ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮ ਬੰਗਾਲ ਦੇ ਕੋਲਕਾਤਾ ਵਿੱਚ 5,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਕੋਲਕਾਤਾ ਜਿਹੇ ਸ਼ਹਿਰ ਭਾਰਤ ਦੇ ਇਤਿਹਾਸ ਅਤੇ ਭਵਿੱਖ ਦੋਨਾਂ ਦੀ ਸਮ੍ਰਿੱਧ ਪਹਿਚਾਣ ਦਾ ਪ੍ਰਤੀਨਿਧੀਤਵ ਕਰਦੇ ਹਨ: ਪ੍ਰਧਾਨ ਮੰਤਰੀ

ਜਿਵੇਂ-ਜਿਵੇਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਵੱਲ ਅਗ੍ਰਸਰ ਹੈ, ਦਮ ਦਮ ਅਤੇ ਕੋਲਕਾਤਾ ਜਿਹੇ ਸ਼ਹਿਰ ਇਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ

21ਵੀਂ ਸਦੀ ਦੇ ਭਾਰਤ ਨੂੰ 21ਵੀਂ ਸਦੀ ਦੇ ਟ੍ਰਾਂਸਪੋਰਟ ਸਿਸਟਮ ਦੀ ਜ਼ਰੂਰਤ ਹੈ, ਇਸ ਲਈ, ਅੱਜ ਦੇਸ਼ ਭਰ ਵਿੱਚ, ਰੇਲਵੇ ਤੋਂ ਲੈ ਕੇ ਸੜਕਾਂ ਤੱਕ, ਮੈਟ੍ਰੋ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਆਧੁਨਿਕ ਟ੍ਰਾਂਸਪੋਰਟ ਸੁਵਿਧਾਵਾਂ ਨਾ ਕੇਵਲ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਸਗੋਂ ਨਿਰਵਿਘਨ ਕਨੈਕਟੀਵਿਟੀ ਯਕੀਨੀ ਬਣਾਉਣ ਦੇ ਲਈ ਏਕੀਕ੍ਰਿਤ ਵੀ ਕੀਤੀਆਂ ਜਾ ਰਹੀਆਂ ਹਨ: ਪ੍ਰਧਾਨ ਮੰਤਰੀ

Posted On: 22 AUG 2025 6:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਕੋਲਕਾਤਾ ਵਿੱਚ 5,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਪ੍ਰਧਾਨ ਮੰਤਰੀ ਨੇ ਇਸ ਅਵਸਰਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਪੱਛਮ ਬੰਗਾਲ ਦੇ ਵਿਕਾਸ ਨੂੰ ਗਤੀ ਦੇਣ ਦਾ ਅਵਸਰ ਮਿਲਿਆ ਹੈ ਸ਼੍ਰੀ ਮੋਦੀ ਨੇ ਨੋਆਪੜਾ ਤੋਂ ਜੈ ਹਿੰਦ ਹਵਾਈ ਅੱਡੇ ਤੱਕ ਕੋਲਕਾਤਾ ਮੈਟ੍ਰੋ ਦੀ ਯਾਤਰਾ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਦੌਰਾਨ, ਉਨ੍ਹਾਂ ਨੇ ਕਈ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਅਤੇ ਪਾਇਆ ਕਿ ਸਾਰਿਆਂ ਨੇ ਕੋਲਕਾਤਾ ਦੇ ਪਬਲਿਕ ਟ੍ਰਾਂਸਪੋਰਟ ਸਿਸਟਮ ਦੇ ਆਧੁਨਿਕੀਕਰਣਤੇ ਪ੍ਰਸੰਨਤਾ ਵਿਅਕਤ ਕੀਤੀ ਪ੍ਰਧਾਨ ਮੰਤਰੀ ਨੇ ਛੇ ਲੇਨ ਵਾਲੇ ਐਲੀਵੇਟਿਡ ਕੋਨਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਰੱਖਿਆ ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਕੋਲਕਾਤਾ ਅਤੇ ਪੱਛਮ ਬੰਗਾਲ ਦੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ

 

ਸ਼੍ਰੀ ਮੋਦੀ ਨੇ ਕਿਹਾ, “ਕੋਲਕਾਤਾ ਜਿਹੇ ਸ਼ਹਿਰ ਭਾਰਤ ਦੇ ਇਤਿਹਾਸ ਅਤੇ ਭਵਿੱਖ, ਦੋਨਾਂ ਦੇ ਸਮ੍ਰਿੱਧ ਪ੍ਰਤੀਕ ਹਨ ਜਿਵੇਂ-ਜਿਵੇਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਵੱਲ ਅਗ੍ਰਸਰ ਹੈ, ਦਮ ਦਮ ਅਤੇ ਕੋਲਕਾਤਾ ਜਿਹੇ ਸ਼ਹਿਰ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਸੰਦੇਸ਼ ਮੈਟ੍ਰੋ ਦੇ ਉਦਘਾਟਨ ਅਤੇ ਰਾਜਮਾਰਗ ਦੇ ਨੀਂਹ ਪੱਥਰ ਤੋਂ ਕਿਤੇ ਅੱਗੇ ਤੱਕ ਜਾਂਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਇਸ ਗੱਲ ਦਾ ਪ੍ਰਮਾਣ ਹੈ ਕਿ ਆਧੁਨਿਕ ਭਾਰਤ ਆਪਣੇ ਸ਼ਹਿਰੀ ਲੈਂਡਸਕੇਪ ਨੂੰ ਕਿਵੇਂ ਬਦਲ ਰਿਹਾ ਹੈ ਉਨ੍ਹਾਂ ਨੇ ਇਸ ਗੱਲਤੇ ਜ਼ੋਰ ਦਿੱਤਾ ਕਿ ਭਾਰਤੀ ਸ਼ਹਿਰਾਂ ਵਿੱਚ ਗ੍ਰੀਨ ਮੋਬੀਲਿਟੀ ਨੂੰ ਪ੍ਰੋਤਸਾਹਨ ਦੇਣ ਦੇ ਯਤਨ ਚਲ ਰਹੇ ਹਨ, ਨਾਲ ਹੀ ਇਲੈਕਟ੍ਰਿਕ ਚਾਰਜਿੰਗ ਪੁਆਇੰਟ ਅਤੇ ਇਲੈਕਟ੍ਰਿਕ ਬੱਸਾਂ ਦੀ ਸੰਖਿਆ ਵਧਾਈ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿਵੇਸਟ ਟੂ ਵੈਲਥਪਹਿਲ ਦੇ ਤਹਿਤ, ਸ਼ਹਿਰ ਹੁਣ ਕਚਰੇ ਤੋਂ ਬਿਜਲੀ ਪੈਦਾ ਕਰ ਰਹੇ ਹਨ

 

