਲਫ਼ ਕੋਰਸ develop ਕੀਤੇ। ਦੇਖੋ, ਵਿਕਾਸ ਕਰਨਾ ਹੈ, ਇਨਵੈਸਟਮੈਂਟ ਲਿਆਉਣਾ ਹੈ, ਦੁਨੀਆ ਨੂੰ ਆਕਰਸ਼ਿਤ ਕਰਨਾ ਹੈ, ਤਾਂ ਹਰ ਬਾਰੀਕੀ ‘ਤੇ ਦੇਖਣਾ ਪੈਂਦਾ ਹੈ ਅਤੇ ਸਾਡੇ ਦੇਸ਼ ਵਿੱਚ ਕਈ ਰਾਜ ਹਨ, ਜੋ ਕਰਦੇ ਹਨ। ਜੋ ਰਾਜ ਪਿੱਛੇ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਤੁਸੀਂ ਵੀ ਹਰ ਬਾਰੀਕੀ ਨੂੰ ਅਵਸਰ ਸਮਝੋ ਅਤੇ ਵਿਕਾਸ ਦੀ ਨਵੀਂ ਦਿਸ਼ਾ ਫੜੋ। ਇੰਨਾ ਹੀ ਨਹੀਂ ਸਾਥੀਓ, ਸਾਡੇ ਸਕੂਲ ਵਿੱਚ, ਸਾਡੇ ਕਾਲਜਾਂ ਵਿੱਚ ਅਤੇ ਸਾਡੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਜਾਪਾਨੀ ਭਾਸ਼ਾ ਸਿਖਾਉਣ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਜਾਪਾਨੀ ਭਾਸ਼ਾ ਸਿਖਾਉਣ ਵਾਲੇ ਟੀਚਰਸ ਅੱਜ ਗੁਜਰਾਤ ਵਿਚ ਵੀ ਹਨ। ਕਈ ਸਕੂਲਾਂ ਵਿੱਚ ਜਾਪਾਨੀ ਭਾਸ਼ਾ ਸਿਖਾਈ ਜਾ ਰਹੀ ਹੈ।

ਸਾਥੀਓ,

ਸਾਡੇ ਇਨ੍ਹਾਂ ਯਤਨਾਂ ਨਾਲ ਭਾਰਤ-ਜਪਾਨ  ਦੇ ਦਰਮਿਆਨ people to people connect ਬਹੁਤ ਵਧ ਰਿਹਾ ਹੈ। ਸਕਿੱਲ ਅਤੇ ਹਿਊਮਨ ਰਿਸੋਰਸ ਨਾਲ ਜੁੜੀ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਵੀ ਅਸੀਂ ਪੂਰਾ ਕਰ ਪਾ ਰਹੇ ਹਾਂ। ਮੈਂ ਚਾਹਾਂਗਾ, ਮਾਰੂਤੀ-ਸੁਜ਼ੂਕੀ ਜਿਹੀਆਂ ਕੰਪਨੀਆਂ ਵੀ ਇਸ ਤਰ੍ਹਾਂ ਦੇ ਯਤਨਾਂ ਦਾ ਹਿੱਸਾ ਬਣਨ ਅਤੇ ਯੂਥ ਐਕਸਚੇਂਜ ਜਿਹੇ ਪ੍ਰਯਾਸਾਂ ਨੂੰ ਵਧਾਉਣ।

