ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕੀਤੀ


ਆਤਮਨਿਰਭਰਤਾ ਨਾਲ ਪੁਲਾੜ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਨਿਹਿਤ ਹੈ ਭਾਰਤ ਦੀ ਸਫਲਤਾ ਦਾ ਰਾਹ: ਪੀਐੱਮ

ਭਾਰਤ ਨੂੰ ਭਵਿੱਖ ਦੇ ਮਿਸ਼ਨਾਂ ਦੀ ਅਗਵਾਈ ਕਰਨ ਲਈ ਤਿਆਰ 40-50 ਪੁਲਾੜ ਯਾਤਰੀਆਂ ਦਾ ਸਮੂਹ ਬਣਾਉਣ ਦੀ ਜ਼ਰੂਰਤ ਹੈ: ਪੀਐੱਮ

ਭਾਰਤ ਦੇ ਸਾਹਮਣੇ ਹੁਣ 2 ਰਣਨੀਤਕ ਮਿਸ਼ਨ ਹਨ- ਸਪੇਸ ਸਟੇਸ਼ਨ ਅਤੇ ਗਗਨਯਾਨ: ਪੀਐੱਮ

ਪੁਲਾੜ ਯਾਤਰੀ ਸ਼ੁਕਲਾ ਦੀ ਯਾਤਰਾ ਪੁਲਾੜ ਦੇ ਖੇਤਰ ਵਿੱਚ ਭਾਰਤ ਦੀਆਂ ਮਹੱਤਵਅਕਾਂਖਿਆਵਾਂ ਦੀ ਦਿਸ਼ਾ ਵਿੱਚ ਸਿਰਫ ਪਹਿਲਾਂ ਕਦਮ ਹੈ: ਪੀਐੱਮ

Posted On: 19 AUG 2025 11:32AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਲਾੜ ਯਾਤਰਾ ਦੇ ਪਰਿਵਰਤਨਕਾਰੀ ਅਨੁਭਵ ਦੇ ਸਬੰਧ ਵਿੱਚ ਚਰਚਾ ਕਰਦੇ ਹੋਏ ਕਿਹਾ ਕਿ ਇੰਨੀ ਮਹੱਤਵਪੂਰਣ ਯਾਤਰਾ ਕਰਨ ਤੋਂ ਬਾਅਦ, ਵਿਅਕਤੀ ਨੂੰ ਵੱਡਾ ਬਦਲਾਅ ਮਹਿਸੂਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਸਮਝਣ ਦਾ ਯਤਨ ਕੀਤਾ ਕਿ ਪੁਲਾੜ ਯਾਤਰੀ ਇਸ ਪਰਿਵਰਤਨ ਨੂੰ ਕਿਵੇਂ ਸਮਝਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਦਾ ਅਨੁਭਵ ਕਰਦੇ ਹਨ। ਪ੍ਰਧਾਨ ਮੰਤਰੀ ਦੇ ਸਵਾਲਾਂ ਦੇ ਜਵਾਬ ਵਿੱਚ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਪੁਲਾੜ ਦਾ ਵਾਤਾਵਰਣ ਬਿਲਕੁਲ ਅਲਗ ਹੁੰਦਾ ਹੈ, ਜਿਸ ਵਿੱਚ ਗ੍ਰੈਵਿਟੀ ਦਾ ਅਭਾਵ ਇੱਕ ਪ੍ਰਮੁੱਖ ਕਾਰਕ ਹੈ। 

ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਯਾਤਰਾ ਦੌਰਾਨ ਬੈਠਣ ਦੀ ਵਿਵਸਥਾ ਇੱਕ ਜਿਹੀ ਰਹਿੰਦੀ ਹੈ, ਤਾਂ ਸ਼ੁਕਲਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਜੀ ਹਾਂ ਸਰ, ਇਹ ਇੱਕ ਜਿਹੀ ਹੀ ਰਹਿੰਦੀ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਪੁਲਾੜ ਯਾਤਰੀਆਂ ਨੂੰ ਇੱਕ ਹੀ ਤਰ੍ਹਾਂ ਦੀ ਵਿਵਸਥਾ ਵਿੱਚ 23-24 ਘੰਟੇ ਬਿਤਾਉਣੇ ਪੈਂਦੇ ਹਨ। ਸ਼ੁਕਲਾ ਨੇ ਇਸ ਦੀ ਵੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਪੁਲਾੜ ਵਿੱਚ ਪਹੁੰਚਣ ਤੋਂ ਬਾਅਦ, ਪੁਲਾੜ ਯਾਤਰੀ ਆਪਣੀਆਂ ਸੀਟਾਂ ਤੋਂ ਉੱਠ ਸਕਦੇ ਹਨ ਅਤੇ ਯਾਤਰਾ ਲਈ ਪਹਿਨੇ ਗਏ ਵਿਸ਼ੇਸ਼ ਸੂਟ ਤੋਂ ਬਾਹਰ ਆ ਸਕਦੇ ਹਨ ਅਤੇ ਉਹ ਕੈਪਸੂਲ ਦੇ ਅੰਦਰ ਖੁੱਲ੍ਹ ਕੇ ਘੁੰਮ ਸਕਦੇ ਹਨ। 

ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਦੌਰਾਨ, ਪੁਲਾੜ ਯਾਤਰਾ ਦੇ ਸ਼ਰੀਰਕ ਅਤੇ ਮਨੋਵਿਗਿਆਨਕ ਪ੍ਰਭਾਵਾਂ ‘ਤੇ ਵਿਸਤਾਰ ਨਾਲ ਚਰਚਾ ਕਰਦੇ ਹੋਏ, ਪੁੱਛਿਆ ਕਿ ਕੀ ਕੈਪਸੂਲ ਵਿੱਚ ਕਾਫੀ ਜਗ੍ਹਾਂ ਹੁੰਦੀ ਹੈ, ਤਾਂ ਸ਼ੁਭਾਂਸ਼ੂ ਸ਼ੁਕਲਾ ਨੇ ਦੱਸਿਆ ਕਿ ਹਾਲਾਂਕਿ ਉਹ ਬਹੁਤ ਵਿਸ਼ਾਲ ਸਥਾਨ ਨਹੀਂ ਸੀ ਫਿਰ ਵੀ ਕੁਝ ਜਗ੍ਹਾਂ ਜ਼ਰੂਰ ਉਪਲਬਧ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੈਪਸੂਲ ਤਾਂ ਲੜਾਕੂ ਜ਼ਹਾਜ ਦੇ ਕੌਕਪਿਟ ਤੋਂ ਵੀ ਜ਼ਿਆਦਾ ਆਰਾਮਦਾਇਕ ਲੱਗ ਰਿਹਾ ਸੀ, ਤਾਂ ਸ਼੍ਰੀ ਸ਼ੁਕਲਾ ਨੇ ਪੁਸ਼ਟੀ ਕਰਦੇ ਹੋਏ ਕਿਹਾ, “ਇਹ ਤਾਂ ਉਸ ਨਾਲੋਂ ਵੀ ਬਿਹਤਰ ਹੈ, ਸਰ। ” 

ਇਸ ਤੋਂ ਇਲਾਵਾ, ਉਨ੍ਹਾਂ ਨੇ ਸ਼੍ਰੀ ਮੋਦੀ ਨੂੰ ਪੁਲਾੜ ਵਿੱਚ ਪਹੁੰਚਣ ਦੇ ਬਾਅਦ ਹੋਣ ਵਾਲੇ ਸ਼ਰੀਰਕ ਪਰਿਵਰਤਨਾਂ ਬਾਰੇ ਵੀ ਜਾਣਕਾਰੀ ਦਿੱਤੀ। ਸ਼ੁਕਲਾ ਨੇ ਦੱਸਿਆ ਕਿ ਉੱਥੇ ਹਾਰਟ ਰੇਟ ਸਲੋ ਹੋ ਜਾਂਦਾ ਹੈ ਅਤੇ ਸ਼ਰੀਰ ਉੱਥੇ ਦੇ ਹਾਲਾਤਾਂ ਵਿੱਚ ਕਈ ਪ੍ਰਕਾਰ ਨਾਲ ਖੁਦ ਨੂੰ ਐਡਜਸਟ ਕਰਦਾ ਹੈ। ਹਾਲਾਂਕਿ, 4 ਤੋਂ 5 ਦਿਨਾਂ ਵਿੱਚ ਸ਼ਰੀਰ ਪੁਲਾੜ ਦੇ ਵਾਤਾਵਰਣ ਵਿੱਚ ਢਲ ਜਾਂਦਾ ਹੈ ਅਤੇ ਉੱਥੇ ਦੀ ਸਥਿਤੀ ਦੇ ਅਨੁਕੁਲ ਹੋ ਜਾਂਦਾ ਹੈ। ਸ਼ੁਕਲਾ ਨੇ ਇੱਹ ਵੀ ਦੱਸਿਆ ਕਿ ਧਰਤੀ ‘ਤੇ ਪਰਤਣ ਤੋਂ ਬਾਅਦ, ਸ਼ਰੀਰ ਵਿੱਚ ਮੁੜ ਤੋਂ ਉਸੇ ਤਰ੍ਹਾਂ ਬਦਲਾਅ ਆਉਂਦੇ ਹਨ। ਇਸ ਦੇ ਕਾਰਨ, ਕਿਸੇ ਦੀ ਫਿਟਨੈਸ ਦਾ ਪੱਧਰ ਚਾਹੇ ਜੋ ਵੀ ਹੋਵੇ, ਲੇਕਿਨ, ਸ਼ੁਰੂਆਤ ਵਿੱਚ ਚੱਲਣਾ- ਫਿਰਨਾ ਮੁਸ਼ਕਿਲ ਹੋ ਸਕਦਾ ਹੈ। ਉਨ੍ਹਾਂ ਨੇ ਆਪਣਾ ਨਿਜੀ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਸਭ ਕੁਝ ਠੀਕ ਲੱਗ ਰਿਹਾ ਸੀ, ਲੇਕਿਨ ਪਹਿਲੇ ਕਦਮ ਚੁੱਕਦੇ ਸਮੇਂ ਉਹ ਲੜਖੜਾ ਗਏ ਅਤੇ ਉਨ੍ਹਾਂ ਨੂੰ ਦੂਸਰਿਆਂ ਦਾ ਸਹਾਰਾ ਲੈਣਾ ਪਿਆ।  

