ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 79ਵੇਂ ਸੁਤੰਤਰਤਾ ਦਿਵਸ ‘ਤੇ ਸ਼ੁਭਕਾਮਨਾਵਾਂ ਦੇਣ ਲਈ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ
Posted On:
16 AUG 2025 5:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਸੁਤੰਤਰਤਾ ਦਿਵਸ ‘ਤੇ ਵਿਸ਼ਵ ਨੇਤਾਵਾਂ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਯੂਕ੍ਰੇਨ ਦੇ ਰਾਸ਼ਟਰਪਤੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਰਾਸ਼ਟਰਪਤੀ ਜ਼ੇਲੈਂਸਕੀ, ਤੁਹਾਡੇ ਹਾਰਦਿਕ ਅਭਿਵਾਦਨ ਦੇ ਲਈ ਧੰਨਵਾਦ। ਮੈਂ ਭਾਰਤ ਅਤੇ ਯੂਕ੍ਰੇਨ ਦੇ ਦਰਮਿਆਨ ਹੋਰ ਵੀ ਨੇੜਲੇ ਸਬੰਧ ਬਣਾਉਣ ਦੀ ਸੰਯੁਕਤ ਪ੍ਰਤੀਬੱਧਤਾ ਨੂੰ ਬਹੁਤ ਮਹੱਤਵ ਦਿੰਦਾ ਹਾਂ। ਅਸੀਂ ਯੂਕ੍ਰੇਨ ਵਿੱਚ ਆਪਣੇ ਮਿੱਤਰਾਂ ਦੇ ਲਈ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਨਾਲ ਭਰੇ ਭਵਿੱਖ ਦੀ ਹਾਰਦਿਕ ਕਾਮਨਾ ਕਰਦੇ ਹਾਂ।”
@ZelenskyyUa”
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਪ੍ਰਧਾਨ ਮੰਤਰੀ ਨੇਤਾਨਯਾਹੂ। ਭਾਰਤ-ਇਜ਼ਰਾਈਲ ਦੀ ਮਿੱਤਰਤਾ ਨਿਰੰਤਰ ਵਧਦੀ-ਫੁੱਲਦੀ ਰਹੇ... ਦੋਨੋਂ ਦੇਸ਼ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਅਤੇ ਗਹਿਰਾ ਬਣਾਉਣ ਜਿਸ ਨਾਲ ਸਾਡੇ ਲੋਕਾਂ ਨੂੰ ਸ਼ਾਂਤੀ, ਵਿਕਾਸ ਅਤੇ ਸੁਰੱਖਿਆ ਮਿਲੇ।”
@IsraeliPM”
***
ਐੱਮਜੇਪੀਐੱਸ/ਐੱਸਆਰ
(Release ID: 2157225)