ਪ੍ਰਧਾਨ ਮੰਤਰੀ ਦਫਤਰ
ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
23 AUG 2025 9:44PM by PIB Chandigarh
ਨਮਸਕਾਰ!
ਮੈਂ World Leaders Forum ਵਿੱਚ ਆਏ ਸਾਰੇ ਮਹਿਮਾਨਾਂ ਦਾ ਅਭਿਨੰਦਨ ਕਰਦਾ ਹਾਂ। ਇਹ ਫੋਰਮ ਦੀ ਟਾਈਮਿੰਗ ਬਹੁਤ perfect ਹੈ, ਅਤੇ ਇਸ ਲਈ ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ। ਅਜੇ ਪਿਛਲੇ ਹਫ਼ਤੇ ਹੀ ਲਾਲ ਕਿਲ੍ਹੇ ਤੋਂ ਮੈਂ ਨੈਕਸਟ ਜੈਨਰੇਸ਼ਨ ਰਿਫੌਰਮਸ ਦੀ ਗੱਲ ਕਹੀ ਹੈ, ਅਤੇ ਹੁਣ ਇਹ ਫੋਰਮ ਇਸ ਸਪਿਰਿਟ ਦੇ ਫੋਰਸ ਮਲਟੀਪਲਾਇਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।
ਸਾਥੀਓ,
ਇੱਥੇ ਗਲੋਬਲ ਸਥਿਤੀਆਂ 'ਤੇ, Geo-Economics 'ਤੇ ਬਹੁਤ ਵਿਸਥਾਰ ਨਾਲ ਚਰਚਾਵਾਂ ਹੋਈਆ ਹਨ, ਅਤੇ ਜਦੋਂ ਅਸੀਂ ਗਲੋਬਲ Context ਵਿੱਚ ਦੇਖਦੇ ਹਾਂ, ਤਾਂ ਤੁਹਾਨੂੰ ਭਾਰਤ ਦੀ ਇਕੌਨਮੀ ਦੀ ਮਜ਼ਬੂਤੀ ਦਾ ਅਹਿਸਾਸ ਹੁੰਦਾ ਹੈ। ਅੱਜ ਭਾਰਤ ਦੁਨੀਆ ਦੀ Fastest Growing ਮੇਜਰ ਇਕੌਨਮੀ ਹੈ। ਅਸੀਂ ਬਹੁਤ ਜਲਦੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕੌਨਮੀ ਬਣਨ ਵਾਲੇ ਹਾਂ। ਐਕਸਪਰਟ ਕਹਿ ਰਹੇ ਹਨ ਕਿ ਦੁਨੀਆ ਦੇ ਗ੍ਰੋਥ ਵਿੱਚ ਭਾਰਤ ਦਾ ਕੰਟਰੀਬਿਊਸ਼ਨ ਬਹੁਤ ਜਲਦੀ, ਕਰੀਬ 20 ਪਰਸੈਂਟ ਹੋਣ ਜਾ ਰਿਹਾ ਹੈ। ਇਹ ਗ੍ਰੋਥ, ਇਹ ਰੇਜ਼ੀਲੀਅੰਸ, ਜੋ ਅਸੀਂ ਭਾਰਤ ਦੀ ਇਕੌਨਮੀ ਵਿੱਚ ਦੇਖ ਰਹੇ ਹਾਂ, ਇਸ ਦੇ ਪਿੱਛੇ ਬੀਤੇ ਇੱਕ ਦਹਾਕੇ ਵਿੱਚ ਭਾਰਤ ਵਿੱਚ ਆਈ Macro-Economic Stability ਹੈ। ਅੱਜ ਸਾਡਾ ਫਿਸਕਲ ਡੇਫਿਸਿਟ ਘੱਟ ਕੇ Four Point Four ਪਰਸੈਂਟ ਤਕ ਪਹੁੰਚਣ ਦਾ ਅਨੁਮਾਨ ਹੈ। ਅਤੇ ਇਹ ਤਦ ਹੈ, ਜਦੋਂ ਅਸੀਂ ਕੋਵਿਡ ਦਾ ਇੰਨਾ ਵੱਡਾ ਸੰਕਟ ਝੇਲਿਆ ਹੈ। ਅੱਜ ਸਾਡੀਆਂ ਕੰਪਨੀਆਂ, Capital Markets ਤੋਂ Record Funds ਜੁਟਾ ਰਹੀਆਂ ਹਨ। ਅੱਜ ਸਾਡੇ Banks, ਪਹਿਲੇ ਤੋਂ ਕਿਤੇ ਜ਼ਿਆਦਾ ਮਜ਼ਬੂਤ ਹਨ। Inflation ਬਹੁਤ Low ਹੈ, Interest Rates ਘੱਟ ਹਨ। ਅੱਜ ਸਾਡਾ Current Account Deficit ਕੰਟਰੋਲ ਵਿੱਚ ਹੈ। Forex Reserves ਵੀ ਬਹੁਤ ਮਜ਼ਬੂਤ ਹਨ। ਇਨ੍ਹਾਂ ਹੀ ਨਹੀਂ, ਹਰ ਮਹੀਨੇ ਲੱਖਾਂ Domestic Investors, S.I.P’s ਦੇ ਜ਼ਰੀਏ ਹਜ਼ਾਰਾਂ ਕਰੋੜ ਰੁਪਏ ਮਾਰਕਿਟ ਵਿੱਚ ਲਗਾ ਰਹੇ ਹਾਂ।
ਸਾਥੀਓ,
