ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 22 ਅਗਸਤ ਨੂੰ ਬਿਹਾਰ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਗਯਾ ਵਿੱਚ ਲਗਭਗ 13,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰੋਜੈਕਟ ਪਾਵਰ, ਰੋਡ, ਹੈਲਥ, ਅਰਬਨ ਡਿਵੈਲਪਮੈਂਟ ਅਤੇ ਵਾਟਰ ਸਪਲਾਈ ਜਿਹੇ ਖੇਤਰਾਂ ਨਾਲ ਸਬੰਧਿਤ
ਪ੍ਰਧਾਨ ਮੰਤਰੀ ਗੰਗਾ ਨਦੀ ‘ਤੇ ਔਂਟਾ-ਸਿਮਰੀਆ ਬ੍ਰਿਜ ਪ੍ਰੋਜੈਕਟ ਦਾ ਉਦਘਾਟਨ ਕਰਨਗੇ, ਜਿਸ ਨਾਲ ਉੱਤਰ ਅਤੇ ਦੱਖਣ ਬਿਹਾਰ ਦਰਮਿਆਨ ਸੰਪਰਕ ਵਧੇਗਾ
ਨਵੇਂ ਬ੍ਰਿਜ ਨਾਲ ਭਾਰੀ ਵਾਹਨਾਂ ਲਈ 100 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਘੱਟ ਹੋਵੇਗੀ ਅਤੇ ਸਿਮਰੀਆ ਧਾਮ ਤੱਕ ਪਹੁੰਚਣਾ ਅਸਾਨ ਹੋਵੇਗਾ
ਪ੍ਰਧਾਨ ਮੰਤਰੀ ਗਯਾ ਅਤੇ ਦਿੱਲੀ ਦਰਮਿਆਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਵੈਸ਼ਾਲੀ ਅਤੇ ਕੋਡਰਮਾ ਦਰਮਿਆਨ ਬੌਧ ਸਰਕਿਟ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ
ਪ੍ਰਧਾਨ ਮੰਤਰੀ ਕੋਲਕਾਤਾ ਵਿੱਚ 5,200 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਨਵੇਂ ਬਣੇ ਸੈਕਸ਼ਨਾਂ ‘ਤੇ ਮੈਟ੍ਰੋ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ
Posted On:
20 AUG 2025 3:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਅਗਸਤ ਨੂੰ ਬਿਹਾਰ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ। ਉਹ ਸਵੇਰੇ ਲਗਭਗ 11 ਵਜੇ ਬਿਹਾਰ ਦੇ ਗਯਾ ਵਿੱਚ ਲਗਭਗ 13,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ਼੍ਰੀ ਮੋਦੀ ਦੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ, ਉਹ ਗੰਗਾ ਨਦੀ ‘ਤੇ ਔਂਟਾ-ਸਿਮਰੀਆ ਬ੍ਰਿਜ ਪ੍ਰੋਜੈਕਟ ਦਾ ਦੌਰਾ ਕਰਨਗੇ ਅਤੇ ਉਸ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਸ਼ਾਮ ਲਗਭਗ 4:15 ਵਜੇ ਕੋਲਕਾਤਾ ਵਿੱਚ ਨਵੇਂ ਬਣੇ ਸੈਕਸ਼ਨਾਂ ‘ਤੇ ਮੈਟ੍ਰੋ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਜੈਸੋਰ ਰੋਡ ਮੈਟ੍ਰੋ ਸਟੇਸ਼ਨ ਤੋਂ ਜੈ ਹਿੰਦ ਬਿਮਾਨਬੰਦਰ (Jai Hind Bimanbandar) ਤੱਕ ਮੈਟ੍ਰੋ ਦੀ ਸਵਾਰੀ ਕਰਨਗੇ ਅਤੇ ਵਾਪਸ ਆਉਂਣਗੇ। ਇਸ ਤੋਂ ਇਲਾਵਾ, ਉਹ ਕੋਲਕਾਤਾ ਵਿੱਚ 5,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਉਹ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਬਿਹਾਰ ਵਿੱਚ ਪ੍ਰਧਾਨ ਮੰਤਰੀ
ਕਨੈਕਟੀਵਿਟੀ ਵਿੱਚ ਸੁਧਾਰ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਰਾਸ਼ਟਰੀ ਰਾਜ-ਮਾਰਗ-31 ‘ਤੇ 8.15 ਕਿਲੋਮੀਟਰ ਲੰਬੇ ਔਂਟਾ-ਸਿਮਰੀਆ ਬ੍ਰਿਜ (Aunta – Simaria bridge) ਪ੍ਰੋਜੈਕਟ ਦਾ ਉਦਘਾਟਨ ਕਰਨਗੇ, ਜਿਸ ਵਿੱਚ ਗੰਗਾ ਨਦੀਂ ‘ਤੇ 1,870 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਿਆ 1.86 ਕਿਲੋਮੀਟਰ ਲੰਬਾ 6- ਲੇਨ ਬ੍ਰਿਜ ਵੀ ਸ਼ਾਮਲ ਹੈ। ਇਹ ਪਟਨਾ ਦੇ ਮੋਕਾਮਾ ਅਤੇ ਬੇਗੂਸਰਾਏ ਦਰਮਿਆਨ ਸਿੱਧਾ ਸੰਪਰਕ ਪ੍ਰਦਾਨ ਕਰੇਗਾ।
ਇਹ ਬ੍ਰਿਜ ਪੁਰਾਣੇ 2- ਲੇਨ ਵਾਲੇ ਖਸਤਾ ਹਾਲਤ ਰੇਲ-ਕਮ- ਰੋਡ ਬ੍ਰਿਜ "ਰਾਜੇਂਦਰ ਸੇਤੂ" ਦੇ ਸਮਾਨਾਂਤਰ ਬਣਾਇਆ ਗਿਆ ਹੈ, ਜਿਸ ਦੀ ਹਾਲਤ ਖਰਾਬ ਹੋਣ ਦੇ ਕਾਰਨ ਭਾਰੀ ਵਾਹਨਾਂ ਨੂੰ ਆਪਣਾ ਰਸਤਾ ਬਦਲਣਾ ਪੈਂਦਾ ਹੈ। ਇਹ ਨਵਾਂ ਬ੍ਰਿਜ ਉੱਤਰੀ ਬਿਹਾਰ (ਬੇਗੂਸਰਾਏ, ਸੁਪੌਲ, ਮਧੂਬਨੀ, ਪੂਰਨੀਆ, ਅਰਰੀਆ ਆਦਿ) ਅਤੇ ਦੱਖਣੀ ਬਿਹਾਰ ਦੇ ਖੇਤਰਾਂ (ਸ਼ੇਖਪੁਰਾ, ਨਵਾਦਾ, ਲਖੀਸਰਾਏ ਆਦਿ) ਦਰਮਿਆਨ ਯਾਤਰਾ ਕਰਨ ਵਾਲੇ ਭਾਰੀ ਵਾਹਨਾਂ ਲਈ 100 ਕਿਲੋਮੀਟਰ ਤੋਂ ਵੱਧ ਦੀ ਵਾਧੂ ਦੂਰੀ ਦੀ ਯਾਤਰਾ ਨੂੰ ਘੱਟ ਕਰੇਗਾ। ਇਸ ਨਾਲ ਖੇਤਰ ਦੇ ਹੋਰ ਹਿੱਸਿਆਂ ਵਿੱਚ ਵਾਹਨਾਂ ਨੂੰ ਰਾਸਤਾ ਬਦਲਣ ਦੇ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਵੀ ਘੱਟ ਕਰਨ ਵਿੱਚ ਮਦਦ ਮਿਲੇਗੀ।
ਇਸ ਨਾਲ ਆਲੇ-ਦੁਆਲੇ ਦੇ ਖੇਤਰਾਂ, ਖਾਸ ਕਰਕੇ ਉੱਤਰ ਬਿਹਾਰ, ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਜੋ ਕਿ ਜ਼ਰੂਰੀ ਕੱਚੇ ਮਾਲ ਦੀ ਪ੍ਰਾਪਤੀ ਲਈ ਦੱਖਣ ਬਿਹਾਰ ਅਤੇ ਝਾਰਖੰਡ 'ਤੇ ਨਿਰਭਰ ਹੈ। ਇਸ ਨਾਲ ਪ੍ਰਸਿੱਧ ਤੀਰਥ ਸਥਾਨ ਸਿਮਰੀਆ ਧਾਮ (Simaria Dham) ਤੱਕ ਬਿਹਤਰ ਕਨੈਕਟੀਵਿਟੀ ਸੁਵਿਧਾ ਵੀ ਉਪਲਬਧ ਹੋਵੇਗੀ, ਜੋ ਕਿ ਪ੍ਰਸਿੱਧ ਕਵੀ ਸਵਰਗੀ ਸ਼੍ਰੀ ਰਾਮਧਾਰੀ ਸਿੰਘ ਦਿਨਕਰ ਦਾ ਜਨਮ ਸਥਾਨ ਵੀ ਹੈ।
ਪ੍ਰਧਾਨ ਮੰਤਰੀ ਲਗਭਗ 1,900 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-31 ਦੇ ਬਖਤਿਆਰਪੁਰ ਤੋਂ ਮੋਕਾਮਾ ਤੱਕ 4 ਲੇਨ ਵਾਲੇ ਸੈਕਸ਼ਨ ਦਾ ਵੀ ਉਦਘਾਟਨ ਕਰਨਗੇ, ਜਿਸ ਨਾਲ ਭੀੜ ਘੱਟ ਹੋਵੇਗੀ, ਯਾਤਰਾ ਦਾ ਸਮਾਂ ਘਟੇਗਾ ਅਤੇ ਯਾਤਰੀਆਂ ਦੀ ਆਵਾਜਾਈ ਅਤੇ ਮਾਲ ਢੁਲਾਈ ਵਿੱਚ ਅਸਾਨੀ ਹੋਵੇਗੀ। ਇਸ ਤੋਂ ਇਲਾਵਾ, ਬਿਹਾਰ ਵਿੱਚ ਰਾਸ਼ਟਰੀ ਰਾਜਮਾਰਗ-120 ਦੇ ਬਿਕਰਮਗੰਜ-ਦਾਵਥ-ਨਵਾਨਗਰ-ਡੁਮਰਾਵ ਸੈਕਸ਼ਨ ਦੇ ਪੱਕੇ ਸ਼ੈਲਡਰ ਸਮੇਤ 2-ਲੇਨ ਦੇ ਸੁਧਾਰ ਨਾਲ ਗ੍ਰਾਮੀਣ ਖੇਤਰਾਂ ਵਿੱਚ ਸੰਪਰਕ ਸੁਵਿਧਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਸਥਾਨਕ ਆਬਾਦੀ ਲਈ ਨਵੇਂ ਆਰਥਿਕ ਮੌਕੇ ਉਪਲਬਧ ਹੋਣਗੇ।
ਬਿਹਾਰ ਵਿੱਚ ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਲਗਭਗ 6,880 ਕਰੋੜ ਰੁਪਏ ਦੀ ਲਾਗਤ ਨਾਲ ਬਕਸਰ ਥਰਮਲ ਪਾਵਰ ਪਲਾਂਟ (660x1 ਮੈਗਾਵਾਟ) ਦਾ ਉਦਘਾਟਨ ਕਰਨਗੇ। ਇਸ ਨਾਲ ਬਿਜਲੀ ਉਤਪਾਦਨ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਊਰਜਾ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਹੈਲਥ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਮੁਜ਼ੱਫਰਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਇਸ ਕੇਂਦਰ ਵਿੱਚ ਅਤਿ-ਆਧੁਨਿਕ ਓਨਕੋਲੋਜੀ ਓਪੀਡੀ (Oncology OPD), ਆਈਪੀਡੀ ਵਾਰਡ, ਆਪ੍ਰੇਸ਼ਨ ਥੀਏਟਰ, ਆਧੁਨਿਕ ਪ੍ਰਯੋਗਸ਼ਾਲਾ, ਬਲੱਡ ਬੈਂਕ ਅਤੇ 24-ਬੈੱਡਾਂ ਵਾਲਾ ਆਈਸੀਯੂ (ਇੰਟੈਂਸਿਵ ਕੇਅਰ ਯੂਨਿਟ) ਅਤੇ ਐੱਚਡੀਯੂ (ਹਾਈ ਡਿਪੈਂਡੈਂਸੀ ਯੂਨਿਟ) ਹੋਵੇਗਾ। ਇਹ ਅਤਿ-ਆਧੁਨਿਕ ਸੁਵਿਧਾ ਬਿਹਾਰ ਅਤੇ ਗੁਆਂਢੀ ਰਾਜਾਂ ਦੇ ਮਰੀਜ਼ਾਂ ਨੂੰ ਉੱਨਤ ਅਤੇ ਕਿਫਾਇਤੀ ਕੈਂਸਰ ਦੇਖਭਾਲ ਪ੍ਰਦਾਨ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਮਹਾਨਗਰਾਂ ਵਿੱਚ ਜਾਣ ਦੀ ਜ਼ਰੂਰਤ ਘੱਟ ਹੋਵੇਗੀ।
ਸਵੱਛ ਭਾਰਤ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਅਤੇ ਗੰਗਾ ਨਦੀ ਦੇ ਨਿਰਵਿਘਨ ਅਤੇ ਸਾਫ਼ ਵਹਾਅ ਨੂੰ ਯਕੀਨੀ ਬਣਾਉਂਦੇ ਹੋਏ, ਪ੍ਰਧਾਨ ਮੰਤਰੀ ਮੁੰਗੇਰ ਵਿੱਚ ਨਮਾਮਿ ਗੰਗੇ ਦੇ ਤਹਿਤ 520 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਅਤੇ ਸੀਵਰੇਜ ਨੈੱਟਵਰਕ ਦਾ ਉਦਘਾਟਨ ਕਰਨਗੇ। ਇਸ ਨਾਲ ਗੰਗਾ ਵਿੱਚ ਪ੍ਰਦੂਸ਼ਣ ਘੱਟ ਕਰਨ ਅਤੇ ਖੇਤਰ ਵਿੱਚ ਸਵੱਛਤਾ ਸੁਵਿਧਾਵਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਲਗਭਗ 1,260 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਇੱਕ ਸੀਰੀਜ਼ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਔਰੰਗਾਬਾਦ ਅਤੇ ਜਹਾਨਾਬਾਦ ਦੇ ਦਾਓਦਨਗਰ ਵਿੱਚ ਐੱਸਟੀਪੀ ਅਤੇ ਸੀਵਰੇਜ ਨੈੱਟਵਰਕ; ਲਖੀਸਰਾਏ ਅਤੇ ਜਮੂਈ ਦੇ ਬਰਹੀਆ ਵਿੱਚ ਐੱਸਟੀਪੀ ਅਤੇ ਇੰਟਰਸੈਪਸ਼ਨ ਅਤੇ ਡਾਇਵਰਸ਼ਨ ਕਾਰਜ ਸ਼ਾਮਲ ਹਨ। ਅਮਰੁਤ 2.0 ਦੇ ਤਹਿਤ, ਉਹ ਔਰੰਗਾਬਾਦ, ਬੋਧਗਯਾ ਅਤੇ ਜਹਾਨਾਬਾਦ ਵਿੱਚ ਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟਸ ਸਵੱਛ ਪੀਣ ਵਾਲੇ ਪਾਣੀ, ਆਧੁਨਿਕ ਸੀਵਰੇਜ ਸਿਸਟਮ ਅਤੇ ਬਿਹਤਰ ਸਫਾਈ ਪ੍ਰਦਾਨ ਕਰਨਗੇ, ਜਿਸ ਨਾਲ ਖੇਤਰ ਵਿੱਚ ਸਿਹਤ ਸਬੰਧੀ ਮਿਆਰਾਂ ਅਤੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ।
ਖੇਤਰ ਵਿੱਚ ਰੇਲ ਸੰਪਰਕ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਦੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਗਯਾ ਅਤੇ ਦਿੱਲੀ ਦਰਮਿਆਨ ਅੰਮ੍ਰਿਤ ਭਾਰਤ ਐਕਸਪ੍ਰੈੱਸ, ਜੋ ਆਧੁਨਿਕ ਸੁਵਿਧਾਵਾਂ, ਆਰਾਮ ਅਤੇ ਸੁਰੱਖਿਆ ਦੇ ਨਾਲ ਯਾਤਰੀ ਸੁਵਿਧਾ ਵਿੱਚ ਸੁਧਾਰ ਕਰੇਗੀ। ਨਾਲ ਹੀ ਵੈਸ਼ਾਲੀ ਅਤੇ ਕੋਡਰਮਾ ਦਰਮਿਆਨ ਬੌਧ ਸਰਕਿਟ ਟ੍ਰੇਨ, ਜੋ ਖੇਤਰ ਦੇ ਪ੍ਰਮੁੱਖ ਬੌਧ ਸਥਲਾਂ ਤੱਕ ਟੂਰਿਜ਼ਮ ਅਤੇ ਧਾਰਮਿਕ ਯਾਤਰਾ ਨੂੰ ਹੁਲਾਰਾ ਦੇਵੇਗੀ।
ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ 12,000 ਗ੍ਰਾਮੀਣ ਲਾਭਪਾਤਰੀਆਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ ਦੇ ਤਹਿਤ 4,260 ਲਾਭਪਾਤਰੀਆਂ ਦਾ ਗ੍ਰਹਿ ਪ੍ਰਵੇਸ਼ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਦੁਆਰਾ ਪ੍ਰਤੀਕਾਤਮਕ ਤੌਰ ‘ਤੇ ਕੁਝ ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ ਜਾਣਗੀਆਂ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦਾ ਅਪਣਾ ਘਰ ਹੋਣ ਦਾ ਸੁਪਨਾ ਪੂਰਾ ਹੋਵੇਗਾ।
ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ
ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਅਤੇ ਵਿਕਸਿਤ ਸ਼ਹਿਰੀ ਸੰਪਰਕ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਮੈਟ੍ਰੋ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। 13.61 ਕਿਲੋਮੀਟਰ ਲੰਬੇ ਨਵੇਂ ਬਣੇ ਮੈਟ੍ਰੋ ਨੈੱਟਵਰਕ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਇਨ੍ਹਾਂ ਮਾਰਗਾਂ ‘ਤੇ ਮੈਟ੍ਰੋ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹ ਜੇਸੋਰ ਰੋਡ ਮੈਟ੍ਰੋ ਸਟੇਸ਼ਨ ਜਾਣਗੇ, ਜਿੱਥੇ ਉਹ ਜੇਸੋਰ ਰੋਡ ਤੋਂ ਨੋਆਪਾੜਾ-ਜੈ ਹਿੰਦ ਬਿਮਾਨਬੰਦਰ ਮੈਟ੍ਰੋ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ।
ਇਸ ਤੋਂ ਇਲਾਵਾ, ਵੀਡੀਓ ਕਾਨਫਰਸਿੰਗ ਰਾਹੀਂ, ਉਹ ਸਿਆਲਦਾਹ-ਐਸਪਲੇਨੇਡ ਮੈਟ੍ਰੋ ਸੇਵਾ ਅਤੇ ਬੇਲੇਘਾਟਾ-ਹੇਮੰਤ ਮੁਖੋਪਾਧਿਆਏ ਮੈਟ੍ਰੋ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ। ਉਹ ਜੇਸੋਰ ਰੋਡ ਮੈਟ੍ਰੋ ਸਟੇਸ਼ਨ ਤੋਂ ਜੈ ਹਿੰਦ ਬਿਮਾਨਬੰਦਰ ਅਤੇ ਵਾਪਸ ਮੈਟ੍ਰੋ ਦੀ ਸਵਾਰੀ ਵੀ ਕਰਨਗੇ। ਜਨਤਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਇਨ੍ਹਾਂ ਮੈਟ੍ਰੋ ਸੈਕਸ਼ਨਾਂ ਅਤੇ ਹਾਵੜਾ ਮੈਟ੍ਰੋ ਸਟੇਸ਼ਨ ‘ਤੇ ਇੱਕ ਨਵੇਂ ਬਣੇ ਸਬਵੇਅ ਦਾ ਉਦਘਾਟਨ ਕਰਨਗੇ। ਨੋਆਪਾੜਾ-ਜੈ ਹਿੰਦ ਬਿਮਾਨਬੰਦਰ ਮੈਟ੍ਰੋ ਸੇਵਾ ਨਾਲ ਹਵਾਈ ਅੱਡੇ ਤੱਕ ਪਹੁੰਚ ਵਿੱਚ ਅਤਿਅਧਿਕ ਸੁਧਾਰ ਹੋਵੇਗਾ। ਸਿਆਲਦਾਹ-ਐਸਪਲੇਨੇਡ ਮੈਟ੍ਰੋ ਦੋਵਾਂ ਸਥਾਨਾਂ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ 40 ਮਿੰਟ ਤੋਂ ਘਟਾ ਕੇ ਸਿਰਫ਼ 11 ਮਿੰਟ ਕਰ ਦੇਵੇਗੀ।
ਬੇਲੇਘਾਟਾ-ਹੇਮੰਤ ਮੁਖੋਪਾਧਿਆਏ ਮੈਟ੍ਰੋ ਸੈਕਸ਼ਨ ਆਈਟੀ ਹੱਬ ਦੇ ਨਾਲ ਕਨੈਕਟੀਵਿਟੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਮੈਟ੍ਰੋ ਰੂਟ ਕੋਲਕਾਤਾ ਦੇ ਕੁਝ ਸਭ ਤੋਂ ਵਿਅਸਤ ਇਲਾਕਿਆਂ ਨੂੰ ਜੋੜਣਗੇ, ਯਾਤਰਾ ਸਮੇਂ ਵਿੱਚ ਜ਼ਿਕਰਯੋਗ ਕਮੀ ਲਿਆਉਣਗੇ ਅਤੇ ਮਲਟੀਮਾਡਲ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਗੇ, ਜਿਸ ਨਾਲ ਲੱਖਾਂ ਰੋਜ਼ਾਨਾ ਯਾਤਰੀਆਂ ਨੂੰ ਲਾਭ ਹੋਵੇਗਾ।
ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਵਿਆਪਕ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ 1200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 7.2 ਕਿਲੋਮੀਟਰ ਲੰਬੇ ਛੇ-ਲੇਨ ਐਲੀਵੇਟਿਡ ਕੋਨਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਨਾਲ ਹਾਵੜਾ,ਆਲੇ-ਦੁਆਲੇ ਦੇ ਗ੍ਰਾਮੀਣ ਖੇਤਰਾਂ ਅਤੇ ਕੋਲਕਾਤਾ ਦਰਮਿਆਨ ਸੰਪਰਕ ਵਧੇਗਾ, ਜਿਸ ਨਾਲ ਯਾਤਰਾ ਦੇ ਘੰਟਿਆਂ ਦੀ ਬਚਤ ਹੋਵੇਗੀ ਅਤੇ ਖੇਤਰ ਵਿੱਚ ਵਪਾਰ, ਵਣਜ ਅਤੇ ਟੂਰਿਜ਼ਮ ਨੂੰ ਮਹੱਤਵਪੂਰਨ ਤੌਰ ‘ਤੇ ਹੁਲਾਰਾ ਮਿਲੇਗਾ।
*****
ਐੱਮਜੇਪੀਐੱਸ/ਐੱਸਟੀ
(Release ID: 2158690)
Read this release in:
Assamese
,
Bengali
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Kannada
,
Malayalam