ਸਾਥੀਓ,

ਸਾਨੂੰ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਅਹਿਮ ਖੇਤਰਾਂ ਵਿੱਚ ਅੱਗੇ ਵਧਣਾ ਹੈ। ਮੈਨੂੰ ਭਰੋਸਾ ਹੈ, ਸਾਡੇ ਅੱਜ ਦੇ ਯਤਨ 2047 ਦੇ ਵਿਕਸਿਤ ਭਾਰਤ ਦੀ ਇਮਾਰਤ ਨੂੰ ਨਵੀਂ ਬੁਲੰਦੀ ਤੱਕ ਲੈ ਕੇ ਜਾਣਗੇ ਅਤੇ ਮੈਨੂੰ ਭਰੋਸਾ ਹੈ ਕਿ ਜਪਾਨ  ਇਸ ਟੀਚੇ ਦੀ ਪ੍ਰਾਪਤੀ ਵਿੱਚ ਸਾਡਾ ਭਰੋਸੇਮੰਦ ਪਾਰਟਨਰ ਬਣ ਕੇ ਨਾਲ ਚਲਦਾ ਰਹੇਗਾ, ਸਾਡੀ ਦੋਸਤੀ ਅਟੁੱਟ ਰਹੇਗੀ ਅਤੇ ਮੈਂ ਤਾਂ ਕਦੇ-ਕਦੇ ਕਹਿੰਦਾ ਸੀ ਕਿ ਜਿੱਥੋਂ ਤੱਕ ਜਪਾਨ  ਅਤੇ ਭਾਰਤ ਦਾ ਰਿਸ਼ਤਾ ਹੈ, ਇਹ ਮੇਡ ਫਾਰ ਈਚ ਅਦਰ ਵਾਲਾ ਰਿਸ਼ਤਾ ਹੈ। ਮੈਂ ਅੱਜ ਵਿਸ਼ੇਸ਼ ਤੌਰ ‘ਤੇ ਮਾਰੂਤੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਹੁਣ ਤਾਂ ਇਹ teen age ਦੀ ਸ਼ੁਰੂਆਤ ਹੈ, ਤੁਹਾਨੂੰ ਖੰਭ ਫੈਲਾਉਣੇ ਹਨ। ਨਵੇਂ ਸੁਪਨੇ ਬੁਣਨੇ ਹਨ, ਤੁਹਾਡੇ ਸੰਕਲਪਾਂ ਦੇ ਲਈ, ਉਸ ਦੀ ਪੂਰਤੀ ਦੇ ਲਈ ਅਸੀਂ ਪੂਰੀ ਸ਼ਕਤੀ ਨਾਲ ਤੁਹਾਡੇ ਨਾਲ ਹਾਂ। ਇਸੇ ਵਿਸ਼ਵਾਸ ਦੇ ਨਾਲ ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਅਸੀਂ ਸਾਰੇ ਅੱਗੇ ਵਧਾਈਏ। ਵੋਕਲ ਫੋਰ ਲੋਕਲ ਬਣੀਏ। ਸਵਦੇਸ਼ੀ ਇਹ ਸਾਡਾ ਜੀਵਨ ਮੰਤਰ ਬਣਨਾ ਚਾਹੀਦਾ ਹੈ ਦੋਸਤੋਂ, ਮਾਣ ਨਾਲ, ਮਾਣ ਨਾਲ ਸਵਦੇਸ਼ੀ ਦੀ ਤਰਫ਼ ਚਲ ਪਵੋਂ। ਅਤੇ ਇੱਥੇ ਜਪਾਨ  ਦੇ ਦੁਆਰਾ ਜੋ ਚੀਜ਼ਾਂ ਬਣ ਰਹੀਆਂ ਹਨ, ਨਾ, ਇਹ ਵੀ ਸਵਦੇਸ਼ੀ ਹੈ। ਮੇਰੀ ਸਵਦੇਸ਼ੀ ਦੀ ਵਿਆਖਿਆ ਬਹੁਤ ਸਿੰਪਲ ਹੈ, ਪੈਸਾ ਕਿਸ ਦਾ ਲਗਦਾ ਹੈ, ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਡਾਲਰ ਹੈ, ਪਾਉਂਡ ਹੈ, ਉਹ ਕਰੰਸੀ ਕਾਲੀ ਹੈ, ਗੋਰੀ ਹੈ, ਮੈਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਲੇਕਿਨ ਜੋ ਪ੍ਰੋਡਕਸ਼ਨ ਹੈ, ਉਸ ਵਿੱਚ ਪਸੀਨਾ ਮੇਰੇ ਦੇਸ਼ਵਾਸੀਆਂ ਦਾ ਹੋਵੇਗਾ। ਪੈਸਾ ਕਿਸੇ ਦਾ, ਪਸੀਨਾ ਸਾਡਾ। ਜੋ ਪ੍ਰੋਡਕਸ਼ਨ ਹੋਵੇਗਾ, ਉਸ ਵਿੱਚ ਮਹਿਕ ਮੇਰੇ ਦੇਸ਼ ਦੀ ਮਿੱਟੀ ਦੀ ਹੋਵੇਗੀ, ਮੇਰੇ ਭਾਰਤ ਮਾਂ ਦੀ ਹੋਵੇਗੀ। ਇਸ ਭਾਵ ਦੇ ਨਾਲ ਤੁਸੀਂ ਮੇਰੇ ਨਾਲ ਚਲੋ ਦੋਸਤੋਂ, 2047 ਵਿੱਚ ਅਸੀਂ ਅਜਿਹਾ ਹਿੰਦੁਸਤਾਨ ਬਣਾਵਾਂਗੇ, ਤੁਹਾਡੀ ਆਉਣ ਵਾਲੀਆਂ ਕਈ ਪੀੜ੍ਹੀਆਂ, ਤੁਹਾਡੇ ਇਸ ਤਿਆਗ ਦਾ ਮਾਣ ਕਰਨਗੀਆਂ, ਤੁਹਾਡੇ ਇਸ ਯੋਗਦਾਨ ਦਾ ਮਾਣ ਕਰਨਗੀਆਂ, ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਲਈ, ਆਤਮਨਿਰਭਰ ਭਾਰਤ ਦੇ ਇਸ ਮੰਤਰ ਲਈ, ਸਵਦੇਸ਼ੀ ਦੇ ਮਾਰਗ ਲਈ ਮੈਂ ਅੱਜ ਮੇਰੇ ਦੇਸ਼ਵਾਸੀਆਂ ਨੂੰ ਸੱਦਾ ਦੇ ਰਿਹਾ ਹਾਂ, ਮੈਂ ਤੁਹਾਨੂੰ ਸੱਦਾ ਦੇ ਰਿਹਾ ਹਾਂ, ਆਓ, ਅਸੀਂ ਸਭ ਚਲ ਪਈਏ, 2047 ਵਿਕਸਿਤ ਭਾਰਤ ਬਣਾ ਕੇ ਰਹਾਂਗੇ। ਦੁਨੀਆ ਦੀ ਇਸ ਭਲਾਈ ਵਿੱਚ ਭਾਰਤ ਦਾ ਯੋਗਦਾਨ ਵਧਾਉਂਦੇ ਰਹਾਂਗੇ, ਇਸੇ ਭਾਵਨਾ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਬਹੁਤ-ਬਹੁਤ ਧੰਨਵਾਦ!

 

************

ਐੱਮਜੇਪੀਐੱਸ/ਐੱਸਟੀ/ਏਵੀ/ਆਰਕੇ


(Release ID: 2161032)