ਸ਼੍ਰੀ ਮੋਦੀ ਨੇ ਮੈਟ੍ਰੋ ਸੇਵਾਵਾਂ ਦੇ ਵਿਸਤਾਰ ਅਤੇ ਮੈਟ੍ਰੋ ਨੈੱਟਵਰਕ ਦੇ ਵਿਸਤਾਰਤੇ ਚਾਨਣਾ ਪਾਉਂਦੇ ਹੋਏ ਇਸ ਗੱਲਤੇ ਮਾਣ ਵਿਅਕਤ ਕੀਤਾ ਕਿ ਭਾਰਤ ਵਿੱਚ ਹੁਣ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਮੈਟ੍ਰੋ ਨੈੱਟਵਰਕ ਹੈ ਉਨ੍ਹਾਂ ਨੇ ਦੱਸਿਆ ਕਿ ਵਰ੍ਹੇ 2014 ਤੋਂ ਪਹਿਲਾਂ, ਦੇਸ਼ ਵਿੱਚ ਕੇਵਲ 250 ਕਿਲੋਮੀਟਰ ਮੈਟ੍ਰੋ ਦਾ ਰੂਟ ਸੀ, ਜਦਕਿ ਅੱਜ, ਭਾਰਤ ਵਿੱਚ ਮੈਟ੍ਰੋ ਨੈੱਟਵਰਕ 1,000 ਕਿਲੋਮੀਟਰ ਤੋਂ ਵੱਧ ਤੱਕ ਫੈਲ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਕੋਲਕਾਤਾ ਵਿੱਚ ਵੀ ਮੈਟ੍ਰੋ ਸਿਸਟਮ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਲਕਾਤਾ ਦੇ ਮੈਟ੍ਰੋ ਰੇਲ ਨੈੱਟਵਰਕ ਵਿੱਚ ਲਗਭਗ 14 ਕਿਲੋਮੀਟਰ ਨਵੀਆਂ ਲਾਈਨਾਂ ਜੋੜੀਆਂ ਜਾ ਰਹੀਆਂ ਹਨ, ਜਦਕਿ ਸੱਤ ਨਵੇਂ ਸਟੇਸ਼ਨਾਂ ਨੂੰ ਕੋਲਕਾਤਾ ਮੈਟ੍ਰੋ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਕੋਲਕਾਤਾ ਦੇ ਲੋਕਾਂ ਦੇ ਲਈ ਜੀਵਨ ਅਤੇ ਯਾਤਰਾ ਨੂੰ ਹੋਰ ਵੱਧ ਸੁਗਮ ਬਣਾਉਣਗੇ

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “21ਵੀਂ ਸਦੀ ਦੇ ਭਾਰਤ ਨੂੰ 21ਵੀਂ ਸਦੀ ਦੇ ਟ੍ਰਾਂਸਪੋਰਟ ਸਿਸਟਮ ਦੀ ਜ਼ਰੂਰਤ ਹੈ ਇਸ ਲਈ, ਅੱਜ ਪੂਰੇ ਦੇਸ਼ ਵਿੱਚ ਰੇਲਵੇ ਤੋਂ ਲੈ ਕੇ ਸੜਕਾਂ, ਮੈਟ੍ਰੋ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਆਧੁਨਿਕ ਟ੍ਰਾਂਸਪੋਰਟ ਸੁਵਿਧਾਵਾਂ ਦਾ ਵਿਕਾਸ ਅਤੇ ਆਪਸ ਵਿੱਚ ਜੁੜਾਅ ਹੋ ਰਿਹਾ ਹੈਉਨ੍ਹਾਂ ਨੇ ਇਸ ਗੱਲਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਯਤਨ ਨਾ ਕੇਵਲ ਇੱਕ ਸ਼ਹਿਰ ਨੂੰ ਦੂਸਰੇ ਸ਼ਹਿਰ ਨਾਲ ਜੋੜਨਾ ਹੈ, ਸਗੋਂ ਲੋਕਾਂ ਦੇ ਘਰਾਂ ਦੇ ਕੋਲ ਨਿਰਵਿਘਨ ਟ੍ਰਾਂਸਪੋਰਟ ਪਹੁੰਚ ਯਕੀਨੀ ਬਣਾਉਣਾ ਵੀ ਹੈ ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਦੀ ਇੱਕ ਝਲਕ ਕੋਲਕਾਤਾ ਦੀ ਮਲਟੀ-ਮਾਡਲ ਕਨੈਕਟੀਵਿਟੀ ਵਿੱਚ ਦੇਖੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਦੋ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ, ਹਾਵੜਾ ਅਤੇ ਸਿਆਲਦਾਹ, ਹੁਣ ਮੈਟ੍ਰੋ ਨਾਲ ਜੁੜ ਗਏ ਹਨ