ਤੁਸੀਂ ਵੀ ਜਾਣਦੇ ਹੋ, ਜਦੋਂ ਇਕੌਨਮੀ ਵਿੱਚ ਫੰਡਾਮੈਂਟਲਸ ਮਜ਼ਬੂਤ ਹੁੰਦੇ ਹਨ, ਉਸ ਦੀ ਬੁਨਿਆਦ ਮਜ਼ਬੂਤ ਹੁੰਦੀ ਹੈ, ਤਾਂ ਉਸ ਦਾ ਪ੍ਰਭਾਵ ਵੀ ਹਰ ਪਾਸੇ ਹੁੰਦਾ ਹੈ। ਮੈਂ ਅਜੇ 15 ਅਗਸਤ ਨੂੰ ਹੀ ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਮੈਂ ਉਨ੍ਹਾਂ ਗੱਲਾਂ ਨੂੰ ਨਹੀਂ ਦੁਹਰਾਵਾਂਗਾ, ਪਰ 15 ਅਗਸਤ ਦੇ ਆਲੇ-ਦੁਆਲੇ ਅਤੇ ਉਸ ਦੇ ਬਾਅਦ ਇੱਕ ਹਫ਼ਤੇ ਵਿੱਚ ਜੋ ਕੁਝ ਹੋਇਆ ਹੈ, ਉਹ ਆਪਣੇ ਆਪ ਵਿੱਚ ਭਾਰਤ ਦੀ ਗ੍ਰੋਥ ਸਟੋਰੀ ਦੀ ਸ਼ਾਨਦਾਰ ਉਦਾਹਰਣ ਹੈ।
ਸਾਥੀਓ,
ਹੁਣ latest ਅੰਕੜਾ ਆਇਆ ਹੈ ਕਿ ਇਕੱਲੇ ਜੂਨ ਮਹੀਨੇ ਵਿੱਚ, ਯਾਨੀ ਮੈਂ ਇੱਕ ਮਹੀਨੇ ਦੀ ਗੱਲ ਕਰਦਾ ਹਾਂ, ਇਕੱਲੇ ਜੂਨ ਦੇ ਮਹੀਨੇ ਵਿੱਚ E.P.F.O ਡੇਟਾ ਵਿੱਚ 22 ਲੱਖ ਫੋਰਮਲ ਜੌਬਸ ਜੁੜੀਆਂ ਹਨ, ਅਤੇ ਇਹ ਸੰਖਿਆ ਹੁਣ ਤੱਕ ਦੇ ਕਿਸੇ ਵੀ ਮਹੀਨੇ ਤੋਂ ਜ਼ਿਆਦਾ ਹੈ। ਭਾਰਤ ਦੀ ਰਿਟੇਲ ਇੰਫਲੈਸ਼ਨ 2017 ਤੋਂ ਬਾਅਦ ਸਭ ਤੋਂ ਘੱਟ ਪੱਧਰ ‘ਤੇ ਹੈ। ਸਾਡੇ Foreign Exchange Reserves ਆਪਣੇ ਰਿਕਾਰਡ ਹਾਈ ਦੇ ਕਰੀਬ ਹੈ। 2014 ਵਿੱਚ ਸਾਡੀ Solar PV Module Manufacturing Capacity ਕਰੀਬ ਢਾਈ ਗੀਗਾਵਾਟ ਸੀ, ਤਾਜ਼ਾ ਅੰਕੜਾ ਹੈ ਕਿ ਅੱਜ ਇਹ ਕੈਪੀਸਿਟੀ 100 ਗੀਗਾਵਾਟ ਦੇ ਇਤਿਹਾਸਿਕ ਪੜਾਅ ਤੱਕ ਪਹੁੰਚ ਚੁੱਕੀ ਹੈ। ਦਿੱਲੀ ਦਾ ਸਾਡਾ ਏਅਰਪੋਰਟ ਵੀ ਗਲੋਬਲ ਏਅਰਪੋਰਟਸ ਦੇ elite Hundred-Million-Plus Club ਵਿੱਚ ਪਹੁੰਚ ਗਿਆ ਹੈ। ਅੱਜ ਇਸ ਏਅਰਪੋਰਟ ਦੀ ਐਨੁਅਲ ਪੈਸੈਂਜਰ ਹੈਂਡਲਿੰਗ ਕੈਪੀਸਿਟੀ 100 ਮਿਲੀਅਨ Plus ਦੀ ਹੈ। ਦੁਨੀਆ ਦੇ ਸਿਰਫ਼ 6 ਏਅਰਪੋਰਟਸ ਇਸ Exclusive Group ਦਾ ਹਿੱਸਾ ਹਨ।
ਸਾਥੀਓ,
ਬੀਤੇ ਦਿਨ ਇੱਕ ਹੋਰ ਖਬਰ ਚਰਚਾ ਵਿੱਚ ਰਹੀ ਹੈ। S&P Global Ratings ਨੇ ਭਾਰਤ ਦੀ Credit Rating Upgrade ਕੀਤੀ ਹੈ। ਅਤੇ ਅਜਿਹਾ ਕਰੀਬ 2 ਦਹਾਕਿਆਂ ਦੇ ਬਾਅਦ ਹੋਇਆ ਹੈ। ਯਾਨੀ ਭਾਰਤ ਆਪਣੀ Resilience ਅਤੇ Strength ਨਾਲ ਬਾਕੀ ਦੁਨੀਆ ਦੀ ਉਮੀਦ ਬਣਿਆ ਹੋਇਆ ਹੈ।
ਸਾਥੀਓ,
ਆਮ ਬੋਲਚਾਲ ਵਿੱਚ ਇੱਕ ਲਾਈਨ ਅਸੀਂ ਵਾਰ ਵਾਰ ਸੁਣਦੇ ਆਏ ਹਾਂ, ਕਦੇ ਅਸੀਂ ਵੀ ਬੋਲਦੇ ਹਾਂ, ਕਦੇ ਅਸੀਂ ਵੀ ਸੁਣਦੇ ਹਾਂ, ਅਤੇ ਕਿਹਾ ਜਾਂਦਾ ਹੈ- Missing The Bus. ਯਾਨੀ ਕੋਈ ਅਵਸਰ ਆਵੇ, ਅਤੇ ਉਹ ਨਿਕਲ ਜਾਵੇ। ਸਾਡੇ ਦੇਸ਼ ਵਿੱਚ ਪਹਿਲਾਂ ਦੀਆਂ ਸਰਕਾਰਾਂ ਨੇ ਟੈਕਨੋਲੋਜੀ ਅਤੇ ਇੰਡਸਟ੍ਰੀ ਦੇ ਅਵਸਰਾਂ ਦੀ ਅਜਿਹੀਆਂ ਕਈ Buses ਛੱਡੀਆਂ ਹਨ। ਮੈਂ ਅੱਜ ਕਿਸੇ ਦੀ ਆਲੋਚਨਾ ਦੇ ਇਰਾਦੇ ਨਾਲ ਇੱਥੇ ਨਹੀਂ ਆਇਆ ਹਾਂ, ਲੇਕਿਨ ਲੋਕਤੰਤਰ ਵਿੱਚ ਕਈ ਵਾਰ ਤੁਲਨਾਤਮਕ ਗੱਲ ਕਰਨ ਨਾਲ ਸਥਿਤੀ ਹੋਰ ਸਪਸ਼ਟ ਹੁੰਦੀ ਹੈ।
ਸਾਥੀਓ,
ਪਹਿਲਾਂ ਦੀਆਂ ਸਰਕਾਰਾਂ ਨੇ ਦੇਸ਼ ਨੂੰ ਵੋਟਬੈਂਕ ਦੀ ਰਾਜਨੀਤੀ ਵਿੱਚ ਉਲਝਾ ਕੇ ਰੱਖਿਆ, ਉਨ੍ਹਾਂ ਦੀ ਸੋਚ ਚੋਣ ਤੋਂ ਅੱਗੇ ਸੋਚਣ ਦੀ ਹੀ ਨਹੀਂ ਸੀ। ਉਹ ਸੋਚਦੇ ਸਨ, ਜੋ Cutting Edge Technology ਹੈ, ਉਹ ਬਣਾਉਣ ਦਾ ਕੰਮ ਵਿਕਸਿਤ ਦੇਸ਼ਾਂ ਦਾ ਹੈ। ਸਾਨੂੰ ਕਦੇ ਜ਼ਰੂਰਤ ਹੋਵੇਗੀ, ਤਾਂ ਉੱਥੋਂ ਦੀ ਇੰਪੋਰਟ ਕਰ ਲਵਾਂਗੇ। ਇਹੀ ਵਜ੍ਹਾ ਸੀ ਕਿ ਵਰ੍ਹਿਆਂ ਤੱਕ ਸਾਡੇ ਦੇਸ਼ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੋਂ ਪਿੱਛੇ ਰਹਿਣਾ ਪਿਆ, ਅਸੀਂ Bus Miss ਕਰਦੇ ਰਹੇ। ਮੈਂ ਕੁਝ ਉਦਾਹਰਣ ਦੱਸਦਾ ਹਾਂ, ਜਿਵੇਂ ਸਾਡਾ ਕਮਿਊਨਿਕੇਸ਼ਨ ਸੈਕਟਰ ਹੈ। ਜਦੋਂ ਦੁਨੀਆ ਵਿੱਚ ਇੰਟਰਨੈੱਟ ਦਾ ਦੌਰ ਸ਼ੁਰੂ ਹੋਇਆ, ਤਾਂ ਉਸ ਸਮੇਂ ਦੀ ਸਰਕਾਰ ਅਸਮੰਜਮ ਵਿੱਚ ਸੀ। ਫਿਰ 2G ਦਾ ਦੌਰ ਆਇਆ, ਤਾਂ ਕੀ-ਕੀ ਹੋਇਆ, ਇਹ ਅਸੀਂ ਸਾਰਿਆਂ ਨੇ ਦੇਖਿਆ ਹੈ। ਅਸੀਂ ਉਹ Bus ਮਿਸ ਕਰ ਦਿੱਤੀ। ਅਸੀਂ 2G, 3G ਅਤੇ 4G ਲਈ ਵੀ ਵਿਦੇਸ਼ਾਂ ‘ਤੇ ਨਿਰਭਰ ਰਹੇ। ਆਖਿਰ ਕਦੋਂ ਤੱਕ ਅਜਿਹਾ ਚਲਦਾ ਰਹਿੰਦਾ? ਇਸ ਲਈ 2014 ਦੇ ਬਾਅਦ ਭਾਰਤ ਨੇ ਆਪਣੀ ਅਪ੍ਰੋਚ ਬਦਲੀ, ਭਾਰਤ ਨੇ ਤੈਅ ਕਰ ਲਿਆ ਕਿ ਅਸੀਂ ਕੋਈ ਵੀ Bus ਛੱਡਾਂਗੇ ਨਹੀਂ, ਸਗੋਂ ਡ੍ਰਾਈਵਿੰਗ ਸੀਟ ‘ਤੇ ਬੈਠ ਕੇ ਅੱਗੇ ਵਧਾਂਗੇ। ਅਤੇ ਇਸ ਲਈ ਅਸੀਂ ਪੂਰਾ ਆਪਣਾ 5G ਸਟੈਕ ਦੇਸ਼ ਵਿੱਚ ਹੀ ਵਿਕਸਿਤ ਕੀਤਾ। ਅਸੀਂ ਮੇਡ ਇਨ ਇੰਡੀਆ 5G ਬਣਾਇਆ ਵੀ, ਅਤੇ ਸਭ ਤੋਂ ਤੇਜ਼ੀ ਨਾਲ ਦੇਸ਼ ਭਰ ਵਿੱਚ ਪਹੁੰਚਾਇਆ ਵੀ। ਹੁਣ ਅਸੀਂ ਮੇਡ ਇਨ ਇੰਡੀਆ 6G ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ।
ਅਤੇ ਸਾਥੀਓ,
ਅਸੀਂ ਸਭ ਜਾਣਦੇ ਹਾਂ, ਭਾਰਤ ਵਿੱਚ ਸੈਮੀਕੰਡਕਟਰ ਬਣਨ ਦੀ ਸ਼ੁਰੂਆਤ ਵੀ 50-60 ਸਾਲ ਪਹਿਲਾਂ ਹੋ ਸਕਦੀ ਸੀ। ਲੇਕਿਨ ਭਾਰਤ ਨੇ ਉਹ Bus ਵੀ ਮਿਸ ਕਰ ਦਿੱਤੀ, ਅਤੇ ਆਉਣ ਵਾਲੇ ਕਈ ਬਰਸੋਂ ਤੱਕ ਅਜਿਹਾ ਹੀ ਹੁੰਦਾ ਰਿਹਾ। ਅੱਜ ਅਸੀਂ ਇਹ ਸਥਿਤੀ ਬਦਲੀ ਹੈ। ਭਾਰਤ ਵਿੱਚ ਸੈਮੀਕੰਡਕਟਰ ਨਾਲ ਜੁੜੀਆਂ ਫੈਕਟਰੀਆਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਹਨ, ਇਸ ਸਾਲ ਦੇ ਅੰਤ ਤੱਕ ਪਹਿਲੀ ਮੇਡ ਇਨ ਇੰਡੀਆ ਚਿਪ, ਬਜ਼ਾਰ ਵਿੱਚ ਆ ਜਾਵੇਗੀ।
ਸਾਥੀਓ,
ਅੱਜ ਨੈਸ਼ਨਲ ਸਪੇਸ ਡੇਅ ਵੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ National Space Day ਦੀਆਂ ਸ਼ੁਭਕਾਮਨਾਵਾਂ ਅਤੇ ਉਸ ਦੇ ਨਾਲ ਹੀ, ਇਸ ਸੈਕਟਰ ਦੀ ਵੀ ਗੱਲ ਕਰਾਂਗਾ। 2014 ਤੋਂ ਪਹਿਲਾਂ ਸਪੇਸ ਮਿਸ਼ਨਸ ਵੀ ਸੀਮਿਤ ਹੁੰਦੇ ਸਨ, ਅਤੇ ਉਨ੍ਹਾਂ ਦਾ ਦਾਇਰਾ ਵੀ ਸੀਮਿਤ ਸੀ। ਅੱਜ 21ਵੀਂ ਸਦੀ ਵਿੱਚ ਜਦੋਂ ਹਰ ਵੱਡਾ ਦੇਸ਼ ਪੁਲਾੜ ਦੀਆਂ ਸੰਭਾਵਨਾਵਾਂ ਨੂੰ ਖੋਜ ਰਿਹਾ ਹੈ, ਤਾਂ ਭਾਰਤ ਕਿਵੇਂ ਪਿੱਛੇ ਰਹਿੰਦਾ? ਇਸ ਲਈ ਅਸੀਂ ਸਪੇਸ ਸੈਕਟਰ ਵਿੱਚ ਰਿਫੌਰਮ ਵੀ ਕੀਤੇ ਅਤੇ ਇਸ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਓਪਨ ਵੀ ਕਰ ਦਿੱਤਾ। ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ। Year 1979 ਤੋਂ 2014 ਤੱਕ ਭਾਰਤ ਵਿੱਚ ਸਿਰਫ਼ 42 Missions ਹੋਏ ਸਨ, ਯਾਨੀ 35 Years ਵਿੱਚ 42 ਮਿਸ਼ਨਸ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ 11 ਵਰ੍ਹਿਆਂ ਵਿੱਚ 60 ਤੋਂ ਜ਼ਿਆਦਾ Missions ਪੂਰੇ ਹੋ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਕਈ ਸਾਰੇ ਮਿਸ਼ਨ ਲਾਈਨਡ ਅੱਪ ਹਨ। ਇਸੇ ਸਾਲ ਅਸੀਂ, ਸਪੇਸ ਡੌਕਿੰਗ ਦੀ ਸਮਰੱਥਾ ਵੀ ਹਾਸਲ ਕੀਤੀ ਹੈ। ਇਹ ਸਾਡੇ ਫਿਊਚਰ ਦੇ ਮਿਸ਼ਨਸ ਦੇ ਲਈ ਬਹੁਤ ਵੱਡੀ ਅਚੀਵਮੈਂਟ ਹੈ। ਹੁਣ ਭਾਰਤ ਗਗਨਯਾਨ ਮਿਸ਼ਨ ਨਾਲ ਆਪਣੇ Astronauts ਨੂੰ Space ਵਿੱਚ ਭੇਜਣ ਦੀ ਤਿਆਰੀ ਵਿੱਚ ਹੈ। ਅਤੇ ਇਸ ਵਿੱਚ ਸਾਨੂੰ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਅਨੁਭਵਾਂ ਤੋਂ ਵੀ ਬਹੁਤ ਮਦਦ ਮਿਲਣ ਵਾਲੀ ਹੈ।
ਸਾਥੀਓ,
ਸਪੇਸ ਸੈਕਟਰ ਨੂੰ ਨਵੀਂ ਐਨਰਜੀ ਦੇਣ ਲਈ ਉਸ ਨੂੰ ਹਰ ਬੰਧਨ ਤੋਂ ਆਜ਼ਾਦ ਕਰਨਾ ਜ਼ਰੂਰੀ ਸੀ। ਇਸ ਲਈ ਅਸੀਂ ਪਹਿਲੀ ਵਾਰ Private Participation ਦੇ ਲਈ Clear Rules ਬਣਾਏ, ਪਹਿਲੀ ਵਾਰ Spectrum Allocation Transparent ਹੋਇਆ, ਪਹਿਲੀ ਵਾਰ Foreign Investment Liberalise ਹੋਇਆ, ਅਤੇ ਇਸ ਸਾਲ ਦੇ ਬਜਟ ਵਿੱਚ ਅਸੀਂ Space Startups ਦੇ ਲਈ 1,000 ਕਰੋੜ ਰੁਪਏ ਦਾ Venture Capital Fund ਵੀ ਦਿੱਤਾ ਹੈ।
ਸਾਥੀਓ,
ਅੱਜ ਭਾਰਤ ਦਾ ਸਪੇਸ ਸੈਕਟਰ ਇਨ ਰਿਫੌਰਮਸ ਦੀ ਸਫ਼ਲਤਾ ਦੇਖ ਰਿਹਾ ਹੈ। ਸਾਲ 2014 ਵਿੱਚ ਭਾਰਤ ਵਿੱਚ ਸਿਰਫ਼ ਇੱਕ Space Startup ਸੀ, ਅੱਜ 300 ਤੋਂ ਜ਼ਿਆਦਾ ਹਨ। ਅਤੇ ਉਹ ਸਮਾਂ ਵੀ ਦੂਰ ਨਹੀਂ ਜਦੋਂ ਪੁਲਾੜ ਵਿੱਚ ਸਾਡਾ ਆਪਣਾ ਸਪੇਸ ਸਟੇਸ਼ਨ ਹੋਵੇਗਾ।
ਸਾਥੀਓ,
ਅਸੀਂ ਇੰਕ੍ਰੀਮੈਂਟਲ ਚੇਂਜ ਦੇ ਲਈ ਨਹੀਂ ਸਗੋਂ ਕੁਆਰਟਮ ਜੰਪ ਦਾ ਲਕਸ਼ ਲੈ ਕੇ ਅੱਗੇ ਵਧ ਰਹੇ ਹਾਂ। ਅਤੇ ਰਿਫੌਰਮਸ ਸਾਡੇ ਲਈ ਨਾ ਕੰਪਲਸ਼ਨ ਹਨ, ਨਾ ਕ੍ਰਾਈਸਿਸ ਡ੍ਰਿਵੇਨ ਹਨ, ਇਹ ਸਾਡਾ ਕਮਿਟਮੈਂਟ ਹੈ, ਸਾਡੀ ਕਨਵਿਕਸ਼ਨ ਹੈ! ਅਸੀਂ ਹੋਲਿਸਟਿਕ ਅਪ੍ਰੋਚ ਦੇ ਨਾਲ ਕਿਸੇ ਇੱਕ ਸੈਕਟਰ ਦੀ ਗਹਿਰੀ ਸਮੀਖਿਆ ਕਰਦੇ ਹਾਂ, ਅਤੇ ਫਿਰ One By One ਉਸ ਸੈਕਟਰ ਵਿੱਚ ਰਿਫੌਰਮਸ ਕੀਤੇ ਜਾਂਦੇ ਹਨ।
Friends,
