ਪ੍ਰਧਾਨ ਮੰਤਰੀ ਦਫਤਰ
ਸੁਤੰਤਰਤਾ ਦਿਵਸ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਗਏ ਪ੍ਰਮੁੱਖ ਐਲਾਨ
Posted On:
15 AUG 2025 10:32AM by PIB Chandigarh
ਆਪਣੇ 12ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਨੂੰ ਭਾਰਤ ਦੇ ਉਥਾਨ ਦੇ ਅਗਲੇ ਅਧਿਆਇ ਦੇ ਲਈ ਇੱਕ ਸ਼ੁਭਅਰੰਭ ਸਥਲ ਵਿੱਚ ਬਦਲ ਦਿੱਤਾ। 79ਵੇਂ ਸੁਤੰਤਰਤਾ ਦਿਵਸ 'ਤੇ, ਉਨ੍ਹਾਂ ਨੇ ਕਈ ਸਾਹਸਿਕ ਐਨਾਨ ਕੀਤੇ, ਜੋ ਇੱਕ ਅਜਿਹੇ ਰਾਸ਼ਟਰ ਦਾ ਸੰਕੇਤ ਦਿੰਦੇ ਹਨ, ਜੋ ਭਵਿੱਖ ਵਿੱਚ ਕੇਵਲ ਕਦਮ ਰੱਖਣ ਦੇ ਲਈ ਨਹੀਂ, ਬਲਕਿ ਛਲਾਂਗ ਲਗਾਉਣ ਦੇ ਲਈ ਤਿਆਰ ਹੈ।
ਭਾਰਤ ਦੀ ਪਹਿਲੀ ਸੈਮੀਕੰਡਕਟਰ ਚਿੱਪ ਬਣਾਉਣ ਤੋਂ ਲੈ ਕੇ ਜੈੱਟ ਇੰਜਣ ਬਣਾਉਣ ਤੱਕ, ਦਸ ਗੁਣਾ ਪ੍ਰਮਾਣੂ ਊਰਜਾ ਵਿਸਤਾਰ ਤੋਂ ਲੈ ਕੇ ਨੌਜਵਾਨਾਂ ਦੇ ਲਈ 1 ਲੱਖ ਕਰੋੜ ਰੁਪਏ ਦੇ ਰੋਜ਼ਗਾਰ ਪ੍ਰੋਤਸਾਹਨ ਤੱਕ, ਉਨ੍ਹਾਂ ਦਾ ਸੰਦੇਸ਼ ਸਪਸ਼ਟ ਸੀ: ਭਾਰਤ ਆਪਣਾ ਭਾਗ ਖ਼ੁਦ ਪਰਿਭਾਸ਼ਿਤ ਕਰੇਗਾ, ਆਪਣੀਆਂ ਸ਼ਰਤਾਂ ਖ਼ੁਦ ਨਿਰਧਾਰਿਤ ਕਰੇਗਾ ਅਤੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਲਕਸ਼ ਰੱਖੇਗਾ।
ਪ੍ਰਮੁੱਖ ਐਲਾਨ:
-
ਸੈਮੀਕੰਡਕਟਰਸ: ਖੋਏ ਹੋਏ ਦਹਾਕਿਆਂ ਤੋਂ ਲੈ ਕੇ ਮਿਸ਼ਨ ਮੋਡ ਤੱਕ (Semiconductors: From Lost Decades to Mission Mode)
ਇਹ ਯਾਦ ਕਰਦੇ ਹੋਏ ਕਿ ਕਿਵੇਂ 50-60 ਸਾਲ ਪਹਿਲੇ ਸੈਮੀਕੰਡਕਟਰ ਫੈਕਟਰੀਆਂ ਸਥਾਪਿਤ ਕਰਨ ਦੇ ਪ੍ਰਯਾਸ “ਸ਼ੁਰੂਆਤ ਦੇ ਸਮੇਂ ਹੀ ਸਮਾਪਤ” (“killed at birth”) ਹੋ ਗਏ ਸਨ, ਜਦਕਿ ਹੋਰ ਦੇਸ਼ ਸਮ੍ਰਿੱਧ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਹੁਣ ਮਿਸ਼ਨ ਮੋਡ ਵਿੱਚ ਹੈ। ਇਸ ਵਰ੍ਹੇ ਦੇ ਅੰਤ ਤੱਕ, ਦੇਸ਼ ਆਪਣੀ ਪਹਿਲੀ ਮੇਡ ਇਨ ਇੰਡੀਆ ਚਿੱਪ (first Made in India chip) ਲਾਂਚ ਕਰੇਗਾ।
-
2047 ਤੱਕ ਨਿਊਕਲੀਅਰ ਊਰਜਾ ਸਮਰੱਥਾ ਵਿੱਚ ਦਸ ਗੁਣਾ ਵਾਧਾ ਹੋਵੇਗਾ (Nuclear Energy Capacity to Grow Tenfold by 2047)
ਅਗਲੇ ਦੋ ਦਹਾਕਿਆਂ ਵਿੱਚ ਨਿਊਕਲੀਅਰ ਊਰਜਾ ਉਤਪਾਦਨ ਸਮਰੱਥਾ ਨੂੰ 10 ਗੁਣਾ ਤੋਂ ਅਧਿਕ ਵਧਾਉਣ ਦੇ ਭਾਰਤ ਦੇ ਮਿਸ਼ਨ ਦੇ ਤਹਿਤ 10 ਨਵੇਂ ਨਿਊਕਲੀਅਰ ਰਿਐਕਟਰਾਂ ‘ਤੇ ਕੰਮ ਚਲ ਰਿਹਾ ਹੈ।
-