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਟੇਸ਼ਨਾਂ ਦਰਮਿਆਨ ਯਾਤਰਾ ਦਾ ਸਮਾਂ, ਜੋ ਪਹਿਲਾਂ ਲਗਭਗ ਡੇਢ ਘੰਟੇ ਦਾ ਹੁੰਦਾ ਸੀ, ਹੁਣ ਮੈਟ੍ਰੋ ਨਾਲ ਕੁਝ ਹੀ ਮਿੰਟਾਂ ਵਿੱਚ ਪੂਰਾ ਹੋ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਹਾਵੜਾ ਸਟੇਸ਼ਨ ਸਬਵੇਅ ਵੀ ਮਲਟੀ-ਮਾਡਲ ਕਨੈਕਟੀਵਿਟੀ ਯਕੀਨੀ ਬਣਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਯਾਤਰੀਆਂ ਨੂੰ ਪੂਰਬੀ ਰੇਲਵੇ ਜਾਂ ਦੱਖਣ ਪੂਰਬੀ ਰੇਲਵੇ ਤੋਂ ਟ੍ਰੇਨ ਲੈਣ ਦੇ ਲਈ ਲੰਬਾ ਚੱਕਰ ਲਗਾਉਣਾ ਪੈਂਦਾ ਸੀ, ਲੇਕਿਨ ਇਸ ਸਬਵੇਅ ਦੇ ਨਿਰਮਾਣ ਨਾਲ ਇੰਟਰਚੇਂਜ ਦਾ ਸਮਾਂ ਬਹੁਤ ਘੱਟ ਹੋ ਜਾਵੇਗਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕੋਲਕਾਤਾ ਹਵਾਈ ਅੱਡਾ ਹੁਣ ਮੈਟ੍ਰੋ ਨੈੱਟਵਰਕ ਨਾਲ ਜੁੜ ਗਿਆ ਹੈ, ਜਿਸ ਨਾਲ ਸ਼ਹਿਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੋਕਾਂ ਦੇ ਲਈ ਹਵਾਈ ਅੱਡੇ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ

ਸ਼੍ਰੀ ਮੋਦੀ ਨੇ ਭਾਰਤ ਸਰਕਾਰ ਦੁਆਰਾ ਪੱਛਮ ਬੰਗਾਲ ਦੇ ਵਿਕਾਸ ਦੇ ਲਈ ਹਰ ਸੰਭਵ ਯਤਨ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਜ਼ਿਕਰ ਕੀਤਾ ਕਿ ਪੱਛਮ ਬੰਗਾਲ ਹੁਣ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੈ ਜਿੱਥੇ 100 ਪ੍ਰਤੀਸ਼ਤ ਰੇਲਵੇ ਬਿਜਲੀਕਰਣ ਪੂਰਾ ਹੋ ਚੁੱਕਿਆ ਹੈ ਉਨ੍ਹਾਂ ਨੇ ਪੁਰੂਲੀਆ ਅਤੇ ਹਾਵੜਾ ਦਰਮਿਆਨ ਇੱਕ ਮੇਮੂ ਟ੍ਰੇਨ ਦੀ ਲੰਬੇ ਸਮੇਂ ਤੋਂ ਚਲੀ ਰਹੀ ਮੰਗ ਨੂੰ ਸਵੀਕਾਰ ਕੀਤਾ ਅਤੇ ਪੁਸ਼ਟੀ ਕੀਤੀ ਕਿ ਭਾਰਤ ਸਰਕਾਰ ਨੇ ਇਸ ਜਨ-ਮੰਗ ਨੂੰ ਪੂਰਾ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਰਤਮਾਨ ਵਿੱਚ ਪੱਛਮ ਬੰਗਾਲ ਵਿੱਚ ਵੱਖ-ਵੱਖ ਮਾਰਗਾਂਤੇ ਨੌ ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ, ਨਾਲ ਹੀ ਰਾਜ ਦੇ ਲੋਕਾਂ ਦੇ ਲਈ ਦੇ ਹੋਰ ਵਾਧੂ ਅੰਮ੍ਰਿਤ ਭਾਰਤ ਟ੍ਰੇਨਾਂ ਵੀ ਚਲ ਰਹੀਆਂ ਹਨ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਇਸ ਖੇਤਰ ਵਿੱਚ ਕਈ ਪ੍ਰਮੁੱਖ ਰਾਜਮਾਰਗ ਪ੍ਰੋਜੈਕਟ ਪੂਰੇ ਕੀਤੇ ਹਨ ਅਤੇ ਕਈ ਹੋਰ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂਤੇ ਵੀ ਕੰਮ ਜਾਰੀ ਹੈ ਉਨ੍ਹਾਂ ਨੇ ਇਸ ਗੱਲਤੇ ਜ਼ੋਰ ਦਿੱਤਾ ਕਿ ਛੇ ਲੇਨ ਵਾਲੇ ਕੋਨਾ ਐਕਸਪ੍ਰੈੱਸਵੇਅ ਦੇ ਪੂਰਾ ਹੋਣ ਨਾਲ ਬੰਦਰਗਾਹਾਂ ਦੀ ਕਨੈਕਟੀਵਿਟੀ ਵਿੱਚ ਬਹੁਤ ਸੁਧਾਰ ਆਵੇਗਾ ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਇਹ ਬਿਹਤਰ ਕਨੈਕਟੀਵਿਟੀ ਕੋਲਕਾਤਾ ਅਤੇ ਪੱਛਮ ਬੰਗਾਲ ਦੇ ਬਿਹਤਰ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰੇਗੀ

ਇਸ ਪ੍ਰੋਗਰਾਮ ਵਿੱਚ ਪੱਛਮ ਬੰਗਾਲ ਦੇ ਰਾਜਪਾਲ ਡਾ. ਸੀ. ਵੀ. ਆਨੰਦ ਬੋਸ, ਕੇਂਦਰੀ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ, ਸ਼੍ਰੀ ਰਵਨੀਤ ਸਿੰਘ ਬਿੱਟੂ ਅਤੇ ਡਾ. ਸੁਕਾਂਤ ਮਜੂਮਦਾਰ ਸਹਿਤ ਹੋਰ ਪਤਵੰਤੇ ਮੌਜੂਦ ਸਨ

 

ਪਿਛੋਕੜ

ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਅਤੇ ਵਿਕਸਿਤ ਸ਼ਹਿਰੀ ਸੰਪਰਕ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਮੈਟ੍ਰੋ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। 13.61 ਕਿਲੋਮੀਟਰ ਲੰਬੇ ਨਵੇਂ ਬਣੇ ਮੈਟ੍ਰੋ ਨੈੱਟਵਰਕ ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਮਾਰਗਾਂ ਤੇ ਮੈਟ੍ਰੋ ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਜੇਸੋਰ ਰੋਡ ਮੈਟ੍ਰੋ ਸਟੇਸ਼ਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਜੇਸੋਰ ਰੋਡ ਤੋਂ ਨੋਆਪਾੜਾ-ਜੈ ਹਿੰਦ ਬਿਮਾਨਬੰਦਰ ਮੈਟ੍ਰੋ ਸੇਵਾ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ, ਵੀਡੀਓ ਕਾਨਫਰਸਿੰਗ ਰਾਹੀਂ, ਉਨ੍ਹਾਂ ਨੇ ਸਿਆਲਦਾਹ-ਐਸਪਲੇਨੇਡ ਮੈਟ੍ਰੋ ਸੇਵਾ ਅਤੇ ਬੇਲੇਘਾਟਾ-ਹੇਮੰਤ ਮੁਖੋਪਾਧਿਆਏ ਮੈਟ੍ਰੋ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਜੇਸੋਰ ਰੋਡ ਮੈਟ੍ਰੋ ਸਟੇਸ਼ਨ ਤੋਂ ਜੈ ਹਿੰਦ ਬਿਮਾਨਬੰਦਰ ਅਤੇ ਵਾਪਸ ਮੈਟ੍ਰੋ ਦੀ ਸਵਾਰੀ ਵੀ ਕੀਤੀ।

 

ਜਨਤਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਇਨ੍ਹਾਂ ਮੈਟ੍ਰੋ ਸੈਕਸ਼ਨਾਂ ਅਤੇ ਹਾਵੜਾ ਮੈਟ੍ਰੋ ਸਟੇਸ਼ਨ ਤੇ ਇੱਕ ਨਵੇਂ ਬਣੇ ਸਬਵੇਅ ਦਾ ਉਦਘਾਟਨ ਕੀਤਾ। ਨੋਆਪਾੜਾ-ਜੈ ਹਿੰਦ ਬਿਮਾਨਬੰਦਰ ਮੈਟ੍ਰੋ ਸੇਵਾ ਨਾਲ ਹਵਾਈ ਅੱਡੇ ਤੱਕ ਪਹੁੰਚ ਵਿੱਚ ਅਤਿਅਧਿਕ ਸੁਧਾਰ ਹੋਵੇਗਾ। ਸਿਆਲਦਾਹ-ਐਸਪਲੇਨੇਡ ਮੈਟ੍ਰੋ ਦੋਵਾਂ ਸਥਾਨਾਂ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ 40 ਮਿੰਟ ਤੋਂ ਘਟਾ ਕੇ ਸਿਰਫ਼ 11 ਮਿੰਟ ਕਰ ਦੇਵੇਗੀ। ਬੇਲੇਘਾਟਾ-ਹੇਮੰਤ ਮੁਖੋਪਾਧਿਆਏ ਮੈਟ੍ਰੋ ਸੈਕਸ਼ਨ ਆਈਟੀ ਹੱਬ ਦੇ ਨਾਲ ਕਨੈਕਟੀਵਿਟੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਮੈਟ੍ਰੋ ਰੂਟ ਕੋਲਕਾਤਾ ਦੇ ਕੁਝ ਸਭ ਤੋਂ ਵਿਅਸਤ ਇਲਾਕਿਆਂ ਨੂੰ ਜੋੜਣਗੇ, ਯਾਤਰਾ ਸਮੇਂ ਵਿੱਚ ਜ਼ਿਕਰਯੋਗ ਕਮੀ ਲਿਆਉਣਗੇ ਅਤੇ ਮਲਟੀਮਾਡਲ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਗੇ, ਜਿਸ ਨਾਲ ਲੱਖਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ।

 

ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਵਿਆਪਕ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ 1200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 7.2 ਕਿਲੋਮੀਟਰ ਲੰਬੇ ਛੇ-ਲੇਨ ਐਲੀਵੇਟਿਡ ਕੋਨਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨਾਲ ਹਾਵੜਾ, ਆਲੇ-ਦੁਆਲੇ ਦੇ ਗ੍ਰਾਮੀਣ ਖੇਤਰਾਂ ਅਤੇ ਕੋਲਕਾਤਾ ਦਰਮਿਆਨ ਸੰਪਰਕ ਵਧੇਗਾ, ਜਿਸ ਨਾਲ ਯਾਤਰਾ ਦੇ ਘੰਟਿਆਂ ਦੀ ਬਚਤ ਹੋਵੇਗੀ ਅਤੇ ਖੇਤਰ ਵਿੱਚ ਵਪਾਰ, ਵਣਜ ਅਤੇ ਟੂਰਿਜ਼ਮ ਨੂੰ ਮਹੱਤਵਪੂਰਨ ਤੌਰ ਤੇ ਹੁਲਾਰਾ ਮਿਲੇਗਾ।

 

************

ਐੱਮਜੇਪੀਐੱਸ/ਐੱਸਆਰ
 


(Release ID: 2159981)