ਕੁਝ ਹੀ ਦਿਨ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ ਸਮਾਪਤ ਹੋਇਆ ਹੈ। ਇਸੇ ਮਾਨਸੂਨ ਸੈਸ਼ਨ ਵਿੱਚ ਤੁਹਾਨੂੰ Reforms ਦੀ ਨਿਰੰਤਰਤਾ ਦਿਖੇਗੀ। ਵਿਰੋਧੀ ਧਿਰ ਦੁਆਰਾ ਕਈ ਵਿਘਨ ਪੈਦਾ ਕਰਨ ਦੇ ਬਾਵਜੂਦ ਅਸੀਂ ਪੂਰੇ ਕਮਿਟਮੈਂਟ ਦੇ ਨਾਲ Reforms ਵਿੱਚ ਜੁਟੇ ਰਹੇ। ਇਸੇ ਮਾਨਸੂਨ ਸੈਸ਼ਨ ਵਿੱਚ ਜਨ ਵਿਸ਼ਵਾਸ 2.0 ਹੈ, ਇਹ ਟਰਸਟ ਬੇਸਡ ਗਵਰਨੈਂਸ ਅਤੇ ਪ੍ਰੋ ਪੀਪਲ ਗਵਰਨੈਂਸ ਨਾਲ ਜੁੜਿਆ ਬਹੁਤ ਵੱਡਾ ਰਿਫੌਰਮ ਹੋਇਆ ਹੈ। ਜਨ ਵਿਸ਼ਵਾਸ ਦੇ ਪਹਿਲੇ ਐਡੀਸ਼ਨ ਵਿੱਚ ਅਸੀਂ ਕਰੀਬ 200 minor offences ਨੂੰ ਡੀ-ਕ੍ਰਿਮੀਨਲਾਈਜ਼ ਕੀਤਾ ਸੀ। ਹੁਣ ਇਸ ਕਾਨੂੰਨ ਦੇ ਦੂਸਰੇ ਐਡੀਸ਼ਨ ਵਿੱਚ ਅਸੀਂ 300 ਤੋਂ ਜ਼ਿਆਦਾ minor offences ਨੂੰ ਡੀ-ਕ੍ਰਿਮੀਨਲਾਈਜ਼ ਕਰ ਦਿੱਤਾ ਹੈ। ਇਸੇ ਸੈਸ਼ਨ ਵਿੱਚ ਇਨਕਮ ਟੈਕਸ ਕਾਨੂੰਨ ਵਿੱਚ ਵੀ ਰਿਫੌਰਮ ਕੀਤਾ ਗਿਆ ਹੈ। 60 ਸਾਲ ਤੋਂ ਚਲੇ ਆ ਰਹੇ ਇਸ ਕਾਨੂੰਨ ਨੂੰ ਹੁਣ ਹੋਰ ਸਰਲ ਬਣਾਇਆ ਗਿਆ ਹੈ। ਅਤੇ ਇਸ ਵਿੱਚ ਵੀ ਇੱਕ ਖਾਸ ਗੱਲ ਹੈ, ਪਹਿਲਾਂ ਇਸ ਕਾਨੂੰਨ ਦੀ ਭਾਸ਼ਾ ਅਜਿਹੀ ਸੀ ਕਿ ਸਿਰਫ਼ ਵਕੀਲ ਜਾਂ CA ਹੀ ਇਸ ਨੂੰ ਠੀਕ ਤਰ੍ਹਾਂ ਨਾਲ ਸਮਝ ਪਾਉਂਦੇ ਸਨ। ਲੇਕਿਨ ਹੁਣ ਇਨਕਮ ਟੈਕਸ ਬਿਲ ਨੂੰ ਦੇਸ਼ ਦੇ ਆਮ ਟੈਕਸਪੇਅਰ ਦੀ ਭਾਸ਼ਾ ਵਿੱਚ ਤਿਆਰ ਕੀਤਾ ਗਿਆ ਹੈ। ਇਹ ਦਿਖਾਉਂਦਾ ਹੈ ਕਿ ਨਾਗਰਿਕਾਂ ਦੇ ਹਿਤਾਂ ਨੂੰ ਲੈ ਕੇ ਸਾਡੀ ਸਰਕਾਰ ਕਿੰਨੀ ਸੰਵੇਦਨਸ਼ੀਲ ਹੈ।
ਸਾਥੀਓ,
ਇਸ ਮਾਨਸੂਨ ਸੈਸ਼ਨ ਵਿੱਚ ਮਾਈਨਿੰਗ ਨਾਲ ਜੁੜੇ ਕਾਨੂੰਨਾਂ ਵਿੱਚ ਵੀ ਬਹੁਤ ਸੰਸ਼ੋਧਨ ਕੀਤਾ ਗਿਆ ਹੈ। ਸ਼ਿਪਿੰਗ ਅਤੇ ਪੋਰਟਸ ਨਾਲ ਜੁੜੇ ਕਾਨੂੰਨ ਵੀ ਬਦਲ ਗਏ ਹਨ। ਇਹ ਕਾਨੂੰਨ ਵੀ ਅੰਗ੍ਰੇਜ਼ਾਂ ਦੇ ਜ਼ਮਾਨੇ ਤੋਂ ਅਜਿਹੇ ਹੀ ਚਲੇ ਆ ਰਹੇ ਸਨ। ਹੁਣ ਜੋ ਸੁਧਾਰ ਹੋਏ ਹਨ, ਉਹ ਭਾਰਤ ਦੀ ਬਲੂ ਇਕੌਨਮੀ ਨੂੰ , ਪੋਰਟ ਲੇਡ ਡਿਵੈਲਪਮੈਂਟ ਨੂੰ ਹੁਲਾਰਾ ਦੇਣਗੇ। ਇਸੇ ਤਰ੍ਹਾਂ ਸਪੋਰਟਸ ਸੈਕਟਰ ਵਿੱਚ ਵੀ ਨਵੇਂ ਰਿਫੌਰਮ ਕੀਤੇ ਗਏ ਹਨ। ਅਸੀਂ ਭਾਰਤ ਨੂੰ ਵੱਡੇ ਈਵੈਂਟਸ ਦੇ ਲਈ ਤਿਆਰ ਕਰ ਰਹੇ ਹਾਂ। ਸਪੋਰਟਸ ਇਕੌਨਮੀ ਦੇ ਪੂਰੇ ਈਕੋਸਿਸਟਮਸ ਦਾ ਨਿਰਮਾਣ ਕਰ ਰਹੇ ਹਾਂ। ਇਸ ਲਈ ਸਰਕਾਰ, ਨਵੀਂ ਨੈਸ਼ਨਲ ਸਪੋਰਟਸ ਪੌਲਿਸੀ-ਖੇਲੋ ਭਾਰਤ ਨੀਤੀ ਲੈ ਕੇ ਵੀ ਆਈ ਹੈ।
ਸਾਥੀਓ,
ਜੋ ਲਕਸ਼ ਹਾਸਲ ਕਰ ਲਿਆ, ਉਸ ਵਿੱਚ ਸੰਤਸ਼ੁਟ ਹੋ ਜਾਵਾਂ, ਉਹ ਇਨ੍ਹਾ ਕਰਕੇ ਬਹੁਤ ਹੋ ਗਿਆ, ਮੋਦੀ ਆਰਾਮ ਕਰ ਲੇਵੇਗਾ! ਇਹ ਮੇਰੇ ਸੁਭਾਅ ਵਿੱਚ ਨਹੀਂ ਹੈ। ਰਿਫੌਰਮਸ ਨੂੰ ਲੈ ਕੇ ਵੀ ਸਾਡੀ ਇਹੀ ਸੋਚ ਹੈ। ਅਸੀਂ ਅੱਗੇ ਦੇ ਲਈ ਤਿਆਰ ਕਰਦੇ ਰਹਿੰਦੇ ਹਾਂ, ਸਾਨੂੰ ਹੋਰ ਅੱਗੇ ਵਧਣਾ ਹੈ। ਹੁਣ ਰਿਫੌਰਮਸ ਦਾ ਇੱਕ ਹੋਰ ਪੂਰਾ ਆਰਸੇਨਲ ਲੈ ਕੇ ਆਉਣ ਵਾਲਾ ਹਾਂ। ਇਸ ਦੇ ਲਈ ਅਸੀਂ ਕਈ ਮੋਰਚਿਆਂ ‘ਤੇ ਕੰਮ ਕਰ ਰਹੇ ਹਾਂ। ਅਸੀਂ ਬੇਵਜ੍ਹਾ ਦੇ ਕਾਨੂੰਨਾਂ ਨੂੰ ਖਤਮ ਕਰ ਰਹੇ ਹਾਂ। ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾ ਰਹੇ ਹਾਂ। ਪ੍ਰੋਸੀਜਰਸ ਅਤੇ ਅਪ੍ਰੂਵਲਸ ਨੂੰ ਡਿਜੀਟਲ ਕਰ ਰਹੇ ਹਾਂ। ਅਨੇਕ ਪ੍ਰਾਵਧਾਨਾਂ ਨੂੰ ਡੀਕ੍ਰਿਮਨਲਾਈਜ਼ ਕਰ ਰਹੇ ਹਾਂ। ਇਸੇ ਕੜੀ ਵਿੱਚ GST ਵਿੱਚ ਵੀ ਬਹੁਤ ਵੱਡਾ ਰਿਫੌਰਮ ਕੀਤਾ ਜਾ ਰਿਹਾ ਹੈ। ਇਸ ਦੀਵਾਲੀ ਤੱਕ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਨਾਲ GST ਹੋਰ ਆਸਾਨ ਬਣੇਗਾ ਅਤੇ ਕੀਮਤਾਂ ਵੀ ਘੱਟ ਹੋਣਗੀਆਂ।
ਸਾਥੀਓ,
ਨੈਕਸਟ ਜਨਰੇਸ਼ਨ ਰਿਫੌਰਮਸ ਦੇ ਲਈ ਇਸ ਦੇ ਇਸ ਆਰਸੇਨਲ ਨਾਲ ਭਾਰਤ ਵਿੱਚ ਮੈਨੂਫੈਕਚਰਿੰਗ ਵਧੇਗੀ, ਮਾਰਕਿਟ ਵਿੱਚ ਡਿਮਾਂਡ ਵਧੇਗੀ, ਇੰਡਸਟ੍ਰੀ ਨੂੰ ਨਵੀਂ ਐਨਰਜੀ ਮਿਲੇਗੀ, Employment ਦੇ ਨਵੇਂ ਅਵਸਰ ਬਣਨਗੇ ਅਤੇ Ease Of Living, Ease Of Doing Business ਦੋਨੋਂ ਇੰਪਰੂਵ ਹੋਣਗੇ।
ਸਾਥੀਓ,
ਅੱਜ ਭਾਰਤ 2047 ਤੱਕ ਵਿਕਸਿਤ ਹੋਣ ਲਈ ਪੂਰੀ ਸ਼ਕਤੀ ਨਾਲ ਜੁਟਿਆ ਹੈ ਅਤੇ ਵਿਕਸਿਤ ਭਾਰਤ ਦਾ ਅਧਾਰ ਆਤਮਨਿਰਭਰ ਭਾਰਤ ਹੈ। ਆਤਮਨਿਰਭਰ ਭਾਰਤ ਨੂੰ ਵੀ ਸਾਨੂੰ ਤਿੰਨ ਪੈਰੀਮੀਟਰਸ ‘ਤੇ ਦੇਖਣ ਦੀ ਜ਼ਰੂਰਤ ਹੈ। ਇਹ ਪੈਰਾਮੀਟਰ ਹਨ-ਸਪੀਡ, ਸਕੇਲ ਅਤੇ ਸਕੋਪ। ਆਪਣੇ ਗਲੋਬਲ ਪੈਂਡੇਮਿਕ ਦੇ ਦੌਰਾਨ ਭਾਰਤ ਦੀ ਸਪੀਡ ਵੀ ਦੇਖੀ ਹੈ, ਸਕੇਲ ਵੀ ਦੇਖਿਆ ਹੈ ਅਤੇ ਸਕੋਪ ਵੀ ਮਹਿਸੂਸ ਕੀਤਾ ਹੈ। ਤੁਹਾਨੂੰ ਯਾਦ ਹੋਵੇਗਾ, ਉਸ ਸਮੇਂ ਕਿਵੇਂ ਇੱਕ ਦਮ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈ ਗਈ ਸੀ ਅਤੇ ਦੂਸਰੇ ਪਾਸੇ ਗਲੋਬਲ ਸਪਲਾਈ ਚੇਨ ਵੀ ਇੱਕਦਮ ਠਪ ਹੋ ਗਈ ਸੀ। ਤਦ ਅਸੀਂ ਦੇਸ਼ ਵਿੱਚ ਹੀ ਜ਼ਰੂਰੀ ਚੀਜ਼ਾਂ ਬਣਾਉਣ ਦੇ ਲਈ ਕਦਮ ਚੁੱਕੇ। ਦੇਖਦੇ ਹੀ ਦੇਖਦੇ, ਅਸੀਂ ਬਹੁਤ ਵੱਡੀ ਮਾਤਰਾ ਵਿੱਚ ਟੈਸਟਿੰਗ ਕਿੱਟਸ ਬਣਾਏ, ਵੇਂਟਿਲੇਟਰਸ ਬਣਾਏ, ਦੇਸ਼ ਭਰ ਦੇ ਹਸਪਤਾਲਾਂ ਵਿੱਚ ਆਕਸੀਜ਼ਨ ਪਲਾਂਟਸ ਲਗਾਏ। ਇਨ੍ਹਾਂ ਸਾਰੇ ਕੰਮਾਂ ਵਿੱਚ ਭਾਰਤ ਦੀ ਸਪੀਡ ਦਿਖਾਈ ਦਿੱਤੀ। ਅਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ, ਆਪਣੇ ਨਾਗਰਿਕਾਂ ਨੂੰ 220 ਕਰੋੜ ਤੋਂ ਜ਼ਿਆਦਾ ਮੇਡ ਇਨ ਇੰਡੀਆ ਵੈਕਸੀਨ ਲਗਾਈਆਂ ਅਤੇ ਉਹ ਵੀ ਬਿਲਕੁਲ ਮੁਫ਼ਤ। ਇਸ ਵਿੱਚ ਭਾਰਤ ਦਾ ਸਕੇਲ ਦਿਖਾਈ ਦਿੰਦਾ ਹੈ। ਅਸੀਂ ਕਰੋੜਾਂ ਲੋਕਾਂ ਨੂੰ ਤੇਜ਼ੀ ਨਾਲ ਵੈਕਸੀਨ ਲਗਾਉਣ ਲਈ ਕੋਵਿਨ ਜਿਹਾ ਪਲੈਟਫਾਰਮ ਬਣਾਇਆ। ਇਸ ਵਿੱਚ ਭਾਰਤ ਦਾ ਸਕੋਪ ਨਜ਼ਰ ਆਉਂਦਾ ਹੈ। ਇਹ ਦੁਨੀਆ ਦਾ ਸਭ ਤੋਂ ਵਿਲੱਖਣ ਸਿਸਟਮ ਸੀ, ਜਿਸ ਦੇ ਚਲਦੇ ਰਿਕਾਰਡ ਸਮੇਂ ਵਿੱਚ ਅਸੀਂ ਵੈਕਸੀਨੇਸ਼ਨ ਵੀ ਪੂਰਾ ਕਰ ਲਿਆ।
ਸਾਥੀਓ,
ਅਜਿਹਾ ਹੀ, ਐਨਰਜੀ ਦੇ ਖੇਤਰ ਵਿੱਚ ਭਾਰਤ ਦੀ ਸਪੀਡ, ਸਕੇਲ ਅਤੇ ਸਕੋਪ ਨੂੰ ਦੁਨੀਆ ਦੇਖ ਰਹੀ ਹੈ। ਅਸੀਂ ਤੈਅ ਕੀਤਾ ਸੀ ਕਿ 2030 ਤੱਕ ਅਸੀਂ ਆਪਣੀ ਟੋਟਲ ਪਾਵਰ ਕੈਪੀਸਿਟੀ ਦਾ ਫਿਫਟੀ ਪਰਸੈਂਟ, ਨੌਨ ਫਾਸਿਲ ਫਿਊਲ ਨਾਲ ਜਨਰੇਟ ਕਰਾਂਗੇ, ਇਹ 2030 ਤੱਕ ਦਾ ਲਕਸ਼ ਸੀ। ਇਹ ਟਾਰਗੇਟ ਅਸੀਂ ਪੰਜ ਸਾਲ ਪਹਿਲਾਂ ਇਸੇ ਸਾਲ 2025 ਵਿੱਚ ਹੀ ਅਚੀਵ ਕਰ ਲਿਆ।
ਸਾਥੀਓ,
ਪਹਿਲਾਂ ਦੇ ਸਮੇਂ ਜੋ ਨੀਤੀਆਂ ਸਨ, ਉਸ ਵਿੱਚ ਇੰਪੋਰਟ ‘ਤੇ ਬਹੁਤ ਜ਼ੋਰ ਰਿਹਾ। ਲੋਕਾਂ ਦੇ ਆਪਣੇ ਫਾਇਦੇ ਸਨ, ਆਪਣੇ ਖੇਡ ਸਨ। ਲੇਕਿਨ ਅੱਜ ਆਤਮਨਿਰਭਰ ਹੁੰਦਾ ਭਾਰਤ, ਐਕਸਪੋਰਟ ਵਿੱਚ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਅਸੀਂ ਚਾਰ ਲੱਖ ਕਰੋੜ ਰੁਪਏ ਦੇ ਐਗਰੀਕਲਚਰ ਪ੍ਰੋਡਕਟ ਐਕਸਪੋਰਟ ਕੀਤੇ ਹਨ। ਪਿਛਲੇ ਇੱਕ ਸਾਲ ਵਿੱਚ ਪੂਰੀ ਦੁਨੀਆ ਵਿੱਚ 800 ਕਰੋੜ ਵੈਕਸੀਨ ਡੋਜ਼ ਬਣੀਆਂ ਹਨ। ਇਸ ਵਿੱਚ 400 ਕਰੋੜ ਭਾਰਤ ਵਿੱਚ ਹੀ ਬਣੀਆਂ ਹਨ।
ਆਜ਼ਾਦੀ ਦੇ ਸਾਢੇ 6 ਦਹਾਕਿਆਂ ਵਿੱਚ ਸਾਡਾ ਇਲੈਕਟ੍ਰੌਨਿਕਸ ਐਕਸਪੋਰਟ, 35 ਹਜ਼ਾਰ ਕਰੋੜ ਰੁਪਏ ਦੇ ਆਲੇ-ਦੁਆਲੇ ਪਹੁੰਚ ਪਾਇਆ ਸੀ। ਅੱਜ ਇਹ ਕਰੀਬ ਸਵਾ ਤਿੰਨ ਲੱਖ ਕਰੋੜ ਰੁਪਏ ਤੱਕ ਪਹੁੰਚ ਰਿਹਾ ਹੈ।
ਸਾਥੀਓ,
2014 ਤੱਕ ਭਾਰਤ 50 ਹਜ਼ਾਰ ਕਰੋੜ ਰੁਪਏ ਦੇ ਆਲੇ-ਦੁਆਲੇ ਦੇ ਆਟੋਮੋਬਾਈਲ ਐਕਸਪੋਰਟ ਕਰਦਾ ਸੀ। ਅੱਜ ਭਾਰਤ ਇੱਕ ਸਾਲ ਵਿੱਚ ਇੱਕ ਲੱਖ ਵੀਹ ਹਜ਼ਾਰ ਕਰੋੜ ਰੁਪਏ ਦੇ ਆਟੋਮੋਬਾਈਲ ਐਕਸਪੋਰਟ ਕਰ ਰਿਹਾ ਹੈ। ਅੱਜ ਅਸੀਂ ਮੈਟ੍ਰੋ ਕੋਚ, ਰੇਲ ਕੋਚ ਤੋਂ ਲੈ ਕੇ ਰੇਲ ਲੋਕੋਮੋਟਿਵ ਤੱਕ ਐਕਸਪੋਰਟ ਕਰਨ ਲਗੇ ਹਾਂ। ਉਂਝ ਤੁਹਾਡੇ ਕੋਲ ਆਇਆ ਹਾਂ, ਤਾਂ ਭਾਰਤ ਦੀ ਇੱਕ ਹੋਰ ਸਫ਼ਲਤਾ ਬਾਰੇ ਤੁਹਾਨੂੰ ਦੱਸ ਦਵਾਂ, ਭਾਰਤ ਹੁਣ ਦੁਨੀਆ ਦੇ 100 ਦੇਸ਼ਾਂ ਨੂੰ ਇਲੈਕਟ੍ਰਿਕ ਵ੍ਹੀਕਲ ਵੀ ਐਕਸਪੋਰਟ ਕਰਨ ਜਾ ਰਿਹਾ ਹੈ। ਦੋ ਦਿਨ ਦੇ ਬਾਅਦ 26 ਅਗਸਤ ਨੂੰ ਇਸ ਨਾਲ ਜੁੜਿਆ ਇੱਕ ਬਹੁਤ ਵੱਡਾ ਪ੍ਰੋਗਰਾਮ ਵੀ ਹੋ ਰਿਹਾ ਹੈ।
ਸਾਥੀਓ,
ਤੁਸੀਂ ਸਾਰੇ ਜਾਣਦੇ ਹੋ, ਦੇਸ਼ ਦੀ ਪ੍ਰਗਤੀ ਦਾ ਬਹੁਤ ਵੱਡਾ ਅਧਾਰ ਰਿਸਰਚ ਵੀ ਹੈ। ਇੰਪੋਰਟ ਰਿਸਰਚ ਨਾਲ ਗੁਜ਼ਾਰਾ ਤਾਂ ਹੋ ਸਕਦਾ ਹੈ, ਲੇਕਿਨ ਜੋ ਸਾਡਾ ਸੰਕਲਪ ਹੈ, ਉਹ ਸਿੱਧ ਨਹੀਂ ਹੋ ਸਕਦਾ। ਇਸ ਲਈ, ਰਿਸਰਚ ਫੀਲਡ ਵਿੱਚ ਸਾਨੂੰ Urgency ਚਾਹੀਦੀ ਹੈ, ਅਜਿਹਾ Mindset ਚਾਹੀਦਾ। ਅਸੀਂ ਰਿਸਰਚ ਨੂੰ ਪ੍ਰੋਤਸਾਹਿਤ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਕੀਤਾ ਹੈ। ਇਸ ਦੇ ਲਈ ਜੋ ਜ਼ਰੂਰੀ ਪੌਲਿਸੀ ਅਤੇ ਪਲੈਟਫਾਰਮ ਚਾਹੀਦਾ ਹੈ, ਉਸ ‘ਤੇ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਅੱਜ, ਰਿਸਰਚ ਅਤੇ ਡਿਵੈਲਪਮੈਂਟ ‘ਤੇ ਹੋਣ ਵਾਲਾ ਖੜਚ 2014 ਦੀ ਤੁਲਨਾ ਵਿੱਚ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ। 2014 ਦੀ ਤੁਲਨਾ ਵਿੱਚ ਫਾਈਲ ਕੀਤੇ ਜਾਣ ਵਾਲੇ ਪੇਟੈਂਟਸ ਦੀ ਸੰਖਿਆ ਵੀ 17 ਟਾਈਮ ਜ਼ਿਆਦਾ ਹੋ ਗਈ ਹੈ। ਅਸੀਂ ਕਰੀਬ 6,000 ਹਾਇਰ ਐਜੂਕੇਸ਼ਨ ਇੰਸਟੀਟਿਊਟਸ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਸਥਾਪਿਤ ਕੀਤੇ ਹਨ। ‘ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ’ ਨਾਲ ਵੀ ਤੁਸੀਂ ਜਾਣੂ ਹੋਂ। ਇਸ ਨੇ ਵਿਦਿਆਰਥੀਆਂ ਦੇ ਲਈ ਵਿਸ਼ਵ ਪੱਧਰੀ ਰਿਸਰਚ ਜਨਰਲਸ ਤੱਕ ਪਹੁੰਚਣ ਵਿੱਚ ਉਨ੍ਹਾਂ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਅਸੀਂ 50 ਹਜ਼ਾਰ ਕਰੋੜ ਰੁਪਏ ਦੇ ਬਜਟ ਦੇ ਨਾਲ ਨੈਸ਼ਨਲ ਰਿਸਰਚ ਫਾਉਂਡੇਸ਼ਨ ਬਣਾਇਆ ਹੈ। ਇੱਕ ਲੱਖ ਕਰੋੜ ਰੁਪਏ ਦੀ ਰਿਸਰਚ ਡਿਵੈਲਪਮੈਂਟ ਐਂਡ ਇਨੋਵੇਸ਼ਨ ਸਕੀਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਲਕਸ਼ ਇਹ ਹੈ ਕਿ ਪ੍ਰਾਈਵੇਟ ਸੈਕਟਰ ਵਿੱਚ, ਵਿਸ਼ੇਸ਼ ਕਰਕੇ Sunrise ਅਤੇ Strategic Sectors ਵਿੱਚ ਨਵੀਂ ਰਿਸਰਚ ਨੂੰ ਸਪੋਰਟ ਮਿਲੇ।
ਸਾਥੀਓ,
ਇੱਥੇ ਇਸ ਸਮਿਟ ਵਿੱਚ ਇੰਡਸਟ੍ਰੀ ਦੇ ਵੱਡੇ-ਵੱਡੇ ਦਿੱਗਜ ਵੀ ਹਨ। ਅੱਜ ਸਮੇਂ ਦੀ ਮੰਗ ਹੈ ਕਿ ਇੰਡਸਟ੍ਰੀ ਅਤੇ ਪ੍ਰਾਈਵੇਟ ਸੈਕਟਰ ਅੱਗੇ ਆਉਣ, ਵਿਸ਼ੇਸ ਕਰਕੇ Clean Energy, Quantum Technology, Battery Storage, Advanced Materials ਅਤੇ Biotechnology ਜਿਹੇ ਸੈਕਟਰਸ ਵਿੱਚ ਰਿਸਰਚ ‘ਤੇ ਆਪਣਾ ਕੰਮ ਅਤੇ ਆਪਣਾ ਨਿਵੇਸ਼ ਹੋਰ ਵਧਾਓ। ਇਸ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਐਨਰਜੀ ਮਿਲੇਗੀ।
ਸਾਥੀਓ,
ਰਿਫੌਰਮ, ਪਰਫੌਰਮ, ਟ੍ਰਾਂਸਫੌਰਮ ਦੇ ਮੰਤਰ ‘ਤੇ ਚਲ ਰਿਹਾ ਭਾਰਤ ਅੱਜ ਉਸ ਸਥਿਤੀ ਵਿੱਚ ਹੈ ਕਿ ਉਹ ਦੁਨੀਆ ਨੂੰ ਧੀਮੀ ਗ੍ਰੋਥ ਤੋਂ ਬਾਹਰ ਨਿਕਾਲ ਸਕਦਾ ਹੈ। ਅਸੀਂ ਠਹਿਰੇ ਹੋਏ ਪਾਣੀ ਵਿੱਚ ਕਿਨਾਰੇ ‘ਤੇ ਬੈਠ ਕੇ ਕੰਕੜ ਮਾਰ ਕੇ ਮਨੋਰੰਜਨ ਕਰਨ ਵਾਲੇ ਲੋਕ ਨਹੀਂ ਹਾਂ, ਅਸੀਂ ਵਹਿੰਦੀ ਤੇਜ਼ ਧਾਰਾ ਨੂੰ ਮੋੜਨ ਵਾਲੇ ਲੋਕ ਹਾਂ, ਅਤੇ ਜਿਵੇਂ ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ, ਭਾਰਤ...ਸਮੇਂ ਨੂੰ ਵੀ ਮੋੜ ਦੇਣ ਦੀ ਸਮਰੱਥਾ ਲੈ ਕੇ ਚਲ ਰਿਹਾ ਹੈ।
ਸਾਥੀਓ,
ਇੱਕ ਵਾਰ ਫਿਰ ਆਪ ਸਭ ਨੂੰ ਮਿਲਣ ਦਾ ਮੈਨੂੰ ਅਵਸਰ ਮਿਲਿਆ ਹੈ, ਇਸ ਦੇ ਲਈ ਮੈਂ ਇਕੌਨਮਿਕ ਟਾਈਮਜ਼ ਦਾ ਆਭਾਰ ਵਿਅਕਤ ਕਰਦਾ ਹਾਂ। ਆਪ ਸਭ ਦਾ ਦਿਲੋਂ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ! ਧੰਨਵਾਦ!
***
ਐੱਮਜੇਪੀਐੱਸ/ਐੱਸਟੀ/ਡੀਕੇ/ਏਵੀ
(Release ID: 2160269)