ਜੀਐੱਸਟੀ ਸੁਧਾਰ - ਇੱਕ ਦੀਵਾਲੀ ਦਾ ਤੋਹਫ਼ਾ (GST Reforms – A Diwali Gift)
ਅਗਲੀ ਪੀੜ੍ਹੀ ਦੇ ਜੀਐੱਸਟੀ (GST) ਸੁਧਾਰਾਂ (Next-generation GST reforms) ਤੋਂ ਦਿਵਾਲੀ ‘ਤੇ ਪਰਦਾ ਹਟਾਇਆ ਜਾਵੇਗਾ, ਜਿਸ ਦੇ ਤਹਿਤ ਜ਼ਰੂਰੀ ਵਸਤੂਆਂ 'ਤੇ ਟੈਕਸ ਘੱਟ ਹੋਣਗੇ ਅਤੇ ਐੱਮਐੱਸਐੱਮਈਜ਼, ਸਥਾਨਕ ਵਿਕਰੇਤਾਵਾਂ ਅਤੇ ਉਪਭੋਗਤਾਵਾਂ (MSMEs, local vendors, and consumers) ਨੂੰ ਰਾਹਤ ਮਿਲੇਗੀ।
-
ਭਾਰਤ ਦੇ ਲਈ ਰਿਫਾਰਮ ਟਾਸਕ ਫੋਰਸ (Reform Task Force for Bharat)
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਸਮਰਪਿਤ ਰਿਫਾਰਮ ਟਾਸਕ ਫੋਰਸ (dedicated Reform Task Force) ਦੇ ਗਠਨ ਦਾ ਐਲਾਨ ਕੀਤਾ। ਇਸ ਦਾ ਕਾਰਜਆਦੇਸ਼ (mandate) ਹੋਵੇਗਾ: ਆਰਥਿਕ ਵਿਕਾਸ ਵਿੱਚ ਤੇਜੀ ਲਿਆਉਣਾ, ਲਾਲਫੀਤਾਸ਼ਾਹੀ ਘੱਟ ਕਰਨਾ, ਸ਼ਾਸਨ ਦਾ ਆਧੁਨਿਕੀਕਰਣ ਕਰਨਾ (cut red tape and modernise governance) ਅਤੇ 2047 ਤੱਕ ਭਾਰਤ ਨੂੰ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਦੇ ਲਈ ਤਿਆਰ ਕਰਨਾ।
-
1 ਲੱਖ ਕਰੋੜ ਰੁਪਏ ਦੀ ਪੀਐੱਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (₹1 Lakh Crore PM Viksit Bharat Rozgar Yojana)
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 1 ਲੱਖ ਕਰੋੜ ਰੁਪਏ ਦੀ ਇੱਕ ਪ੍ਰਮੁੱਖ ਰੋਜ਼ਗਾਰ ਯੋਜਨਾ (major employment scheme) ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਨਵੇਂ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ ਨੌਜਵਾਨਾਂ ਨੂੰ ਪ੍ਰਤੀ ਮਹੀਨਾ 15,000 ਰੁਪਏ ਮਿਲਣਗੇ। ਇਸ ਯੋਜਨਾ ਦਾ ਉਦੇਸ਼ 3 ਕਰੋੜ ਯੁਵਾ ਭਾਰਤੀਆਂ ਨੂੰ ਲਾਭ ਪਹੁੰਚਾਉਣਾ ਹੈ, ਜਿਸ ਨਾਲ ਸੁਤੰਤਰ ਭਾਰਤ ਤੋਂ ਸਮ੍ਰਿੱਧ ਭਾਰਤ ਤੱਕ ਦਾ ਪੁਲ਼ ਮਜ਼ਬੂਤ (strengthening the bridge from Swatantra Bharat to Samriddha Bharat) ਹੋਵੇਗਾ।
-
ਉੱਚ-ਪੱਧਰੀ ਡੈਮੋਗ੍ਰਾਫੀ ਮਿਸ਼ਨ (High-Powered Demography Mission)
