ਪ੍ਰਧਾਨ ਮੰਤਰੀ ਦਫਤਰ
ਫਿਜ਼ੀ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਮੂਲ-ਪਾਠ
Posted On:
25 AUG 2025 1:35PM by PIB Chandigarh
Your Excellency ਪ੍ਰਧਾਨ ਮੰਤਰੀ ਰੰਬੂਕਾਜੀ,
ਦੋਵਾਂ ਦੇਸ਼ਾਂ ਦੇ Delegates,
ਮੀਡੀਆ ਦੇ ਸਾਥੀਓ,
ਨਮਸਕਾਰ!
Bula Vinaka!
ਮੈਂ ਪ੍ਰਧਾਨ ਮੰਤਰੀ ਰੰਬੂਕਾ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿਚ ਹਾਰਦਿਕ ਸੁਆਗਤ ਕਰਦਾ ਹਾਂ।
2014 ਵਿੱਚ, 33 years ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਫਿਜ਼ੀ ਦੀ ਧਰਤੀ ‘ਤੇ ਕਦਮ ਰੱਖਿਆ ਸੀ। ਮੈਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਇਹ ਸੁਭਾਗ ਮੈਨੂੰ ਮਿਲਿਆ ਸੀ।
ਉਸ ਸਮੇਂ ਅਸੀਂ Forum for India - Pacific Islands Cooperation, ਯਾਨੀ 'ਫਿਪਿਕ' ਦੀ ਸ਼ੁਰੂਆਤ ਕੀਤੀ ਸੀ। ਉਸ ਪਹਿਲ ਨੇ ਨਾ ਸਿਰਫ਼ ਭਾਰਤ-ਫਿਜ਼ੀ ਰਿਸ਼ਤਿਆਂ ਨੂੰ, ਸਗੋਂ ਪੂਰੇ ਪੈਸੀਫਿਕ ਖੇਤਰ ਦੇ ਨਾਲ ਸਾਡੇ ਜੁੜਾਅ ਨੂੰ ਨਵੀਂ ਤਾਕਤ ਦਿੱਤੀ ਹੈ। ਅਤੇ ਅੱਜ ਪ੍ਰਧਾਨ ਮੰਤਰੀ ਰੰਬੂਕਾ ਜੀ ਦੀ ਇਸ ਯਾਤਰਾ ਨਾਲ ਅਸੀਂ ਆਪਸੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੋੜ ਰਹੇ ਹਾਂ।
Friends,
ਭਾਰਤ ਅਤੇ ਫਿਜ਼ੀ ਦਰਮਿਆਨ ਆਤਮੀਯਤਾ ਦਾ ਗਹਿਰਾ ਨਾਤਾ ਹੈ। ਉਨਸਵੀਂ ਸਦੀ ਵਿੱਚ, ਭਾਰਤ ਤੋਂ ਗਏ ਸੱਠ ਹਜ਼ਾਰ ਤੋਂ ਵੱਧ ਗਿਰਮਿਟਿਆ ਭਾਈ-ਭੈਣਾਂ ਨੇ ਆਪਣੀ ਮਿਹਨਤ ਅਤੇ ਪਸੀਨੇ ਨਾਲ ਫਿਜ਼ੀ ਦੀ ਸਮ੍ਰਿੱਧੀ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਫਿਜ਼ੀ ਦੀ ਸਮਾਜਿਕ ਅਤੇ ਸੱਭਿਆਚਾਰਕ ਵਿਭਿੰਨਤਾ ਵਿੱਚ ਨਵੇਂ ਰੰਗ ਭਰੇ ਹਨ। ਫਿਜ਼ੀ ਦੀ ਏਕਤਾ ਅਤੇ ਅਖੰਡਤਾ ਨੂੰ ਨਿਰਤੰਰ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਅਤੇ ਇਨ੍ਹਾਂ ਸਭ ਦੇ ਦਰਮਿਆਨ ਉਹ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹੇ। ਆਪਣੀ ਸੰਸਕ੍ਰਿਤੀ ਨੂੰ ਸੰਜੋਏ ਰੱਖਿਆ। ਫਿਜ਼ੀ ਦੀ ਰਾਮਾਇਣ ਮੰਡਲੀ ਦੀ ਪਰੰਪਰਾ ਇਸੇ ਦਾ ਜੀਵੰਤ ਪ੍ਰਮਾਣ ਹੈ। ਪ੍ਰਧਾਨ ਮੰਤਰੀ ਰੰਬੂਕਾ ਦੁਆਰਾ ‘ਗਿਰਮਿਟ ਡੇਅ’ ਦੇ ਐਲਾਨ ਦਾ ਮੈਂ ਅਭਿਨੰਦਨ ਕਰਦਾ ਹਾਂ। ਇਹ ਸਾਡੇ ਸਾਂਝੇ ਇਤਿਹਾਸ ਦਾ ਸਨਮਾਨ ਹੈ। ਸਾਡੀਆਂ ਪਿਛਲੀਆਂ ਪੀੜ੍ਹੀਆਂ ਦੀ ਯਾਦਾਂ ਨੂੰ ਸ਼ਰਧਾਂਜਲੀ ਹੈ।
Friends,
ਅੱਜ ਸਾਡੀ ਵਿਆਪਕ ਗੱਲਬਾਤ ਵਿੱਚ, ਅਸੀਂ ਕਈ ਅਹਿਮ ਫੈਸਲੇ ਲਏ। ਅਸੀਂ ਮੰਨਦੇ ਹਾਂ ਕਿ ਇੱਕ ਸਵਸਥ ਰਾਸ਼ਟਰ ਹੀ ਸਮ੍ਰਿੱਧ ਰਾਸ਼ਟਰ ਹੋ ਸਕਦਾ ਹੈ। ਇਸ ਲਈ ਅਸੀਂ ਤੈਅ ਕੀਤਾ ਕਿ ‘ਸੁਵਾ’ ਵਿੱਚ 100- bed ਸੁਪਰ ਸਪੈਸ਼ਲਿਟੀ ਹਸਪਤਾਲ ਬਣਾਇਆ ਜਾਵੇਗਾ। Dialysis ਯੂਨਿਟਸ ਅਤੇ sea ambulances ਭੇਜੀਆਂ ਜਾਣਗੀਆਂ। ਅਤੇ, ਜਨ ਔਸ਼ਧੀ ਕੇਂਦਰ ਖੋਲ੍ਹੇ ਜਾਣਗੇ, ਜਿਸ ਨਾਲ ਸਸਤੀ ਅਤੇ ਉੱਤਮ quality ਦੀ ਦਵਾਈ ਹਰ ਘਰ ਤੱਕ ਪਹੁੰਚੇਗੀ। ਅਸੀਂ ਚਾਹੁੰਦੇ ਹਾਂ ਕਿ ਸੁਪਨਿਆਂ ਦੀ ਦੌੜ ਵਿੱਚ ਕਿਸੇ ਦੇ ਕਦਮ ਰੁਕਣ ਨਾ , ਇਸ ਲਈ, ਫਿਜ਼ੀ ਵਿੱਚ ‘ਜੈਪੁਰ ਫੁਟ’ ਕੈਂਪ ਵੀ ਲਗਾਇਆ ਜਾਵੇਗਾ।
ਖੇਤੀਬਾੜੀ ਦੇ ਖੇਤਰ ਵਿੱਚ, ਭਾਰਤ ਤੋਂ ਗਏ Cowpea, ਯਾਨੀ ਲੋਬੀਆ seeds ਫਿਜ਼ੀ ਦੀ ਮਿੱਟੀ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਨਾਲ ਅੰਕੁਰਿਤ ਹੋ ਰਹੇ ਹਨ। ਭਾਰਤ ਹੁਣ 12 ਐਗਰੀ-ਡ੍ਰੋਨ ਅਤੇ 2 ਮੋਬਾਈਲ soil testing labs ਵੀ ਭੇਂਟ ਕਰੇਗਾ। ਭਾਰਤੀ ਘੀ ਨੂੰ ਫਿਜ਼ੀ ਵਿੱਚ ਮਨਜ਼ੂਰੀ ਦੇਣ ਲਈ ਅਸੀਂ ਫਿਜ਼ੀ ਸਰਕਾਰ ਦਾ ਅਭਿਨੰਦਨ ਕਰਦੇ ਹਾਂ।
Friends,
ਅਸੀਂ ਰੱਖਿਆ ਅਤੇ ਸੁਰੱਖਿਆ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਲਈ ਇੱਕ action plan ਤਿਆਰ ਕੀਤਾ ਗਿਆ ਹੈ। ਫਿਜ਼ੀ ਦੀ की Maritime security ਨੂੰ ਸਸ਼ਕਤ ਕਰਨ ਲਈ ਭਾਰਤ ਤੋਂ ਟ੍ਰੇਨਿੰਗ ਅਤੇ ਇਕਿਵਪਮੈਂਟ ਵਿੱਚ ਸਹਿਯੋਗ ਦਿੱਤਾ ਜਾਵੇਗਾ। ਸਾਈਬਰ ਸਿਕਿਓਰਿਟੀ ਅਤੇ ਡੇਟਾ protection ਦੇ ਖੇਤਰਾਂ ਵਿੱਚ ਅਸੀਂ ਆਪਣੇ ਅਨੁਭਵ ਸਾਂਝੇ ਕਰਨ ਲਈ ਤਿਆਰ ਹਾਂ।
ਅਸੀਂ ਇੱਕਮਤ ਹਾਂ ਕਿ ਅੱਤਵਾਦ ਪੂਰੀ ਮਨੁੱਖਤਾ ਦੇ ਲਈ ਬਹੁਤ ਵੱਡੀ ਚੁਣੌਤੀ ਹੈ। ਅੱਤਵਾਦ ਦੇ ਵਿਰੁੱਧ ਸਾਡੀ ਲੜਾਈ ਵਿੱਚ ਸਹਿਯੋਗ ਅਤੇ ਸਮਰਥਨ ਲਈ ਅਸੀਂ ਪ੍ਰਧਾਨ ਮੰਤਰੀ ਰੰਬੂਕਾ ਅਤੇ ਫਿਜ਼ੀ ਸਰਕਾਰ ਦਾ ਆਭਾਰ ਵਿਅਕਤ ਕਰਦੇ ਹਾਂ।
Friends,
ਖੇਡ ਇੱਕ ਅਜਿਹਾ ਖੇਤਰ ਹੈ ਜੋ ਮੈਦਾਨ ਤੋਂ ਮਨ ਤੱਕ ਲੋਕਾਂ ਨੂੰ ਜੋੜਦਾ ਹੈ। ਫਿਜ਼ਾ ਵਿੱਚ ਰਗਬੀ ਅਤੇ ਭਾਰਤ ਵਿੱਚ ਕ੍ਰਿਕਟ, ਇਸ ਦੀ ਉਦਾਹਰਣ ਹੈ। “ਸਟਾਰ ਆਫ ਰਗਬੀ ਸੇਵਨਸ” ਵਾਇਸੇਲੇ ਸੇਰੇਬੀ ਨੇ ਭਾਰਤ ਦੀ ਰਗਬੀ ਟੀਮ ਨੂੰ ਕੋਚ ਕੀਤਾ। ਹੁਣ ਭਾਰਤੀ ਕੋਚ ਫਿਜ਼ੀ ਕ੍ਰਿਕਟ ਟੀਮ ਨੂੰ ਨਵੀਂ ਉਚਾਈ ਦੇਣਗੇ।
ਅਸੀਂ ਤੈਅ ਕੀਤਾ ਹੈ ਕਿ ਫਿਜ਼ੀ ਯੂਨੀਵਰਸਿਟੀ ਵਿੱਚ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਉਣ ਲਈ ਭਾਰਤੀ ਅਧਿਆਪਕ ਭੇਜਿਆ ਜਾਵੇਗਾ। ਅਤੇ ਫਿਜ਼ੀ ਦੇ ਪੰਡਿਤ ਭਾਰਤ ਆ ਕੇ ਟ੍ਰੇਨਿੰਗ ਲੈਣਗੇ ਅਤੇ ਗੀਤਾ ਮਹੋਤਸਵ ਵਿੱਚ ਵੀ ਹਿੱਸਾ ਲੈਣਗੇ। ਯਾਨੀ, language से culture ਤੱਕ ਰਿਸ਼ਤੇ ਹੋਰ ਜ਼ਿਆਦਾ ਗਹਿਰੇ ਹੋਣਗੇ।
Friends,
Climate change ਫਿਜ਼ੀ ਦੇ ਲਈ critical threat ਹੈ। ਇਸ ਸੰਦਰਭ ਵਿੱਚ ਅਸੀਂ renewable energy, ਖਾਸ ਕਰਕੇ ਸੌਰ ਊਰਜਾ ਵਿੱਚ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇੰਟਰਨੈਸ਼ਨਲ ਸੌਲਰ ਅਲਾਇੰਸ, coalition for disaster resilient infrastructure ਅਤੇ ਗਲੋਬਲ biofuels ਅਲਾਇੰਸ ਵਿੱਚ ਅਸੀਂ ਇਕੱਠੇ ਹਾਂ। ਹੁਣ ਅਸੀਂ Disaster response ਵਿੱਚ ਵੀ ਫਿਜ਼ੀ ਦੀਆਂ ਸਮਰੱਥਾਵਾਂ ਨੂੰ ਵਧਾਉਣ ਵਿੱਚ ਸਹਿਯੋਗ ਦੇਵਾਂਗੇ।
Friends,
Pacific Island ਦੇਸ਼ਾਂ ਤੋਂ ਸਹਿਯੋਗ ਵਿੱਚ ਅਸੀਂ ਫਿਜ਼ੀ ਨੂੰ ਇੱਕ ਹੱਬ ਦੇ ਰੂਪ ਵਿੱਚ ਦੇਖਦੇ ਹਾਂ। ਅਸੀਂ ਦੋਵੇਂ free, open, inclusive, ਸੁਰੱਖਿਅਤ ਅਤੇ ਸਮ੍ਰਿੱਧ ਇੰਡੋ-ਪੈਸੀਫਿਕ ਦਾ ਸਮਰਥਨ ਕਰਦੇ ਹਾਂ। ਪ੍ਰਧਾਨ ਮੰਤਰੀ ਜੀ ਦੀ ‘Oceans of Peace’, ਇੱਕ ਬਹੁਤ ਹੀ ਸਕਾਰਾਤਮਕ ਸੋਚ ਹੈ। ਭਾਰਤ ਦੇ Indo-Pacific Ocean initiative ਨਾਲ ਜੁੜਨ ਲਈ ਅਸੀਂ ਫਿਜ਼ੀ ਦਾ ਸੁਆਗਤ ਕਰਦੇ ਹਾਂ।
India and Fiji may be oceans apart, but our aspirations sail in the same boat.
ਅਸੀਂ ਗਲੋਬਲ ਸਾਊਥ ਦੀ ਵਿਕਾਸ ਯਾਤਰਾ ਵਿੱਚ ਵੀ ਸਹਿਯਾਤਰੀ ਹਾਂ। ਅਸੀਂ ਇੱਕ ਅਜਿਹੇ world order ਦੇ ਨਿਰਮਾਣ ਵਿੱਚ ਭਾਗੀਦਾਰ ਹਾਂ, ਜਿੱਥੇ Global South ਦੇ independence, ideas ਅਤੇ identity ਨੂੰ ਸਨਮਾਨ ਮਿਲੇ।
We believe that no voice should be ignored, and no nation should be left behind!
Excellency,
From the Indian Ocean to the Pacific, our partnership is a bridge across the seas. It is rooted in Veilomani, and built on trust and respect.
Your visit strengthens this enduring bond.
ਤੁਹਾਡੀ ਦੋਸਤੀ ਲਈ ਬਹੁਤ ਬਹੁਤ ਧੰਨਵਾਦ।
Vinaka Vakalevu!
************
ਐੱਮਜੇਪੀਐੱਸ/ਐੱਸਟੀ
(Release ID: 2160581)