ਇਸ ਦਾ ਅਰਥ ਇਹ ਹੋਇਆ ਕਿ ਭਲੇ ਹੀ ਕੋਈ ਚਲਣਾ ਜਾਣਦਾ ਹੋਵੇ, ਲੇਕਿਨ ਦਿਮਾਗ ਨੂੰ ਨਵੇਂ ਵਾਤਾਵਰਣ ਨੂੰ ਸਮਝਣ ਅਤੇ ਉਸ ਦੇ ਅਨੁਸਾਰ ਢੱਲਣ ਵਿੱਚ ਸਮਾਂ ਲਗਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੁਲਾੜ ਯਾਤਰਾ ਲਈ ਨਾ ਸਿਰਫ ਸ਼ਰੀਰਕ ਟ੍ਰੇਨਿੰਗ, ਬਲਕਿ ਮਾਨਸਿਕ ਅਨੁਕੁਲਨ ਵੀ ਜ਼ਰੂਰੀ ਹੈ। ਸ਼ੁਕਲਾ ਨੇ ਇਸ ਗੱਲ ‘ਤੇ ਸਹਿਮਤੀ ਵਿਅਕਤ ਕਰਦੇ ਹੋਏ ਕਿਹਾ ਕਿ ਜਿੱਥੇ ਸ਼ਰੀਰ ਅਤੇ ਮਾਸਪੇਸ਼ੀਆਂ ਵਿੱਚ ਤਾਕਤ ਹੁੰਦੀ ਹੈਂ, ਉੱਥੇ ਦਿਮਾਗ ਨੂੰ ਨਵੇਂ ਵਾਤਾਵਰਣ ਨੂੰ ਸਮਝਣ ਅਤੇ ਆਮ ਤੌਰ ‘ਤੇ ਚੱਲਣ ਅਤੇ ਕੰਮ ਕਰਨ ਲਈ ਜ਼ਰੂਰੀ ਯਤਨ ਲਈ ਪੁਨਰ: ਸੰਤੁਲਿਤ ਕਰਨ ਵਿੱਚ ਫਿਰ ਤੋਂ ਸਥਿਤੀ ਦੇ ਅਨੁਸਾਰ ਬਦਲਣ ਦੀ ਜ਼ਰੂਰਤ ਪੈਂਦੀ ਹੈ। 

ਸ਼੍ਰੀ ਮੋਦੀ ਨੇ ਪੁਲਾੜ ਅਭਿਯਾਨਾਂ ਦੀ ਮਿਆਦ ਬਾਰੇ ਚਰਚਾ ਕਰਦੇ ਹੋਏ ਪੁਲਾੜ ਯਾਤਰੀਆਂ ਦੁਆਰਾ ਪੁਲਾੜ ਵਿੱਚ ਗੁਜਾਰੇ ਗਏ ਸਭ ਤੋਂ ਲੰਬੇ ਸਮੇਂ ਦੇ ਬਾਰੇ ਵਿੱਚ ਜਾਣਕਾਰੀ ਲਈ। ਸ਼ੁਭਾਂਸ਼ੂ ਸ਼ੁਕਲਾ ਨੇ ਦੱਸਿਆ ਕਿ ਅਜੇ ਲੋਕ ਇੱਕ ਵਾਰ ਵਿੱਚ 8 ਮਹੀਨੇ ਤੱਕ ਪੁਲਾੜ ਵਿੱਚ ਰਹਿਣ ਲੱਗੇ ਹਨ ਜੋ ਇਸ ਮਿਸ਼ਨ ਦੇ ਲਈ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਸ਼ੁਭਾਸ਼ੂ ਸ਼ੁਕਲਾ ਤੋਂ ਉਨ੍ਹਾਂ ਪੁਲਾੜ ਯਾਤਰੀਆਂ ਦੇ ਬਾਰੇ ਵਿੱਚ ਵੀ ਪੁੱਛਿਆ ਜੋ ਉਨ੍ਹਾਂ ਦੇ ਮਿਸ਼ਨ ਦੌਰਾਨ ਮਿਲੇ ਸਨ। ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਕੁਝ ਦਸੰਬਰ ਵਿੱਚ ਵਾਪਿਸ ਪਰਤਣ ਵਾਲੇ ਹਨ।

ਸ਼੍ਰੀ ਮੋਦੀ ਨੇ ਪੁਲਾੜ ਸਟੇਸ਼ਨ ‘ਤੇ ਮੂੰਗ ਅਤੇ ਮੇਥੀ ਉਗਾਉਣ ਦੇ ਸ਼ੁਕਲਾ ਦੇ ਪ੍ਰਯੋਗਾਂ ਦੇ ਮਹੱਤਵ ਬਾਰੇ ਵੀ ਜਾਣਕਾਰੀ ਮੰਗੀ। ਸ਼੍ਰੀ ਸ਼ੁਕਲਾ ਨੇ ਹੈਰਾਨੀ ਵਿਅਕਤ ਕੀਤੀ ਕਿ ਬਹੁਤ ਸਾਰੇ ਲੋਕ ਕੁਝ ਘਟਨਾਵਾਂ ਤੋਂ ਅਣਜਾਣ ਸਨ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਲਿਮਿਟਿਡ ਜਗ੍ਹਾਂ ਅਤੇ ਸਮੱਗਰੀ ਭੇਜਣ ਵਿੱਚ ਹੋਣ ਵਾਲੇ ਮਹਿੰਗੇ ਖਰਚ ਦੇ ਕਾਰਨ ਪੁਲਾੜ ਸਟੇਸ਼ਨਾਂ 'ਤੇ ਭੋਜਨ ਦੀ ਵਿਵਸਥਾ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਲਈ, ਘੱਟੋਂ ਘੱਟ ਜਗ੍ਹਾਂ ਵਿੱਚ ਜ਼ਿਆਦਾ ਕੈਲੋਰੀ ਅਤੇ ਪੋਸ਼ਣ ਵਾਲੀ ਸਮੱਗਰੀ ਭੇਜਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਵਿਭਿੰਨ ਪ੍ਰਯੋਗ ਚੱਲ ਰਹੇ ਹਨ ਅਤੇ ਪੁਲਾੜ ਵਿੱਚ ਕੁਝ ਖੁਰਾਕ ਪਦਾਰਥ ਉਗਾਉਣਾ ਜ਼ਿਕਰਯੋਗ ਰੂਪ ਨਾਲ ਸਰਲ ਹੈ। 

ਸ਼੍ਰੀ ਸ਼ੁਕਲਾ ਨੇ ਪੁਲਾੜ ਕੇਂਦਰ 'ਤੇ ਖੁਦ ਇੱਕ ਅਜਿਹਾ ਪ੍ਰਯੋਗ ਦੇਖਿਆ ਜਿਸ ਵਿੱਚ ਇੱਕ ਛੋਟੇ ਜਿਹੇ ਬਰਤਨ ਅਤੇ ਥੋੜ੍ਹੇ ਜਿਹੇ ਪਾਣੀ ਜਿਹੇ ਨਿਊਨਤਮ ਸਰੋਤਾਂ ਦਾ ਇਸਤੇਮਾਲ ਕਰਕੇ ਅੱਠ ਦਿਨਾਂ ਦੇ ਅੰਦਰ ਬੀਜ ਤੋਂ ਪੁੰਗਰਨ ਲੱਗੇ। ਉਨ੍ਹਾਂ ਨੇ ਇਸ ਗੱਲ ਜ਼ੋਰ ਦਿੱਤਾ ਕਿ ਭਾਰਤ ਦੀਆਂ ਵਿਲੱਖਣ ਖੇਤੀਬਾੜੀ ਇਨੋਵੇਸ਼ਨਸ ਹੁਣ ਮਾਈਕ੍ਰੋ-ਗਰੈਵਿਟੀ ਵਾਲੇ ਖੋਜ ਪਲੈਟਫਾਰਮਾਂ ਤੱਕ ਪਹੁੰਚ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰਯੋਗਾਂ ਨਾਲ ਖੁਰਾਕ ਸੁਰੱਖਿਆ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਹਾਸਿਲ ਹੋਣ ਵਾਲੀਆਂ ਸਮਰੱਥਾ ਦਾ ਜ਼ਿਕਰ ਕੀਤਾ ਜੋ ਨਾ ਸਿਰਫ਼ ਪੁਲਾੜ ਯਾਤਰੀਆਂ  ਦੇ ਲਈ, ਬਲਕਿ ਧਰਤੀ 'ਤੇ ਵੰਚਿਤ ਆਬਾਦੀ ਲਈ ਵੀ ਲਾਭਦਾਇਕ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ ਕਿ ਕਿਸੇ ਭਾਰਤੀ ਪੁਲਾੜ ਯਾਤਰੀ ਨਾਲ ਮਿਲਣ ‘ਤੇ ਦੂਸਰੇ ਦੇਸ਼ਾਂ ਦੇ ਪੁਲਾੜ ਯਾਤਰੀਆਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ। ਇਸ ‘ਤੇ ਸ਼ੁਭਾਂਸ਼ੂ ਸ਼ੁਕਲਾ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਉਹ ਜਿੱਥੇ ਵੀ ਗਏ ਉੱਥੇ ਲੋਕ ਉਨ੍ਹਾਂ ਨਾਲ ਮਿਲ ਤੇ ਸੱਚਮੁੱਚ ਬਹੁਤ ਪ੍ਰਸੰਨ ਅਤੇ ਉਤਸ਼ਾਹਿਤ ਹੋਏ। ਉਹ ਅਕਸਰ ਭਾਰਤ ਦੀਆਂ ਪੁਲਾੜ ਗਤੀਵਿਧੀਆਂ ਬਾਰੇ ਪੁੱਛਦੇ ਸਨ ਅਤੇ ਇਸ ਦੇਸ਼ ਦੀ ਪ੍ਰਗਤੀ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਨਾਲ ਜਾਣੂ ਸਨ। ਕਈ ਲੋਕ ਗਗਨਯਾਨ ਮਿਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਅਤੇ ਇਸ ਦੀ ਸਮਾਂ-ਸੀਮਾ ਦੇ ਬਾਰੇ ਵਿੱਚ ਪੁੱਛ-ਗਿੱਛ ਕਰ ਰਹੇ ਸਨ। ਸ਼ੁਭਾਂਸ਼ੂ ਸ਼ੁਕਲਾ ਦੇ ਸਾਥੀਆਂ ਨੇ ਤਾਂ ਉਨ੍ਹਾਂ ਤੋਂ ਦਸਤਖਤ ਕੀਤੇ ਨੋਟ ਵੀ ਦੇਣ ਦੀ ਤਾਕੀਦ ਕੀਤੀ ਅਤੇ ਲਾਂਚ ਲਈ ਸੱਦਾ ਪ੍ਰਾਪਤ ਕਰਨ ਅਤੇ ਭਾਰਤ ਦੇ ਪੁਲਾੜ ਯਾਨ ਵਿੱਚ ਯਾਤਰਾ ਕਰਨ ਦੀ ਇੱਛਾ ਵਿਅਕਤ ਕੀਤੀ ਹੈ। 

ਸ਼੍ਰੀ ਮੋਦੀ ਨੇ ਇਹ ਵੀ ਪੁੱਛਿਆ ਕਿ ਦੂਸਰੇ ਲੋਕ ਸ਼ੁਭਾਂਸ਼ੂ ਸ਼ੁਕਲਾ ਨੂੰ ਜੀਨੀਅਸ ਕਿਉਂ ਕਹਿੰਦੇ ਹਨ। ਇਸ 'ਤੇ ਸ਼ੁਭਾਂਸ਼ੂ ਸ਼ੁਕਲਾ ਨੇ ਨਿਮਰਤਾ ਨਾਲ ਜਵਾਬ ਦਿੱਤਾ ਕਿ ਲੋਕ ਆਪਣੀਆਂ ਟਿੱਪਣੀਆਂ ਵਿੱਚ ਉਨ੍ਹਾਂ ਦੇ ਪ੍ਰਤੀ ਕਾਫ਼ੀ ਉਦਾਰ ਹਨ। ਉਨ੍ਹਾਂ ਨੇ ਆਪਣੀ ਪ੍ਰਸ਼ੰਸਾ ਦਾ ਕ੍ਰੈਡਿਟ ਪਹਿਲਾਂ ਇੰਡੀਅਨ ਏਅਰ ਫੋਰਸ ਵਿੱਚ ਅਤੇ ਫਿਰ ਸਪੇਸਸ਼ਿਪ ਦੇ ਪਾਇਲਟ ਵਜੋਂ ਆਪਣੀ ਸਖ਼ਤ ਟ੍ਰੇਨਿੰਗ ਨੂੰ ਦਿੱਤਾ। ਸ਼ੁਭਾਂਸ਼ੂ ਸ਼ੁਕਲਾ ਨੂੰ ਸ਼ੁਰੂ ਵਿੱਚ ਅਜਿਹਾ ਲੱਗਿਆ ਕਿ ਇਸ ਵਿੱਚ ਅਕਾਦਮਿਕ ਅਧਿਐਨ ਬਹੁਤ ਘਟ ਹੋਵੇਗਾ, ਲੇਕਿਨ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਰਸਤੇ 'ਤੇ ਅੱਗੇ ਵਧਣ ਲਈ ਵਿਆਪਕ ਅਧਿਐਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਪੇਸਸ਼ਿਪ ਦਾ ਪਾਇਲਟ ਬਣਨਾ ਇੰਜੀਨੀਅਰਿੰਗ ਦੇ ਕਿਸੇ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਜਿਹਾ ਹੈ। ਉਨ੍ਹਾਂ ਨੇ ਭਾਰਤੀ ਵਿਗਿਆਨੀਆਂ ਤੋਂ ਕਈ ਵਰ੍ਹਿਆਂ ਤੱਕ ਟ੍ਰੇਨਿੰਗ ਲਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਦਿੱਤੇ ਗਏ "ਹੋਮਵਰਕ" ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਗਤੀ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਵਾਸਤਵ ਵਿੱਚ ਉਨ੍ਹਾਂ ਨੂੰ ਦਿੱਤਾ ਗਿਆ ਇਹ ਕੰਮ ਬਹੁਤ ਮਹੱਤਵਪੂਰਨ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਸੀ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਾਲਾਂਕਿ ਮਿਸ਼ਨ ਸਫਲ ਰਿਹਾ ਅਤੇ ਉਨ੍ਹਾਂ ਦਾ ਦਲ ਸੁਰੱਖਿਅਤ ਵਾਪਸ ਆਇਆ ਲੇਕਿਨ ਇਸ ਨੂੰ ਅੰਤ ਨਹੀਂ ਸਮਝਿਆ ਜਾਵੇ- ਇਹ ਤਾਂ ਸਿਰਫ਼ ਸ਼ੁਰੂਆਤ ਸੀ। ਪ੍ਰਧਾਨ ਮੰਤਰੀ ਨੇ ਵੀ ਦੁਹਰਾਇਆ ਕਿ ਇਹ ਉਨ੍ਹਾਂ ਦਾ ਪਹਿਲਾ ਕਦਮ ਸੀ। ਸ਼ੁਭਾਂਸ਼ੂ ਸ਼ੁਕਲਾ ਨੇ ਵੀ ਇਹੀ ਕਿਹਾ, "ਜੀ ਹਾਂ, ਇਹ ਪਹਿਲਾ ਕਦਮ ਹੈ।" ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਸਿੱਖਣਾ ਅਤੇ ਉੱਥੇ ਹਾਸਲ ਜਾਣਕਾਰੀਆਂ ਨੂੰ ਧਰਤੀ 'ਤੇ ਵਾਪਸ ਲਿਆਉਣਾ ਸੀ।

ਪ੍ਰਧਾਨ ਮੰਤਰੀ ਨੇ ਇਸ ਗੱਲਬਾਤ ਦੌਰਾਨ ਭਾਰਤ ਵਿੱਚ ਪੁਲਾੜ ਯਾਤਰੀਆਂ ਦਾ ਵੱਡਾ ਸਮੂਹ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਸੁਝਾਅ ਦਿੱਤਾ ਕਿ ਅਜਿਹੇ ਮਿਸ਼ਨਾਂ ਲਈ 40-50 ਵਿਅਕਤੀ ਤਿਆਰ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਬਹੁਤ ਘੱਟ ਬੱਚਿਆਂ ਨੇ ਪੁਲਾੜ ਯਾਤਰੀ ਬਣਨ ਦੇ ਬਾਰੇ ਸੋਚਿਆ ਹੋਵੇਗਾ, ਲੇਕਿਨ ਸ਼ੁਭਾਂਸ਼ੂ ਸ਼ੁਕਲਾ ਦੀ ਯਾਤਰਾ ਸ਼ਾਇਦ: ਇਸ ਦਿਸ਼ਾ ਵਿੱਚ ਵਧਣ ਲਈ ਵਧੇਰੇ ਵਿਸ਼ਵਾਸ ਅਤੇ ਦਿਲਚਸਪੀ ਦੇ ਲਈ ਪ੍ਰੇਰਿਤ ਕਰੇਗੀ।

ਸ਼ੁਭਾਂਸ਼ੂ ਸ਼ੁਕਲਾ ਨੇ ਆਪਣੇ ਬਚਪਨ ਬਾਰੇ ਦੱਸਦੇ ਹੋਏ ਕਿਹਾ ਕਿ 1984 ਵਿੱਚ ਜਦੋਂ ਰਾਕੇਸ਼ ਸ਼ਰਮਾ ਪੁਲਾੜ ਯਾਤਰਾ ਵਿੱਚ ਗਏ ਸਨ ਤਾਂ ਕਿਸੇ ਰਾਸ਼ਟਰੀ ਪ੍ਰੋਗਰਾਮ ਦੇ ਅਭਾਵ ਦੇ ਕਾਰਨ ਉਨ੍ਹਾਂ ਦੇ ਮਨ ਵਿੱਚ ਪੁਲਾੜ ਯਾਤਰੀ ਬਣਨ ਦਾ ਵਿਚਾਰ ਨਹੀਂ ਆਇਆ ਸੀ। ਹਾਲਾਂਕਿ, ਆਪਣੇ ਹਾਲੀਆ ਮਿਸ਼ਨ ਦੌਰਾਨ ਉਨ੍ਹਾਂ ਨੇ ਇੱਕ ਵਾਰ ਲਾਈਵ ਪ੍ਰੋਗਰਾਮ ਦੇ ਜ਼ਰੀਏ ਅਤੇ ਦੋ ਵਾਰ ਰੇਡੀਓ ਦੇ ਜ਼ਰੀਏ- ਤਿੰਨ ਅਵਸਰਾਂ ‘ਤੇ ਬੱਚਿਆਂ ਨਾਲ ਗੱਲਬਾਤ ਕੀਤੀ। ਹਰੇਕ ਪ੍ਰੋਗਰਾਮ ਵਿੱਚ ਘੱਟੋ-ਘੱਟ ਇੱਕ ਬੱਚੇ ਨੇ ਉਨ੍ਹਾਂ ਤੋਂ ਇਹ ਜ਼ਰੂਰ ਪੁੱਛਿਆ, "ਸਰ, ਮੈਂ ਪੁਲਾੜ ਯਾਤਰੀ ਕਿਵੇਂ ਬਣ ਸਕਦਾ ਹਾਂ?" ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਇਹ ਉਪਲਬਧੀ ਦੇਸ਼ ਲਈ ਇੱਕ ਵੱਡੀ ਸਫਲਤਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦੇ ਭਾਰਤ ਨੂੰ ਹੁਣ ਸਿਰਫ਼ ਸੁਪਨੇ ਦੇਖਣ ਦੀ ਜ਼ਰੂਰਤ ਨਹੀਂ ਹੈ - ਉਹ ਜਾਣਦਾ ਹੈ ਕਿ ਪੁਲਾੜ ਵਿੱਚ ਉਡਾਣ ਭਰਨਾ ਸੰਭਵ ਹੈ, ਇਸ ਦੇ ਲਈ ਵਿਕਲਪ ਮੌਜੂਦ ਹਨ, ਪੁਲਾੜ ਯਾਤਰੀ ਬਣਨਾ ਸੰਭਵ ਹੈ। ਉਨ੍ਹਾਂ ਨੇ ਕਿਹਾ, "ਪੁਲਾੜ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਸ਼ਾਨਦਾਰ ਮੌਕਾ ਸੀ ਅਤੇ ਹੁਣ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਹੋਰ ਲੋਕਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਮਦਦ ਕਰਨ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਹੁਣ ਦੋ ਵੱਡੇ ਮਿਸ਼ਨ ਹਨ – ਸਪੇਸ ਸਟੇਸ਼ਨ ਅਤੇ ਗਗਨਯਾਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ੁਭਾਂਸ਼ੂ ਸ਼ੁਕਲਾ ਦਾ ਤਜਰਬਾ ਇਨ੍ਹਾਂ ਆਉਣ ਵਾਲੇ ਯਤਨਾਂ ਵਿੱਚ ਬਹੁਤ ਲਾਭਦਾਇਕ ਹੋਵੇਗਾ।

ਸ਼ੁਭਾਂਸ਼ੂ ਸ਼ੁਕਲਾ ਨੇ ਇਸ 'ਤੇ ਸਕਾਰਾਤਮਕ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦੇਖਦੇ ਹੋਏ ਇਹ ਦੇਸ਼ ਲਈ ਇੱਕ ਵੱਡਾ ਮੌਕਾ ਹੈ। ਉਨ੍ਹਾਂ ਨੇ ਦੱਸਿਆ ਕਿ ਚੰਦਰਯਾਨ-2 ਦੀ ਅਸਫਲਤਾ ਜਿਹੀਆਂ ਘਟਨਾਵਾਂ ਦੇ ਬਾਵਜੂਦ ਸਰਕਾਰ ਨੇ ਨਿਰੰਤਰ ਬਜਟ ਰਾਹੀਂ ਪੁਲਾੜ ਪ੍ਰੋਗਰਾਮ ਦਾ ਸਮਰਥਨ ਦੇਣਾ ਜਾਰੀ ਰੱਖਿਆ, ਜਿਸ ਨਾਲ ਚੰਦਰਯਾਨ-3 ਦੀ ਸਫਲਤਾ ਯਕੀਨੀ ਬਣੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਸਫਲਤਾਵਾਂ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਣ ਨੂੰ ਪੂਰਾ ਵਿਸ਼ਵ ਦੇਖ ਰਿਹਾ ਹੈ ਅਤੇ ਇਹ ਪੁਲਾੜ ਦੇ ਖੇਤਰ ਵਿੱਚ ਭਾਰਤ ਦੀ ਮਜ਼ਬੂਤ ਸਮਰੱਥਾ ਅਤੇ ਸਥਿਤੀ ਨੂੰ ਦਰਸਾਉਂਦਾ ਹੈ। ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਭਾਰਤ ਇਸ ਖੇਤਰ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾ ਸਕਦਾ ਹੈ ਅਤੇ ਭਾਰਤ ਦੀ ਅਗਵਾਈ ਹੇਠ ਦੂਸਰੇ ਦੇਸ਼ਾਂ ਦੀ ਭਾਗੀਦਾਰੀ ਦੇ ਨਾਲ ਬਣਨ ਵਾਲਾ ਸਪੇਸ ਸਟੇਸ਼ਨ ਇਸ ਖੇਤਰ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਲਈ ਇੱਕ ਸ਼ਕਤੀਸ਼ਾਲੀ ਉਪਕਰਣ ਬਣੇਗਾ।

ਸ਼ੁਭਾਂਸ਼ੂ ਸ਼ੁਕਲਾ ਨੇ ਸੁਤੰਤਰਤਾ ਦਿਵਸ ‘ਤੇ ਪੁਲਾੜ ਸਬੰਧੀ ਮੈਨੂਫੈਕਚਰਿੰਗ ਵਿੱਚ ਆਤਮਨਿਰਭਰਤਾ ‘ਤੇ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਗਗਨਯਾਨ, ਸਪੇਸ ਸਟੇਸ਼ਨ ਅਤੇ ਚੰਦ੍ਰਮਾ ‘ਤੇ ਉਤਰਨ ਦਾ ਦ੍ਰਿਸ਼ਟੀਕੋਣ-ਇਹ ਸਾਰੇ ਤੱਤ ਆਪਸ ਵਿੱਚ ਜੁੜੇ ਹੋਏ ਹਨ ਅਤੇ ਮਿਲ ਕੇ ਇੱਕ ਵਿਸ਼ਾਲ ਅਤੇ ਮਹੱਤਵਅਕਾਂਖੀ ਸੁਪਨੇ ਦਾ ਨਿਰਮਾਣ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਭਾਰਤ ਆਤਮਨਿਰਭਰਤਾ ਦੇ ਨਾਲ ਇਨ੍ਹਾਂ ਟੀਚਿਆਂ ਨੂੰ ਪਾਉਣ ਲਈ ਯਤਨ ਕਰੇਗਾ ਤਾਂ ਸਫਲ ਹੋਵੇਗਾ।  

************

ਐੱਮਜੇਪੀਐੱਸ/ਐੱਸਆਰ


(Release ID: 2157943)