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੀਮਾਵਰਤੀ ਖੇਤਰਾਂ ਵਿੱਚ ਘੁਸਪੈਠ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਦੇ ਕਾਰਨ ਡੈਮੋਗ੍ਰਾਫਿਕ ਅਸੰਤੁਲਨ ਦੇ ਖ਼ਤਰਿਆਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਰਾਸ਼ਟਰੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਦੇ ਲਈ ਇੱਕ ਉੱਚ-ਪੱਧਰੀ ਡੈਮੋਗ੍ਰਾਫੀ ਮਿਸ਼ਨ (High-Powered Demography Mission) ਸ਼ੁਰੂ ਕਰਨ ਦਾ ਐਲਾਨ ਕੀਤਾ, ਤਾਕਿ ਭਾਰਤ ਦੇ ਨਾਗਰਿਕਾਂ ਦੀ ਏਕਤਾ, ਅਖੰਡਤਾ ਅਤੇ ਅਧਿਕਾਰਾਂ ਦੀ ਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ।
-
ਊਰਜਾ ਸੁਤੰਤਰਤਾ - ਸਮੁਦਰ ਮੰਥਨ ਦੀ ਸ਼ੁਰੂਆਤ (Energy Independence – Samudra Manthan Begins)
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਬਜਟ ਦਾ ਇੱਕ ਬੜਾ ਹਿੱਸਾ ਅਜੇ ਵੀ ਪੈਟਰੋਲ, ਡੀਜ਼ਲ ਅਤੇ ਗੈਸ ਦੇ ਆਯਾਤ ਵਿੱਚ ਖਰਚ ਹੋ ਜਾਂਦਾ ਹੈ। ਉਨ੍ਹਾਂ ਨੇ ਸਮੁੰਦਰੀ ਸੰਸਾਧਨਾਂ ਦੇ ਉਪਯੋਗ ਦੇ ਲਈ ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ (National Deepwater Exploration Mission) ਦੀ ਸ਼ੁਰੂਆਤ ਅਤੇ ਸੌਰ, ਹਾਈਡ੍ਰੋਜਨ, ਪਣਬਿਜਲੀ ਅਤੇ ਪ੍ਰਮਾਣੂ ਊਰਜਾ (solar, hydrogen, hydro and nuclear power) ਵਿੱਚ ਬੜੇ ਵਿਸਤਾਰ ਦਾ ਐਲਾਨ ਕੀਤਾ।
-
ਮੇਡ ਇਨ ਇੰਡੀਆ ਜੈੱਟ ਇੰਜਣ - ਇੱਕ ਰਾਸ਼ਟਰੀ ਚੁਣੌਤੀ (Made in India Jet Engines – A National Challenge)
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਕੋਵਿਡ (COVID) ਦੇ ਦੌਰਾਨ ਟੀਕੇ ਬਣਾਏ ਅਤੇ ਡਿਜੀਟਲ ਭੁਗਤਾਨ (digital payments) ਦੇ ਲਈ ਯੂਪੀਆਈ (UPI) ਦਾ ਉਪਯੋਗ ਕੀਤਾ, ਉਸੇ ਤਰ੍ਹਾਂ ਸਾਨੂੰ ਆਪਣੇ ਜੈੱਟ ਇੰਜਣ ਵੀ ਬਣਾਉਣੇ ਚਾਹੀਦੇ ਹਨ। ਉਨ੍ਹਾਂ ਨੇ ਆਪਣੇ ਵਿਗਿਆਨੀਆਂ ਅਤੇ ਨੌਜਵਾਨਾਂ ਨੂੰ ਇਸ ਨੂੰ ਇੱਕ ਸਿੱਧੀ ਚੁਣੌਤੀ ਦੇ ਰੂਪ ਵਿੱਚ ਲੈਣ ਦਾ ਆਗਰਹਿ ਕੀਤਾ।
************
ਐੱਮਜੇਪੀਐੱਸ
(Release ID: 2156945)
Read this release in:
Odia
,
English
,
Urdu
,
Marathi
,
Nepali
,
Hindi
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam