ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬਿਹਾਰ ਦੇ ਗਯਾਜੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 22 AUG 2025 3:20PM by PIB Chandigarh

ਵਿਸ਼ਵ ਵਿਖਿਆਤ, ਗਿਆਨ ਔਰ ਮੋਕਸ਼ ਕੀ ਪਵਿੱਤਰ ਨਗਰੀ ਗਯਾਜੀ ਕੇ ਹਮ ਪ੍ਰਣਾਮ ਕਰਅ ਹੀ।

ਵਿਸ਼ਨੂੰ ਮੰਦਿਰ ਕੇ ਈ ਗੌਰਵਸ਼ਾਲੀ ਭੂਮੀ ਪਰ ਆਪਣੇ ਸਬਕੇ ਅਭਿਨੰਦਨ ਕਰੀਤ ਹੀ।

 

ਬਿਹਾਰ ਦੇ ਰਾਜਪਾਲ ਆਰਿਫ ਮੋਹੰਮਦ ਖਾਨ ਜੀ, ਇੱਥੋਂ ਦੇ ਲੋਕਪ੍ਰਿਅ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੀਤਨ ਰਾਮ ਮਾਂਝੀ ਜੀ, ਰਾਜੀਵ ਰੰਜਨ ਸਿੰਘ, ਚਿਰਾਗ ਪਾਸਵਾਨ ਜੀ, ਰਾਮ ਨਾਥ ਠਾਕੁਰ ਜੀ, ਨਿਤਯਾਨੰਦ ਰਾਏ ਜੀ, ਸਤੀਸ਼ ਚੰਦ੍ਰ ਦੁਬੇ ਜੀ, ਰਾਜ ਭੂਸ਼ਣ ਚੌਧਰੀ ਜੀ, ਡਿਪਟੀ ਸੀਐੱਮ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਬਿਹਾਰ ਸਰਕਾਰ ਦੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਉਪੇਂਦਰ ਕੁਸ਼ਵਾਹਾ ਜੀ, ਹੋਰ ਸਾਂਸਦਗਣ, ਅਤੇ ਬਿਹਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਗਯਾਜੀ ਦੀ ਇਹ ਧਰਤੀ, ਅਧਿਆਤਮ ਅਤੇ ਸ਼ਾਂਤੀ ਦੀ ਧਰਤੀ ਹੈ। ਇਹ ਭਗਵਾਨ ਬੁੱਧ ਨੂੰ ਬੋਧ ਕਰਵਾਉਣ ਵਾਲੀ ਪਾਵਨ ਭੂਮੀ ਹੈ। ਗਯਾਜੀ ਦੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਬਹੁਤ ਪ੍ਰਾਚੀਨ ਹੈ, ਬਹੁਤ ਸਮ੍ਰਿੱਧ ਹੈ। ਇੱਥੇ ਦੇ ਲੋਕਾਂ ਦੀ ਇੱਛਾ ਸੀ ਕਿ ਇਸ ਨਗਰੀ ਨੂੰ ਗਯਾ ਨਹੀਂ, ਗਯਾਜੀ ਕਿਹਾ ਜਾਵੇ। ਮੈਂ ਇਸ ਫੈਸਲੇ ਲਈ ਬਿਹਾਰ ਸਰਕਾਰ ਦਾ ਅਭਿਨੰਦਨ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਗਯਾਜੀ ਦੇ ਤੇਜ਼ ਵਿਕਾਸ ਦੇ ਲਈ ਬਿਹਾਰ ਦੀ ਡਬਲ ਇੰਜਣ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

 

ਭਾਈਓ-ਭੈਣੋਂ,

ਅੱਜ ਵੀ, ਗਯਾਜੀ ਦੀ ਪਾਵਨ ਭੂਮੀ ਤੋਂ, ਇੱਕ ਹੀ ਦਿਨ ਵਿੱਚ, 12 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਊਰਜਾ, ਸਿਹਤ ਅਤੇ ਸ਼ਹਿਰੀ ਵਿਕਾਸ ਨਾਲ ਜੁੜੇ ਕਈ ਵੱਡੇ ਪ੍ਰੋਜੈਕਟਸ ਹਨ। ਇਨ੍ਹਾਂ ਨਾਲ ਬਿਹਾਰ ਦੇ ਉਦਯੋਗਾਂ ਨੂੰ ਤਾਕਤ ਮਿਲੇਗੀ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣਨਗੇ। ਮੈਂ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਬਿਹਾਰ ਵਿੱਚ ਬਿਹਤਰ ਸਿਹਤ ਸੁਵਿਧਾਵਾਂ ਦੇ ਲਈ ਅੱਜ ਇੱਥੇ Hospital ਅਤੇ Research Centre ਦਾ ਉਦਘਾਟਨ ਵੀ ਹੋਇਆ ਹੈ। ਹੁਣ ਬਿਹਾਰ ਦੇ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਇੱਕ ਹੋਰ ਸੁਵਿਧਾ ਮਿਲ ਗਈ ਹੈ।

ਸਾਥੀਓ,

ਗ਼ਰੀਬਾਂ ਦੇ ਜੀਵਨ ਤੋਂ ਮੁਸ਼ਕਲਾਂ ਦੂਰ ਕਰਨਾ, ਮਹਿਲਾਵਾਂ ਦੇ ਜੀਵਨ ਨੂੰ ਅਸਾਨ ਬਣਾਉਣਆ, ਮੈਨੂੰ ਜਨਤਾ-ਜਨਾਰਦਨ ਦਾ ਸੇਵਕ ਬਣ ਕੇ ਇਹੀ ਕੰਮ ਕਰਨ ਵਿੱਚ ਸਭ ਤੋਂ ਵੱਧ ਖੁਸ਼ਹਾਲੀ ਹੁੰਦੀ ਹੈ। ਜਿਵੇਂ ਗ਼ਰੀਬ ਨੂੰ ਪੱਕਾ ਘਰ ਦੇਣਾ....

ਸਾਥੀਓ,

ਮੇਰਾ ਇੱਕ ਵੱਡਾ ਸੰਕਲਪ ਹੈ। ਜਦੋਂ ਤੱਕ ਹਰ ਜ਼ਰੂਰਤਮੰਦ ਨੂੰ ਪੱਕਾ ਘਰ ਨਹੀਂ ਮਿਲ ਜਾਂਦਾ, ਮੋਦੀ ਚੈਨ ਨਾਲ ਨਹੀਂ ਬੈਠੇਗਾ। ਇਸੇ ਸੋਚ ਦੇ ਨਾਲ ਪਿਛਲੇ 11 ਵਰ੍ਹਿਆਂ ਵਿੱਚ 4 ਕਰੋੜ ਤੋਂ ਵੱਧ ਗ਼ਰੀਬਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਗਏ ਹਨ। ਇਕੱਲੇ ਸਾਡੇ ਬਿਹਾਰ ਵਿੱਚ 38 ਲੱਖ ਤੋਂ ਵੱਧ ਆਵਾਸ ਬਣਾਏ ਗਏ। ਗਯਾ ਜ਼ਿਲ੍ਹੇ ਵਿੱਚ ਵੀ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ਆਪਣਾ ਪੱਕਾ ਘਰ ਮਿਲਿਆ ਹੈ। ਅਤੇ ਅਸੀਂ ਸਿਰਫ਼ ਘਰ ਯਾਨੀ 4 ਦੀਵਾਰਾਂ ਨਹੀਂ ਦਿੱਤੀਆਂ, ਸਗੋਂ ਇਨ੍ਹਾਂ ਘਰਾਂ ਦੇ ਨਾਲ ਗ਼ਰੀਬ ਨੂੰ ਉਸ ਦਾ ਸਵੈ-ਮਾਣ ਦਿੱਤਾ ਹੈ। ਇਨ੍ਹਾਂ ਘਰਾਂ ਵਿੱਚ ਬਿਜਲੀ, ਪਾਣੀ, ਪਖਾਨੇ ਅਤੇ ਗੈਸ ਕਨੈਕਸ਼ਨ ਦੀਆਂ ਸੁਵਿਧਾਵਾਂ ਦਿੱਤੀਆਂ ਹਨ। ਯਾਨੀ,  ਗਰੀਬ ਪਰਿਵਾਰਾਂ ਨੂੰ ਵੀ ਸੁਵਿਧਾ, ਸੁਰੱਖਿਆ ਅਤੇ ਸਨਮਾਨ ਨਾਲ ਜਿਊਣ ਦੀ ਗਰੰਟੀ ਮਿਲੀ ਹੈ।

ਸਾਥੀਓ,

ਅੱਜ ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ, ਬਿਹਾਰ ਦੇ ਮਗਧ ਖੇਤਰ ਦੇ 16 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਆਪਣਾ ਪੱਕਾ ਘਰ ਦਿੱਤਾ ਹੈ। ਯਾਨੀ ਇਸ ਵਾਰ ਇਨ੍ਹਾਂ ਪਰਿਵਾਰਾਂ ਵਿੱਚ ਦੀਵਾਲੀ ਅਤੇ ਛੱਠ ਪੂਜਾ ਦੀ ਰੌਣਕ ਹੋਰ ਜ਼ਿਆਦਾ ਹੋਵੇਗੀ। ਮੈਂ ਆਪਣਾ ਘਰ ਪਾਉਣ ਵਾਲੇ ਸਾਰੇ ਲਾਭਾਰਥੀ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ । ਅਤੇ ਜੋ ਲੋਕ ਹੁਣ ਵੀ ਪੀਐੱਮ ਆਵਾਸ ਯੋਜਨਾ ਦੇ ਲਾਭ ਤੋ ਰਹਿ ਗਏ ਹਨ, ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਕਿ ਪੀਐੱਮ ਆਵਾਸ ਦਾ ਅਭਿਯਾਨ ਤਦ ਤੱਕ ਜਾਰੀ ਰਹੇਗਾ, ਜਦੋਂ ਤੱਕ ਹਰ ਗਰੀਬ ਨੂੰ ਆਪਣਾ ਪੱਕਾ ਘਰ ਨਹੀਂ ਮਿਲ ਜਾਂਦਾ।

ਸਾਥੀਓ,

ਬਿਹਾਰ ਚੰਦਰ੍ਰਗੁਪਤ ਮੌਰਯ ਅਤੇ ਚਾਣਕਯ ਦੀ ਧਰਤੀ ਹੈ। ਜਦੋਂ-ਜਦੋਂ ਕਿਸੇ ਦੁਸ਼ਮਣ ਨੇ ਭਾਰਤ ਨੂੰ ਚੁਣੌਤੀ ਦਿੱਤੀ ਹੈ ਬਿਹਾਰ ਦੇਸ਼ ਦੀ ਢਾਲ ਬਣ ਕੇ ਖੜ੍ਹਾ ਹੋਇਆ ਹੈ। ਬਿਹਾਰ ਦੀ ਧਰਤੀ ‘ਤੇ ਲਿਆ ਹੋਇਆ ਹਰ ਸੰਕਲਪ, ਇਹ ਧਰਤੀ ਦੀ ਤਾਕਤ ਹੈ, ਇਸ ਧਰਤੀ ‘ਤੇ ਲਿਆ ਗਿਆ ਹਰ ਸੰਕਲਪ ਕਦੇ ਖਾਲੀ ਨਹੀਂ ਜਾਂਦਾ।

 

ਅਤੇ ਇਸ ਲਈ ਤਾਂ ਭਾਈਓ-ਭੈਣੋਂ,

ਜਦੋਂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ, ਸਾਡੇ ਨਿਰਦੋਸ਼ ਨਾਗਰਿਕਾਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ , ਮੈਂ ਬਿਹਾਰ ਦੀ ਇਸ ਧਰਤੀ ਤੋਂ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਉਣ ਦੀ ਗੱਲ ਕਹੀ ਸੀ। ਅੱਜ ਦੁਨੀਆ ਦੇਖ ਰਹੀ ਹੈ, ਬਿਹਾਰ ਦੀ ਇਸ ਧਰਤੀ ਤੋਂ ਲਿਆ ਗਿਆ ਉਹ ਸੰਕਲਪ ਪੂਰਾ ਹੋ ਚੁੱਕਿਆ ਹੈ। ਤੁਹਾਨੂੰ ਯਾਦ ਹੋਵੇਗਾ, ਉੱਧਰ ਤੋਂ ਪਾਕਿਸਤਾਨ ਸਾਡੇ ‘ਤੇ ਡ੍ਰੋਨ ਹਮਲੇ ਕਰ ਰਿਹਾ ਸੀ, ਮਿਜ਼ਾਈਲਾਂ ਦਾਗ ਰਿਹਾ ਸੀ, ਅਤੇ ਇੱਧਰ ਭਾਰਤ ਪਾਕਿਸਤਾਨ ਦੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਤਿਨਕੇ ਦੀ ਤਰ੍ਹਾਂ ਬਿਖੇਰ ਰਿਹਾ ਸੀ। ਪਾਕਿਸਤਾਨ ਦੀ ਇੱਕ ਵੀ ਮਿਜ਼ਾਈਲ ਸਾਨੂੰ ਨੁਕਸਾਨ ਨਹੀਂ ਪਹੁੰਚਾ ਪਾਈ।

ਸਾਥੀਓ,

ਆਪ੍ਰੇਸ਼ਨ ਸਿੰਦੂਰ ਨੇ ਭਾਰਤ ਦੀ ਰੱਖਿਆ ਨੀਤੀ ਦੀ ਨਵੀਂ ਲਕੀਰ ਖਿੱਚ ਦਿੱਤੀ ਹੈ। ਹੁਣ ਭਾਰਤ ਵਿੱਚ ਅੱਤਵਾਦੀ ਭੇਜ ਕੇ, ਹਮਲੇ ਕਰਵਾ ਕੇ, ਕੋਈ ਬਚ ਨਹੀਂ ਸਕੇਗਾ। ਅੱਤਵਾਦੀ ਚਾਹੇ ਪਾਤਾਲ ਵਿੱਚ ਕਿਉਂ ਨਾ ਛੁੱਪ ਜਾਵੇ, ਭਾਰਤ ਦੀਆਂ ਮਿਜ਼ਾਈਲਾਂ ਉਨ੍ਹਾਂ ਨੂੰ ਦਫਨ ਕਰਕੇ ਰਹਿਣਗੀਆਂ।

 

ਸਾਥੀਓ,

ਬਿਹਾਰ ਦਾ ਤੇਜ਼ ਵਿਕਾਸ ਕੇਂਦਰ ਦੀ NDA ਸਰਕਾਰ ਦੀ ਬਹੁਤ ਵੱਡੀ ਪ੍ਰਾਥਮਿਕਤਾ ਹੈ। ਇਸ ਲਈ ਅੱਜ ਬਿਹਾਰ ਚਾਰੇ ਪਾਸੇ ਵਿਕਾਸ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ। ਬੀਤੇ ਵਰ੍ਹਿਆਂ ਵਿੱਚ ਪੁਰਾਣੀਆਂ ਸਮੱਸਿਆਵਾਂ ਦੇ ਸਮਾਧਾਨ ਖੋਜੇ ਗਏ ਹਨ, ਅਤੇ ਨਵੀਂ ਪ੍ਰਗਤੀ ਦੇ ਰਸਤੇ ਵੀ ਬਣਾਏ ਗਏ ਹਨ। ਤੁਸੀਂ ਯਾਦ ਕਰੋ, ਲਾਲਟੇਨ ਰਾਜ ਵਿੱਚ ਇੱਥੇ ਕਿਵੇਂ ਦੀ ਦੁਰਦਸ਼ਾ ਸੀ। ਲਾਲਟੇਨ ਰਾਜ ਵਿੱਚ ਇਹ ਖੇਤਰ ਲਾਲ ਆਤੰਕ ਨਾਲ ਜਕੜਿਆ ਹੋਇਆ ਸੀ। ਮਾਓਵਾਦੀਆਂ ਦੀ ਵਜ੍ਹਾ ਨਾਲ ਸ਼ਾਮ ਤੋਂ ਬਾਅਦ ਕਿਤੇ ਆਉਣਾ-ਜਾਉਣਾ ਮੁਸ਼ਕਲ ਸੀ। ਗਯਾਜੀ ਜਿਹੇ ਸ਼ਹਿਰ ਲਾਲਟੇਨ ਰਾਜ ਵਿੱਚ ਹਨ੍ਹੇਰੇ ਵਿੱਚ ਡੁੱਬੇ ਰਹਿੰਦੇ ਸਨ। ਹਜ਼ਾਰਾਂ ਪਿੰਡ ਅਜਿਹੇ ਸਨ, ਜਿੱਥੇ ਬਿਜਲੀ ਦੇ ਖੰਬੇ ਤੱਕ ਨਹੀਂ ਪਹੁੰਚੇ ਸਨ। ਲਾਲਟੇਨ ਵਾਲਿਆਂ ਨੇ ਪੂਰੇ ਬਿਹਾਰ ਦੇ ਭਵਿੱਖ ਨੂੰ ਹਨ੍ਹੇਰੇ ਵਿੱਚ ਧਕੇਲ ਦਿੱਤਾ ਸੀ। ਨਾ ਸਿੱਖਿਆ ਸੀ, ਨਾ ਰੋਜ਼ਗਾਰ ਸੀ, ਬਿਹਾਰ ਦੀਆਂ ਕਿੰਨੀਆਂ ਪੀੜ੍ਹੀਆਂ ਨੂੰ ਇਨ੍ਹਾਂ ਲੋਕਾਂ ਨੇ ਬਿਹਾਰ ਤੋਂ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ।

ਸਾਥੀਓ,

ਬਿਹਾਰ ਦੇ ਲੋਕਾਂ ਨੂੰ ਆਰਜੇਡੀ ਅਤੇ ਉਸ ਦੇ ਸਾਥੀ ਸਿਰਫ ਆਪਣਾ ਵੋਟ ਬੈਂਕ ਮੰਨਦੇ ਹਨ, ਉਨ੍ਹਾਂ ਨੂੰ ਗ਼ਰੀਬ ਦੇ ਸੁਖ-ਦੁਖ, ਗਰੀਬ ਦੇ ਮਾਨ-ਸਨਮਾਨ ਨਾਲ ਕੋਈ ਮਤਲਬ ਨਹੀਂ ਹੈ। ਤੁਹਾਨੂੰ ਯਾਦ ਹੋਵੇਗਾ ਕਾਂਗਰਸ ਦੇ ਇੱਕ ਮੁੱਖ ਮੰਤਰੀ ਨੇ ਮੰਚ ‘ਤੇ ਕਹਿ ਦਿੱਤਾ ਸੀ ਕਿ ਆਪਣੇ ਰਾਜ ਵਿੱਚ ਬਿਹਾਰ ਦੇ ਲੋਕਾਂ ਨੂੰ ਘੁਸਣ ਨਹੀਂ ਦੇਵਾਂਗੇ। ਬਿਹਾਰ ਦੇ ਲੋਕਾਂ ਨਾਲ ਕਾਂਗਰਸ ਦੀ ਇੰਨੀ ਨਫਰਤ, ਬਿਹਾਰ ਦੇ ਲੋਕਾਂ ਦੇ ਪ੍ਰਤੀ ਇੰਨੀ ਘ੍ਰਿਣਾ, ਅਤੇ ਕੋਈ ਭੁੱਲ ਨਹੀਂ ਸਕਦਾ। ਕਾਂਗਰਸ ਦਾ ਬਿਹਾਰ ਦੇ ਲੋਕਾਂ ਦੇ ਪ੍ਰਤੀ ਜੋ ਦੁਰਵਿਵਹਾਰ ਦੇਖਣ ਦੇ ਬਾਅਦ ਵੀ ਇੱਥੇ ਆਰਜੇਡੀ ਵਾਲੇ ਗਹਿਰੀ ਨੀਂਦ ਵਿੱਚ ਸੋਏ ਪਏ ਸਨ।

ਭਾਈਓ-ਭੈਣੋਂ

ਬਿਹਾਰ ਦੀ NDA ਸਰਕਾਰ, ਕਾਂਗਰਸ ਅਤੇ ਇੰਡੀ ਗਠਬੰਧਨ ਵਾਲਿਆਂ ਦੇ ਇਸ ਨਫ਼ਰਤੀ ਅਭਿਯਾਨ ਦਾ ਜਵਾਬ ਦੇ ਰਹੀ ਹੈ। ਬਿਹਾਰ ਦੇ ਬੇਟੇ-ਬੇਟੀ ਨੂੰ ਇੱਥੇ ਹੀ ਰੋਜ਼ਗਾਰ ਮਿਲੇ, ਸਨਮਾਨ ਦੀ ਜ਼ਿੰਦਗੀ ਮਿਲੇ, ਮਾਂ-ਬਾਪ ਦੀ ਉਹ ਦੇਖਭਾਲ ਕਰ ਸਕਣ, ਇਸੇ ਸੋਚ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ। ਹੁਣ ਬਿਹਾਰ ਵਿੱਚ ਵੱਡੇ-ਵੱਡੇ ਪ੍ਰੋਜੈਕਟਸ ਬਣ ਰਹੇ ਹਨ। ਗਯਾਜੀ ਜ਼ਿਲ੍ਹੇ ਦੇ ਡੋਭੀ ਵਿੱਚ ਬਿਹਾਰ ਦਾ ਸਭ ਤੋਂ ਵੱਡਾ ਇੰਡਸਟ੍ਰੀਅਲ ਏਰੀਆ ਤਿਆਰ ਹੋ ਰਿਹਾ ਹੈ। ਗਯਾਜੀ ਵਿੱਚ ਇੱਕ ਟੈਕਨੋਲੋਜੀ ਸੈਂਟਰ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ। ਅੱਜ ਹੀ ਇੱਥੇ ਬਕਸਰ ਥਰਮਲ ਪਾਵਰ ਪਲਾਂਟ ਦੀ ਸ਼ੁਰੂਆਤ ਵੀ ਹੋਈ ਹੈ। ਕੁਝ ਹੀ ਮਹੀਨਿਆਂ ਪਹਿਲਾਂ ਮੈਂ ਔਰੰਗਾਬਾਦ ਵਿੱਚ ਵੀ ਨਵੀਨਗਰ ਸੁਪਰ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਭਾਗਲਪੁਰ ਦੇ ਪੀਰਪੈਂਤੀ ਵਿੱਚ ਵੀ ਨਵਾਂ ਥਰਮਲ ਪਾਵਰ ਪਲਾਂਟ ਬਣੇਗਾ। ਇਸ ਪਾਵਰ ਪਲਾਂਟਸ ਨਾਲ ਬਿਹਾਰ ਵਿੱਚ ਬਿਜਲੀ ਦੀ ਸਪਲਾਈ ਵਧੇਗੀ। ਅਤੇ ਤੁਸੀਂ ਸਭ ਜਾਣਦੇ ਹੋ, ਜਦੋਂ ਬਿਜਲੀ ਉਤਪਾਦਨ ਵਧਦਾ ਹੈ ਤਾਂ ਕੀ ਹੁੰਦਾ ਹੈ? ਘਰਾਂ ਵਿੱਚ ਬਿਜਲੀ ਦੀ ਸਪਲਾਈ ਵਧਦੀ ਹੈ ਅਤੇ ਉਦਯੋਗਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਮਿਲਦੀ ਹੈ। ਅਤੇ ਇਸ ਨਾਲ ਵੀ ਰੋਜ਼ਗਾਰ ਦੇ ਨਵੇਂ ਮੌਕੇ ਬਣਦੇ ਹਨ।

ਸਾਥੀਓ,

ਬਿਹਾਰ ਦੇ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਲਈ ਨਿਤਿਸ਼ ਜੀ ਨੇ ਵੱਡਾ ਅਭਿਯਾਨ ਚਲਾਇਆ ਹੋਇਆ ਹੈ। ਇਹ ਨਿਤਿਸ਼ ਜੀ ਹਨ, ਤਦ ਹੀ ਇੱਥੇ ਅਧਿਆਪਕਾਂ ਦੀ ਭਰਤੀ ਵੀ ਪੂਰੀ ਪਾਰਦਰਸ਼ਿਤਾ ਨਾਲ ਹੋਈ।

ਸਾਥੀਓ,

ਇੱਥੋਂ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਬਿਹਾਰ ਵਿੱਚ ਹੀ ਰੋਜ਼ਗਾਰ ਮਿਲੇ, ਉਨ੍ਹਾਂ ਨੂੰ ਨੌਕਰੀ ਲਈ ਪਲਾਇਨ ਨਾ ਕਰਨਾ ਪਵੇ, ਇਸ ਵਿੱਚ ਕੇਂਦਰ ਸਰਕਾਰ ਦੀ ਇੱਕ ਨਵੀਂ ਯੋਜਨਾ ਨਾਲ ਵੀ ਬਹੁਤ ਵੱਡੀ ਮਦਦ ਮਿਲਣ ਵਾਲੀ ਹੈ। ਹੁਣ ਪਿਛਲੇ ਹਫ਼ਤੇ, ਇਸ 15 ਅਗਸਤ ਤੋਂ ਹੀ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਲਾਗੂ ਹੋਈ ਹੈ। ਇਸ ਦੇ ਤਹਿਤ, ਸਾਡੇ ਯੁਵਾ ਜਦੋਂ ਨਿਜੀ ਖੇਤਰ ਵਿੱਚ ਪਹਿਲੀ ਨੌਕਰੀ ਕਰਨਗੇ, ਤਾਂ ਕੇਂਦਰ ਸਰਕਾਰ ਉਨ੍ਹਾਂ ਨੂੰ ਆਪਣੇ ਕੋਲ ਤੋਂ 15,000 ਰੁਪਏ ਦੇਵੇਗੀ। ਜੋ ਪ੍ਰਾਈਵੇਟ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ, ਉਨ੍ਹਾਂ ਨੂੰ ਵੀ ਅਲਗ ਤੋਂ ਪੈਸੇ ਸਰਕਾਰ ਦੇਵੇਗੀ। ਇਸ ਯੋਜਨਾ ਦਾ ਬਹੁਤ ਵੱਡਾ ਲਾਭ ਬਿਹਾਰ ਦੇ ਮੇਰੇ ਨੌਜਵਾਨਾਂ ਨੂੰ ਵੀ ਹੋਵੇਗਾ।

ਸਾਥੀਓ,

ਸਾਡੇ ਦੇਸ਼ ਵਿੱਚ ਕਾਂਗਰਸ ਹੋਵੇ, ਆਰਜੇਡੀ ਹੋਵੇ, ਇਨ੍ਹਾਂ ਦੀਆਂ ਸਰਕਾਰਾਂ ਨੇ ਕਦੇ ਜਨਤਾ ਦੇ ਪੈਸੇ ਦਾ ਮੋਲ ਨਹੀਂ ਸਮਝਿਆ। ਇਨ੍ਹਾਂ ਦੇ ਲਈ ਜਨਤਾ ਦੇ ਪੈਸੇ ਦਾ ਮਤਲਬ ਰਿਹਾ ਹੈ- ਖੁਦ ਦੀ ਤਿਜ਼ੋਰੀ ਭਰਨਾ। ਇਸ ਲਈ ਕਾਂਗਰਸ-ਆਰਜੇਡੀ ਦੀਆਂ ਸਰਕਾਰਾਂ ਵਿੱਚ ਸਾਲਾਂ ਤੱਕ ਪ੍ਰੋਜੈਕਟਸ ਪੂਰੇ ਨਹੀਂ ਹੁੰਦੇ ਸਨ। ਕੋਈ ਯੋਜਨਾ ਜਿੰਨੀ ਲਟਕਦੀ ਸੀ, ਓਨਾ ਉਸ ਵਿੱਚ ਇਹ ਪੈਸਾ ਕਮਾ ਲੈਂਦੇ ਸਨ। ਹੁਣ ਇਸ ਗਲਤ ਸੋਚ ਨੂੰ ਵੀ ਐੱਨਡੀਏ ਸਰਕਾਰ ਨੇ ਬਦਲ ਦਿੱਤਾ ਹੈ। ਹੁਣ ਨੀਂਹ ਪੱਥਰ ਰੱਖਣ ਤੋਂ ਬਾਅਦ ਕੋਸ਼ਿਸ਼ ਹੁੰਦੀ ਹੈ , ਜਲਦੀ ਤੋਂ ਜਲਦੀ, ਸਮਾਂ ਸੀਮਾ ਵਿੱਚ ਉਸ ਕੰਮ ਨੂੰ ਪੂਰਾ ਕਰਨ ਲਈ ਸਫ਼ਲ ਯਤਨ ਕੀਤਾ ਜਾਵੇ। ਅੱਜ ਦਾ ਇਹ ਪ੍ਰੋਗਰਾਮ ਇਸ ਦੀ ਵੀ ਇੱਕ ਸ਼ਾਨਦਾਰ ਉਦਾਹਰਣ ਹੈ। ਔਂਟਾ-ਸਿਮਰੀਆ ਸੈਕਸ਼ਨ ਦਾ ਨੀਂਹ ਪੱਥਰ ਰੱਖਣ ਦਾ ਸੌਭਾਗ ਬਿਹਾਰ ਦੇ ਲੋਕਾਂ ਨੇ ਮੈਨੂੰ ਦਿੱਤਾ ਸੀ। ਅਤੇ ਤੁਹਾਡੇ ਲੋਕਾਂ ਦੀ ਕਿਰਪਾ ਦੇਖੋ, ਤੁਹਾਡੇ ਲੋਕਾਂ ਦਾ ਪਿਆਰ ਦੇਖੋ ਕਿ ਜਿਸ ਬ੍ਰਿਜ ਦਾ ਨੀਂਹ ਪੱਥਰ ਰੱਖਣ ਲਈ ਤੁਸੀਂ ਮੈਨੂੰ ਕਰਨ ਲਈ ਕਿਹਾ, ਅੱਜ ਉਸ ਦਾ ਲੋਕਅਰਪਣ ਕਰਨ ਦਾ ਅਵਸਰ ਵੀ ਤੁਸੀਂ ਮੈਨੂੰ ਦਿੱਤਾ ਹੈ। ਇਹ ਪੁਲ ਸਿਰਫ਼ ਸੜਕਾਂ ਨੂੰ ਨਹੀਂ, ਪੂਰੇ ਉੱਤਰ ਅਤੇ ਦੱਖਣ ਬਿਹਾਰ ਨੂੰ ਜੋੜਨ ਦਾ ਕੰਮ ਕਰੇਗਾ। ਜੋ ਭਾਰੀ ਵਾਹਨ ਪਹਿਲਾਂ ਗਾਂਧੀ ਸੇਤੂ ਤੋਂ ਹੋ ਕੇ 150 ਕਿਲੋਮੀਟਰ ਦਾ ਲੰਬਾ ਚੱਕਰ ਕੱਟਦੇ ਸਨ, ਹੁਣ ਸਿੱਧਾ ਰਸਤਾ ਪਾਉਣਗੇ। ਇਸ ਨਾਲ ਵਪਾਰ ਤੇਜ਼ ਹੋਵੇਗਾ, ਉਦਯੋਗਾਂ ਨੂੰ ਤਾਕਤ ਮਿਲੇਗੀ, ਅਤੇ ਤੀਰਥ ਯਾਤਰੀਆਂ ਦਾ ਵੀ ਪਹੁੰਚਣਾ ਅਸਾਨ ਹੋਵੇਗਾ। ਵਿਕਾਸ ਦੇ ਜਿਨ੍ਹਾਂ ਪ੍ਰੋਜੈਕਟਾਂ ਦੀ ਨੀਂਹ ਐੱਨਡੀਏ ਸਰਕਾਰ ਵਿੱਚ ਰੱਖੀ ਜਾਂਦੀ ਹੈ ਉਹ ਪੂਰਾ ਹੋ ਕੇ ਰਹਿਣਗੇ, ਇਹ ਗੱਲ ਪੱਕੀ ਹੈ।

ਸਾਥੀਓ,

ਐੱਨਡੀਏ ਦੀ ਡਬਲ ਇੰਜਣ ਸਰਕਾਰ ਇੱਥੇ ਰੇਲਵੇ ਦੇ ਵਿਕਾਸ ਦੇ ਲਈ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਗਯਾਜੀ ਰੇਲਵੇ ਸਟੇਸ਼ਨ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਇਸ ਨਾਲ ਗਯਾ ਜੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਏਅਰਪੋਰਟ ਜਿਹੀਆਂ ਸੁਵਿਧਾਵਾਂ ਮਿਲਣਗੀਆਂ । ਅੱਜ ਗਯਾ ਉਹ ਸ਼ਹਿਰ ਹੈ ਜਿੱਥੇ ਰਾਜਧਾਨੀ, ਜਨਸ਼ਤਾਬਦੀ ਅਤੇ ਮੇਡ ਇਨ ਇੰਡੀਆ ਵੰਦੇ ਭਾਰਤ ਟ੍ਰੇਨਾਂ ਦੀ ਸੁਵਿਧਾ ਉਪਲਬਧ ਹੈ। ਗਯਾਜੀ, ਸਾਸਾਰਾਮ, ਪ੍ਰਯਾਗਰਾਜ, ਕਾਨਪੁਰ ਹੁੰਦੇ ਹੋਏ ਦਿੱਲੀ ਤੱਕ ਸਿੱਧਾ ਕਨੈਕਸ਼ਨ, ਬਿਹਾਰ ਦੇ ਨੌਜਵਾਨਾਂ ਨੂੰ, ਇੱਥੋਂ ਦੇ ਕਿਸਾਨਾਂ ਨੂੰ, ਇੱਥੋਂ ਦੇ ਵਪਾਰੀਆਂ ਲਈ ਨਵੀਆਂ ਸੰਭਾਵਨਾਵਾਂ ਬਣਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਤੁਹਾਡੇ ਅਸ਼ੀਰਵਾਦ ਨਾਲ ਦੇਸ਼ ਦੇ ਅਟੁੱਟ ਭਰੋਸੇ ਦੇ ਕਾਰਨ, ਸਾਲ 2014 ਵਿੱਚ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸ਼ੁਰੂ ਹੋਇਆ ਮੇਰਾ ਸੇਵਾਕਾਲ , ਇਹ ਸੇਵਾਕਾਲ ਨਿਰੰਤਰ ਜਾਰੀ ਹੈ। ਇੰਨੇ ਵਰ੍ਹਿਆਂ ਵਿੱਚ ਸਾਡੀ ਸਰਕਾਰ ‘ਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦਾਗ ਨਹੀਂ ਲਗਿਆ। ਜਦਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ, ਜੋ 60-65 ਸਾਲ ਤੱਕ ਸਰਕਾਰ ਵਿੱਚ ਰਹੀਆਂ ਹਨ, ਉਨ੍ਹਾਂ ਦੇ ਭ੍ਰਿਸ਼ਟਚਾਰ ਦੀ ਲੰਬੀ ਲਿਸਟ ਹੈ। ਆਰਜੇਡੀ ਦਾ ਭ੍ਰਿਸ਼ਟਾਚਾਰ ਤਾਂ ਬਿਹਾਰ ਦਾ ਬੱਚਾ-ਬੱਚਾ ਜਾਣਦਾ ਹੈ। ਮੇਰਾ ਸਾਫ਼ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਨੂੰ ਜੇਕਰ ਅੰਜਾਮ ਤੱਕ ਪਹੁੰਚਾਉਣਾ ਹੈ,  ਤਾਂ ਕੋਈ ਵੀ ਕਾਰਵਾਈ ਦੇ ਦਾਇਰੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਹੈ। ਤੁਸੀਂ ਸੋਚੋ, ਅੱਜ ਕਾਨੂੰਨ ਹੈ ਕਿ ਜੇਕਰ ਕਿਸੇ ਛੋਟੇ ਸਰਕਾਰੀ ਕਰਮਚਾਰੀ ਨੂੰ 50 ਘੰਟੇ ਤੱਕ ਹਿਰਾਸਤ ਵਿੱਚ ਰੱਖ ਦਿੱਤਾ, ਤਾਂ ਆਪਣੇ ਆਪ ਉਹ ਸਸਪੈਂਡ ਹੋ ਜਾਂਦਾ ਹੈ, ਡ੍ਰਾਇਵਰ ਹੋਵੇ, ਛੋਟਾ ਕਲਰਕ ਹੋਵੇ, peon ਹੋਵੇ ਉਸ ਦੀ ਜ਼ਿੰਦਗੀ ਹਮੇਸ਼ਾ-ਹਮੇਸ਼ਾ ਦੇ ਲਈ ਤਬਾਹ ਹੋ ਜਾਂਦੀ ਹੈ। ਲੇਕਿਨ ਜੇਕਰ ਕੋਈ ਮੁੱਖ ਮੰਤਰੀ ਹੈ, ਕੋਈ ਮੰਤਰੀ ਹੈ,

ਕੋਈ ਪ੍ਰਧਾਨ ਮੰਤਰੀ ਹੈ, ਤਾਂ ਉਹ ਜੇਲ੍ਹ ਵਿੱਚ ਰਹਿ ਕੇ ਵੀ ਸੱਤਾ ਦਾ ਸੁਖ ਪਾ ਸਕਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਅਸੀਂ ਕੁਝ ਸਮਾਂ ਪਹਿਲਾਂ ਹੀ ਦੇਖਿਆ ਹੈ ਕਿ ਕਿਵੇਂ ਜੇਲ੍ਹ ਤੋਂ ਹੀ ਫਾਈਲਾਂ ‘ਤੇ ਸਾਈਨ ਕੀਤੇ ਜਾ ਰਹੇ ਸਨ, ਜੇਲ੍ਹ ਤੋਂ ਹੀ ਸਰਕਾਰੀ ਆਦੇਸ਼ ਨਿਕਾਲੇ ਜਾ ਰਹੇ ਸਨ। ਨੇਤਾਵਾਂ ਦਾ ਜੇਕਰ ਇਹੀ ਰਵੱਈਆ ਰਹੇਗਾ, ਤਾਂ ਅਜਿਹੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਕਿਵੇਂ ਲੜੀ ਜਾ ਸਕਦੀ ਹੈ?

ਸਾਥੀਓ,

ਸੰਵਿਧਾਨ ਹਰ ਜਨਪ੍ਰਤੀਨਿਧੀ ਤੋਂ ਇਮਾਨਦਾਰੀ ਅਤੇ ਪਾਰਦਰਸ਼ਿਤਾ ਦੀ ਉਮੀਦ ਕਰਦਾ ਹੈ। ਅਸੀਂ ਸੰਵਿਧਾਨ ਦੀ ਮਰਿਆਦਾ ਨੂ ਤਾਰ-ਤਾਰ ਹੁੰਦੇ ਨਹੀਂ ਦੇਖ ਸਕਦੇ। ਇਸ ਲਈ ਐਨਡੀਏ ਸਰਕਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਅਜਿਹਾ ਕਾਨੂੰਨ ਲਿਆਈ ਹੈ , ਜਿਸ ਦੇ ਦਾਇਰੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੈ। ਇਸ ਕਾਨੂੰਨ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਦੋਂ ਇਹ ਕਾਨੂੰਨ ਬਣ ਜਾਵੇਗਾ, ਤਾਂ ਪ੍ਰਧਾਨ ਮੰਤਰੀ ਹੋਵੇ ਜਾਂ ਮੁੱਖ ਮੰਤਰੀ, ਜਾਂ ਫਿਰ ਕੋਈ ਵੀ ਮੰਤਰੀ, ਉਸ ਨੂੰ ਗ੍ਰਿਫਤਾਰੀ ਦੇ 30 ਦਿਨਾਂ ਦੇ ਅੰਦਰ ਜ਼ਮਾਨਤ ਲੈਣੀ ਹੋਵੇਗੀ। ਅਤੇ ਜੇਕਰ ਜ਼ਮਾਨਤ ਨਹੀਂ ਮਿਲੀ, ਤਾਂ 31ਵੇਂ ਦਿਨ ਉਸ ਨੂੰ ਕੁਰਸੀ ਛੱਡਣੀ ਪਵੇਗੀ। ਤੁਸੀਂ ਕਹੋ ਭਾਈਓ,ਜੋ ਜੇਲ੍ਹ ਜਾਵੇ ਉਸ ਨੂੰ ਕੁਰਸੀ ਛੱਡਣੀ ਚਾਹੀਦੀ ਹੈ ਕਿ ਨਹੀ ਛੱਡਣੀ ਚਾਹੀਦੀ? ਕੀ ਉਹ ਕੁਰਸੀ ‘ਤੇ ਬੈਠੇ ਰਹਿ ਸਕਦਾ ਹੈ ਕੀ? ਕਿ ਉਹ ਸਰਕਾਰੀ ਫਾਈਲਾਂ ‘ਤੇ ਸਾਈਨ ਕਰ ਸਕਦਾ ਹੈ ਕੀ? ਕੀ ਜੇਲ੍ਹ ਵਿੱਚੋਂ ਕੋਈ ਸਰਕਾਰ ਚਲਾ ਸਕਦਾ ਹੈ ਕੀ? ਅਤੇ ਇਸ ਲਈ ਅਜਿਹਾ ਸਖਤ ਕਾਨੂੰਨ ਬਣਾਉਣ ਦੀ ਤਰਫ਼ ਅਸੀਂ ਅੱਗੇ ਵਧ ਰਹੇ ਹਾਂ।

ਲੇਕਿਨ ਸਾਥੀਓ,

ਇਹ RJD ਵਾਲੇ, ਇਹ ਕਾਂਗਰਸ ਵਾਲੇ, ਅਤੇ ਲੈਫਟ ਵਾਲੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਇਹ ਬਹੁਤ ਗੁੱਸੇ ਵਿੱਚ ਹਨ, ਅਤੇ ਕੌਣ ਨਹੀਂ ਜਾਣਦਾ ਕਿ ਉਨ੍ਹਾਂ ਨੂੰ ਕਿਸ ਗੱਲ ਦਾ ਡਰ ਹੈ? ਜਿਸ ਨੇ ਪਾਪ ਕੀਤਾ ਹੁੰਦਾ ਹੈ, ਉਹ ਆਪਣੇ ਪਾਪ ਨੂੰ ਦੂਸਰਿਆਂ ਤੋਂ ਛੁਪਾਉਂਦਾ ਹੈ, ਪਰ ਖੁਦ ਨੂੰ ਅੰਦਰ ਤੋਂ ਜਾਣਦਾ ਹੈ ਕਿ ਕੀ ਖੇਡ ਖੇਡਿਆ ਹੈ। ਇਨ੍ਹਾਂ ਸਭ ਦਾ ਵੀ ਇਹੀ ਹਿਸਾਬ ਹੈ। ਇਹ ਆਰਜੇਡੀ ਅਤੇ ਕਾਂਗਰਸ ਵਾਲੇ, ਕੋਈ ਬੇਲ ‘ਤੇ ਬਾਹਰ ਨਹੀਂ ਹਨ, ਕੋਈ ਰੇਲ ਦੇ ਖੇਡ ਵਿੱਚ ਅਦਾਲਤ ਦੇ ਚੱਕਰ ਲਗਾ ਰਿਹਾ ਹੈ। ਅਤੇ ਜੋ ਜ਼ਮਾਨਤ ‘ਤੇ ਬਾਹਰ ਘੁੰਮ ਰਹੇ ਹਨ,  ਉਹ ਅੱਜ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਉਹ ਜੇਲ੍ਹ ਚਲੇ ਗਏ, ਤਾਂ ਇਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਣਗੇ। ਅਤੇ ਇਸ ਲਈ, ਸਵੇਰੇ-ਸ਼ਾਮ ਇਹ ਲੋਕ ਮੋਦੀ ਨੂੰ ਭਾਂਤੀ-ਭਾਂਤੀ ਦੀ ਗਾਲੀ ਦੇ ਰਹੇ ਹਨ। ਅਤੇ ਇੰਨੇ ਬੌਖਲਾਏ ਹੋਏ, ਇੰਨੇ ਬੌਖਲਾਏ ਹੋਏ ਹਨ ਕਿ ਇਸ ਜਨ ਹਿਤ ਦੇ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਸਾਡੇ ਰਾਜੇਂਦਰ ਬਾਬੂ, ਬਾਬਾ ਸਾਹੇਬ ਅੰਬੇਡਕਰ ਨੇ ਕਦੇ ਸੋਚਿਆ ਵੀ ਨਹੀਂ ਸੀ, ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਸੱਤਾ ਦੇ ਭੁੱਖੇ ਲੋਕ ਭ੍ਰਿਸ਼ਟਾਚਾਰ ਕਰਨਗੇ ਅਤੇ ਜੇਲ੍ਹ ਜਾਣ ‘ਤੇ ਵੀ ਕੁਰਸੀ ਨਾਲ ਚਿਪਕੇ ਰਹਿਣਗੇ। ਲੇਕਿਨ ਹੁਣ ਭ੍ਰਿਸ਼ਟਾਚਾਰੀ ਜੇਲ੍ਹ ਵੀ ਜਾਵੇਗਾ ਅਤੇ ਉਸ ਦੀ ਕੁਰਸੀ ਵੀ ਜਾਵੇਗੀ। ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਹੋਣ ਦਾ ਸੰਕਲਪ ਦੇਸ਼ ਦੇ ਕੋਟਿ-ਕੋਟਿ ਲੋਕਾਂ ਦਾ ਹੈ। ਇਹ ਸੰਕਲਪ ਸਿੱਧ ਹੋਕੇ ਰਹੇਗਾ।

ਸਾਥੀਓ,

ਮੈਂ ਲਾਲ ਕਿਲੇ ਤੋਂ ਇੱਕ ਹੋਰ ਖਤਰੇ ਦੀ ਗੱਲ ਕੀਤੀ ਹੈ। ਅਤੇ ਇਹ ਖਤਰਾ ਬਿਹਾਰ ‘ਤੇ ਵੀ ਹੈ। ਦੇਸ਼ ਵਿੱਚ ਘੁਸਪੈਠੀਆਂ ਦੀ ਵਧਦੀ ਸੰਖਿਆ ਚਿੰਤਾ ਦਾ ਵਿਸ਼ਾ ਹੈ। ਬਿਹਾਰ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਤੇਜ਼ੀ ਨਾਲ ਡੈਮੋਗ੍ਰਾਫੀ ਬਦਲ ਰਹੀ ਹੈ। ਇਸ ਲਈ ਐੱਨਡੀਏ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਦਾ ਭਵਿੱਖ ਘੁਸਪੈਠੀਆਂ ਨੂੰ ਨਹੀਂ ਤੈਅ ਕਰਨ ਦੇਣਗੇ। ਘੁਸਪੈਠੀਆਂ ਨੂੰ ਬਿਹਾਰ ਦੇ ਨੌਜਵਾਨਾਂ ਦੇ ਰੋਜ਼ਗਾਰ ਨਹੀਂ ਖੋਹਣ ਦੇਣਗੇ। ਜਿਨ੍ਹਾਂ ਸੁਵਿਧਾਵਾਂ ‘ਤੇ ਭਾਰਤੀ ਲੋਕਾਂ ਦਾ ਅਧਿਕਾਰ ਹੈ, ਉਸ ‘ਤੇ ਘੁਸਪੈਠੀਆਂ ਨੂੰ ਡਾਕਾ ਨਹੀਂ ਮਾਰਨ ਦੇਣਗੇ। ਇਸ ਖਤਰੇ ਨਾਲ ਨਜਿੱਠਣ ਲਈ ਮੈਂ ਡੈਮੋਗ੍ਰਾਫੀ ਮਿਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਹੈ। ਬਹੁਤ ਜਲਦੀ ਇਹ ਮਿਸ਼ਨ ਆਪਣਾ ਕੰਮ ਸ਼ੁਰੂ ਕਰੇਗਾ, ਅਸੀਂ ਹਰ ਘੁਸਪੈਠੀਏ ਨੂੰ ਦੇਸ਼ ਤੋਂ ਬਾਹਰ ਕਰਕੇ ਹੀ ਰਹਾਂਗੇ। ਤੁਸੀਂ ਮੈਨੂੰ ਦੱਸੋ, ਇਨ੍ਹਾਂ ਘੁਸਪੈਠੀਆਂ ਨੂੰ ਕੱਢਣਾ ਚਾਹੀਦਾ ਕਿ ਨਹੀਂ ਕੱਢਣਾ ਚਾਹੀਦਾ? ਕੀ ਇਹ ਘੁਸਪੈਠੀਏ ਤੁਹਾਡਾ ਰੋਜ਼ਗਾਰ ਖੋਹ ਲੈਣ, ਤੁਹਾਨੂੰ ਮਨਜ਼ੂਰ ਹੈ? ਇੱਕ ਘੁਸਪੈਠੀਆ ਤੁਹਾਡੀ ਜ਼ਮੀਨ ‘ਤੇ ਕਬਜ਼ਾ ਕਰ ਲਵੇ, ਤੁਹਾਨੂੰ ਮਨਜ਼ੂਰ ਹੈ? ਇੱਕ ਘੁਸਪੈਠੀਆ ਤੁਹਾਡਾ ਹੱਕ ਖੋਹ ਲਵੇ ਤੁਹਾਨੂੰ ਮਨਜ਼ੂਰ ਹੈ? ਬਿਹਾਰ ਦੇ ਤੁਸੀਂ ਸਾਰੇ ਲੋਕ ਦੇਸ਼ ਦੇ ਅੰਦਰ ਬੈਠੇ ਘੁਸਪੈਠੀਆਂ ਦੇ ਸਮਰਥਕਾਂ ਤੋਂ ਵੀ ਸਾਵਧਾਨ ਰਹੋ, ਜਾਣ ਜਾਓ ਕੌਣ ਘੁਸਪੈਠੀਆਂ ਦੇ ਨਾਲ ਖੜ੍ਹਾ ਹੈ। ਕਾਂਗਰਸ ਅਤੇ ਆਰਜੇਡੀ ਜਿਹੇ ਦਲ ਬਿਹਾਰ ਦੇ ਲੋਕਾਂ ਦਾ ਹੱਕ ਖੋਹ ਕੇ ਘੁਸਪੈਠੀਆਂ ਨੂੰ ਦੇਣਾ ਚਾਹੁੰਦੇ ਹਨ। ਤੁਸ਼ਟੀਕਰਣ ਦੇ ਲਈ, ਵੋਟਬੈਂਕ ਨੂੰ ਵਧਾਉਣ ਲਈ ਕਾਂਗਰਸ-ਆਰਜੇਡੀ ਵਾਲੇ ਕੁਝ ਵੀ ਕਰ ਸਕਦੇ  ਹਨ, ਕਿੰਨੇ ਹੀ ਹੇਠਾਂ ਜਾ ਸਕਦੇ ਹਨ। ਇਸ ਲਈ ਬਿਹਾਰ ਦੇ ਲੋਕਾਂ ਨੂੰ ਬਹੁਤ ਚੌਕੰਨਾ ਰਹਿਣਾ ਹੈ।

ਸਾਥੀਓ,

ਸਾਨੂੰ ਸਾਡੇ ਬਿਹਾਰ ਨੂੰ ਕਾਂਗਰਸ-ਆਰਜੇਡੀ ਦੀ ਬੁਰੀ ਨਜ਼ਰ ਤੋਂ ਬਚਾ ਕੇ ਰੱਖਣਾ ਹੈ। ਬਿਹਾਰ ਦੇ ਲਈ ਇਹ ਸਮਾਂ ਬਹੁਤ ਅਹਿਮ ਹੈ। ਬਿਹਾਰ ਦੇ ਨੌਜਵਾਨਾਂ ਦੇ ਸੁਪਨੇ ਪੂਰੇ ਹੋਣ, ਬਿਹਾਰ ਦੇ ਲੋਕਾਂ ਦੀਆਂ ਉਮੀਦਾਂ ਨੂੰ ਨਵੀਂ ਉਡਾਣ ਮਿਲੇ, ਇਸ ਦੇ ਲਈ ਕੇਂਦਰ ਸਰਕਾਰ, ਅਤੇ ਨਿਤਿਸ਼ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਬਿਹਾਰ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਬਿਹਾਰ ਵਿੱਚ ਵਿਕਾਸ ਦੀ ਗਤੀ ਬਣੀ ਰਹੇ,

ਇਸ ਦੇ ਲਈ ਡਬਲ ਇੰਜਣ ਦੀ ਸਰਕਾਰ ਲਗਾਤਾਰ ਮਿਹਨਤ ਕਰ ਰਹੀ ਹੈ। ਅੱਜ ਦੇ ਵਿਕਾਸ ਪ੍ਰੋਜੈਕਟ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। ਮੈਂ ਇੱਕ ਵਾਰ ਫਿਰ ਇਨ੍ਹਾਂ ਪ੍ਰੋਜੈਕਟਾਂ ਲਈ ਬਿਹਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ...

 

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਬਹੁਤ-ਬਹੁਤ ਧੰਨਵਾਦ।

 

****

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2159990)